ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)- ਸ਼ਾਮ ਨੂੰ ਟਿਉਸ਼ਨ ਆਲੇ ਬੱਚੇ ਇਹ ਆਦਤ ਬਣਾ ਚੁੱਕੇ ਨੇ ਕਿ ਓਹਨਾ ਨੇ ਦੋਸਤਾ ਮਿੱਤਰਾ ਨਾਲ ਮਿਲ ਕੇ ਰੋਜ਼ਾਨਾ ਫਾਸਟ ਫੂਡ,ਕੁਲਚੇ ਆਦਿ ਖਾਣੇ ਨੇ, ਇਕ ਹੱਥ ਕੋਕ ਦੀ ਬੋਤਲ ਫੜ ਕੇ ਦੂਜੇ ਹੱਥ ਸੌਸ ਦੀ ਬੋਤਲ ਨੂੰ ਫਾਸਟ ਫ਼ੂਡ ਉੱਤੇ ਬੇਹਿਸਾਬ ਨਾਲ ਲਾਕੇ ਕੇ ਖਾਣਾ ਇਹ ਬੱਚਿਆਂ ਦੀਆਂ ਆਦਤਾਂ 'ਚ ਸ਼ੁਮਾਰ ਹੋ ਚੁਕਿਆ ਹੈ ।ਮੈ ਆਸ ਪਾਸ ਦੇਖਦਾ ਕਿ ਮਾਪੇ ਖ਼ੁਦ ਬੱਚਿਆਂ ਨੂੰ ਇਸ ਸਭ ਦੇ ਲਈ ਪੈਸੇ ਦਿੰਦੇ ਨੇ ਨਤੀਜੇ ਵੱਜੋ ਛੋਟੀ ਉਮਰੇ ਬੱਚਿਆਂ ਨੂੰ ਗੰਭੀਰ ਬੀਮਾਰੀਆਂ ਹੋਣ ਲੱਗ ਜਾਂਦੀਆਂ ਹਨ ।ਅਜੀਨੋਮੋਟੋ ਬਹੁਤ ਲੋਕ ਵਰਤਦੇ ਹਨ ਜਿਵੇਂ ਕਿ ਕਈ ਢਾਬੇ, ਫਾਸਟਫੂਡ ਵਾਲ਼ੇ ਵਰਤ ਰਹੇ ਹਨ ।ਸਮਾਂ ਰਹਿੰਦੇ ਬੱਚਿਆਂ ਨੂੰ ਆਦਤ ਪਾਓ ਕਿ ਓਹ ਤੁਹਾਡੇ ਨਾਲ ਬੈਠ ਕੇ ਰਾਤ ਦੀ ਰੋਟੀ ਖਾਣ, ਸਲਾਦ ਅਤੇ ਫਲ ਖਾਣ। ਬਹੁਤ ਕਹਿਣਾ ਸੌਖਾ ਹੈ ਕਿ ਬੱਚੇ ਕਹਿਣਾ ਨਹੀਂ ਮੰਨਦੇ ,ਪਰ ਯਾਦ ਇਹ ਵੀ ਰੱਖੋ ਕਿ ਡਾਕਟਰਾਂ ਕੋਲ ਗੇੜੇ ਮਾਰਨੇ ਵੀ ਸੌਖੇ ਨਹੀਂ ਫੇਰ ਪਛਤਾਵੇ ਤੋ ਇਲਾਵਾ ਕੁਝ ਨਹੀਂ ਪੱਲੇ ਰਹਿੰਦਾ ।ਗਰਮੀ ਦਾ ਮੌਸਮ ਆ ਗਿਆ ਹੈ ਗੰਨੇ ਦੇ ਜੂਸ ਵਾਲੀਆਂ ਰੇਹੜੀਆਂ ਉਪਰ ਲਾਈਨਾਂ ਲੱਗੀਆਂ ਹੋਈਆਂ ਹਨ ਕਿਸੇ ਆਦਮੀ ਨੂੰ ਖੰਘ ,ਬੁਖਾਰ, ਜ਼ੁਕਾਮ ਟੀ ਵੀ ਅਨੇਕਾਂ ਬੀਮਾਰੀਆਂ ਲੱਗੀਆਂ ਹੁੰਦੀਆਂ ਹਨ ਦੇਖਿਆ ਜਾਵੇ ਕਿ ਜੂਸ ਵਾਲਾ ਸਰਫ਼ ਨਾਲ ਬਰਤਨ ਸਾਫ ਕਰਦਾ ਹੈ ਜਾਂ ਇੱਕੋ ਬਾਲਟੀ ਵਿਚ ਸਾਫ ਕਰ ਕੇ ਤੁਹਾਨੂੰ ਜੂਸ ਪਿਆਈ ਜਾ ਰਿਹਾ ਹੈ। ਬਹੁਤ ਹੀ ਧਿਆਨ ਦੇਣ ਦੀ ਜ਼ਰੂਰਤ ਹੈ। ਬਜ਼ਾਰਾਂ ਕਈ ਰੇਹੜੀ ਤੇ ਗੰਦੇ/ਨਕਲੀ ਤੇਲ ਨਾਲ ਫਾਸਟ ਫੂਡ ਅਤੇ ਭਟੂਰੇ ਆਦਿ ਬਣਾਏ ਹਨ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਨੇਜਰ ਅਮਰੀਕ ਸਿੰਘ ਗੁਰਦੁਆਰਾ ਸਾਹਿਬ ਭਦੌੜ ਨੇ ਅਪੀਲ ਕੀਤੀ ਹੈ ਕਿ ਸਿਹਤ ਵਿਭਾਗ ਖਾਣ ਵਾਲੀਆਂ ਵਸਤੂਆਂ ਵੱਲ ਜ਼ਿਆਦਾਤਰ ਧਿਆਨ ਦੇਵੇ ਤਾਂ ਜੋ ਮਨੁੱਖੀ ਜੀਵਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਉਸ ਨੂੰ ਰੋਕਿਆ ਜਾ ਸਕੇ। ਬੱਚਿਆਂ ਦੇ ਮਾਪਿਆਂ ਨੂੰ ਬਦਲਣ ਦੀ ਲੋੜ ਹੈ,ਬੱਚਿਆਂ ਦੀਆਂ ਖਾਣ ਪੀਣ ਵਾਲੀਆਂ ਆਦਤਾਂ ਵੱਲ ਜ਼ਰੂਰ ਧਿਆਨ ਦਵੋ। ਛੋਟੇ ਬੱਚਿਆੰ ਨੂੰ ਕਈ ਘਟੀਆ ਕਿਸਮ ਦੇ ਲੇਜ, ਕੁਰਕੁਰੇ,ਕਰੈਕਸ,ਸਸਤੇ ਘਟਿਆ ਬਿਸਕੁਟ ਖਵਾਉਣ ਨਾਲ਼ੋਂ ਚੰਗਾ ਬਿਸਕੁਟ ਬਣਵਾ ਕੇ ਖਵਾਓ। ਅਖ਼ੀਰ ਦੇ ਵਿਚ ਅਮਰੀਕ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਆਪਣੇ ਦੇਸ਼ ਵਿੱਚ ਖਾਣ ਪੀਣ ਦੀਆਂ ਵਸਤੂਆਂ ਬਹੁਤ ਨਕਲੀ ਹਨ ,ਬੱਚਿਆੰ ਨੂੰ ਬਚਾਓ,ਸਮਝਾਓ ਅਤੇ ਬਾਹਰਲੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਗੁਰੇਜ਼ ਕਰੋ ਧੰਨਵਾਦ ਜੀ ।