ਮਹਿਲ ਕਲਾਂ /ਬਰਨਾਲਾ-ਜੂਨ 2020 - (ਗੁਰਸੇਵਕ ਸਿੰਘ ਸੋਹੀ)-ਸਿੰਚਾਈ ਅਤੇ ਜਲ ਸਰੋਤ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆਂ ਨੂੰ ਹਲਕਾ ਮਹਿਲ ਕਲਾਂ ਨਾਲ ਸਬੰਧਿਤ ਸੀਨੀਅਰ ਕਾਂਗਰਸੀ ਆਗੂਆਂ ਦਾ ਵਫਦ ਮਿਲਿਆ । ਉਕਤ ਵਫ਼ਦ ਵਿੱਚ ਕਾਂਗਰਸ ਦੇ ਬਲਾਕ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ ਅਤੇ ਚੇਅਰਮੈਨ ਰਾਜਿੰਦਰ ਸਿੰਘ ਰਾਜੂ ਠੀਕਰੀਵਾਲ ਨੇ ਇਲਾਕੇ ਦੀਆਂ ਪੰਚਾਇਤਾਂ ਅਤੇ ਲੋਕਾਂ ਦੀ ਮੰਗ ਤੇ ਬਠਿੰਡਾ ਬਰਾਂਚ ਨਹਿਰ ਇਸ ਤੇ ਪੈਂਦੇ ਪਿੰਡ ਬੀਹਲਾ ਵਿਖੇ ਬੁਰਜੀ ਨੰਬਰ 212ਦੇ ਨਹਿਰੀ ਪੁਲ ਜੋ ਕਿ ਜਾਨਾਂ ਦਾ ਖੌਅ ਬਣ ਚੁੱਕਿਆ ਹੈ ਸਬੰਧੀ ਕੈਬਨਿਟ ਮੰਤਰੀ ਸਰਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਪੁਲ ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਦੇ ਥੱਲੇ 70-80ਫੁੱਟ ਡੂੰਘਾ ਖੱਡਾ ਬਣ ਚੁੱਕਿਆ ਹੈ । ਜਿਸ ਕਾਰਨ ਇਸ ਪੁਲ ਹੇਠਾਂ ਕਈ ਨੌਜਵਾਨ ਤੇ ਬੱਚਿਆਂ ਦੀਆਂ ਡੁੱਬਣ ਕਾਰਨ ਮੌਤਾਂ ਹੋ ਚੁੱਕੀਆਂ ਹਨ । ਜਿਸ ਨੂੰ ਭਰਨ ਸਬੰਧੀ ਨਹਿਰੀ ਮਹਿਕਮੇ ਨੂੰ ਕਈ ਵਾਰ ਅਪੀਲਾਂ ਕੀਤੀਆਂ ਜਾ ਚੁੱਕੀਆਂ ਹਨ। ਪਰ ਕੋਈ ਸੁਣਵਾਈ ਨਹੀਂ ਹੋਈ । ਕਾਂਗਰਸੀ ਆਗੂਆਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਰਕਾਰੀਆ ਨੇ ਮੌਕੇ ਤੇ ਸਬੰਧਤ ਅਧਿਕਾਰੀਆਂ ਨੂੰ ਫ਼ੋਨ ਤੇ ਹਦਾਇਤਾਂ ਕੀਤੀਆਂ ।