You are here

ਪੰਜਾਬ

PUNJAB GOVERNMENT'S WATCH ON ILLEGAL ACTIVITIES

Chandighar, June 2020 (B.S SHARMA,RANA SHEIKH DAULAT) The next day of the announcement of forming a special investigation team in the case of illegal liquor business, CM Captain Amarinder Singh set up an Excise Reform Group to break the nexus between producers, wholesalers and groceries on illegal activities and tightening announced.Thease 5-member group has been asked to submit its recommendations within 60 days to break the business's nexus so that illegal sale of liquor can be stopped and the state's excise revenue can increase.The group includes Housing and Urban Development Minister Sukhbinder Singh Sarkaria, Public Works Minister Vijay Inder Singla, Service-Free IAS Officer DS Kalla, Advisor Financial Source VK Garg and Secretary School Education Krishna Kumar.

ਮੋਗਾ ਵਿੱਚ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ 

ਜਗਰਾਉਂ/ਮੋਗਾ, ਜੂਨ 2020(ਰਾਣਾ ਸ਼ੇਖਦੌਲਤ, ਜੱਜ ਸਿੰਘ ) ਮੋਗੇ ਵਿੱਚ ਜ਼ੀਰਾ ਰੋਡ ਉੱਪਰ ਰਾਤ ਦੋ ਮੋਟਰਸਾਈਕਲ ਆਪਸ ਵਿੱਚ ਟਕਰਾਉਣ ਨਾਲ ਮੌਕੇ ਪਰ ਇੱਕ ਨੌਜਵਾਨ ਦੀ ਮੌਤ ਹੋ ਗਈ ਮੁਤਾਬਕ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਉਰਫ ਗੋਪੀ ਪੁੱਤਰ ਹਰਨੇਕ ਸਿੰਘ ਜੋ ਮੋਗੇ ਦੇ ਰਹਿਣ ਵਾਲਾ ਸੀ ਪਰ ਜਿਆਦਾਤਰ ਆਪਣੇ ਨਾਨਕੇ ਪਿੰਡ ਜ਼ੀਰਾ ਵਿੱਚ ਰਹਿੰਦਾ ਸੀ ਹਰਵਿੰਦਰ ਸਿੰਘ ਸ਼ਾਲੂਨ ਦਾ ਕੰਮ ਕਰਦਾ ਸੀ ਜੋ ਬੀਤੀ ਰਾਤ ਨੂੰ ਮੋਗੇ ਤੋਂ ਜ਼ੀਰਾ ਆਪਣੇ ਬੁਲਟ ਮੋਟਰਸਾਇਕਲ ਤੇ  ਰਿਹਾ ਸੀ ਅਚਾਨਕ ਜ਼ੀਰਾ ਚੌਕ ਵਿੱਚ ਸਾਹਮਣੇ ਆ ਰਹੇ ਮੋਟਰਸਾਈਕਲ ਨਾਲ ਟਰਕਾ ਗਿਆ ਜਿਸ ਵਿੱਚ ਹਰਵਿੰਦਰ ਸਿੰਘ ਦੀ ਮੌਕੇ ਪਰ ਮੌਤ ਹੋ ਗਈ ਅਤੇ ਦੂਸਰੇ ਮੋਟਰਸਾਈਕਲ ਸਵਾਰ ਦੇ ਸੱਟਾਂ ਲੱਗੀਆਂ ਹਨ । ਹਰਵਿੰਦਰ ਸਿੰਘ ਆਪਣੇ ਮਗਰ ਆਪਣਾ ਇੱਕ ਛੋਟਾ ਭਰਾ ਅਤੇ ਇੱਕ ਭੈਣ ਛੱਡ ਗਿਆ

ਸ੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦੀ ਅਗਵਾਈ ਵਿਚ ਸੰਗਤਾਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲੲੀ ਕਣਕ ਰਵਾਨਾ

ਆਦਮਪੁਰ ,ਜੂਨ 2020 - (ਗੁਰਕੀਰਤ ਸਿੰਘ/ ਗੁਰਦੇਵ ਗਾਲਿਬ)- ਅੱਜ ਹਲਕਾ ਆਦਮਪੁਰ ਦੇ ਬਿਆਸ ਪਿੰਡ ਸਰਕਲ ਵਲੋਂ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਲੰਗਰਾ ਲਈ ਸ੍ਰੋਮਣੀ ਅਕਾਲੀ ਦਲ ਵਲੋਂ 100 ਕੁਇੰਟਲ ਕਣਕ ਭੇਜੀ ਗਈ।ਇਸ ਕਾਰਜ ਸਮੇਂ ਬਾਬਾ ਸਾਬ ਸਿੰਘ ਜੀ ਵਲੋਂ ਅਰਦਾਸ ਕੀਤੀ ਗਈ ਅਤੇ ਹਲਕਾ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ, ਸੁਰਿੰਦਰ ਸਿੰਘ ਚਾਹਲ, ਗੁਰਵਿੰਦਰ ਸਿੰਘ ਕਿਸ਼ਨਪੁਰ ਅਤੇ ਸਮੁੱਚੀ ਆਕਾਲੀ ਲੀਡਰਸ਼ਿਪ ਵਲੋਂ ਗੁਰਦੁਆਰਾ ਬਾਬੇ ਸਹੀਦਾਂ ਸਮੱਸਤਪੁਰ ਦੇ ਲੰਗਰ ਲਈ 11000 ਰੁਪਏ ਭੇਟ ਕੀਤੇ। ੲਿਸ ਮੋਕੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਦੋਰਾਨ ਸਾਰੇ ਅਕਾਲੀ ਦਲ ਦੇ ਵਰਕਰਾਂ ਵਲੋਂ ਲੋੜਵੰਦਾਂ ਪਰਿਵਾਰਾਂ ਤੱਕ ਮਦਦ ਪਹੁੰਚਾਈ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾਂ- ਨਿਰਦੇਸ਼ਾਂ ਹੇਠ ਅਪਣੀ ਜਿੰਮੇਵਾਰੀ ਬੜੀ ਹੀ ਮਿਹਨਤ ਨਾਲ ਨਿਭਾਈ ਹੈ। ਇਸ ਮੋਕੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਇਸ ਨੇਕ ਕੰਮ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਅਕਾਲੀ ਦਲ ਦੇ ਵਰਕਰਾਂ ਅਤੇ ਯੂਥ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ। ਇਸ ਮੋਕੇ ਸੁਰਿੰਦਰ ਸਿੰਘ ਚਾਹਲ ,ਗੁਰਵਿੰਦਰ ਸਿੰਘ ਕਿਸ਼ਨਪੁਰ ,ਦਵਿੰਦਰ ਸਿੰਘ ਮਿੰਟਾਂ,ਬਲਵੀਰ ਸਿੰਘ ਸਾਬਾ ,ਨੰਨੀ ਗੋਪਾਲਪੁਰ ,ਸਰਦਾਰ ਚੰਚਲ ਸਿੰਘ ,ਸਰਦਾਰ ਕਰਨੈਲ ਸਿੰਘ ,ਸਰਦਾਰ ਬਾਜਵਾ ,ਜਸਪਾਲ ਸਿੰਘ ਸਰਪੰਚ ,ਤਰਲੋਚਨ ਸਿੰਘ ਦੋਲੀਕੇ ,ਮਨਜੀਤ ਸਿੰਘ ਅਵਤਾਰ ਰੈਸਟੋਰੈਂਟ ,ਮਾਸਟਰ ਸੰਘਵਾਲ ਸਰਪੰਚ ,ਸਰਦਾਰ ਕੁਲਵੰਤ ਸਿੰਘ ਜਗਜੀਤ ਸਿੰਘ ,ਮਨਜਿੰਦਰ ਸਿੰਘ ਪੰਚ ,ਮਹਿੰਦਰ ਸਿੰਘ ਕਰਾੜੀ ਮੌਜੂਦ ਸਨ।
ਫੋਟੋ ਕੈਪਸ਼ਨ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲੲੀ ਕਣਕ ਰਵਾਨਾ ਕਰਦੇ ਹੋੲੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਅਤੇ ਹੋਰ ਅਕਾਲੀ ਅਾਗੂ। 

ਮਾਮਲਾ ਜਬਰੀ ਕਿਸਤਾ ਵਸੂਲਣ ਦਾ

ਪਿੰਡ ਸਹੌਰ ਵਿਖੇ ਪ੍ਰਾਈਵੇਟ ਕੰਪਨੀਆਂ ਵੱਲੋਂ ਪਿੰਡਾਂ ਦੀਆਂ ਔਰਤਾਂ ਨੂੰ ਕਿਸਤਾਂ ਲਈ ਤੰਗ ਪ੍ਰੇਸ਼ਾਨ ਕਰਨ ਨੂੰ ਲੈ ਕੇ 5 ਪਿੰਡਾਂ ਦੀਆਂ ਔਰਤਾਂ ਵੱਲੋਂ ਕੇਂਦਰ ਤੇ ਰਾਜ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ

ਮਹਿਲ ਕਲਾਂ / ਬਰਨਾਲਾ, ਜੂਨ 2020 - (ਗੁਰਸੇਵਕ ਸਿੰਘ ਸੋਹੀ)- ਮਜ਼ਦੂਰ ਮੁਕਤੀ ਮੋਰਚਾ ਵੱਲੋਂ ਜਥੇਬੰਦੀ ਦੇ ਸਰਕਲ ਆਗੂ ਕਾਮਰੇਡ ਬੱਲਾ ਸਿੰਘ ਰੱਲਾ ਅਤੇ ਕਾਮਰੇਡ ਰੋਹੀ, ਖਾਨ ਰੱਲਾ ਦੀ ਅਗਵਾਈ ਹੇਠ ਔਰਤਾਂ ਨੇ ਪਿਛਲੇ ਸਮੇਂ ਪ੍ਰਾਈਵੇਟ ਫਰਮਾਂ ਵੱਲੋਂ ਲੋਨ ਦੇ ਰੂਪ ਵਿੱਚ ਦਿੱਤੇ ਪੈਸਿਆਂ ਦੀਆਂ ਕਿਸ਼ਤਾਂ ਲਾੱਕ ਡਾਊਨ ਦੇ ਦੌਰਾਨ ਲੋਕਾਂ ਨੂੰ ਭਰਨ ਲਈ ਮਜਬੂਰ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਜ਼ਿਲੇ ਦੇ ਪਿੰਡ ਚੰਨਣਵਾਲ, ਸਹੌਰ ਭੱਦਲਵੱਡ, ਰੰਗੀਆਂ, ਬਰਨਾਲਾ ਦੀਆਂ ਔਰਤਾਂ ਵੱਲੋਂ ਪਿੰਡ ਸਹੌਰ ਵਿਖੇ ਕੇਂਦਰ ਤੇ ਰਾਜ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਲੋਨ ਦੀਆਂ ਕਰਜ਼ਾ ਮਾਫ਼ ਕਰਨ ਦੀ ਮੰਗ ਕੀਤੀ।  ਇਸ ਮੌਕੇ  ਵੱਖ ਵੱਖ ਔਰਤਾਂ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੇ ਸਮੇਂ ਤੋਂ ਲਾਕ ਡਾਓੁੁਨ ਕਾਰਨ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਸਾਡੇ ਘਰਾਂ ਦੇ ਚੁੱਲ੍ਹੇ ਪੂਰੀ ਤਰ੍ਹਾਂ ਠੰਢੇ ਹੋ ਚੁੱਕੇ ਹਨ ਅਤੇ ਪੈਸੇ ਦੀ ਘਾਟ ਕਾਰਨ ਘਰਾਂ ਦੇ ਗੁਜ਼ਾਰੇ ਚਲਾਉਣੇ ਮੁਸ਼ਕਲ ਹੋਏ ਪਏ ਹਨ।  ਪਰ  ਲਾੱਕ ਡਾਓੁਨ ਦੇ ਮੱਦੇਨਜ਼ਰ ਪ੍ਰਾਈਵੇਟ ਫਰਮਾਂ ਦੇ ਕਰਿੰਦਿਆਂ ਵੱਲੋਂ ਪਿੰਡਾਂ ਵਿੱਚ ਆ ਕੇ ਔਰਤਾਂ ਨੂੰ ਕਿਸ਼ਤਾਂ ਵਸੂਲਣ ਲਈ ਮਜਬੂਰ ਅਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।  ਉਨ੍ਹਾਂ ਮੰਗ ਕੀਤੀ ਕੀਤੀ ਕਿ ਔਰਤਾਂ ਨੂੰ ਦਿੱਤੇ ਕਰਜ਼ੇ ਮੁਆਫ਼ ਕੀਤੇ ਜਾਣ । ਇਸ ਮੌਕੇ  ਬੀ ਕੇ ਯੂ ਡਕੌਂਦਾ ਦੇ ਜ਼ਿਲ੍ਹਾ ਆਗੂ ਭਿੰਦਰ ਸਿੰਘ ਸਹੌਰ ਨੇ ਔਰਤਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ  ਲਾਕਡਾਊਨ ਦੇ ਦੌਰਾਨ ਪ੍ਰਾਈਵੇਟ ਫਰਮਾਂ ਵੱਲੋਂ ਕਿਸ਼ਤਾਂ ਭਰਾਉਣ ਲਈ ਔਰਤਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਤੇ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਾਡੀਆ ਜਥੇਬੰਦੀਆ ਔਰਤਾਂ ਦੇ ਸੰਘਰਸ਼ ਨਾਲ ਚਟਾਨ ਵਾਂਗ ਖੜ੍ਹੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੇਕਰ ਕਾਰਪੋਰੇਟ ਘਰਾਣਿਆਂ ਅਤੇ ਧਨਾਡ ਲੋਕਾਂ ਦੇ ਕਰਜ਼ੇ ਮੁਆਫ਼ ਕਰ ਸਕਦੀ ਹੈ ਤਾਂ ਮਜ਼ਦੂਰਾਂ ਦੇ ਕਰਜ਼ੇ ਕਿਉਂ ਨਹੀਂ ਮਾਫ ਕੀਤੇ ਜਾ ਰਹੇ ਉਨ੍ਹਾਂ ਮੰਗ ਕੀਤੀ ਕੇ ਮਜ਼ਦੂਰਾਂ ਦੇ ਸਿਰ ਚੜ੍ਹੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ।

ਦਿਹਾਤੀ ਮਜ਼ਦੂਰ ਸਭਾ ਨੇ ਮਜ਼ਦੂਰ ਔਰਤਾਂ ਤੋਂ ਜਬਰੀ ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕਰਨ ਤੇ ਧਰਨਾ ਦਿੱਤਾ       

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਰਮਾਏਦਾਰ ਅਤੇ ਧਨਾਡ ਲੋਕਾਂ ਦੇ ਕਰਜ਼ੇ ਤਾਂ ਮੁਆਫ ਕੀਤੇ ਜਾ ਰਹੇ ਨੇ ਪਰ ਮਜ਼ਦੂਰਾਂ ਦੀ ਕਿਉਂ ਨਹੀਂ -ਮਾਹੀਪਾਲ ਬਠਿੰਡਾ              

ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੂੰ ਸੌਪਿਆ ਮੰਗ ਪੱਤਰ                                                        

ਮਹਿਲ ਕਲਾਂ / ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)- ਮਜ਼ਦੂਰ ਸਭਾ ਜ਼ਿਲ੍ਹਾ ਬਰਨਾਲਾ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਭਾਨ ਸਿੰਘ ਸੰਘੇੜਾ ਤੇ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਦੀ ਅਗਵਾਈ ਹੇਠ ਪ੍ਰਾਈਵੇਟ ਕੰਪਨੀਆਂ  ਵੱਲੋਂ ਪਿੰਡਾਂ ਅੰਦਰ ਔਰਤਾਂ ਨੂੰ ਕਰਜ਼ੇ ਦੇ ਰੂਪ ਵਿੱਚ ਦਿੱਤੇ ਪੈਸਿਆਂ ਦੀਆਂ ਕਿਸ਼ਤਾਂ ਨੂੰ ਲੌਕ  ਡਾਊਨ ਦੌਰਾਨ ਭਰਨ ਲਈ ਮਜਬੂਰ ਕਰਨਾ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਵੱਖ ਵੱਖ ਪਿੰਡਾਂ ਨਾਲ ਸਬੰਧਤ ਤੋਂ ਸੈਂਕੜੇ ਔਰਤਾਂ ਵੱਲੋਂ ਕਸਬਾ ਮਹਿਲ ਕਲਾਂ ਦੇ ਮੁੱਖ ਬਾਜ਼ਾਰਾਂ ਵਿੱਚ ਇੱਕ ਜਬਰਦਸਤ ਰੋਸ ਮੁਜ਼ਾਹਰਾ ਕਰਨ ਉਪਰੰਤ ਸਬ ਤਹਿਸੀਲ ਮਹਿਲ ਕਲਾਂ ਦਫ਼ਤਰ ਅੱਗੇ ਕੇਂਦਰ ਤੇ ਰਾਜ ਸਰਕਾਰ ਖ਼ਿਲਾਫ ਧਰਨਾ ਦੇ ਕੇ ਔਰਤਾਂ ਨੂੰ ਦਿੱਤੇ ਕਰਜ਼ੇ ਮੁਆਫ਼ ਕਰਨ ਅਤੇ ਤੰਗ ਪ੍ਰੇਸ਼ਾਨ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ । ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਆਗੂ ਮਹੀਪਾਲ ਬਠਿੰਡਾ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਕਾਮਰੇਡ ਭਾਨ ਸਿੰਘ ਸੰਘੇੜਾ ਅਤੇ ਜ਼ਿਲ੍ਹਾ ਜਰਨਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਕੇਂਦਰ ਮੋਦੀ ਸਰਕਾਰ ਵੱਲੋ ਕਿਰਤ ਕਾਨੂੰਨਾਂ ਨੂੰ ਤੋੜ ਕੇ ਕਿਰਤੀ ਲੋਕਾਂ ਦੇ ਹੱਕ ਖੋਹ ਕੇ ਸਰਮਾਏਦਾਰ ਲੋਕਾਂ ਦਾ ਗੁਲਾਮ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 73  ਸਾਲ ਬੀਤ ਜਾਣ ਦੇ ਬਾਵਜੂਦ ਮਜ਼ਦੂਰਾਂ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ । ਪਰ ਕੇਂਦਰ ਤੇ ਰਾਜ ਸਰਕਾਰਾਂ ਮਜ਼ਦੂਰਾਂ ਤੇ ਹੋਰ ਪਛੜੇ ਵਰਗਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਸਰਮਾਏਦਾਰ ਧਨਾਢ ਲੋਕਾਂ ਦੇ ਕਰਜ਼ੇ ਮੁਆਫ਼ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਵੱਡੀਆਂ ਵੱਡੀਆਂ ਰਾਹਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਸਹਿ ਤੇ ਪਿੰਡਾਂ ਅੰਦਰ ਨਿੱਜੀ ਫਰਮਾਂ ਵੱਲੋਂ ਔਰਤਾਂ  ਨੂੰ ਕਰਜਾਂ ਦੇ ਜਾਲ ਵਿੱਚ ਫਸਾ ਕੇ ਉਨ੍ਹਾਂ ਨੂੰ ਜ਼ਲੀਲ ਕੀਤੇ ਜਾਣ ਦੇ ਮਾਮਲੇ ਹਰ ਰੋਜ਼ ਪੰਜਾਬ ਵਿੱਚ ਦੇਖਣ ਨੂੰ ਮਿਲ ਰਹੇ ਹਨ ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿੱਚ ਕੋਰਨਾ ਵਾਇਰਸ ਦੇ ਮੱਦੇਨਜ਼ਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ 24 ਮਾਰਚ ਤੋਂ ਲੋਕ ਡਾਊਨ ਦੇ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਮਜ਼ਦੂਰਾਂ ਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਉਨ੍ਹਾਂ ਕੋਲ ਕੋਈ ਪੈਸਾ ਵਗੈਰਾ ਨਾ ਹੋਣ ਕਾਰਨ ਘਰਾਂ ਦੇ ਚੁੱਲ੍ਹੇ ਪੂਰੀ ਤਰ੍ਹਾਂ ਠੰਡੇ ਹੋ ਚੁੱਕੇ ਹਨ ਅਤੇ ਰਾਸ਼ਨ ਵਗ਼ੈਰਾ ਵੀ ਉਨ੍ਹਾਂ ਕੋਲੋਂ ਖਤਮ ਹੋ ਚੁੱਕਿਆ ਹੈ । ਪਰ ਬਲਾਕ ਉਡਾਣ ਦੌਰਾਨ ਕੁਝ ਨਿੱਜੀ ਫਰਮਾ ਵੱਲੋਂ ਔਰਤਾਂ ਨੂੰ ਕਰਜ਼ੇ ਦੇ ਰੂਪ ਵਿੱਚ ਦਿੱਤੇ ਪੈਸਿਆ ਦੀਆਂ ਕਿਸਤਾ ਨੂੰ ਕਰਿੰਦਿਆਂ ਵੱਲੋਂ ਔਰਤਾਂ ਨੂੰ ਭਰਨ ਲਈ ਮਜਬੂਰ ਕਰਨ ਅਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰੀਜ਼ਰਵ ਬੈਂਕ ( ਆਰ ਬੀ ਆਈ) ਦੀਆਂ ਹਿਦਾਇਤਾਂ ਅਨੁਸਾਰ 31 ਅਗਸਤ 2020 ਤੱਕ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਅਤੇ ਵਿਆਜ ਵਸੂਲਣ ਤੇ ਰੋਕ ਲਗਾਈ ਹੋਈ ਹੈ । ਉਨ੍ਹਾਂ ਦੋਸ਼ ਲਾਇਆ ਕਿ ਨਿੱਜੀ ਫਾਈਨਾਂਸ ਕੰਪਨੀਆਂ ਦੇ ਧੱਕੜਸ਼ਾਹ ਮੁਲਾਜ਼ਮ ਆਰ ਬੀ ਆਈ ਦੇ ਦਿਸ਼ਾ ਨਿਰਦੇਸ਼ਾਂ ਨੂੰ ਟਿੱਚ ਜਾਣਦੇ ਹੋਏ ਗਰੀਬਾਂ ਦੇ ਘਰਾਂ ਵਿੱਚ ਦਾਖਲ ਹੋ ਕੇ ਜਬਰੀ ਕਰਜ਼ ਵਸੂਲੀ ਕਰਦੇ ਹਨ ਅਤੇ ਜੋ ਪਰਿਵਾਰ ਪੈਸੇ ਮੋੜਨ ਤੋਂ ਅਸਮਰਥ ਹਨ।  ਉਨ੍ਹਾਂ ਦੀਆਂ ਔਰਤਾਂ ਨਾਲ ਦੁਰਵਿਵਹਾਰ ਕਰਦੇ ਅਤੇ ਧਮਕੀਆਂ ਦਿੰਦੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਲਾੱਕ ਡਾਊਨ ਕਾਰਣ ਕਿਰਤੀ ਪਰਿਵਾਰ ਰੁਜ਼ਗਾਰ ਤੋਂ ਵਾਂਝੇ ਹੋਣ ਕਰਕੇ ਰੋਟੀ ਤੋਂ ਵੀ ਮੁਹਤਾਜ ਹਨ ਕਰਜ਼ ਮੁੜਨਾਂ ਤਾਂ ਕਿਤੇ ਦੂਰ ਦੀ ਗੱਲ ਰਹੀ। ਉਨ੍ਹਾਂ ਕੇਂਦਰ ਤੇ ਰਾਜ ਸਰਕਾਰਾਂ ਪਾਸੋਂ ਮੰਗ ਕੀਤੀ ਕਿ ਮਜ਼ਦੂਰਾਂ ਅਤੇ ਔਰਤਾਂ ਸਿਰ ਚੜ੍ਹੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ।  ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਮਹੀਵਾਲ ਬਠਿੰਡਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਭਾਨ ਸਿੰਘ ਸੰਘੇੜਾ ਅਤੇ  ਜਰਨਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਦੀ ਅਗਵਾਈ ਹੇਠ ਮਜ਼ਦੂਰਾਂ ਅਤੇ ਔਰਤਾਂ ਵੱਲੋਂ ਆਪਣੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਸ਼ਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ  ਰਾਹੀਂ ਭਾਰਤ ਦੇ ਪ੍ਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣਾ ਇੱਕ ਮੰਗ ਪੱਤਰ ਦਿੱਤੇ ਜਾਣ ਤੇ ਗੁੰਡਾ ਗਰਦੀ ਨੂੰ ਫੌਰੀ ਰੋਕੇ ਨੱਥ ਪਾਈ ਜਾਵੇ ਅਤੇ ਗਰੀਬ ਪਰਿਵਾਰਾਂ ਦਾ ਕਰਜ਼ਾ ਪੂਰੀ ਤਰ੍ਹਾਂ ਮਾਫ ਕੀਤਾ ਜਾਵੇ। ਇਸ ਮੌਕੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੇ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਨੂੰ ਕੇਂਦਰ ਤੇ ਰਾਜ ਸਰਕਾਰਾਂ ਤੱਕ ਦੇ ਆਧਾਰ ਤੇ ਪੁੱਜਦਾ ਕਰਨਗੇ।  ਉਕਤ ਆਗੂਆਂ ਨੇ ਕਿਹਾ ਕਿ ਜੇਕਰ ਪ੍ਸ਼ਾਸ਼ਕੀ ਅਧਿਕਾਰੀਆਂ ਨੇ ਆਪਣਾ ਬਣਦਾ ਦਖਲ ਦੇ ਕੇ ਇਹ ਗੁੰਡਾਗਰਦੀ ਬੰਦ ਨਾ ਕਰਵਾਈ ਤਾਂ ਇਸ ਧੱਕੇਸ਼ਾਹੀ ਦਾ ਪਿੰਡ ਪੱਧਰ 'ਤੇ ਜੱਥੇਬੰਦਕ ਵਿਰੋਧ ਕੀਤਾ ਜਾਵੇ । ਇਸ ਮੌਕੇ ਮਾ ਯਸ਼ਪਾਲ ਸਰੀਂਹ ਮਹਿਲ ਕਲਾਂ, ਬਲਦੇਵ ਸਿੰਘ ਔਜਲਾ, ਬਲੌਰ ਸਿੰਘ, ਪਰਮਜੀਤ ਕੌਰ ਹਰਦੀਪ ਕੌਰ , ਕੁਲਵੰਤ ਕੌਰ ਸੱਦੋਵਾਲ ,ਜਸਮੇਲ ਕੌਰ ਸੱਦੋਵਾਲ, ਹਰਪ੍ਰੀਤ ਕੌਰ ਕੁਰੜ ਰਾਣੋ ਕੌਰ ਗੰਗੋਹਰ, ਮਨਜੀਤ, ਕੌਰ ਦਸੌਂਦਾ ਸਿੰਘ ਵਾਲਾ, ਕੁਲਦੀਪ ਕੌਰ ਦਸੌਂਦਾ ਸਿੰਘ ਵਾਲਾ, ਸਿੰਦਰ ਕੌਰ ਰਾਏਸਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।

ਮਹੰਤ ਹਰਪਾਲ ਦਾਸ ਅਮਾਮਗੜ ਆਲ ਇੰਡੀਆ ਹਿਊਮਨ ਰਾਈਟ ਦੇ ਚੀਫ਼ ਐਡਵਾਈਜ਼ਰ ਨਿਯੁਕਤ 

ਮਹੰਤ ਹਰਪਾਲ ਦਾਸ ਅਮਾਮਗੜ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਐਸ ਪੀ ਮਨਜੀਤ ਸਿੰਘ ਬਰਾੜ, ਪੰਜਾਬ ਪ੍ਰਧਾਨ ਜਰਨੈਲ ਸਿੰਘ ਬੁੱਟਰ, ਮੈਡਮ ਸੈਣੀ ਤੇ ਹੋਰ

ਇਮਾਮ ਗੜ੍ਹ/ ਮਲੇਰਕੋਟਲਾ:ਜੂਨ 2020 (:ਵਿਕਾਸ ਸਿੰਘ ਮਠਾੜੂ )
ਆਲ ਇੰਡੀਆ ਹਿਊਮਨ ਰਾਈਟ ਪੰਜਾਬ ਵੱਲੋਂ ਮਹੰਤ ਹਰਪਾਲ ਦਾਸ ਮੁੱਖ ਸੇਵਾਦਾਰ ਅਸਥਾਨ ਅਮਾਮਗੜ ਨੂੰ ਉਨਾ ਦੀਆਂ ਸਮਾਜ ਪ੍ਰਤੀ ਦਿੱਤੀਆਂ ਸੇਵਾਵਾਂ ਨੂੰ ਦੇਖ ਦੇ ਹੋਏ ਆਲ ਇੰਡੀਆ ਹਿਊਮਨ ਰਾਈਟ ਪੰਜਾਬ ਦਾ ਚੀਫ ਐਡਵਾਈਜ਼ਰ ਨਿਯੁਕਤ ਕੀਤਾ ਗਿਆ। ਇਸ ਸੰਬੰਧੀ ਨਿਯੁਕਤੀ ਪੱਤਰ ਦੇਣ ਲਈ  ਵਿਸੇਸ਼ ਤੌਰ ਤੇ ਆਲ ਇੰਡੀਆ ਹਿਊਮਨ ਰਾਈਟ ਪੰਜਾਬ ਦੇ ਪ੍ਰਧਾਨ ਜਰਨੈਲ ਸਿੰਘ ਤੇ ਜਿਲਾ ਮੁਹਾਲੀ ਤੇ ਚੰਡੀਗੜ੍ਹ ਦੇ ਪ੍ਰਧਾਨ ਕਰਨਜੀਤ ਕੋਰ ਸੈਣੀ ਅਸਥਾਨ ਅਮਾਮਗੜ ਵਿਖੇ ਪਹੁੰਚੇ ਤੇ ਉਨਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹੰਤ ਹਰਪਾਲ ਦਾਸ ਦੀਆ ਸਮਾਜ ਪ੍ਰਤੀ ਦਿੱਤੀਆ ਸੇਵਾਵਾਂ ਨੂੰ ਦੇਖਦੇ ਹੋਏ ਸੰਸਥਾ ਵੱਲੋਂ ਇਹ ਨਿਯੁਕਤੀ ਕੀਤੀ ਗਈ ਨਿਯੁਕਤੀ ਪੱਤਰ ਦੇਣ ਸਮੇਂ ਹੋਰਨਾਂ ਤੋਂ ਇਲਾਵਾ ਐਸ ਪੀ ਮਾਲੇਰਕੋਟਲਾ ਮਨਜੀਤ ਸਿੰਘ ਬਰਾੜ, ਗੁਰਵਖਤ ਸਿੰਘ ਗੁੱਡੂ, ਬਾਬਾ ਭਰਪੂਰ ਸਿੰਘ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਪ੍ਰਧਾਨ ਮਨਦੀਪ ਸਿੰਘ ਖੁਰਦ,ਹੀਰਾ ਸਿੰਘ, ਆਦਿ ਹਾਜ਼ਰ ਸਨ।

ਸ. ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ 19 ਮੈਂਬਰੀ ਕੋਰ ਕਮੇਟੀ ਦਾ ਐਲਾਨ

ਸ. ਪਰਮਬੰਸ ਸਿੰਘ ਬੰਟੀ ਰੋਮਾਣਾ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਿਯੁਕਤ

ਬੀਬੀ ਜਗੀਰ ਕੌਰ ਇਸਤਰੀ ਅਕਾਲੀ ਦਲ ਅਤੇ ਸ. ਗੁਲਜਾਰ ਸਿੰਘ ਰਾਣੀਕੇ ਪਾਰਟੀ ਦੇ ਐਸ.ਸੀ ਵਿੰਗ ਦੇ ਦੁਬਾਰਾ ਪ੍ਰਧਾਨ ਬਣੇ

ਸ਼੍ਰੀ ਐਨ. ਕੇ. ਸ਼ਰਮਾ ਨੂੰ ਵਪਾਰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ

ਚੰਡੀਗੜ, ਜੂਨ 2020 -(ਗੁਰਕੀਰਤ ਸਿੰਘ/ਮਨਜਿੰਦਰ ਗਿੱਲ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅਹਿਮ ਐਲਾਨ ਕਰਦੇ ਹੋਏ ਪਾਰਟੀ ਦੀ 19 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ ਜਿਸ ਵਿੱਚ ਪਾਰਟੀ ਦੇ ਸਾਰੇ ਪੁਰਾਣੇ ਅਤੇ ਸੀਨੀਅਰ ਸਾਥੀਆਂ ਨੂੰ ਦੁਬਾਰਾ ਸ਼ਾਮਲ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸ. ਜਗਮੀਤ ਸਿੰਘ ਬਰਾੜ ਨੂੰ ਵੀ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਜਿਹਨਾਂ ਸੀਨੀਅਰ ਆਗੂਆਂ ਨੂੰ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ ਉਹਨਾਂ ਵਿੱਚ ਭਾਈ ਗੋਬਿੰਦ ਸਿੰਘ ਲੋਂਗੋਵਾਲ, ਸ. ਬਲਵਿੰਦਰ ਸਿੰਘ ਭੁੰਦੜ, ਜਥੇਦਾਰ ਤੋਤਾ ਸਿੰਘ, ਸ. ਚਰਨਜੀਤ ਸਿੰਘ ਅਟਵਾਲ, ਸ. ਨਿਰਮਲ ਸਿੰਘ ਕਾਹਲੋਂ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ, ਸ. ਸਿਕੰਦਰ ਸਿੰਘ ਮਲੂਕਾ, ਸ. ਜਨਮੇਜਾ ਸਿੰਘ ਸੇਖੋਂ, ਸ. ਬਿਕਰਮ ਸਿੰਘ ਮਜੀਠੀਆ, ਸ. ਹਰੀ ਸਿੰਘ ਜੀਰਾ, ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਗੁਲਜਾਰ ਸਿੰਘ ਰਾਣੀਕੇ, ਸ. ਸੁਰਜੀਤ ਸਿੰਘ ਰੱਖੜਾ, ਸ. ਬਲਦੇਵ ਸਿੰਘ ਮਾਨ ਅਤੇ ਸ. ਜਗਮੀਤ ਸਿੰਘ ਬਰਾੜ ਦੇ ਨਾਮ ਸ਼ਾਮਲ ਹਨ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਸ. ਸੁਖਬੀਰ ਸਿੰਘ ਬਾਦਲ ਵੱਲੋਂ ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਅਤੇ ਸ. ਗੁਲਜਾਰ ਸਿੰਘ ਰਾਣੀਕੇ ਨੂੰ ਪਾਰਟੀ ਦੇ ਐਸ.ਸੀ ਵਿੰਗ ਦਾ ਦੁਬਾਰਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ੍ਰੀ ਐਨ.ਕੇ.ਸ਼ਰਮਾ ਨੂੰ ਵਪਾਰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇੱਕ ਹੋਰ ਅਹਿਮ ਐਲਾਨ ਕਰਦੇ ਹੋਏ ਪਾਰਟੀ ਦੇ ਮਿਹਨਤੀ ਅਤੇ ਨੌਜਵਾਨ ਆਗੂ ਸ. ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਪਾਰਟੀ ਦੇ ਯੁਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨਿਆ ਗਿਆ ਹੈ।

Artists perform in fury against the government by putting instruments.

Chandighar (B.S SHARMA,RANA SHEIKH DAULAT) The artists' movements have come to a standstill due to the lockdown and curfew. Those who are going through a financial crisis in this difficult time. In order to bring these conditions to the government, artists performed daily in their own houses against the government, under the slogan 'Sune saaj-suni sarkar'. Theater artists residing in different areas of Chandigarh and Mohali, showing their instruments, registered a rage against the government.Jasbir Singh Gill, director of Satkar Theater and others said that in this difficult situation it is the duty of the officials associated with the government and the cultural department to release funds in view of this difficult situation of the color workers. He said that the main objective of our today's rage is to reach the government. The color workers have also demanded that the artists associated with the theater should be given financial assistance. He said that the color workers are also worried that if the government does not find a solution soon, then in the coming days they will have to sleep hungry.

12 ਜੂਨ ਨੂੰ ਥਾਣੇ 'ਚ ਪੇਸ਼ ਨਾ ਹੋਣ 'ਤੇ ਮੂਸੇਵਾਲਾ ਨੂੰ ਕਰਾਂਗੇ ਗਿ੍ਫ਼ਤਾਰ - ਆਈ ਜੀ

ਪਟਿਆਲਾ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਨਾਕੇ 'ਤੇ ਗਿ੍ਫ਼ਤਾਰ ਨਾ ਕਰਨ ਦੇ ਮਾਮਲੇ 'ਚ ਪੁਲਿਸ ਨੇ ਐਤਵਾਰ ਨੂੰ ਆਪਣਾ ਪੱਖ ਰੱਖਿਆ। ਆਈ ਜੀ ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਬਰਨਾਲਾ ਦੇ ਬਡਬਰ 'ਚ ਗਾਣੇ ਦੀ ਸ਼ੂਟਿੰਗ ਦੌਰਾਨ ਰਾਈਫਲ ਚਲਾਉਣ ਦੇ ਮਾਮਲੇ 'ਚ ਮੂਸੇਵਾਲਾ ਨੂੰ ਪੁਲਿਸ ਪਹਿਲਾਂ ਹੀ 12 ਜੂਨ ਨੂੰ ਪੁਲਿਸ ਕੋਲ ਪੇਸ਼ ਹੋਣ ਦਾ ਨੋਟਿਸ ਜਾਰੀ ਕਰ ਚੁੱਕੀ ਹੈ। ਇਸੇ ਕਾਰਨ ਪੁਲਿਸ ਨੇ ਉਸ ਨੂੰ ਨਾਕੇ 'ਤੇ ਗਿ੍ਫ਼ਤਾਰ ਨਹੀਂ ਕੀਤਾ। ਜੇਕਰ ਉਹ ਇਸ ਦਿਨ ਹਾਜ਼ਰ ਨਹੀਂ ਹੋਵੇਗਾ, ਫਿਰ ਉਸ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ।

ਆਈ ਜੀ ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਕੇਸ ਦੀ ਜਾਂਚ ਹੁਣ ਬਰਨਾਲਾ ਦੀ ਬਜਾਏ ਐੱਸਐੱਸਪੀ ਸੰਗਰੂਰ ਸੰਦੀਪ ਗਰਗ ਕਰਨਗੇ। ਉਨ੍ਹਾਂ ਕਿਹਾ ਕਿ ਨਿਯਮਾਂ ਤਹਿਤ ਹੀ ਸ਼ਨਿਚਰਵਾਰ ਨੂੰ ਉਸ ਦੀ ਗੱਡੀ 'ਤੇ ਲੱਗੀ ਕਾਲੀ ਫਿਲਮ ਦਾ ਚਲਾਨ ਕੱਟਿਆ ਗਿਆ ਹੈ। ਜੇਕਰ ਉਸ ਨੂੰ ਗਿ੍ਫ਼ਤਾਰ ਹੀ ਕਰਨਾ ਹੁੰਦਾ ਤਾਂ ਉਸੇ ਦਿਨ ਕਾਬੂ ਕਰ ਲਿਆ ਜਾਣਾ ਸੀ, ਪਰ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ 'ਚ ਹਾਈ ਕੋਰਟ 'ਚ ਪੀਆਈਐੱਲ ਪਾਉਣ ਵਾਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਰਵੀ ਜੋਸ਼ੀ ਨੇ ਕਿਹਾ ਕਿ ਮੂਸੇਵਾਲਾ 12 ਜੂਨ ਨੂੰ ਥਾਣੇ 'ਚ ਪੇਸ਼ ਹੋਵੇਗਾ, ਇਸ ਦੀ ਵੀ ਕੋਈ ਗਰੰਟੀ ਨਹੀਂ ਹੈ। ਉਨ੍ਹਾਂ ਮੌਕੇ 'ਤੇ ਹੀ ਐੱਸਐੱਚਓ ਕੋਤਵਾਲੀ ਨਾਭਾ ਸਰਬਜੀਤ ਸਿੰਘ ਚੀਮਾ ਤੇ ਆਈਜੀ ਜਤਿੰਦਰ ਸਿੰਘ ਔਲਖ ਨਾਲ ਫੋਨ 'ਤੇ ਗੱਲ ਕਰ ਕੇ ਦਸਤਾਵੇਜ਼ਾਂ ਦਾ ਹਵਾਲਾ ਦੇ ਕੇ ਮੂਸੇਵਾਲਾ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਵੀ ਕੀਤੀ ਸੀ, ਪਰ ਕਿਸੇ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਹੁਣ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕਰਾਂਗੇ। ਉੱਥੇ ਐਡਵੋਕੇਟ ਦੀਕਸ਼ਿਤ ਰਾਜ ਕਪੂਰ ਨੇ ਕਿਹਾ ਕਿ ਗਾਣੇ ਦੀ ਸ਼ੂਟਿੰਗ ਦੌਰਾਨ ਗਾਇਕ ਮੂਸੇਵਾਲਾ ਵੱਲੋਂ ਫਾਇਰਿੰਗ ਕਰਨਾ ਗੰਭੀਰ ਅਪਰਾਧ ਹੈ। ਸੈਸ਼ਨ ਕੋਰਟ ਤੋਂ ਅਗਾਊਂ ਜ਼ਮਾਨ ਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਉਸ ਨੂੰ ਗਿ੍ਫ਼ਤਾਰ ਕਰਨਾ ਚਾਹੀਦਾ ਸੀ।

 

ਕੇਂਦਰ ਦਾ ਅੜਿਕਾ ਪਾਊ ਫ਼ੈਸਲਾ ਸਮਝ ਤੋਂ ਬਾਹਰ

 ਪੰਜਾਬ ਦੀ ਹਾਲਤ ਬਹੁਤ ਵਧੀਆ - ਕੈਪਟ

ਚੰਡੀਗੜ੍ਹ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ, ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ, ਮਾਸਕ ਪਾਉਣ ਅਤੇ ਸਰੀਰਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਫੇਸਬੁੱਕ ਰਾਹੀਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਕਵਾਇਦ ਤਹਿਤ ਮੁੱਖ ਮੰਤਰੀ ਨੇ ਕਿਹਾ ਕਿ ਵਾਰ-ਵਾਰ ਹਦਾਇਤਾਂ ਦੇਣੀਆਂ ਚੰਗਾ ਨਹੀਂ ਲੱਗਦਾ ਪਰ ਇਹ ਬਿਮਾਰੀ ਬਹੁਤ ਭਿਆਨਕ ਹੈ, ਇਸ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਇਕ ਦਿਨ ਦੌਰਾਨ ਮਾਸਕ ਨਾ ਪਾਉਣ ਦੇ ਜੁਰਮ ਹੇਠ 4600 ਅਤੇ ਜਨਤਕ ਸਥਾਨ 'ਤੇ ਥੁੱਕਣ 'ਤੇ 160 ਲੋਕਾਂ ਦੇ ਚਲਾਨ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਦੇਸ਼-ਵਿਦੇਸ਼ ਦੇ ਅੰਕੜਿਆਂ ਦੀ ਤੁਲਨਾ ਕਰਦਿਆਂ ਕਿਹਾ ਕਿ ਦੇਸ਼ 'ਚ ਰੋਜ਼ਾਨਾ 9 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਮੁਕਾਬਲੇ ਪੰਜਾਬ ਦੀ ਹਾਲਤ ਬਹੁਤ ਵਧੀਆ ਹੈ ਤੇ ਕੋਵਿਡ-19 ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 85 ਫ਼ੀਸਦੀ ਹੈ। ਭਾਰਤ ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਵਿਚ ਤਬਦੀਲੀ ਲਿਆਉਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਕੈਪਟਨ ਨੇ ਕਿਹਾ ਕਿ ਐੱਮਐੱਸਪੀ ਨੇ ਕਿਸਾਨ ਅਤੇ ਦੇਸ਼ ਨੂੰ ਬਚਾਇਆ ਹੈ ਅਤੇ ਪਿਛਲੇ ਲੰਬੇ ਅਰਸੇ ਤੋਂ ਸਭ ਕੁੱਝ ਠੀਕ ਚੱਲ ਰਿਹਾ ਹੈ। ਸਭ ਕੁਝ ਠੀਕ ਚੱਲਣ ਦੇ ਬਾਵਜੂਦ ਕੇਂਦਰ ਸਰਕਾਰ ਨੂੰ ਅਜਿਹਾ ਵਿਘਨ ਪਾਉਣ ਦਾ ਫੈਸਲਾ ਕਿਉਂ ਲੈਣਾ ਪਿਆ, ਇਹ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਨੇ ਦੇਸ਼ ਦਾ ਅੰਨ ਭੰਡਾਰ ਭਰਿਆ ਹੈ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਵਿਰੋਧ ਪ੍ਰਗਟ ਕਰਨਗੇ ਤੇ ਫ਼ੈਸਲਾ ਵਾਪਸ ਲੈਣ ਬਾਰੇ ਲਿਖਣਗੇ। ਕੈਪਟਨ ਨੇ ਕਿਹਾ ਕਿ ਇਸ ਵਾਰ ਸੂਬੇ 'ਚ ਕਣਕ ਦੀ ਰਿਕਾਰਡ ਪੈਦਾਵਾਰ ਹੋਈ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਪਿਛਲੇ ਸਾਲ ਨਾਲੋਂ ਘੱਟ ਕਣਕ ਖ਼ਰੀਦ ਕਰਨ ਤੇ ਮੰਡੀਆਂ ਵਿਚ ਆਉਣ ਦੀ ਗੱਲ ਕਰ ਰਹੇ ਹਨ ਪਰ ਇਸਦਾ ਕਾਰਨ ਰਾਜਸਥਾਨ ਤੋਂ ਪੰਜਾਬ ਦੀ ਮੰਡੀ 'ਚ ਕਣਕ ਦਾ ਨਾ ਆਉਣਾ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਦਾ ਭਰੋਸਾ ਵੀ ਦਿੱਤਾ। ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਪ੍ਰਰਾਈਵੇਟ ਸਕੂਲਾਂ ਵੱਲੋਂ ਲਈਆਂ ਜਾ ਰਹੀਆਂ ਫੀਸਾਂ ਦੇ ਸਬੰਧ ਵਿਚ ਕਿਹਾ ਕਿ ਜਦੋਂ ਸਕੂਲ ਖੁੱਲ੍ਹੇ ਹੀ ਨਹੀਂ ਤਾਂ ਫੀਸਾਂ ਕਿਸ ਗੱਲ ਤੋਂ ਲਈਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਵਾਰ-ਵਾਰ ਨੌਕਰੀਆਂ ਬਾਰੇ ਪੁੱਛਿਆ ਜਾ ਰਿਹਾ ਹੈ ਪਰ ਸਾਲ 'ਚ 12 ਹਜ਼ਾਰ ਮੁਲਾਜ਼ਮ ਸੇਵਾਮੁਕਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਪ੍ਰਰਾਈਵੇਟ ਫੈਕਟਰੀਆਂ ਲਗਾ ਰਹੇ ਹਾਂ ਤਾਂ ਜੋ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਬਿਜਲੀ ਦੇ ਰੇਟ ਘਟਾਉਂਦਿਆਂ 70 ਲੱਖ ਘਰੇਲੂ ਖਪਤਕਾਰਾਂ 'ਚੋਂ 67 ਲੱਖ ਨੂੰ ਰਾਹਤ ਦਿੱਤੀ ਗਈ ਹੈ।

ਰਾਇਤ ਬਾਹਰਾ ਯੂਨੀਵਰਸਿਟੀ ਦੇ ਮੁਲਾਜ਼ਮ ਹਿਮਾਂਸ਼ੂ ਗੁਪਤਾ ਵੱਲੋਂ ਤਨਖਾਹ ਨਾ ਦੇਣ ਬਾਰੇ ਕੀਤੀ ਸ਼ਿਕਾਇਤ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ, ਉਹ ਸਿੱਖਿਆ ਵਿਭਾਗ ਨੂੰ ਪੂਰੀ ਸਥਿਤੀ ਦੇਖਣ ਬਾਰੇ ਨਿਰਦੇਸ਼ ਦੇਣਗੇ।

ਅਬੋਹਰ ਵਾਸੀ ਵਿਜੈ ਕੁਮਾਰ ਵੱਲੋਂ ਰਾਸ਼ਨ ਕਾਰਡ ਨਾ ਬਣਾਉਣ ਅਤੇ ਰੋਟੀ ਦਾ ਪ੍ਰਬੰਧ ਨਾ ਹੋਣ ਬਾਰੇ ਕੀਤੀ ਸ਼ਿਕਾਇਤ ਵਿਚ ਮੁੱਖ ਮੰਤਰੀ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਰਾਸ਼ਨ ਮੁਹੱਈਆ ਕਰਵਾਉਣ ਅਤੇ ਅਸਲ ਸਥਿਤੀ ਦੇਖਣ ਲਈ ਨਿਰਦੇਸ਼ ਦੇਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਕੋਵਿਡ-19 ਸਬੰਧੀ ਵੱਖ-ਵੱਖ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਸਕ, ਪੀਪੀਈ ਕਿੱਟਾਂ, ਆਕਸੀਜਨ ਸਿਲੰਡਰ ਸਮੇਤ ਹੋਰ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ।

ਮੋਗਾ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝੱਟਕਾ

ਕਈ ਪਰਿਵਾਰ ਆਪ ਨੂੰ ਛੱਡ ਅਕਾਲੀ ਦਲ ਵਿਚ ਸ਼ਾਮਲ

ਜੱਥੇਦਾਰ ਤੋਤਾ ਸਿੰਘ ਦੀ ਪ੍ਰੇਰਣਾ ਸਦਕਾ ਸਾਬਕਾ ਸ਼੍ਰੋਮਣੀ ਕਮੇਟੀ ਦਾ ਪੋਤਰਾ ਸੈਕੜੇ ਸਾਥੀਆਂ ਸਮੇਤ ਆਪ ਨੂੰ ਛੱਡਕੇ ਸ੍ਰੋ ਅਕਾਲੀ ਦਲ ਬਾਦਲ ਵਿੱਚ ਸ਼ਾਮਲ

ਅਕਾਲੀ ਦਲ ਵਿੱਚ ਹੋਣ ਵਾਲੇ ਹਰੇਕ ਵਿਅਕਤੀ ਨੂੰ ਪਾਰਟੀ ਵਲੋ ਦਿੱਤਾ ਜਾਵੇਗਾ ਪੂਰਾ ਮਾਣ ਸਨਮਾਨ -ਬਰਜਿੰਦਰ ਸਿੰਘ ਮੱਖਣ ਬਰਾੜ

ਮੋਗਾ , ਜੂਨ ,2020- (ਗੁਰਕੀਰਤ ਸਿੰਘ/ ਗੁਰਦੇਵ ਗਾਲਿਬ/ਮਨਜਿੰਦਰ ਗਿੱਲ) 

ਅੱਜ ਮੋਗਾ ਵਿੱਚ ਸ੍ਰੋਮਣੀ ਅਕਾਲੀ ਦਲ ਨੂੰ ਵੱਡਾ ਬਲ ਮਿਲਿਆ ਜਦੋਂ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਪ੍ਰੇਰਨਾ ਸਦਕਾ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਦਾ ਪੋਤਰਾ ਵਿਪਨਪਾਲ ਸਿੰਘ।

ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਸੰਯੁਕਤ ਸਕੱਤਰ ਪੰਜਾਬ ਆਮ ਆਦਮੀ ਪਾਰਟੀ ਨੂੰ ਛੱਡਕੇ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਉਹਨਾਂ ਕਿਹਾ ਆਪ ਸਿਰਫ ਸ਼ੋਸ਼ੇਬਾਜੀ ਕਰਦੀ ਹੈ ਸਿਰਫ ਸ੍ਰੋਮਣੀ ਅਕਾਲੀ ਦਲ ਦੀਆ ਨੀਤੀਆਂ ਹੀ ਲੋਕ ਪੱਖੀ ਹਨ! ਅੱਜ ਮੁੱਖ ਹਲਕਾ ਸੇਵਾਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿੱਚ ਆਪ ਪਾਰਟੀ ਨੂੰ ਛੱਡ ਕੇ 30 ਪਰਿਵਾਰਾ ਸਮੇਤ ਅਕਾਲੀ ਦਲ ਵਿੱਚ ਸ਼ਾਮਿਲ ਹੋਏ ।
ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਬਰਾੜ ਨੇ ਸਿਰੋਪਾਓੁ ਦੇ ਕੇ ਸ੍ਰੋਮਣੀ ਅਕਾਲੀ ਸਲ ਵਿੱਚ ਜੀ ਆਇਆ ਆਖਿਆ। ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਸਾਬਕਾ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਤੇ ਸ੍ਰੋਮਣੀ ਅਕਾਲੀਦਲ ਦੇ ਹਲਕਾ ਮੋਗਾ ਦੇ ਮੁੱਖ ਸੇਵਾਦਾਰ ਸ. ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਜਿੱਥੇ ਅੱਜ ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹਨ ਉੱਥੇ ਆਪ ਤੋਂ ਵੀ ਕੋਈ ਵੀ ਵਿਅਕਤੀ ਖੁਸ਼ ਨਹੀਂ ਹੈ ਕਿਉਂਕਿ ਕਿਸੇ ਵੀ ਵਿਅਕਤੀ ਦੀ ਸਰਕਾਰੀ ਦਰਬਾਰੇ ਸੁਣੀ ਨਹੀਂ ਜਾਂਦੀ ਅਤੇ ਕੋਈ ਵੀ ੲਵਿਕਾਸ ਦਾ ਕੰਮ ਨਹੀਂ ਹੋ ਰਿਹਾ ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਕਰਵਾਏ ਵਿਕਾਸ ਦੇ ਕੰਮਾਂ ਨੂੰ ਦੇਖਦਿਆਂ ਲੋਕ ਮੁੱੜ ਫਿਰ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਹੋ ਰਹੇ ਹਨ ਇਸੇ ਤਰ੍ਹਾਂ ਹੀ ਅੱਜ ਮੋਗਾ ਦੇ ਪਿੰਡ ਖੋਸਾ ਪਾਂਡੋ ਵਿਖੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਦਾ ਸਮੁੱਚਾ ਪਰਿਵਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਹੈ ।ਇਸ ਮੌਕੇ ਤੇ ਬਰਾੜ ਨੇ ਕਿਹਾ ਕਿ ਪਾਰਟੀ ਵਿੱਚ ਆਉਣ ਵਾਲੇ ਹਰੇਕ ਪਰਿਵਾਰ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ।
ਇਸ ਮੌਕੇ ਤੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਦੇ ਪੋਤਰੇ ਵਿਪਨ ਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਪੁਰਾਣੀ ਪਾਰਟੀ ਹੈ ਅਤੇ ਜਿਸ ਵਿੱਚ ਉਨ੍ਹਾਂ ਦੇ ਬਜ਼ੁਰਗਾਂ ਨੇ ਲੰਬਾ ਸਮਾਂ ਸੇਵਾਵਾਂ ਨਿਭਾਈਆਂ ਕੁਝ ਸਮਾਂ ਪਹਿਲਾਂ ਕੁਝ ਮੱਤਭੇਦ ਹੋਣ ਕਾਰਨ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਪ੍ਰਵੇਸ਼ ਕੀਤਾ ਸੀ ਪਰ ਅੱਜ ਅਸੀਂ ਫਿਰ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣੇ ਸੈਂਕੜੇ ਸਾਥੀਆਂ ਨਾਲ ਬਾਕਰ ਵਾਪਸੀ ਕੀਤੀ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਗੇ। 

ਕੋਰੋਨਾ ਮਹਾਮਾਰੀ ਦੌਰਾਨ ਲੋੜਵੰਦਾਂ ਲਈ ਯਤਨਸੀਲ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਦਾ ਗ੍ਰੰਥੀ ਸਭਾ ਵੱਲੋਂ ਵਿਸ਼ੇਸ਼ ਸਨਮਾਨ

ਰਾਏਕੋਟ/ਲੁਧਿਆਣਾ,ਜੂਨ ,2020— (ਗੁਰਕੀਰਤ ਸਿੰਘ/ਮਨਜਿੰਦਰ ਗਿੱਲ) ਖਾਲਸਾ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ(ਰਜਿ.) ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਚੇਅਰਮੈਨ ਬਲਵਿੰਦਰ ਸਿੰਘ ਤਲਵੰਡੀ ਦੇ ਗ੍ਰਹਿ ਵਿਖੇ ਹੋਈ। ਜਿਸ ਵਿਚ ਪ੍ਰਭਜੋਤ ਸਿੰਘ ਧਾਲੀਵਾਲ, ਜਿਨਾਂ ਕੋਰੋਨਾ ਮਹਾਮਾਰੀ ਦੌਰਾਨ ਦੋ ਮਹੀਨੇ ਲੋੜਵੰਦਾਂ ਦੀ ਤਨ,ਮਨ ਤੇ ਧਨ ਨਾਲ ਸੇਵਾ ਕੀਤੀ ਅਤੇ ਸਰਕਾਰਾਂ ਤੇ ਸੰਸਥਾਵਾਂ ਵੱਲੋਂ ਵਿਸਾਰੇ ਗ੍ਰੰਥੀ-ਪਾਠੀ ਸਿੰਘਾਂ ਨੂੰ ਰਾਸ਼ਨ ਮੁਹੱਈਆ ਕਰਵਾ ਕੇ, ਉਨਾਂ ਦੀ ਮੁਸ਼ਕਿਲ ਘੜੀ ਚ ਸਹਾਇਤਾ ਕੀਤੀ, ਜਿਸ ਬਦਲੇ ਗ੍ਰੰਥੀ ਸਭਾ ਦੇ ਨੁਮਾਇਦਿਆ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਭਜੋਤ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁਢ ਕਦੀਮ ਤੋਂ ਧਾਰਮਿਕ, ਰਾਜਨਿਤਿਕ ਤੇ ਸਮਾਜਿਕ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਉਂਦਾ ਆ ਰਿਹਾ ਹੈ। ਜਿਸ ਤਹਿਤ ਕੋਰੋਨਾ ਮਹਾਮਾਰੀ ਦੌਰਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਵੱਲੋਂ ਜ਼ਾਰੀ ਦਿਸਾਂ-ਨਿਰਦੇਸਾਂ ਤਹਿਤ ਲੋਕਾਂ ਦੀ ਸੇਵਾ ਕਰਦਿਆ ਅਕਾਲੀ ਦਲ ਦੀ ਰੀਤ ਨੂੰ ਨਿਭਾਇਆ ਹੈ, ਬਲਕਿ ਪ੍ਰਮਾਤਮਾ ਨੇ ਆਪ ਅੱਗੇ ਹੋ ਕੇ ਸੇਵਾ ਲਈ ਹੈ। ਉਨਾਂ ਕਿਹਾ ਕਿ ਇਸ ਮਹਾਮਾਰੀ ਦੌਰਾਨ ਲੋੜਵੰਦਾਂ ਦੀ ਸੇਵਾ ਲਈ ਹਮੇਸ਼ ਤੱਤਪਰ ਹਨ। ਇਸ ਮੌਕੇ ਗ੍ਰੰਥੀ ਸਭਾ ਦੇ ਆਗੂਆਂ ਨੇ ਜ਼ਿਲਾ ਪ੍ਰਧਾਨ ਧਾਲੀਵਾਲ ਵੱਲੋਂ ਨਿਭਾਈਆਂ ਸੇਵਾਵਾਂ ਦੀ ਸਲਾਘਾ ਕੀਤੀ। ਇਸ ਮੌਕੇ ਅੱਛਰਾ ਸਿੰਘ ਕੌਮੀ ਪ੍ਰਧਾਨ, ਕੁਲਵਿੰਦਰ ਸਿੰਘ ਸੀਨੀਅਰ ਸਕੱਤਰ, ਪ੍ਰਮਿੰਦਰ ਸਿੰਘ ਗਿੱਦੜਵਿੰਡੀ ਕੁਆਰਡੀਨੇਟਰ, ਸੁਖਦੇਵ ਸਿੰਘ ਤਲਵੰਡੀ ਖਜਾਨਚੀ ਪੰਜਾਬ, ਅਵਤਾਰ ਸਿੰਘ ਅਕਾਲਗੜ• ਪ੍ਰਧਾਨ ਪੰਜਾਬ, ਸੁਖਦੇਵ ਸਿੰਘ ਤਲਵੰਡੀ ਯੂਐੱਸਏ, ਜਸਵਿੰਦਰ ਸਿੰਘ ਤਲਵੰਡੀ ਰਾਏਕੋਟ ਪ੍ਰਧਾਨ, ਦਰਸ਼ਨ ਸਿੰਘ ਰਾਏਕੋਟ ਮੀਤ ਪ੍ਰਧਾਨ ਆਦਿ ਹਾਜ਼ਰ ਸਨ।

*ਫੋਟੋ ਕੈਪਸ਼ਨ— ਪਿੰਡ ਤਲਵੰਡੀ ਰਾਏ ਵਿਖੇ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ ਪ੍ਰਭਜੋਤ ਸਿੰਘ ਧਾਲੀਵਾਲ ਨੂੰ ਸਨਮਾਨਿਤ ਕਰਦੇ ਹੋਏ ਗ੍ਰੰਥੀ ਸਭਾ ਦੇ ਆਹੁਦੇਦਾਰ।* 

ਮੋਦੀ ਸਰਕਾਰ ਦਾ ਕਾਨੂੰਨ ਇਕ ਧੋਖਾ

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਤੋੜ ਕੇ ਸਰਮਾਏਦਾਰੀ ਪੱਖੀ ਨਵੇਂ ਕਾਨੂੰਨ ਬਣਾਕੇ ਮਜ਼ਦੂਰਾਂ ਪਛੜੇ ਵਰਗਾਂ ਅਤੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਵਰਗਾਂ ਦੇ ਹੱਕ ਖੋਹੇ ਜਾ ਰਹੇ- ਭੋਲਾ ਸਿੰਘ ਕਲਾਲ ਮਾਜਰਾ                                                     

 ਜਥੇਬੰਦੀ ਵੱਲੋਂ  8 ਜੂਨ ਨੂੰ ਸਬ ਤਹਿਸੀਲ ਮਹਿਲ ਕਲਾਂ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਜਾਵੇਗਾ                                                                            

ਮਹਿਲ ਕਲਾਂ/ਬਰਨਾਲਾ ਜੂਨ (ਗੁਰਸੇਵਕ ਸਿੰਘ ਸੋਹੀ)-ਦਿਹਾਤੀ ਮਜ਼ਦੂਰਾਂ ਦੀ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾਂ ਦੀ ਅਗਵਾਈ ਹੇਠ ਕੇਂਦਰ ਤੇ ਰਾਜ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਲੋਕ ਮਾਰੂ ਨੀਤੀਆਂ ਖਿਲਾਫ ਪਿੰਡ ਸਹੌਰ ਵਿਖੇ ਮਜ਼ਦੂਰਾਂ ਵੱਲੋਂ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ।ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਸੰਵਿਧਾਨ ਨਾਲ ਛੇੜਛਾੜ ਕਰਕੇ ਕਿਰਤ ਕਾਨੂੰਨਾਂ ਨੂੰ ਤੋੜਿਆ ਜਾ ਰਿਹਾ ਹੈ । ਕਿਉਂਕਿ ਮਜ਼ਦੂਰ ਅਤੇ ਹੋਰ ਪਛੜੇ ਵਰਗਾਂ ਦੇ ਹੱਕਾਂ ਲਈ ਡਾਕਟਰ ਭੀਮ ਰਾਓ ਅੰਬੇਡਕਰ ਵੱਲੋਂ ਆਪਣੇ ਸੰਵਿਧਾਨ ਲਾਗੂ ਕਰਵਾ ਕੇ ਮਜ਼ਦੂਰਾਂ ਪਛੜੇ ਵਰਗਾਂ ਅਤੇ ਹੋਰ ਵਰਗਾਂ ਨੂੰ ਦਿਵਾਏ ਹੱਕ ਖੋਹੇ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ  ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਸਦਕਾ 8 ਘੰਟੇ ਕੰਮ ਕਰਨ ਦੇ ਹੱਕਾਂ ਨੂੰ ਖੋਹ ਕੇ ਹੁਣ ਸਰਮਾਏਦਾਰੀ ਅਤੇ ਧਨਾਡ ਲੋਕਾਂ ਪੱਖੀ ਕਾਨੂੰਨ ਬਣਾ ਕੇ 12 ਘੰਟੇ ਕੰਮ ਲੈਣ ਦਾ ਕਾਨੂੰਨ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 73 ਸਾਲ ਬੀਤ ਜਾਣ ਤੇ ਵੀ ਕੇਂਦਰ ਵਿੱਚ ਹੁਣ ਤੱਕ ਬਣੀਆਂ ਕਾਂਗਰਸ ਬੀਜੇਪੀ ਦੀਆਂ ਸਰਕਾਰਾਂ ਨੇ ਮਜ਼ਦੂਰਾਂ ਪਛੜੇ ਵਰਗਾਂ ਤੇ ਹੋਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਆਰਥਕ ਹਾਲਤ ਨੂੰ ਸੁਧਾਰ ਦੀ ਬਜਾਏ ਉਨ੍ਹਾਂ ਨੂੰ ਹੋਰ ਆਰਥਿਕ ਪੱਖੋਂ ਕਮਜ਼ੋਰ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿੱਚ ਕਰੋਨਾ ਵਾਇਰਸ ਦੇ ਮੱਦੇਨਜ਼ਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਲੋਕ ਕਰਾਉਣ ਦੇ ਹੁਕਮ ਜਾਰੀ ਕਰਨ ਤੋਂ ਬਾਅਦ ਮਜ਼ਦੂਰਾਂ ਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ।  ਜਿਸ ਕਰਕੇ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਪਰਿਵਾਰਾਂ ਦਾ ਪਾਲਣ ਪੋਸ਼ਣ ਅਤੇ ਪੈਸਾ ਵਗੈਰਾ ਨਾ ਹੋਣ ਕਾਰਨ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਰਬੀਆਈ ਵੱਲੋਂ ਲਾਕ ਉਡਾਉਣ ਦੇ ਮੱਦੇਨਜ਼ਰ  ਸਰਕਾਰੀ ਤੇ ਗ਼ੈਰ ਸਰਕਾਰੀ ਕਰਜ਼ਿਆਂ ਤੇ ਵਿਆਜ ਵਸੂਲਣ ਤੇ 31 ਅਗਸਤ 2020 ਤੱਕ ਰੋਕ ਲਗਾਈ ਗਈ ਹੈ ਪਰ ਕੁਝ ਪ੍ਰਾਈਵੇਟ ਫਰਮਾਂ ਵੱਲੋਂ ਪਿੰਡਾਂ ਅੰਦਰ ਔਰਤਾਂ ਨੂੰ ਲੋਨ ਦੇ ਰੂਪ ਵਿੱਚ ਦਿੱਤੇ ਹੋਏ ਪੈਸਿਆਂ ਦੀਆਂ ਕਿਸਤਾ ਨੂੰ ਫਰਮਾਂ ਦੇ ਕਰਿੰਦਿਆਂ ਵੱਲੋਂ ਵਸੂਲਣ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਕਿ ਜਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ।  ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਪੂਰੀ ਤਰ੍ਹਾਂ ਡੱਟ ਕੇ ਔਰਤਾਂ ਦੇ ਨਾਲ ਖੜ੍ਹੇਗੀ ਉਨ੍ਹਾਂ ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਵੱਲੋਂ 8 ਜੂਨ ਨੂੰ ਸ਼ਬ ਤਹਿਸੀਲ ਮਹਿਲ ਕਲਾਂ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਨਸਲਦਾਰ ਨੂੰ ਮੰਗ ਪੱਤਰ ਦੇਣ ਦੇ ਲਿਖੇ ਗਏ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੁਬਾਈ ਆਗੂ ਮਾਹੀਪਾਲ ਬਠਿੰਡਾ ਵੀ ਵਿਸ਼ੇਸ਼ ਤੌਰ ਤੇ ਪੁੱਜ ਕੇ ਧਰਨੇ ਨੂੰ ਸਬੋਧਨ ਕਰਨਗੇ । ਇਸ ਮੌਕੇ ਕਰਜ਼ਾ ਮੁਕਤੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਮਨਦੀਪ ਕੌਰ ਨੂੰ ਪ੍ਰਧਾਨ ਜਸਵਿੰਦਰ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ  ਮੀਤ ਪ੍ਰਧਾਨ, ਬਲਬੀਰ ਕੌਰ  ਸਕੱਤਰ, ਰਾਜਪੁਰ ਕੌਰ  ਮੀਤ ਸਕੱਤਰ ਤੋਂ ਇਲਾਵਾ ਰਾਜਵਿੰਦਰ ਕੌਰ ਨੂੰ ਮੈਂਬਰ ਬਣਾਇਆ ਗਿਆ । ਇਸ ਮੌਕੇ ਮਜ਼ਦੂਰ ਆਗੂ ਬੂਟਾ ਸਿੰਘ ,ਮੰਗੂ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ।

ਔਰਤ ਦੀ 66 ਕਿੱਲੋਬਾਟ ਦੀ ਬਿਜਲੀ ਲਾਈਨ ਤੋਂ ਕਰੰਟ ਲੱਗਣ ਨਾਲ ਮੌਤ   

ਜਗਰਾਓਂ / ਲੁਧਿਆਣਾ, ਜੂਨ 2020-(ਵਿਕਾਸ ਸਿੰਘ ਮਠਾੜੂ / ਮਨਜਿੰਦਰ ਗਿੱਲ )-

ਬੀਤੇ ਦਿਨੀਂ ਗੁਰਪਿੰਦਰ ਕੌਰ ਨਾਮ ਦੀ ਔਰਤ ਦੀ 66 ਕਿੱਲੋਬਾਟ ਦੀ ਬਿਜਲੀ ਲਾਈਨ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ। ਜਗਰਾਓਂ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਇਸ ਔਰਤ ਨੂੰ ਬਚਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਪਰ ਬੀਤੀ ਰਾਤ ਉਸ ਔਰਤ ਦੀ ਮੌਤ ਹੋ ਗਈ। ਗੁਰਪਿੰਦਰ ਕੌਰ ਦੀ ਮੌਤ ਨੇ ਸਰਕਾਰੀ ਮਹਿਕਮਿਆਂ ਦੀ ਕਾਰ ਗੁਜ਼ਾਰੀ ਤੇ ਇਕ ਵਾਰ ਫੇਰ ਸਵਾਲੀਆ ਚਿੰਨ੍ਹ ਲੱਗਾ ਦਿੱਤਾ ਹੈ। ਮੁਹੱਲੇ ਵਾਲਿਆ ਅਨੁਸਾਰ ਇਸ ਖਤਰਨਾਕ ਬਿਜਲੀ ਲਾਈਨ ਦੇ ਬਿਲਕੁਲ ਥੱਲੇ ਉਸਾਰੀ ਸਰਕਾਰੀ ਮਹਿਕਮਿਆਂ ਦੀ ਮਿਲੀ ਭੁਗਤ ਹੈ। ਕਮੇਟੀ ਵਲੋਂ ਇਸ ਮਕਾਨ ਦਾ ਨਕਸ਼ਾ ਕਿਵੇਂ ਪਾਸ ਕੀਤਾ ਗਿਆ ? ਜਸਵਿੰਦਰ ਸਿੰਘ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਅਦਾਰੇ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਜਗ੍ਹਾ ਤੇ ਕਰੰਟ ਲੱਗਣ ਨਾਲ ਦੂਸਰੀ ਮੌਤ ਹੋਈ ਹੈ। ਇਸ ਵਾਰ ਹੋਈ ਗੁਰਪਿੰਦਰ ਕੌਰ ਦੀ ਮੌਤ ਦਾ ਦ੍ਰਿਸ਼ ਮੁਹੱਲਾ ਨਿਵਾਸੀ ਚਾਹੁੰਦੇ ਹੋਏ ਵੀ ਨਹੀਂ ਭੁਲਾ ਸਕਦੇ। ਮਨਜ਼ਰ ਇੰਨਾ ਭਿਆਨਕ ਸੀ ਕਿ ਜਿਸ ਨੇ ਵੀ ਉਹ ਦ੍ਰਿਸ਼ ਦੇਖਿਆ ਉਹ ਹੁਣ ਤੱਕ ਸਦਮੇ ਵਿੱਚ ਹੈ। ਕੁੱਝ ਮੁਹੱਲੇ ਨਿਵਾਸੀਆਂ ਨੇ ਮਕਾਨ ਮਾਲਕ ਨੂੰ ਦੋਸ਼ੀ ਦੱਸਿਆ ਤੇ ਕੁੱਝ ਨੇ ਸਰਕਾਰੀ ਮਹਿਕਮਿਆਂ ਨੂੰ ।
ਮੁਹੱਲੇ ਵਾਲਿਆ ਵਲੋਂ ਪ੍ਰਸ਼ਾਸ਼ਨ ਨੂੰ ਇਹ ਕਾਤਲ ਮਕਾਨ ਢਾਉਣ ਦੀ ਮੰਗ ਵੀ ਕੀਤੀ ਗਈ।ਅਜਿਹੀਆਂ ਦਰਦਨਾਕ ਘਟਨਾਵਾਂ ਇਹ ਅਹਿਸਾਸ ਕਰਵਾਉਂਦੀਆਂ ਹਨ ਕਿ ਹੁਣ ਭਾਰਤ ਦੇਸ਼ ਵਿੱਚ ਇਨਸਾਨੀ ਕਦਰਾਂ ਕੀਮਤਾਂ ਨਹੀਂ ਰਹੀਆਂ। ਅਤੇ ਨਾ ਹੀ ਕਿਸੇ ਨੂੰ ਆਪਣੀਆਂ ਗਲਤੀਆਂ ਕਾਰਨ ਹੋਈ ਬੇਕਸੂਰਾਂ ਦੀ ਮੌਤ ਦਾ ਕੋਈਂ ਦੁੱਖ ਹੈ।  

ਅੰਧਵਿਸ਼ਵਾਸ ਦੇ ਨਾਲ-ਨਾਲ 'ਈਰਖਾ' ਵੀ ਡੇਰਾਵਾਦ ਦੀ ਜੜ੍ਹ✍️ ਰਣਜੀਤ ਸਿੰਘ ਹਿਟਲਰ

ਗੱਡੀ ਉੱਪਰ ਬੱਤੀ ਲਾਕੇ, 

ਉਡਿਆ ਫਿਰਦਾ ਦੇਖ ਠੱਗਾਂ ਦਾ ਟੋਲਾ... ਕਿਸੇ ਨੇ ਪਾਈ ਸੁਥਰੀ ਜੈਕਟ, ਕਿਸੇ ਨੇ ਰੰਗਲਾ ਚੌਲਾ ..

ਈਰਖਾ ਇਕ ਅਜਿਹਾ ਰਾਕਸ਼ਸ਼ੀ ਚਿੰਨ੍ਹ ਹੈ,ਇਹ ਜਿਸ ਕਿਸੇ ਨੂੰ ਵੀ ਆਪਣੀ ਲਪੇਟ ਵਿਚ ਲੈ ਲੈਂਦਾ ਹੈ।ਉਹ ਆਦਮੀ ਅੰਦਰੋਂ-ਅੰਦਰ ਹੀ ਇਸ ਦੁਨੀਆ ਅਤੇ ਇਸ ਸਮਾਜ ਤੋਂ ਟੁੱਟਦਾ ਚਲਾ ਜਾਂਦਾ ਹੈ। ਜਿਸ ਕਿਸੇ ਵਿਅਕਤੀ ਨਾਲ ਵੀ ਸਮਾਜ ਵਿਚ ਈਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਤਾਂ ਉਹ ਪੂਰੀ ਤਰ੍ਹਾ ਆਪਣੀ ਜਿੰਦਗੀ ਤੋਂ ਨਿਰਾਸ਼ ਹੋ ਜਾਂਦਾ ਹੈ,ਜਾਂ ਫਿਰ ਲੋਕਾਂ ਦੇ ਤਾਅਨੇ ਸੁਣਦਾ-ਸੁਣਦਾ ਇੰਨਾ ਕਠੋਰ ਹੋ ਜਾਂਦਾ ਹੈ ਕਿ ਉਸ ਉਪਰ ਵੱਡੀ ਤੋਂ ਵੱਡੀ ਗੱਲ ਵੀ ਕੋਈ ਅਸਰ ਨਹੀ ਕਰਦੀ।ਫਿਰ ਚਾਹੇ ਸਮਾਜਿਕ ਈਰਖਾ ਦਾ ਸ਼ਿਕਾਰ ਹੋਇਆ ਵਿਅਕਤੀ ਕੋਈ ਗਲਤੀ ਹੀ ਕਿਉਂ ਨਾ ਕਰ ਰਿਹਾ ਹੋਵੇ, ਪਰ ਜਦੋਂ ਕੋਈ ਦੂਜਾ ਵਿਅਕਤੀ ਉਸਨੂੰ ਉਸਦੀ ਗਲਤੀ ਤੋਂ ਵਰਜ਼ਦਾ ਹੈ ਤਾਂ ਉਹ ਕਿਸੇ ਦੀ ਵੀ ਪਰਵਾਹ ਕੀਤੇ ਬਿਨਾਂ ਆਪਣੇ ਕੰਮ ਵੀ ਹੀ ਮਸ਼ਰੂਫ ਰਹਿੰਦਾ ਹੈ।ਇਸੇ ਈਰਖਾ ਨੇ ਹੀ ਸਾਡੇ ਨਾਲੋਂ ਸਾਡੇ ਲੱਖਾਂ ਭੈਣ-ਭਰਾਵਾਂ ਨੂੰ ਤੋੜਿਆ ਜੋ ਇਹਨਾਂ ਚਰਿੱਤਰਹੀਣ ਅਤੇ ਠੱਗ ਬਾਬਿਆਂ ਦੀ ਗੋਦ ਵਿਚ ਜਾ ਬੈਠੇ।ਡੇਰਾਵਾਦ ਦੀ ਸ਼ੁਰੂਆਤ ਈਰਖਾ ਤੋਂ ਹੀ ਹੋਈ,ਇਸੇ ਇਰਖਾ ਦੇ ਕਾਰਣ ਹੀ ਸਾਡੇ ਸਮਾਜ ਵਿੱਚ ਹਰ ਜਾਤ-ਗੋਤ ਦੇ ਵਿਅਕਤੀ ਨੂੰ ਆਪਣਾ ਅਲੱਗ ਧਾਰਮਿਕ ਸਥਾਨ ਬਣਾਉਣਾ ਪਿਆ।ਈਰਖਾ ਦੇ ਸ਼ਿਕਾਰ ਹੋਣ ਕਰਕੇ ਹੀ ਸਾਡੇ ਸਮਾਜ ਦੇ ਇਹ ਲੋਕ ਇਹਨਾਂ  ਢੋਂਗੀ ਬਾਬਿਆਂ ਦੇ ਡੇਰਿਆਂ ਵਿੱਚ ਚੌਂਕੀਆਂ ਭਰਣ ਲੱਗੇ।ਉਪਰੋਂ ਸਾਡੇ ਸਮਾਜ ਵਿੱਚ ਫੈਲੇ ਅੰਧਵਿਸ਼ਵਾਸ ਨੇ ਇਸ ਡੇਰਾਵਾਦ ਦੀ ਪਣਪੀ ਅੱਗ ਵਿਚ ਤੇਲ ਪਾਉਣ ਦਾ ਕੰਮ ਕੀਤਾ।ਇਹ ਉਹੀ ਅੰਧਵਿਸ਼ਵਾਸ ਹੈ ਜੋ ਕਿਸੇ ਵੀ ਸਾਧਾਰਨ ਜਿਹੇ ਬੰਦੇ ਨੂੰ ਵੀ ਰੱਬ ਦਾ ਦਰਜਾ ਵੀ ਦਵਾ ਸਕਦਾ ਹੈ।ਇਸੇ ਕਾਰਣ ਸਾਡੇ ਲੋਕਾਂ ਦੀ ਮੂਰਖਤਾ ਅਤੇ ਅੰਧਵਿਸ਼ਵਾਸ ਨੂੰ ਦੇਖਦੇ ਹੋਏ, ਜ਼ਹਾਨ ਦਾ ਜੋ  ਠੱਗ,ਅਪਰਾਧੀ ਅਤੇ ਚੋਰ ਸੀ ਸਭ ਬਾਬਾ ਬਣ ਬੈਠਾ।ਦੂਜੇ ਪਾਸੇ ਸਾਡੇ ਮੁਲਕ ਦੇ ਹੀ ਨੇਤਾਵਾਂ ਨੇ ਆਪਣੀਆਂ ਵੋਟਾਂ ਵਾਸਤੇ,ਪਹਿਲਾਂ ਆਪਣੇ ਪਾਸੋਂ ਹੀ ਬੰਦੇ ਭੇਜਕੇ ਇਹਨਾਂ ਠੱਗ ਬਾਬਿਆਂ ਦਾ ਕਾਰੋਬਾਰ ਵਧਾਇਆ-ਫੁਲਾਇਆ, ਜਦੋਂ ਹੌਲੀ-ਹੌਲੀ ਭੇਡ ਚਾਲ ਬਣਦੀ ਗਈ।ਇਹਨਾਂ ਬਾਬਿਆਂ ਦੇ ਭਗਤਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਗਈ।ਅੱਜ-ਕੱਲ੍ਹ ਤਾਂ ਹਰ ਇਕ ਸਿਆਸੀ ਧਿਰ ਨੇ ਆਪੋ ਆਪਣੇ ਬਾਬੇ ਵੰਡੇ ਹੋਏ ਨੇ।ਇਹਨਾਂ ਬਾਬਿਆਂ ਦੇ ਮੂੰਹ ਤੋਂ ਰੱਬ ਦਾ ਸੱਚਾ ਨਾਮ ਨਹੀ ਬਲਕਿ ਇਹ ਬੋਲ ਨਿਕਲਦੇ ਹਨ ਕਿ ਕਿਹੜੀ ਸਿਆਸੀ ਪਾਰਟੀ ਨੂੰ ਵੋਟ ਪਾਉਣੀ ਹੈ ਜਾਂ ਨਹੀ ਪਾਉਣੀ। ਅਸੀ ਅਕਸਰ ਦੇਖਦੇ ਹੀ ਹਾਂ ਕਿ ਸਾਡੇ ਮਾਣਯੋਗ ਲੀਡਰ ਵੋਟਾਂ ਸਮੇਂ ਇਹਨਾਂ ਬਾਬਿਆਂ ਦੀਆਂ ਚੌਂਕੀਆਂ ਭਰਨ ਜਾਂਦੇ ਹੀ ਰਹਿੰਦੇ ਹਨ।ਤੁਸੀ ਖੁਦ ਹੀ ਸੋਚੋ ਕਿ ਇਹਨਾਂ ਬਾਬਿਆਂ ਦੇ ਦੇਸ਼-ਵਿਦੇਸ਼ ਵਿਚ "ਕਰੋੜਾਂ ਅਰਬਾਂ" ਰੁਪਏ ਦੇ ਕਾਰੋਬਾਰ ਹਨ।ਇਹ ਸਭ ਪੈਸਾ ਕਿੱਥੋਂ ਆਇਆ,ਇਹ ਸਭ ਵਿਚਾਰੇ ਗਰੀਬ ਮਜਦੂਰਾਂ ਦੀ ਹੀ ਕਮਾਈ ਤੋਂ ਉਪਜੀ 'ਸਲਤਨਤ' ਹੈ।ਜੋ ਇਹਨਾਂ 'ਆਪੇ ਬਣੇ' ਬਾਬਿਆਂ ਦੀਆਂ ਗੱਲਾਂ ਵਿਚ ਆ ਕੇ 

ਅੰਧਭਗਤੀ ਅਤੇ ਅੰਧਵਿਸ਼ਵਾਸ ਦਾ ਸ਼ਿਕਾਰ ਹੋ ਜਾਂਦੇ ਹਨ। ਖਾਸਕਰ ਇਹਨਾਂ ਡੇਰਿਆਂ ਨਾਲ ਸਾਡਾ ਸਾਰੇ ਹੀ ਧਰਮਾਂ ਦਾ ਗਰੀਬ ਵਰਗ ਬਹੁਤ ਹੀ ਵੱਡੀ ਗਿਣਤੀ ਵਿਚ ਜੁੜਿਆ ਹੈ ਜਾਂ ਜੁੜਦਾ ਜਾ ਰਿਹਾ ਹੈ। ਕਿਉਂਕਿ ਇਹ ਵਰਗ ਅੰਧਵਿਸ਼ਵਾਸ ਤੋਂ ਬਾਹਰ ਕੱਢਣ ਵਾਲੀ ਸਿੱਖਿਆ ਤੋਂ ਅਜੇ ਵੀ ਅਣਜਾਣ ਹੈ।ਦੂਸਰਾ ਵੱਡਾ ਕਾਰਣ ਸਾਡੇ ਸਮਾਜ ਅਤੇ ਧਰਮ ਦੇ ਠੇਕੇਦਾਰਾਂ ਵੱਲੋਂ ਈਰਖਾ ਵਾਲੀ ਅੱਖ ਨਾਲ ਦੇਖਣਾ ਹੈ। ਕਿਸੇ ਧਰਮ ਨੂੰ ਸਿਰਫ ਚਾਰ ਹੱਥਾਂ ਤੱਕ ਸੀਮਤ ਰੱਖਣਾ ਵੀ ਡੇਰਾਵਾਦ ਦੇ ਫੈਲਾਅ ਦਾ ਕਾਰਣ ਹੋ ਸਕਦਾ ਹੈ। ਜਿੰਨੀ ਵੱਡੀ ਗਿਣਤੀ ਵਿਚ ਇਹਨਾਂ ਡੇਰਿਆਂ ਅਤੇ "ਜਾਅਲੀ ਕਰਾਮਤ" ਕਰਨ ਵਾਲੇ ਬਾਬਿਆਂ ਨਾਲ ਲੋਕ ਜੁੜੇ ਹਨ, ਇਹ ਕਿਸੇ ਵੀ ਧਰਮ ਦੀ ਹੋਂਦ ਮਿਟਾਉਣ ਲਈ ਕਾਫੀ ਹਨ।ਇਸ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਸਾਡੇ ਗੁਰੂਆਂ ਅਤੇ ਬਜੁਰਗਾਂ ਦੇ ਵੱਡਮੁੱਲੇ ਇਤਿਹਾਸ ਦਾ "ਡੱਕਾ ਵੀ ਯਾਦ" ਨਹੀ ਰਹੇਗਾ।ਲੋਕ ਸਿਰਫ ਇਹਨਾਂ "ਜਾਅਲੀ ਬਾਬਿਆਂ" ਨੂੰ ਹੀ ਰੱਬ ਮੰਨਣਗੇ ਅਤੇ ਅੰਧਭਗਤੀ ਦਾ ਸ਼ਿਕਾਰ ਹੋ ਕੇ ਰਹਿ ਜਾਣਗੇ।ਇਸ ਤਰ੍ਹਾ ਸਾਨੂੰ ਇਹ ਸਭ ਕੁਝ ਭੁਲਾ ਦਿੱਤਾ ਜਾਵੇਗਾ ਕਿ ਅਸੀ ਕਿਸ ਕੌਮ ਦੇ ਵਾਰਿਸ ਹਾਂ ਅਤੇ ਸਾਡਾ ਪਿਛਲਾ ਇਤਿਹਾਸ ਕੀ ਸੀ।ਸਾਡੀ ਤਰਾਸਦੀ ਇਹੀ ਹੈ ਕਿ ਬਾਬੇ ਨਾਨਕ ਨੇ ਸਾਨੂੰ ਜਿਸ ਈਰਖਾ,ਜਾਤ-ਪਾਤ,ਕਰਮਕਾਂਡਾਂ ਅਤੇ ਅੰਧਵਿਸ਼ਵਾਸ ਤੋਂ ਬਾਹਰ ਕੱਢਿਆ ਸੀ, ਅੱਜ ਅਸੀ ਭੱਜ ਕੇ ਫਿਰ ਉਸੇ ਵੱਲ ਹੀ ਜਾ ਰਹੇ ਹਾਂ।ਜਿਹੜੇ ਬਾਬੇ ਕਿਸੇ ਵੇਲੇ ਸਾਈਕਲ ਉਪਰ ਹੁੰਦੇ ਸਨ,ਅੱਜ ਉਹਨਾਂ ਕੋਲ ਲਗਜ਼ਰੀ ਕਾਰਾਂ ਹਨ। ਅਤੇ ਭਗਤ ਅੱਜ ਵੀ ਬੱਸਾ ਵਿਚ ਹੀ ਧੱਕੇ ਖਾਂਦੇ ਫਿਰਦੇ ਹਨ। ਬਲਕਿ ਹੋਣਾ ਇਸ ਤੋਂ ਉਲਟ ਚਾਹੀਦਾ ਸੀ,ਇਹਨਾਂ ਡੇਰਾਵਾਦੀ ਬਾਬਿਆਂ ਨੂੰ ਆਪਣੀਆਂ ਕਰਾਮਤੀ ਸ਼ਕਤੀਆਂ ਨਾਲ ਆਪਣੇ ਭਗਤ ਦੀ ਜਿੰਦਗੀ ਸੁਧਾਰਨੀ ਚਾਹੀਦੀ ਸੀ।ਪਰੰਤੂ ਇਹ ਬਾਬੇ ਤਾਂ ਹੈ ਹੀ ਅੰਧਵਿਸ਼ਵਾਸ ਦੀ ਪੈਦਾਇਸ਼ ਹਨ, ਇਹ ਸਾਡੇ ਸਮਾਜ ਦੇ ਭੋਲੇ ਭਾਲੇ ਅਤੇ ਈਰਖਾ ਦੇ ਸ਼ਿਕਾਰ ਹੋਏ ਲੋਕਾਂ ਨੂੰ ਆਪਣੇ ਵੱਲ ਸਮੇਟਦੇ ਹਨ। ਫਿਰ ਉਹਨਾਂ ਲੋਕਾਂ ਦਾ ਆਪਣੇ ਫਾਇਦੇ ਲਈ ਇਸਤੇਮਾਲ ਕਰਦੇ ਹਨ।ਇਸ ਕੰਮ ਵਿੱਚ ਇਹਨਾਂ ਡੇਰਾਵਾਦੀ ਬਾਬਿਆਂ ਦਾ ਸਾਥ ਸਾਡੇ ਨੇਤਾ ਲੋਕ ਵੀ ਰੱਜ ਕੇ ਦਿੰਦੇ ਜੋ ਆਪਣੇ ਵੱਲੋ ਭੇਜੇ ਕੁਝ ਬੰਦਿਆ ਤੋਂ ਬਾਅਦ ਜਦੋਂ ਅਨੇਕਾਂ ਭਗਤਾਂ ਦੀ ਭੀੜ ਬਣ ਜਾਂਦੀ ਹੈ,ਫਿਰ ਉਹਨਾਂ ਪਾਸੋਂ ਵੋਟਾਂ ਹਾਸਲ ਕੀਤੀਆਂ ਜਾਂਦੀਆ ਹਨ।ਇਹ ਡੇਰਾਵਾਦ ਦੇ ਖਾਤਮੇ ਦਾ ਰਸਤਾ ਬਹੁਤਾ ਵੀ ਕਠਿਨ  ਨਹੀ ਹੈ।ਆਪਣੇ ਬੱਚਿਆ ਨੂੰ ਚੰਗੀ ਅਤੇ ਸੱਚੀ ਸਿੱਖਿਆ ਦੇਉ, ਜੋ ਉਹਨਾਂ ਅੰਦਰ ਸਹੀ ਗਲਤ ਨੂੰ ਪਹਿਚਾਣ ਦੀ ਤਾਕਤ ਲਿਆ ਸਕੇ ਅਤੇ ਉਹ ਕਦੇ ਵੀ ਅੰਧਵਿਸ਼ਵਾਸ ਦੇ ਚੱਕਰਾਂ ਵਿਚ ਨਾ ਫਸਣ।ਖੁਦ ਵੀ ਆਪਣੇ ਇਤਿਹਾਸ ਤੋਂ ਜਾਣੂ ਹੋਵੋ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਕਰਵਾਉ।ਧਰਮ ਅਤੇ ਜਾਤ ਪਾਤ ਦੇ ਨਾਮ ਉੱਤੇ ਕਿਸੇ ਵੀ ਭੈਣ-ਭਾਈ ਨਾਲ ਈਰਖਾ ਕਰਨੀ ਛੱਡੋ।ਤਾਂ ਹੀ ਇਹਨਾਂ "ਅੰਧਵਿਸ਼ਵਾਸ ਦੀ ਪੈਦਾਇਸ਼" ਬਾਬਿਆਂ ਤੋਂ ਆਪਣੇ ਇਤਿਹਾਸ ਅਤੇ ਨਸਲਾਂ ਨੂੰ ਬਚਾਇਆ ਜਾ ਸਕਦਾ ਹੈ।

 

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ, ਪੰਜਾਬ

Email:- ranjeetsinghhitlar21@gmail.com

ਪੰਜਾਬ 'ਚ 60 ਪਾਜ਼ੇਟਿਵ, 2069 ਮਰੀਜ਼ ਸਿਹਤਮੰਦ ਇਕ ਦੀ ਮੌਤ, 

ਕੁਲ ਹੁਣ ਤੱਕ ਮੌਤਾਂ ਦੀ ਗਿਣਤੀ 50 ਤੋ ਉਪਰ

 ਚੰਡੀਗੜ,   ਜੂਨ 2020-  ( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-  

  ਪੰਜਾਬ 'ਚ ਸ਼ੁੱਕਰਵਾਰ ਨੂੰ 60 ਨਵੇਂ ਪਾਜ਼ੇਟਿਵ ਕੇਸ ਆਉਣ ਦੇ ਨਾਲ ਹੀ ਕੁੱਲ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 2562 ਪੁੱਜ ਗਈ। ਹਾਲਾਂਕਿ, ਇਸ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ 443 ਹੀ ਹੈ। 2060 ਠੀਕ ਹੋ ਚੁੱਕੇ ਹਨ। ਲੁਧਿਆਣੇ  ਦੀ ਗਰਭਵਤੀ ਔਰਤ ਦੇ ਕੋਰੋਨਾ ਪਾਜ਼ੇਟਿਵ ਆਉਣ ਤੇ ਲੁਧਿਆਣਾ ਦੇ ਛਾਉਣੀ ਮੁਹੱਲੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਕੇ ਸੀਲ ਕਰ ਦਿੱਤਾ ਗਿਆ ਹੈ। ਉਧਰ, ਅੰਮਿ੍ਤਸਰ 'ਚ ਦਾਖਲ ਪਠਾਨਕੋਟ ਦੇ ਇਕ ਬਜ਼ੁਰਗ ਦੀ ਮੌਤ ਹੋ ਗਈ। ਇਸ ਨਾਲ ਹੀ ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 50 ਹੋ ਗਿਆ ਹੈ। 48 ਸਾਲਾ ਵਿਅਕਤੀ ਪਠਾਨਕੋਟ ਦੇ ਪਿੰਡ ਬਡੌਲਪੁਰ ਦਾ ਰਹਿਣ ਵਾਲਾ ਸੀ। ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ ਨੇ ਇਸ ਦੀ ਪੁਸ਼ਟੀ ਕੀਤੀ ਹੈ।  

ਐਸ.ਸੀ. ਸਕਾਲਰਸ਼ਿਪ ਦੀ 40 ਕਰੋੜ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕਰੇ ਪੰਜਾਬ ਸਰਕਾਰ-ਭਾਈ ਲੌਂਗੋਵਾਲ

ਅੰਮ੍ਰਿਤਸਰ, ਜੂਨ 2020-(ਗੁਰਕੀਰਤ ਸਿੰਘ/ਮਨਜਿੰਦਰ ਗਿੱਲ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੀ ਐਸ.ਸੀ. ਸਕਾਲਰਸ਼ਿਪ ਦੇਣ ਦੀ ਅਪੀਲ ਕੀਤੀ ਹੈ। ਇਥੇ ਸਥਿਤ ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਵਿਖੇ ਐਜੂਕੇਸ਼ਨ ਕਮੇਟੀ ਦੀ ਇਕੱਤਰਤਾ ਮਗਰੋਂ ਭਾਈ ਲੌਂਗੋਵਾਲ ਨੇ ਕਿਹਾ ਕਿ ਬੀਤੇ ਕੁਝ ਸਾਲਾਂ ਤੋਂ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਬਣਦੀ ਐਸ.ਸੀ. ਸਕਾਲਰਸ਼ਿਪ ਨਹੀਂ ਦਿੱਤੀ ਗਈ। ਇਹ ਰਾਸ਼ੀ 40 ਕਰੋੜ ਰੁਪਏ ਤੋਂ ਜ਼ਿਆਦਾ ਬਣਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਇਸ ਸਕਾਲਰਸ਼ਿਪ ਦੀ ਬਣਦੀ ਰਾਸ਼ੀ ਤੁਰੰਤ ਜਾਰੀ ਕਰੇ ਤਾਂ ਜੋ ਵਿਦਿਅਕ ਅਦਾਰੇ ਹੋਰ ਬਿਹਤਰੀ ਨਾਲ ਵਿਦਿਆ ਦਾ ਚਾਨਣ ਵੰਡ ਸਕਣ। 

ਇਸੇ ਦੌਰਾਨ ਭਾਈ ਲੌਂਗੋਵਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਘੱਲੂਘਾਰਾ ਦਿਵਸ ਮੌਕੇ ਘਰਾਂ ਵਿਚ ਰਹਿ ਕੇ ਸ਼ਹੀਦਾਂ ਨੂੰ ਯਾਦ ਕਰਨ। ਉਨ੍ਹਾਂ ਕਿਹਾ ਮੌਜੂਦਾ ਕੋਰੋਨਾ ਸੰਕਟ ਤੋਂ ਬਚਣ ਲਈ ਆਪਸੀ ਨਿਰਧਾਰਤ ਦੂਰੀ ਜ਼ਰੂਰੀ ਹੈ। ਇਸ ਦਾ ਪਾਲਣ ਘੱਲੂਘਾਰਾ ਦਿਵਸ ਮੌਕੇ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਗੁਰਬਾਣੀ ਕੀਰਤਨ ਹੋਵੇਗਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੰਬੋਧਨ ਕਰਨਗੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਆਖਿਆ ਕਿ ਗੁਰੂ ਘਰਾਂ ਅੰਦਰ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਹਰ ਤਰ੍ਹਾਂ ਦੇ ਪ੍ਰਬੰਧ ਹਨ। ਸਰਕਾਰ ਵੱਲੋਂ ਆਗਿਆ ਮਿਲਣ ਮਗਰੋਂ ਸੰਗਤਾਂ ਨੂੰ ਸਾਵਧਾਨੀ ਵਰਤਦਿਆਂ ਦਰਸ਼ਨ ਕਰਨ ਸਮੇਂ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹਰ ਗੁਰਦੁਆਰਾ ਸਾਹਿਬ ਅੰਦਰ ਲੋੜੀਂਦੇ ਪ੍ਰਬੰਧਾਂ ਦੀ ਵਿਵਸਥਾ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਭਾਈ ਅਜਾਇਬ ਸਿੰਘ ਅਭਿਆਸੀ, ਮੁੱਖ ਸਕੱਤਰ ਡਾ. ਰੂਪ ਸਿੰਘ, ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਡਾਇਰੈਕਟਰ ਐਜੂਕੇਸ਼ਨ ਡਾ. ਤੇਜਿੰਦਰ ਕੌਰ ਧਾਲੀਵਾਲ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪਰਮਜੀਤ ਸਿੰਘ ਸਰੋਆ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਹਰਜਿੰਦਰ ਸਿੰਘ ਕੈਰੋਂਵਾਲ, ਸ. ਸਿਮਰਜੀਤ ਸਿੰਘ, ਸਹਾਇਕ ਡਾਇਰੈਕਟਰ ਪ੍ਰਭਜੀਤ ਸਿੰਘ, ਪ੍ਰਿੰਸੀਪਲ ਸਤਵੰਤ ਕੌਰ ਆਦਿ ਮੌਜੂਦ ਸਨ।

ਫੋਟੋ ਕੈਪਸ਼ਨ : ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਵਿਖੇ ਐਜੂਕੇਸ਼ਨ ਕਮੇਟੀ ਦੀ ਇਕੱਤਰਤਾ ’ਚ ਸ਼ਾਮਲ ਭਾਈ ਗੋਬਿੰਦ ਸਿੰਘ ਲੌਂਗੋਵਾਲ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਸ. ਹਰਜਿੰਦਰ ਸਿੰਘ ਧਾਮੀ, ਡਾ. ਰੂਪ ਸਿੰਘ, ਸ. ਮਹਿੰਦਰ ਸਿੰਘ ਆਹਲੀ ਅਤੇ ਹੋਰ। 

ਕਿਸਾਨ ਹਿੱਤਾਂ ਲਈ ਅਕਾਲੀ ਦਲ ਵੱਡੀ ਤੋਂ ਵੱਡੀ ਕੁਰਬਾਨੀ  ਦੇਣ ਲਈ ਤਿਆਰ

ਅਸੀਂ  ਘੱਟੋਂ ਘੱਟ ਸਮਰਥਨ ਮੁੱਲ ਤੇ  ਖਰੀਦ ਨਵੇਂ ਐਕਟ ਵਿਚ ਭੀ ਯਕੀਨੀ ਬਣਵਾਈ - ਸੁਖਬੀਰ  

 ਪੰਥ , ਪੰਜਾਬ , ਕਿਸਾਨ  ਤੇ ਸੰਘੀ ਢਾਂਚਾ ਅਕਾਲੀ ਦਲ ਦੇ ਚਾਰ ਥੰਮ : ਸੁਖਬੀਰ ਨੇ ਕਿਹਾ 

 "ਜੇ ਭਵਿੱਖ ਵਿਚ ਭੀ ਕਦੇ ਭੀ ਸਮਰਥਨ ਮੁੱਲ ਬੰਦ ਕਰਨ ਦੀ ਗੱਲ ਹੋਏ ਤਾਂ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ "

ਨਵੇਂ ਐਕਟ ਬਾਰੇ  ਅਮਰਿੰਦਰ ਸਿੰਘ ਝੂਠ ਬੋਲ ਰਹੇ ਹਨ , ਪੰਜਾਬ ਸਰਕਾਰ ਨੇ ਐਕਟ ਦੀਆਂ ਧਾਰਾਵਾਂ  ਨੂੰ ਪਹਿਲਾਂ ਹੀ ਸਹਿਮਤੀ ਦਿੱਤੀ ਹੋਈ ਹੈ ।

ਚੰਡੀਗੜ੍ਹ , ਜੂਨ 2020 - (ਇਕ਼ਬਾਲ ਸਿੰਘ ਰਸੂਲਪੁਰ/ਗੁਰਕੀਰਤ ਸਿੰਘ/ਮਨਜਿੰਦਰ ਗਿੱਲ) – ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ  ਉਹਨਾਂ ਦੀ ਪਾਰਟੀ   ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਖਰੀਦ ਦੇ ਮਸਲੇ ਸਮੇਤ  ਕਿਸਾਨ ਹਿਤਾਂ ਉੱਤੇ    ਕਤਈ ਕੋਈ ਸਮਝੌਤਾ ਨਹੀਂ ਕਰ ਸਕਦੀ ਅਤੇ ਪਾਰਟੀ ਨੇ ਇਹਨਾਂ ਹਿੱਤਾਂ ਦੀ ਰਾਖੀ ਲਈ  ਵੱਡੀ ਤੋਂ ਵੱਡੀ ਕੁਰਬਾਨੀ  ਦੇਣ ਲਈ  ਕਮਰ ਕੱਸੇ ਕੀਤੇ ਹੋਏ ਹਨ

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਯਤਨਾ ਸਦਕਾ ਕਿਸਾਨੀ ਵਸਤਾਂ ਦੀ ਖਰੀਦੋ ਫਰੋਖਤ ਸਬੰਧੀ ਨਵੇਂ ਐਕਟ ਵਿਚ ਭੀ ਫਸਲਾਂ ਲਈ ਘੱਟੋਂ ਘੱਟ ਸਮਰਥਨ ਮੁੱਲ ਅਤੇ  ਖਰੀਦ ਨੂੰ ਯਕੀਨੀ ਬਣਾਇਆਗਿਆ ਹੈ ...ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਦੇ ਕਹਿਣ ਤੇ ਹੀ ਪ੍ਰਧਾਨ ਮੰਤਰੀ ਨੇ ਕੇਂਦਰੀ ਖੇਤੀ ਬੜੀ ਮੰਤਰੀ ਰਾਹੀਂ  ਕਿਸਾਨਾਂ ਨੂੰ ਜਨਤਕ ਤੌਰ ਤੇ ਸਪਸ਼ਟ ਕੀਤਾ ਗਿਆ ਹੈ ਕਿ ਘੱਟੋ ਸਮਰਥਨ ਮੁੱਲ ਅਤੇ ਫਸਲਾਂ ਦੀ ਯਕੀਨੀ ਖਰੀਦਾਰੀ ਦਾ ਮੌਜੂਦਾ ਪ੍ਰਬੰਧ ਜਾਰੀ ਰਹੇਗਾ  ਅਤੇ  ਇਸ ਵਿਚ ਕੋਈ ਤਬਦੀਲੀ ਨਹੀਂ ਆਏਗੀ .. "ਫਿਰ ਭੀ, ਜੇ ਭਵਿੱਖ ਵਿਚ ਭੀ ਕਦੇ  ਕਿਸਾਨੀ   ਉਪਜ ਦੇ ਸਮਰਥਨ ਮੁੱਲ ਅਤੇ ਲਾਜ਼ਮੀ ਖਰੀਦ ਨੂੰ ਕੋਈ ਖਤਰਾ ਖੜਾ ਕੀਤਾ ਗਿਆ ਤਾਂ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ ..ਅਸੀਂ ਵੱਡੀ ਤੋਂ ਵੱਡੀ ਕੁਰਬਾਨੀ ਦੇ ਕੇ ਭੀ ਇਸ ਪ੍ਰਬੰਧ ਨੂੰ ਜਾਰੀ ਰਖਵਾਉਣ ਲਈ ਵਚਨਬੱਧ ਹਾਂ "  

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੇਂ ਐਕਟ ਦੇ ਵਿਰੋਧ ਕਰਨ ਬਾਰੇ   ਚਿੱਟੇ ਦਿਨ ਝੂਠ ਬੋਲ ਰਹੇ ਹਨ  ਕਿਓਂਕਿ ਓਹਨਾ ਦੀ ਸਰਕਾਰ ਵੱਲੋਂ ਇਸ ਐਕਟ ਦੇ ਪ੍ਰਬੰਧ ਨੂੰ ਪਹਿਲੋਂ ਹੀ ਅਗਸਤ ੨੦੧੭ ਵਿਚ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ   .. ਮੁਖ ਮੰਤਰੀ ਹੁਣ  ਝੂਠ ਬੋਲ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ ....

   "ਮੁਖ ਮੰਤਰੀ ਅਤੇ ਉਹਨਾਂ ਦੀ ਕਾਂਗਰਸ ਪਾਰਟੀ ਦੀ ਕਿਸਾਨਾਂ ਨੂੰ ਸਿਰਫ ਇੱਕ ਹੀ ਦੇਣ ਹੈ , ਅਤੇ ਉਹ ਇਹ ਹੈ ਕਿ ਮੁਖ ਮੰਤਰੀ ਖੁਦ ਪਾਵਨ ਗੁਟਕਾ ਸਾਹਿਬ ਦੀ ਸੋਂਹ ਖਾਕੇ ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ਤੋਂ ਮੁਕਰ ਚੁੱਕੇ ਹਨ .. ਕੈਪਟਨ ਸਾਹਿਬ ਨੂੰ ੨੦੨੨ ਤੋਂ ਬਾਅਦ ਸਿਰਫ ਇਸ ਗੱਲ ਲਈ ਯਾਦ ਕੀਤਾ ਜਾਏਗਾ ਕਿ  ਆਪਣੇ ਪਿਛਲੇ  ਰਾਜ ਕਾਲ ਦੌਰਾਨ ਉਹਨਾਂ ਨੇ  ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨਾਂ ਨੂੰ ਦਿੱਤੀ ਮੁਫ਼ਤ ਬਿਜਲੀ ਦੀ ਸਹੂਲਤ ਬੰਦ ਕਰ ਦਿੱਤੀ ਸੀ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਸੰਘਰਸ਼ ਕਰ ਕੇ ਮੁਸ਼ਕਿਲ ਨਾਲ ਦੁਬਾਰਾ ਸ਼ੁਰੂ ਕਰਵਾਇਆ ਸੀ  ["

ਸਰਦਾਰ ਬਾਦਲ ਨੇ ਕਿਹਾ  ਹਾਲਾਂ ਕਿ ਉਹਨਾਂ ਦੇ ਪਾਰਟੀ ਨੇ ਕਿਸਾਨੀ ਦੀ ਫਸੀਲ ਦੀ ਘੱਟੋ ਘੱਟ ਮੁੱਲ ਉੱਤੇ ਖਰੀਦ ਦੇ ਪ੍ਰਬੰਧ ਉੱਤੇ ਧੜੱਲੇ ਨਾਲ ਪਹਿਰਾ ਦੇ ਕੇ ਇਸ ਨੂੰ ਜਾਰੀ ਰਖਵਾਇਆ ਹੈ , ਫਿਰ ਭੀ  ਭਵਿੱਖ  ਵਿਚ ਜੇ ਕਦੇ ਭੀ ਕਿਸਾਨ ਦੀ ਫਸਲ ਦੀ ਖਰੀਦਾਰੀ ਉੱਤੇ ਕੇਂਦਰ ਸਰਕਾਰ ਵੱਲੋਂ ਕੋਈ ਪ੍ਰਸ਼ਨ ਚਿੰਨ ਲਾਇਆ ਗਿਆ  ਜਾਂ ਇਹ ਖਰੀਦ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਪ੍ਰਣਾਲੀ ਨੂੰ ਬੰਦ ਕਰਨ ਸਬੰਧੀ ਕੋਈ ਭੀ ਫੈਸਲਾ ਲੈਣ ਦੀ ਗੱਲ ਹੋਈ , ਤਾਂ ਸ਼੍ਰੋਮਣੀ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ , ਬਲਕਿ ਕਿਸਾਨਾਂ ਹਿੱਤਾਂ ਲਈ ਸਭ ਤੋਂ ਅੱਗੇ ਵੱਧ ਕੇ ਲੜੇਗਾ ਤੇ ਇਸ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਤੋਂ ਪਿਛੇ ਨਹੀਂ ਹਟੇਗਾ

ਪੱਤਰਕਾਰਾਂ ਨੂੰ ਸਬੰਧਨ ਕਰਦੜੇ ਹੋਏ ਸਰਦਾਰ ਸੁਖਬੀਰ ਸਿੰਘ ਨੇ ਬੁਲੰਦ ਆਵਾਜ਼ ਵਿਚ ਕਿਹਾ  , " ਮੈਂ ਇਹ ਗੱਲ ਸਪਸ਼ਟ ਕਰਨਾ ਚਾਹੁੰਦਾ ਹਾਂ  ਕਿ ਕਿਸੇ ਦੇ ਮਨ ਵਿਚ ਇਸ ਗੱਲ ਬਾਰੇ ਕੋਈ ਸ਼ੰਕਾ ਨਹੀਂ ਰਹਿਣੀ ਚਾਹੀਦੀ ਕਿ ਜੇ ਘੱਟੋ ਸਮਰਥਨ ਸਮਰਥਨ ਮੁੱਲ ਸਮੇਤ ਕਿਸਾਨ ਦੇ ਕਿਸੇ ਹਿੱਤ ਨਾਲ ਕੋਈ ਭੀ ਸਮਝੌਤਾ ਹੋਣ ਦਾ ਖਦਸ਼ਾ ਪੈਦਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਇਹਨਾਂ ਹਿੱਤਾਂ  ਦੀ ਰਖਵਾਲੀ   ਲਈ ਅੱਗੇ ਆਕੇ ਲੜੇਗਾ  ..ਅਸੀਂ ਇਸ  ਇਸ ਮੁੱਦੇ ਉੱਤੇ ਹਰ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਖੜੇ ਹਾਂ  ..ਸ਼੍ਰੋਮਣੀ ਅਕਾਲੀ ਦਲ ਦੇ ਹੁੰਦਿਆਂ ਕਿਸਾਨਾਂ ਦੇ ਹਿਤਾਂ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਏਗਾ .. ਕਿਸਾਨਾਂ ਦੇ ਹਿੱਤਾਂ ਤੋਂ ਉੱਪਰ ਸਾਡੇ ਲਈ ਕੁਝ ਭੀ ਨਹੀਂ ਹੈ  "

 ਸਰਦਾਰ ਬਾਦਲ ਨੇ ਕਿਹਾ ਕਿ ਪੰਥ , ਪੰਜਾਬ , ਕਿਸਾਨ  ਤੇ ਸੰਘੀ ਢਾਂਚਾ ਅਕਾਲੀ ਦਲ ਦੇ ਚਾਰ ਥੰਮ  ਹਨ  ਅਤੇ ਇਹਨਾਂ ਵਿਚੋਂ ਕਿਸੇ ਇੱਕ ਥੰਮ ਨੂੰ ਭੀ ਕਦੇ ਕਮਜ਼ੋਰ ਨਹੀਂ ਹੋਣ ਦਿੱਤਾ ਜਾਏਗਾ  .."ਇਹ ਉਹ ਥੰਮ ਹਨ ਜੋ ਸਾਡੇ ਪੁਰਖਾਂ ਨੇ ਮਹਾਨ ਕੁਰਬਾਨੀਆਂ ਦੇ ਖੜੇ ਕੀਤੇ ਹਨ , ਇਹਨਾਂ ਦੀ ਰਾਖੀ ਸਾਡੀ ਪਵਿੱਤਰ ਜਿੰਮੇਵਾਰੀ ਹੈ [ "

   ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਐਕਟ ਵਿਚ ਜਿਥੇ ਕਿਸਾਨਾਂ ਦੀ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਅਤੇ ਲਾਜ਼ਮੀ ਖਰੀਦ ਨੂੰ ਜਾਰੀ ਰੱਖਣਾ ਯਕੀਨੀ ਬਣਾਇਆ ਹੈ ਉਥੇ  ਇਸ ਨਾਲ ਕਿਸਾਨਾਂ ਲਈ  ਇਹ ਸੰਭਾਵਨਾ ਭੀ ਪੈਦਾ ਕੀਤੀ ਗਈ ਹੈ ਕਿ ਉਹ ਆਪਣੀ  ਫਸਲ ਕਿਸੇ ਭੀ ਅਜਿਹੀ ਜਗਾਹ ਵੇਚ ਸਕਣ ਜਿਥੇ ਉਹਨਾਂ ਨੂੰ ਵੱਧ ਭਾਅ ਮਿਲਦਾ ਹੋਏ     ਸਰਦਾਰ  ਬਾਦਲ ਨੇ ਕਿਹਾ ਕੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਵਾਂਗ ਪਹਿਲੀ ਕਤਾਰ ਵਿਚ ਰਹਿ ਕੇ ਕਿਸਾਨਾਂ ਦੇ ਹਿੱਤਾਂ ਲਈ ਜੂਝਦਾ ਰਹੇਗਾ

ਐਸ.ਡੀ.ਐਮ. ਢਿੱਲੋਂ ਨੂੰ ਸਟਾਫ ਵੱਲੋਂ ਸਾਨਦਾਰ ਵਿਦਾਇਗੀ ਪਾਰਟੀ

ਜਗਰਾਉਂ/ ਲੁਧਿਆਣਾ, ਜੂਨ 2020 -( ਰਛਪਾਲ ਸਿੰਘ ਸ਼ੇਰਪੁਰੀ  /ਮਨਜਿੰਦਰ ਗਿੱਲ)-

ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਡਾ: ਬਲਜਿੰਦਰ ਸਿੰਘ ਢਿੱਲੋਂ, ਉਪ ਮੰਡਲ ਮੈਜਿਸਟਰੇਟ, ਜਗਰਾਉਂ ਦੀ ਬਦਲੀ ਲੁਧਿਆਣਾ (ਪੂਰਬੀ) ਵਿਖੇ ਹੋਣ ਤੇ ਦਫਤਰ ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲ ਦਫਤਰ ਜਗਰਾਉਂ ਦੇ ਸਮੂਹ ਸਟਾਫ ਨੇ ਉਨ੍ਹਾਂ ਨੂੰ ਅੱਜ ਵਿਦਾਇਗੀ ਪਾਰਟੀ ਦਿੱਤੀ। ਇਸ ਸਮੇਂ ਡਾ:ਢਿੱਲੋਂ ਨੇ ਕਿਹਾ ਕਿ ਸਬ ਡਵੀਜਨ ਜਗਰਾਉਂ ਵਿੱਚ ਸਮੂਹ ਸਟਾਫ ਨੇ ਉਨ੍ਹਾਂ ਨਾਲ ਰਲ ਮਿਲ ਕੇ ਦਫਤਰੀ ਕੰਮਾਂ ਵਿੱਚ ਸਾਥ ਦਿੱਤਾ ਹੈ।ਉਨ੍ਹਾਂਅਫਸਰ ਦਾ ਝਿੜਕਿਆ, ਮੀਂਹ ਤਿਲਕਿਆ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕਦੇ_ਕਦੇ ਦਫਤਰੀ ਕੰਮਾਂ ਵਿੱਚ ਕਿਸੇ ਕਰਮਚਾਰੀ ਨੂੰ ਝਿੜਕਣਾ ਵੀ ਪੈਂਦਾ ਹੈ ਪ੍ਰੰਤੂ ਉਨ੍ਹਾਂ ਨੇ ਕਦੇ ਵੀ ਕਿਸੇ ਕਰਮਚਾਰੀ ਦਾ ਮਾੜਾ ਨਹੀਂ ਸੋਚਿਆ। ਉਨ੍ਹਾਂ ਸਮੂਹ ਸਬ ਡਵੀਜਨ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਵੀ ਕੀਤਾ।  ਇਸ ਸਮੇਂ ਤਹਿਸੀਲਦਾਰ ਮਨਮੋਹਨ ਕੁਮਾਰ, ਨਾਇਬ ਤਹਿਸੀਲਦਾਰ ਹਰੀਸ ਕੁਮਾਰ ਨੇ ਡਾ: ਢਿੱਲੋਂ ਵੱਲੋਂ ਜਗਰਾਉਂ ਵਿਖੇ ਕੀਤੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਆਸ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਜਰੂਰਤ ਪੈਣ ਤੇ ਉਨ੍ਹਾਂ ਦੀ ਮਦਦ ਕਰਦੇ ਰਹਿਣਗੇ। ਇਸ ਸਮੇਂ ਸੁਪਰਡੈਂਟ ਸੁਖਦੀਪ ਕੌਰ, ਸੁਖਵੰਤ ਸਿੰਘ ਕਾਨੂੰਗੋ, ਗੁਰਦੇਵ ਸਿੰਘ ਕਾਨੂੰਗੋ, ਕਮਲਜੀਤ ਸਿੰਘ ਰੀਡਰ, ਸੁਖਵਿੰਦਰ ਸਿੰਘ ਗਰੇਵਾਲ ਇਲੈਕਸਨ ਇੰਚਾਰਜ, ਪ੍ਰੀਤਮ ਸਿੰਘ ਢੱਟ ਰੀਡਰ, ਸੁਖਦੇਵ ਸਿੰਘ ਰੀਡਰ, ਵਿਜੈ ਕੁਮਾਰ ਰਜਿਸਟਰੀ ਕਲਰਕ, ਮਨਪ੍ਰੀਤ ਸਿੰਘ ਰੀਡਰ,ਦਲਜੀਤ ਸਿੰਘ ਬਿੱਲ ਕਲਰਕ, ਅਵਤਾਰ ਸਿੰਘ ਕਾਨੂੰਗੋ, ਜਗਤਾਰ ਸਿੰਘ ਪਟਵਾਰੀ, ਜਸਨਦੀਪ ਸਿੰਘ ਪਟਵਾਰੀ, ਪ੍ਰਦੀਪ ਕੁਮਾਰ ਬੈਂਸ ਏ.ਐਸ.ਐਮ. ਆਦਿ ਹਾਜ਼ਰ 

ਚੰਨਣਵਾਲ ਦਾ ਨੌਜਵਾਨ ਨਹਿਰ ਦੇ ਪਾਣੀ ਵਿਚ ਨਹਾਉਂਦੇ ਸਮੇਂ ਰੁੜ੍ਹਿਆ 

ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਪੁਲਿਸ ਪ੍ਰਸਾਸਨ ਵੱਲੋਂ ਭਾਲ ਕੀਤੀ ਜਾ ਰਹੀ ਹੈ।                            

ਮਹਿਲ ਕਲਾਂ/ ਬਰਨਾਲਾ/ ਜੂਨ 2020- (ਗੁਰਸੇਵਕ ਸਿੰਘ ਸੋਹੀ)- ਨੇੜਲੇ ਪਿੰਡ ਚੰਨਣਵਾਲ ਦੇ ਇੱਕ ਨੌਜਵਾਨ ਦੇ ਨਹਿਰ ਪਾਣੀ ਵਿੱਚ ਨਹਾਉਂਦੇ ਸਮੇਂ ਰੁੜ੍ਹ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ । ਇਸ ਮੌਕੇ ਸਾਬਕਾ ਸਰਪੰਚ ਗੁਰਜੰਟ ਸਿੰਘ ਚੰਨਣਵਾਲ ਅਤੇ ਸਰਪੰਚ ਬੂਟਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਬੇਅੰਤ ਸਿੰਘ 22 ਸਾਲ ਪੁੱਤਰ ਸੁਖਪਾਲ ਸਿੰਘ ਵਾਸੀ ਚੰਨਣਵਾਲ ਜੋ ਕਿ ਆਪਣੇ ਪਿੰਡ ਤੋ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਬੀਹਲਾ ਕੋਲ ਦੀ ਲੰਘਦੀ ਬਠਿੰਡਾ ਬਰਾਂਚ ਨਹਿਰ ਦੇ ਪਾਣੀ ਵਿੱਚ ਨਹਾਉਂਦੇ ਸਮੇਂ ਪਾਣੀ ਵਿੱਚ ਰੁੜ੍ਹ ਗਿਆ ਹੈ।ਜਿਸ ਦੀ ਭਾਲ ਪਰਿਵਾਰਕ ਮੈਂਬਰਾਂ ਦੇ ਨਾਲ ਸਮੁੱਚੇ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਵੱਲੋਂ ਕੀਤੀ ਜਾ ਰਹੀ ਹੈ।ਪਰ ਅਜੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਉਨ੍ਹਾਂ ਕਿਹਾ ਕਿ ਨੌਜਵਾਨ ਦੀ ਹੋਰ ਭਾਲ ਕਰਨ ਲਈ ਗੋਤਾਖੋਰਾਂ ਦੀ ਟੀਮ ਵੱਲੋਂ ਭਾਰੀ ਜਦੋਂ ਜਹਿਦ ਕਰਕੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਇਸ ਮੌਕੇ ਥਾਣਾ ਟੱਲੇਵਾਲ ਦੇ ਏ,ਐੱਸ,ਆਈ ਬਲਜੀਤ ਸਿੰਘ ਏ ਐੱਸ,ਆਈ ਰਾਜਬੀਰ ਸਿੰਘ ਇੰਚਾਰਜ ਦਲਬਿੰਦਰ ਸਿੰਘ ਸਿੰਘ, ਸੁਸਾਇਟੀ ਪ੍ਰਧਾਨ ਜਗਜੀਤ ਸਿੰਘ ,ਬਲੀ ਖਾਂ ,ਸੁਖਦੇਵ ਸਿੰਘ ਸੁੱਖਾ ,ਦਰਸ਼ਨ ਸਿੰਘ ਗਿੱਲ ,ਸੁਰਿੰਦਰ ਸਿੰਘ ਸ਼ਿੰਦਾ ,ਜਸਮੇਲ ਸਿੰਘ ਚਾਨਣ ਵਾਲਾ ਤੋਂ ਇਲਾਵਾ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ