You are here

ਪੰਜਾਬ

ਜਨਤਕ ਥਾਵਾਂ 'ਤੇ ਥੁੱਕਣ ਵਾਲੇ ਨੂੰ 500 ਰੁਪਏ  

ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਦਿਸ਼ਾ-ਨਿਰਦੇਸ਼ਾਂ  

ਚੰਡੀਗੜ੍ਹ ,ਮਈ 2020-(ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੱਜ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ 'ਤੇ ਸਖ਼ਤੀ ਕਰਨ ਲਈ ਜੁਰਮਾਨੇ ਵਸੂਲਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਦੀ ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਵਨੀਤ ਕੌਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਨਿਰਧਾਰਤ ਕੀਤੇ ਗਏ ਜੁਰਮਾਨੇ ਸਖ਼ਤੀ ਨਾਲ ਲਾਗੂ ਕੀਤੇ ਜਾਣ ਤੇ ਹਦਾਇਤਾਂ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤੀ ਅਪਣਾਈ ਜਾਵੇ। ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਵਨੀਤ ਕੌਰ ਵੱਲੋਂ ਨਿਰਧਾਰਤ ਕੀਤੇ ਗਏ ਜੁਰਮਾਨਿਆਂ 'ਚ ਜਨਤਕ ਥਾਵਾਂ 'ਤੇ ਮਾਸਕ ਨਾ ਪਾਉਣ ਵਾਲੇ ਨੂੰ 500 ਰੁਪਏ, ਹੋਮ-ਕੁਆਰੰਟੀਨ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਨੂੰ 2000 ਰੁਪਏ, ਜਨਤਕ ਥਾਵਾਂ 'ਤੇ ਥੁੱਕਣ ਵਾਲੇ ਨੂੰ 500 ਰੁਪਏ, ਦੁਕਾਨਦਾਰਾਂ ਤੇ ਵਾਪਰਕ ਥਾਵਾਂ 'ਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲੇ ਨੂੰ 2000 ਰੁਪਏ, ਬੱਸਾਂ 'ਚ ਸਮਾਜਿਕ ਦੂਰੀ ਨਿਯਮਾਂ ਦੀ ਉਲੰਘਣਾ ਕਰਨ 'ਤੇ 3000 ਰੁਪਏ, ਕਾਰਾਂ 'ਚ ਸਮਾਜਿਕ ਦੂਰੀ ਦੀ ਉਲੰਘਣਾ ਕਰਨ 'ਤੇ 2000 ਰੁਪਏ ਤੇ ਆਟੋ-ਰਿਕਸ਼ਾ ਤੇ ਦੋਪਹੀਆ ਵਾਹਨ 'ਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ 'ਤੇ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦੀਆਂ ਹਦਾਇਤਾਂ ਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣ ਕਰਨ ਵਾਲੇ ਵਿਅਕਤੀ ਨੂੰ ਜੁਰਮਾਨਾ ਕਰਨ ਦਾ ਅਧਿਕਾਰ ਬੀਡੀਓਪੀ, ਨਾਇਬ ਤਹਿਸੀਲਦਾਰ ਅਤੇ ਏਐੱਸਆਈ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਨਿਯੁਕਤ ਅਧਿਕਾਰੀ ਵੱਲੋਂ ਐਪੀਡੈਮਿਕ ਡਿਜੀਜ਼ ਐਕਟ 1897 ਤਹਿਤ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਹਨ ਕਿ ਉਲੰਘਣਾ ਕਰਨ ਵਾਲੇ ਵਿਅਕਤੀ ਵੱਲੋਂ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਉਸ ਖ਼ਿਲਾਫ਼ ਐਪੀਡੈਮਿਕ ਐਕਟ ਤਹਿਤ ਆਈਪੀਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।  

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਸਿੱਧਵਾਂ ਬੇਟ (ਜਗਰਾਂਉ) ਵਿਖੇ ਮਨਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਵਸ

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਸਾਨੂੰ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦੀ ਹੈ – ਬਾਵਾ

ਬਲਵੀਰ ਸਿੰਘ ਸੀਨੀਅਰ ਨੂੰ ਭਾਰਤ ਸਰਕਾਰ ਵੱਲੋਂ ਭਾਰਤ ਰਤਨ ਦੇਣ ਦੀ ਕੀਤੀ ਗਈ ਮੰਗ

ਸਥਾਨਕ ਕਸਬੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਜੋ ਕਿ ਸਿੱਖਿਆ ਦੇ ਨਾਲ ਨਾਲ ਧਾਰਮਿਕ ਗਤੀਵਿਧੀਆਂ ਦੇ ਖੇਤਰ ਵਿੱਚ ਮੋਹਰੀ ਸੰਸਥਾ ਬਣ ਚੁੱਕੀ ਹੈ, ਵਿਖੇ ਅੱਜ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਸਿੱਖ ਬਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਲੀਦਾਨ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਇਸ ਮੌਕੇ ਸਕੂਲ ਵਿਖੇ ਬਾਬਾ ਬੰਦਾ ਸਿੰਘ ਅੰਤਰਰਾਸ਼ਟਰੀ ਫਾਉਂਡੇਸ਼ਨ ਦੇ ਪ੍ਰਧਾਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਜੀ ਅਤੇ ਉਨਾਂ ਦੇ ਨਾਲ ਅਮਨਦੀਪ ਬਾਵਾ, ਅਰਜੁਨ ਬਾਵਾ ਅਤੇ ਬਲਵੰਤ ਧਨੋਆ ਵੀ ਖਾਸ ਤੌਰ ਤੇ ਹਾਜਰ ਹੋਏ ।

ਇਸ ਮੌਕੇ ਸਕੂਲ ਵਿਖੇ ਬਾਬਾ ਬੰਦਾ ਸਿੰਘ ਬਾਹਾਦਰ ਜੀ ਦੇ ਪਵਿੱਤਰ ਸਰੂਪਾਂ ਅੱਗੇ ਫੁੱਲ ਅਰਪਣ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਇਸ ਸਮੇਂ ਬੋਲਦੇ ਸ਼੍ਰੀ ਬਾਵਾ ਜੀ ਨੇ ਭਾਰਤ ਸਰਕਾਰ ਤੋਂ ਬਲਵੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸਕੂਲ ਵਿਖੇ ਛਬੀਲ ਵੀ ਲਗਾਈ ਗਈ।

ਇਸ ਮੌਕੇ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਜੀ ਨੇ ਬਾਬਾ ਜੀ ਦੇ ਜੀਵਨ ਤੇ ਝਾਤ ਪਾਉਦਿਆਂ ਦੱਸਿਆ ਕਿ ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਬਦਲਾ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ। ਬਾਬਾ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਹੋਇਆ ਸੀ "ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ, ਯਾਵਤ ਅਜ ਨਾਨਕ ਗੁਰੂ ਗੋਬਿੰਦ ਸਿੰਘ" ਅਤੇ ਬਾਅਦ ਵਿੱਚ ਉਹਨਾਂ ਨੂੰ ਮੁਗਲਾਂ ਵੱਲੋਂ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

ਇਸ ਸਮੇਂ ਕ੍ਰਿਸ਼ਨ ਕੁਮਾਰ ਬਾਵਾ ਜੀ ਨੇ ਦੱਸਿਆ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 304ਵਾਂ ਸ਼ਹੀਦੀ ਦਿਹਾੜਾ ਰਕਬਾ ਭਵਨ ਵਿਖੇ 9 ਜੂਨ ਨੂੰ ਸੋਸ਼ਲ ਡਿਸਟੈਂਸ ਨੂ ਧਿਆਨ ਵਿੱਚ ਰੱਖਦੇ ਹੋਏ ਮਨਾਇਆ ਜਾਵੇਗਾ ਅਤੇ ਇਸ ਸੰਬੰਧੀ ਫਾੳੇੂਡੇਸ਼ਨ ਵੱਲੋਂ 31 ਸਮਾਗਮ ਅਯੋਜਿਤ ਕੀਤੇ ਜਾ ਰਹੇ ਹਨ।

ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਜੀ ਦੁਆਰਾ ਆਪਣੇ ਭਾਸ਼ਣ ਵਿੱਚ ਬਾਬਾ ਜੀ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਇਹਨਾਂ ਮਹਾਂਪੁਰਖਾ ਨੇ ਸਾਡੇ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ ਸੋ ਸਾਨੂੰ ਇਹਨਾਂ ਵੱਲੋਂ ਦਰਸਾਏ ਸੱਚ ਦੇ ਮਾਰਗ ਉਪਰ ਚੱਲਣਾ ਚਾਹੀਦਾ ਹੈ।

ਇਸ ਮੌਕੇ ਸਕੂਲ ਚੇਅਰਮੈਨ ਸਤੀਸ਼ ਕਾਲੜਾ ਨੇ ਆਪਣੇ ਸੰਬੋਧਕੀ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਲੀਦਾਨ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਸੱਚ ਦੇ ਮਾਰਗ ਉੱਪਰ ਚੱਲਣਾ ਚਾਹੀਦਾ ਹੈ। ਉਹਨਾਂ ਸਕੂਲ ਪ੍ਰਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਜੀ ਦਾ ਵੀ ਸਕੂਲ ਵਿੱਚ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਤੇ ਧੰਨਵਾਦ ਕੀਤਾ ਅਤੇ ਭਵਿਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਦੀ ਕਾਮਨਾ ਕੀਤੀ। ਇਸ ਮੌਕੇ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਉੱਪ ਪ੍ਰਧਾਨ ਸਨੀ ਅਰੋੜਾ ਅਤੇ ਡਾਇਰੈਕਟਰ ਰਾਜੀਵ ਸੱਗੜ ਹਾਜਰ ਸਨ।

PROUD OF A MOGA BOY SONU SOOD SAID PUNJAB CM CAPT. AMARINDER SINGH 

Chandigarh: (B.S Sharma,Rana Sheikh daulat)The nation has stepped into the fourth phase of lockdown  amid the world wide pandemic situation of Co Vid -19 (Coronavirus). Though lockdown is essential for breaking chain of the virus infection, it leaves plight of hundred of thousand uncertain including those who are  stuck in various parts of the country away from their home/ state. These people are keen to go back to their homes in different cities of the country.The plight of the migrant workers has been no different. Etched in visuals of people walking alone, or with their families, friends or in groups from one city to another have been constantly surfacing during the lockdown. As various state governments are making efforts to facilitate the safe movement of migrants back home, many NGO's are playing their part in providing food, one of the prominent face in  Bollywood, Sonu Sood has personally stepped up to the task. He and his team  has been tirelessly working for arranging safe transit of  those workers back to their homes.His efforts are being appreciated by one and all.So far the actor ha managed to arrange buses to states like Karnataka, Jharkhand, Uttar Pradesh and Bihar with the required permissions at his own expenses. He has also set up a toll-free helpline  18001213711 on which people can seek his help. The actor has shared that his team will be answering every call they will get and provide the necessary help.  The actor has also approached and assured the people in distress via various Social Media handles.Punjab CM Capt. Amarinder Singh's tweet  to Sonu Sood says “It fills me with immense pride whenever I read about my fellow Punjabis going beyond their call of duty to help those in need & this time it is our Moga boy  Sonu Sood who has been actively helping migrant workers by arranging for their food & transportation. Good work Sonu”. Sonu Sood replied back tweeting “Thank you so much for your kind words sir. You have always a been an inspiration for me. I promise to make our our fellow Punjabis proud.

ਬਰਨਾਲਾ ਪੁਲਿਸ ਨੇ 2,52,500 ਨਸ਼ੀਲੀਆਂ ਗੋਲੀਆਂ, 4 ਲੱਖ ਡਰੱਗ ਮਨੀ ਸਣੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਮਹਿਲ ਕਲਾਂ/ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਦੁਆਰਾ ਲਏ ਗਏ ਪੰਜਾਬ ਨੂੰ ਨਸ਼ਾ ਮੁਕਤ ਦੇ ਅਹਿਦ ਨੂੰ ਬਰਨਾਲਾ ਪੁਲਿਸ ਦੇ ਕਪਤਾਨ ਸੰਦੀਪ ਗੋਇਲ ਇੰਨ-ਬਿੰਨ ਲਾਗੂ ਹੀ ਨਹੀਂ ਕਰ ਰਹੇ, ਬਲਕਿ ਪੰਜਾਬ ਦੀ ਮੈਡੀਕਲ ਨਸ਼ੇ 'ਚ ਡੁੱਬੀ ਨੌਜਵਾਨੀ ਨੂੰ ਬਚਾਉਣ ਲਈ ਵੀ ਤਤਪਰ ਤੇ ਯਤਨਸੀਲ ਹਨ। ਕਰੋੜਾਂ ਰੁਪਏ ਦੀ ਡਰੱਗ ਮਨੀ ਤੇ ਲੱਖਾਂ ਦੀ ਗਿਣਤੀ 'ਚ ਮੈਡੀਕਲ ਨਸ਼ੇ ਦੀ ਖੇਪ ਬਰਾਮਦ ਕਰ ਬਰਨਾਲਾ ਨੂੰ ਨਸ਼ਾ ਮੁਕਤ ਕਰਨ ਦੇ ਚੁੱਕੇ ਬੀੜੇ ਤਹਿਤ ਬਰਨਾਲਾ ਪੁਲਿਸ ਨੇ 2,52,500 ਨਸ਼ੀਲੀਆਂ ਗੋਲੀਆਂ ਤੇ 4 ਲੱਖ ਡਰੱਗ ਮਨੀ ਸਣੇ 4 ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।

ਜ਼ਿਲ੍ਹਾ ਪੁਲਿਸ ਕਪਤਾਨ ਸੰਦੀਪ ਗੋਇਲ ਦੀ ਅਗਵਾਈ 'ਚ ਸੀ ਆਈ ਏ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਪਿੰਡ ਬਖਤਗੜ੍ਹ ਤੋਂ ਡੀ ਫ਼ਾਰਮੇਸੀ ਦੀ ਡਿਗਰੀ ਵਾਲੇ 26 ਸਾਲਾ ਨੌਜਵਾਨ ਬਲਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਤੋਂ 2,50,000 ਨਸ਼ੀਲੀਆਂ ਗੋਲੀਆਂ ਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ, ਤੇ ਉਸ ਦੇ 26 ਸਾਲਾ ਇਕ ਹੋਰ ਸਾਥੀ ਰਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਦੀਵਾਨਾ, 22 ਸਾਲਾ ਇਕ ਹੋਰ ਸਾਥੀ ਨੌਜਵਾਨ ਸਤਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਛੀਨੀਵਾਲ ਖੁਰਦ ਤੇ ਚੌਥਾ 20 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਦੀਵਾਨਾ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ। ਇਨ੍ਹਾਂ ਤੋਂ 2500 ਨਸ਼ੀਲੀਆਂ ਗੋਲੀਆਂ ਪਹਿਲਾਂ ਬਰਾਮਦ ਕਰਕੇ ਅਗਾਂਹੂ ਜਾਂਚ ਤਹਿਤ ਕੁੱਲ੍ਹ 2 ਲੱਖ 52 ਹਜਾਰ 500 ਨਸ਼ੀਲੀਆਂ ਗੋਲੀਆਂ ਤੇ 4 ਲੱਖ ਰੁਪਏ ਦੀ ਡਰੱਗ ਮਨੀ ਅਤੇ 1ਵਰਨਾ ਕਾਰ  ਬਰਾਮਦ ਕਰਕੇ ਬੁੱਧਵਾਰ ਦੇਰ ਸ਼ਾਮ ਮਾਨਯੋਗ ਸੁਰੇਖ਼ਾ ਰਾਣੀ ਦੀ ਅਦਾਲਤ 'ਚ ਪੇਸ਼ ਕਰਕੇ ਥਾਣਾ ਮਹਿਲ ਕਲਾਂ ਦੇ ਮੁਖੀ ਹਰਬੰਸ ਸਿੰਘ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਦੀ ਮਹਿਲ ਕਲਾਂ ਪੁਲਿਸ ਟੀਮ ਨੇ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕਰਦਿਆਂ 30 ਮਈ ਤੱਕ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

*ਦੁੱਗਣੇ ਭਾਅ 'ਤੇ ਵੇਚਦਾ ਸੀ ਨਸ਼ਾ -ਨਸ਼ਾ ਤਸਕਰ*

ਮੈਡੀਕਲ ਦੁਕਾਨ ਖੋਲ੍ਹਣ ਦੀ ਡਿਗਰੀ ਲੈ ਕੇ ਬਖਤਗੜ੍ਹ ਦੇ ਨੌਜਵਾਨ ਬਲਵਿੰਦਰ ਸਿੰਘ ਨੇ ਖੁਦ ਮੰਨਿਆ ਕਿ ਉਹ ਮਲੇਰਕੋਟਲਾ ਤੋਂ 2600 ਰੁਪਏ ਪ੍ਰਤੀ ਨਸ਼ੀਲੀਆਂ ਦਾ ਡੱਬਾ ਲੈ ਕੇ 5 ਹਜ਼ਾਰ ਰੁਪਏ ਤੋਂ ਵੱਧ ਮੁੱਲ੍ਹ ਵਿੱਚ ਬਰਨਾਲਾ ਤੇ ਬਠਿੰਡਾ ਜ਼ਿਲ੍ਹਾ 'ਚ ਦੁੱਗਣੇ ਭਾਅ 'ਤੇ ਨਸ਼ਾ ਵੇਚਦਾ ਸੀ।

*ਮੈਂ ਬਰਨਾਲਾ ਨੂੰ ਕਰਾਂਗਾ ਨਸ਼ਾ ਮੁਕਤ- ਐਸਐਸਪੀ ਗੋਇਲ*

ਜਦ ਇਸ ਬਰਾਮਦ ਕੀਤੀ ਨਸ਼ੇ ਦੀ ਖੇਪ ਤੇ ਡਰੱਗ ਮਨੀ ਸਬੰਧੀ ਐਸ ਐਸ ਪੀ ਬਰਨਾਲਾ ਨਾਲ ਗੱਲਬਾਤ   ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਬਰਨਾਲਾ ਨੂੰ ਨਸ਼ਾ ਮੁਕਤ ਕਰਾਂਗਾ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਉਹ ਲੋੜਵੰਦਾਂ ਨੂੰ ਰਾਸ਼ਨ ਵੰਡਣ ਤੇ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ। ਇਸ ਲਈ ਨਸ਼ਾ ਤਸਕਰਾਂ ਨੇ ਮੁੜ ਤੋਂ ਸਪਲਾਈ ਲਾਈਨ ਜੋੜਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਉਹ ਕਦੇ ਵੀ ਬਰਦਾਸਤ ਨਹੀਂ ਕਰਨਗੇ। ਨਸ਼ਾ ਤਸਕਰਾਂ ਦੇ ਖਿਲਾਫ਼ ਮੁਹਿੰਮ ਬਰਨਾਲਾ ਪੁਲਿਸ ਦੀ ਜਾਰੀ ਰਹੇਗੀ ਤੇ ਬਰਨਾਲਾ ਨੂੰ ਜਲਦ ਹੀ ਨਸ਼ਾ ਮੁਕਤ ਕੀਤਾ ਜਾਵੇਗਾ ਇਸ ਮੌਕੇ ਪ੍ਰਗਿਆ ਜੈਨ ਡੀ ਐਸ ਪੀ ਮਹਿਲ ਕਲਾਂ, ਸ ਪਰਮਿੰਦਰ ਸਿੰਘ ਗਰੇਵਾਲ ਡੀ ਐਸ ਪੀ, ਸੀ ਆਈ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਹਾਜਰ ਸਨ

ਬਰਨਾਲਾ ਪ੍ਰੈਸ ਕਲੱਬ ਦੇ ਸੱਦੇ ਤੇ ਜਿਲਾ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਨੇ ਦਿੱਤਾ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ

ਮਹਿਲ ਕਲਾਂ/ਬਰਨਾਲਾ-ਮਈ 2020 -(ਗੁਰਸੇਵਕ ਸਿੰਘ ਸੋਹੀ) -ਪੰਜਾਬ ਵਿੱਚ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਕਰਕੇ ਪੱਤਰਕਾਰ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਬੀਤੇ ਦਿਨ ਮੁਹਾਲੀ ਦੇ ਪੱਤਰਕਾਰ ਮੇਜਰ ਸਿੰਘ ਨਾਲ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਅਤੇ ਮੇਜਰ ਸਿੰਘ ਦੀ ਦਸਤਾਰ ਰੋਲਣ ਤੇ ਕਕਾਰਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ,ਜਿਸ ਤੇ ਮੋਹਾਲੀ ਪੁਲਸ ਵੱਲੋਂ ਉਕਤ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦਾ ਦਾਅਵਾ ਕੀਤਾ ਪ੍ਰੰਤੂ ਹਾਲੇ ਤੱਕ ਕਕਾਰਾਂ ਦੀ ਬੇਅਦਬੀ ਕਰਨ ਅਤੇ ਬੇਰਹਿਮੀ ਨਾਲ ਕੁੱਟਮਾਰ ਕਰਨ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਨਹੀਂ ਕੀਤਾ ਜਿਸ ਕਰਕੇ ਪੱਤਰਕਾਰ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ ਬਰਨਾਲਾ ਪ੍ਰੈਸ ਕਲੱਬ ਵੱਲੋਂ ਜਿਲਾ ਬਰਨਾਲਾ ਦੇ ਸਮੂਹ ਪੱਤਰਕਾਰ ਭਾਈਚਾਰਾ ਸੜਕਾਂ ਤੇ ਉਤਰਦਾ ਹੋਇਆ ਨਜ਼ਰ ਆਇਆ ਇਸੇ ਲੜੀ ਤਹਿਤ ਜਿਲਾ ਬਰਨਾਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਕਾਸ਼ ਸਿੰਘ ਫੂਲਕਾ ਨੂੰ ਉਨ੍ਹਾਂ ਦੇ ਦਫਤਰ ਵਿਖੇ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਸੀਨੀਅਰ ਪੱਤਰਕਾਰ ਰਾਜਿੰਦਰ ਸਿੰਘ ਬਰਾੜ, ਜਗਸੀਰ ਸਿੰਘ ਸੰਧੂ, ਪ੍ਰਧਾਨ ਐਡਵੋਕੇਟ ਸ੍ਰੀ ਚੇਤਨ,ਜਨਰਲ ਸੱਕਤਰ ਸ੍ਰੀ ਰਾਕੇਸ਼ ਕੁਮਾਰ, ਖਜਾਨਚੀ ਜਗਸੀਰ ਸਿੰਘ ਚਹਿਲ,ਜਤਿੰਦਰ ਧਨੋਲਾ,ਬਲਜਿੰਦਰ  ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਧਾਲੀਵਾਲ ਸਹਿਣਾ,ਮਦਨ ਲਾਲ ਤਪਾ ਨੇ ਕਿਹਾ ਕਿ ਮੇਜਰ ਸਿੰਘ ਤੇ ਹਮਲਾ ਪ੍ਰੈੱਸ ਦੀ ਆਜ਼ਾਦੀ ਤੇ ਹਮਲਾ ਹੈ ਜੋ ਬਰਦਾਸ਼ਤ ਯੋਗ ਨਹੀਂ ਅਤੇ ਗੁਰਸਿੱਖ ਪੱਤਰਕਾਰ ਦੇ ਕਕਾਰਾਂ ਦੀ ਬੇਅਦਬੀ ਕਰਨਾ ਅਤਿ ਨਿੰਦਣਯੋਗ ਹੈ ਇਸ ਘਟਨਾ ਲਈ ਜ਼ਿੰਮੇਵਾਰ ਪੁਲਸ ਮੁਲਾਜ਼ਮਾਂ ਖਿਲਾਫ ਤੁਰੰਤ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਮੀਡੀਆ ਦੇਸ਼ ਦਾ ਚੌਥਾ ਥੰਮ ਹੈ ਜਿਸ ਨੂੰ ਆਜ਼ਾਦੀ ਨਾਲ ਆਪਣਾ ਕੰਮ ਕਰਨ ਅਤੇ ਲਿਖਣ ਦੀ ਪੂਰਨ ਆਜ਼ਾਦੀ ਹੈ ਪ੍ਰੰਤੂ ਹਾਕਮ ਧਿਰਾਂ ਨੂੰ ਵਿਰੋਧ ਵਿੱਚ ਲਿਖਣ ਵਾਲੀ ਕਲਮ ਮਨਜ਼ੂਰ ਨਹੀਂ ਜਿਸ ਕਰਕੇ ਪੁਲਸ ਬੇਖੌਫ ਹੋ ਕੇ ਪੱਤਰਕਾਰਾਂ ਤੇ ਹਮਲੇ ਕਰਦੀ ਆ ਰਹੀ ਹੈ ਜੋ ਬਰਦਾਸ਼ਤ ਨਹੀ ਪਰ ਕੀਤਾ ਜਾ ਸਕਦਾ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਪੱਤਰਕਾਰਾਂ ਦੀ ਆਜ਼ਾਦੀ ਬਹਾਲ ਕੀਤੀ ਜਾਵੇ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਉਕਤ ਘਟਨਾ ਲਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਖਿਲਾਫ਼ ਤੁਰੰਤ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਸਮੂਹ ਪੱਤਰਕਾਰ ਭਾਈਚਾਰਾ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗਾ ਇਸ ਮੌਕੇ ਪ੍ਰੈਸ ਕਲੱਬ ਰਜਿ ਮਹਿਲ ਕਲਾਂ,ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ, ਜਰਨਲਿਸਟ ਯੂਨੀਅਨ ਧਨੋਲਾ, ਪ੍ਰੈੱਸ ਕਲੱਬ ਤਪਾ, ਪ੍ਰੈੱਸ ਕਲੱਬ ਸ਼ੇਰਪੁਰ, ਫਤਹਿ ਸਿੰਘ ਪ੍ਰੈਸ ਕਲੱਬ ਸ਼ੇਰਪੁਰ, ਪ੍ਰੈੱਸ ਕਲੱਬ ਸਹਿਣਾ ਭਦੌੜ ਦੇ ਸਮੂਹ ਅਹੁਦੇਦਾਰ ਅਤੇ ਮੈਬਰ ਸਹਿਬਾਨ ਹਾਜਰ ਸਨ ।

ਬੀ ਕੇ ਯੂ ਓੁਗਰਾਹਾਂ ਵੱਲੋਂ ਪਿੰਡ ਵਜੀਦਕੇ ਕਲਾਂ ਗੰਗੋਹਰ ਅਤੇ ਪੰਡੋਰੀ ਵਿਖੇ ਕੇਂਦਰ ਤੇ ਰਾਜ ਸਰਕਾਰਾਂ ਦੇ ਅਰਥੀ ਫ਼ੂਕ ਮੁਜ਼ਾਹਰੇ ਕਰਕੇ 1 ਜੂਨ ਤੋਂ10 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ 

ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ  

ਮਹਿਲ ਕਲਾਂ 28 ਮਈ (ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਉੱਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਮਹਿਲ ਕਲਾਂ ਇਕਾਈ ਵੱਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਝੋਨੇ ਦੇ ਲਵਾਈ ਦੇ ਸੀਜਨ ਦੌਰਾਨ ਖੇਤੀਬਾੜੀ ਸੈਕਟਰਾਂ ਲਈ ਸਿਰਫ਼ 4 ਘੰਟੇ ਦਿੱਤੀ ਜਾ ਰਹੀ ਬਿਜਲੀ ਸਪਲਾਈ ,ਕਰੋਨਾ ਮਰੀਜ਼ਾਂ ਦਾ ਇਲਾਜ ਹਸਪਤਾਲਾਂ ਵਿੱਚ ਕਰਨ ਨੂੰ ਲੈ ਕੇ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਵਜੀਦਕੇ ਕਲਾਂ, ਗੰਗੋਹਰ ਅਤੇ  ਪੰਡੋਰੀ ਵਿਖੇ ਕੇਂਦਰ ਤੇ ਰਾਜ ਸਰਕਾਰਾਂ ਜੇ ਅਰਥੀ ਫ਼ੂਕ ਮੁਜ਼ਾਹਰੇ ਕਰਕੇ 1 ਜੂਨ ਤੋਂ ਖੇਤੀਬਾੜੀ ਸੈਕਟਰਾਂ ਲਈ 10 ਘੰਟੇ ਬਿਜਲੀ ਸਪਲਾਈ ਦੇਣ ਓਵਰਲੋਡ ਚੱਲ ਰਹੇ ਟਰਾਂਸਫਾਰਮਰਾਂ ਨੂੰ ਬਦਲ ਕੇ ਵੱਧ ਸਮਰਥਾ ਵੱਲੋਂ ਟਰਾਂਸਫਾਰਮ ਰੱਖਣ ਕੰਡਮ ਹੋ ਚੁੱਕੀਆਂ ਬਿਜਲੀ ਲੈਣਾ ਦੀਆਂ ਤਾਰਾਂ ਨੂੰ ਬਦਲ ਕੇ ਨਵੀਆਂ ਤਾਰਾਂ ਪਾਉਣ ਦੀ ਮੰਗ ਕੀਤੀ ।ਇਸ ਮੌਕੇ ਜਥੇਬੰਦੀ ਦੇ ਬਲਾਕ ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ ,ਕੁਲਦੀਪ ਸਿੰਘ ਚੁਹਾਣਕੇ, ਦਰਸ਼ਨ ਸਿੰਘ ਸੰਧੂ ਗੰਗੋਹਰ  ਸਕੱਤਰ ਨੰਬਰਦਾਰ ਹਰਜਿੰਦਰ ਸਿੰਘ ਵਜੀਦਕੇ ਕਲਾਂ ,ਚਰਨਜੀਤ ਸਿੰਘ ਦਿਓਲ ਗੰਗੋਹਰ ,ਪ੍ਰਧਾਨ ਜੋਗਿੰਦਰ ਸਿੰਘ ਤੇ ਸਕੱਤਰ ਗੁਰਦੀਪ ਸਿੰਘ,  ਮਹਿੰਦਰ ਸਿੰਘ ਪੰਡੋਰੀ  ਨੇ ਕਿਹਾ ਕਿ ਸੰਸਾਰ ਭਰ ਵਿੱਚ ਕਰੋਨਾ ਵਾਇਰਸ ਦੇ ਚੱਲ ਰਹੇ ਕਰੂਪ ਦੇ ਮੱਦੇਨਜ਼ਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਲੋਕ ਡਾਊਨ ਤੇ ਕਰਫ਼ਿਊ ਦੇ ਹੁਕਮ ਜਾਰੀ ਕਰਨ ਤੋਂ ਬਾਅਦ ਕਿਸਾਨਾਂ ਤੇ ਮਜ਼ਦੂਰਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਕਿਸਾਨ ਤੇ ਮਜ਼ਦੂਰ ਦੀ ਹਾਲਤ ਲਗਾਤਾਰ ਨਿੱਘਰਦੀ ਜਾ ਰਹੀ ਹੈ ਕਿਉਂਕਿ ਕਿਸਾਨਾਂ ਨੂੰ ਜਿਣਸਾਂ ਦੇ ਲਾਹੇਵੰਦ ਭਾਅ ਨਾ ਮਿਲਣ ਅਤੇ ਮਜ਼ਦੂਰਾਂ ਨੂੰ ਪੂਰਾ ਰੁਜ਼ਗਾਰ ਨਾ ਮਿਲਣ ਕਾਰਨ ਉਨ੍ਹਾਂ ਦੇ ਖੇਤੀਬਾੜੀ ਧੰਦੇ ਅਤੇ ਰੁਜ਼ਗਾਰ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ । ਪਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫ਼ ਕਰਕੇ ਕਿਸਾਨ ਤੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ।  ਉਨ੍ਹਾਂ ਕਿਹਾ ਕਿ ਕਿਸਾਨ ਦੇ ਖੇਤੀਬਾੜੀ ਦੇ ਧੰਦੇ ਲਗਾਤਾਰ ਤਬਾਹ ਹੋਣ ਕਾਰਨ ਕਿਸਾਨ ਆਪਣੇ ਸਿਰ ਚੜ੍ਹੇ ਕਰਜ਼ਿਆਂ ਨੂੰ ਦੇਖਦਿਆਂ ਲਗਾਤਾਰ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਿਹਾ ਹਨ।  ਪਰ ਕੇਂਦਰ ਤੇ ਰਾਜ ਸਰਕਾਰਾਂ ਕਿਸਾਨਾਂ ਤੇ ਮਜ਼ਦੂਰਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਤਾਂ ਪੂਰੇ ਕਰਨੇ ਕੀ ਸੀ ਸਗੋਂ ਵੱਡੇ ਵੱਡੇ ਟੈਕਸ ਲਗਾ ਕੇ ਕਿਸਾਨ ਤੇ ਮਜ਼ਦੂਰ ਦੀ ਆਰਥਿਕ ਹਾਲਤ ਨੂੰ ਹੋਰ ਮੰਦਹਾਲੀ ਵੱਲ ਧੱਕਿਆ ਜਾ ਰਿਹਾ ਹੈ।  ਉਕਤ ਆਗੂਆਂ ਨੇ ਕੇਂਦਰ ਤੇ ਰਾਜ ਸਰਕਾਰਾਂ ਪਾਸੋਂ ਮੰਗ ਕੀਤੀ ਕਿ ਝੋਨੇ ਦੀ ਲਵਾਈ ਦੇ ਸੀਜਨ ਦੌਰਾਨ ਖੇਤੀਬਾੜੀ ਸੈਕਟਰਾਂ ਨੂੰ 1 ਜੂਨ ਤੋਂ 10 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਓਵਰਲੋਡ ਟਰਾਂਸਫਾਰਮਰਾਂ ਦੀ ਸਮਰੱਥਾ ਵਧਾ ਕੇ ਨਵੇਂ ਟਰਾਂਸਫਾਰਮਰ ਰੱਖੇ ਜਾਣ ਕੰਡਮ ਹੋ ਚੁੱਕੀਆਂ ਤਾਰਾਂ ਨੂੰ ਬਦਲ ਕੇ ਨਵੀਆਂ ਤਾਰਾਂ ਪਾਈਆਂ ਜਾਣ ਅਤੇ ਕੋਰੋਨਾ ਵਾਇਰਸ  ਦੇ ਮਰੀਜ਼ਾਂ ਦਾ ਇਲਾਜ ਹਸਪਤਾਲਾਂ ਵਿੱਚ ਹੀ ਕੀਤਾ ਜਾਵੇ।

ਬਲਾਕ ਕਾਂਗਰਸ ਕਮੇਟੀ ਮਹਿਲ ਕਲਾਂ ਵੱਲੋਂ ਸੂਬਾ ਕਮੇਟੀ ਦੇ ਸੱਦੇ ਉੱਪਰ ਪਿੰਡ ਠੀਕਰੀਵਾਲਾ ਵਿਖੇ ਪ੍ਰਧਾਨ ਤੇਜਪਾਲ ਸੱਦੋਵਾਲ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਮਜ਼ਦੂਰਾਂ ਦੇ ਖਾਤਿਆਂ ਵਿੱਚ ਦਸ.ਦਸ ਹਜ਼ਾਰ ਰੁਪਏ ਦੀ ਰਾਸ਼ੀ ਭੇਜਣ ਦੀ ਮੰਗ ਕੀਤੀ 

ਮਹਿਲ ਕਲਾਂ 28ਮਈ (ਗੁਰਸੇਵਕ ਸਿੰਘ ਸੋਹੀ)- 

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬਲਾਕ ਮਹਿਲ ਇਕਾਈ ਵੱਲੋਂ ਪਾਰਟੀ ਦੇ ਬਲਾਕ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ ਦੀ ਅਗਵਾਈ ਹੇਠ ਕਾਂਗਰਸ ਹਾਈਕਮਾਨ ਦੇ ਹੁਕਮਾਂ ਅਤੇ ਸੂਬਾ ਕਮੇਟੀ ਦੇ ਸੱਦੇ ਉਪਰ ਪਿੰਡ ਠੀਕਰੀਵਾਲਾ ਵਿਖੇ ਵਰਕਰਾਂ ਆਗੂਆਂ ਅਤੇ ਮਜ਼ਦੂਰਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਜ਼ਦੂਰਾਂ ਦੇ ਖਾਤਿਆਂ ਵਿੱਚ 10-10 ਹਜ਼ਾਰ ਰੁਪਏ ਦੀ ਰਾਸ਼ੀ ਭੇਜਣ ਦੀ ਮੰਗ ਕੀਤੀ।  ਇਸ ਮੌਕੇ ਬਲਾਕ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ ਅਮਰਜੀਤ ਮਹਿਲ ਕਲਾਂ, ਸੀਨੀਅਰ ਆਗੂ ਸਾਬਕਾ ਸਰਪੰਚ ਪ੍ਰਗਟ ਸਿੰਘ ਠੀਕਰੀਵਾਲ, ਬਲਾਕ ਸੰਮਤੀ ਮਹਿਲ ਕਲਾਂ ਦੇ ਵਾਇਸ  ਚੇਅਰਮੈਨ ਬੱਗਾ ਸਿੰਘ ਮਹਿਲ ਕਲਾਂ,  ਰਜਿੰਦਰ ਸਿੰਘ ਰਾਜੂ ਠੀਕਰੀਵਾਲ ਨੇ ਕਿਹਾ ਕਿ ਸੰਸਾਰ ਭਰ ਵਿੱਚ ਕਰੋਨਾ ਵਾਇਰਸ ਮਹਾਂਮਾਰੀ ਬਿਮਾਰੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਲਾਕਡਾਓੁਨ ਦੇ ਜਾਰੀ ਕੀਤੇ ਹੁਕਮਾਂ ਤੋਂ ਬਾਅਦ ਮਜ਼ਦੂਰਾਂ ਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਪਏ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਘਰਾਂ ਦੇ ਗੁਜ਼ਾਰੇ ਚਲਾਉਣੇ ਮੁਸ਼ਕਲ ਹੋਏ ਪਏ ਹਨ।  ਕਿਉਂਕਿ ਮਜ਼ਦੂਰਾਂ ਕੋਲ ਕੁੱਲ ਪੈਸਾ ਵਗੈਰਾ ਨਾ ਹੋਣ ਕਰਕੇ ਉਨ੍ਹਾਂ ਦੇ ਚੁੱਲ੍ਹੇ ਪੂਰੀ ਤਰ੍ਹਾਂ ਠੰਢੇ ਹੋ ਚੁੱਕੇ ਹਨ।  ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਦੇ ਹੁਕਮਾਂ ਅਤੇ ਸੂਬਾ ਕਮੇਟੀ ਦੇ ਸੱਦੇ ਉੱਪਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਸੂਬੇ ਭਰ ਵਿੱਚ ਮਜ਼ਦੂਰਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕਰਕੇ ਮਜ਼ਦੂਰਾਂ ਦੇ ਖਾਤਿਆਂ ਵਿੱਚ 10-10 ਹਜ਼ਾਰ ਰੁਪਏ ਦੀ ਰਾਸ਼ੀ ਭੇਜਣ ਦੀ ਮੰਗ ਕੀਤੀ ਗਈ ਹੈ ।ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਪੂਰਾ ਕੰਮ ਨਾ ਮਿਲਣ ਕਰਨ ਮਜ਼ਦੂਰਾਂ ਦੀ ਆਰਥਿਕ ਹਾਲਤ ਲਗਾਤਾਰ ਪਤਲੀ ਹੁੰਦੀ ਜਾ ਰਹੀ ਹੈ ਅਤੇ ਭੁੱਖਮਰੀ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਕੋਰਨਾ ਵਾਇਰਸ ਦੀ ਬਿਮਾਰੀ ਦੇ ਮੱਦੇਨਜ਼ਰ ਕੈਪਟਨ ਸਰਕਾਰ ਵੱਲੋਂ ਪਹਿਲਾਂ ਹੀ ਜਿੱਥੇ ਲੋਕਾਂ ਨੂੰ ਪਿੰਡ ਪਿੰਡ ਰਾਸ਼ਨ ਸਮੱਗਰੀ ਵੰਡੀ ਗਈ ਹੈ । ਉੱਥੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਸੀ।  ਕਿ ਆਰਥਿਕ ਮੰਦਹਾਲੀ ਵਿੱਚੋਂ ਲੱਗ ਲੰਘ ਰਹੇ ਮਜ਼ਦੂਰਾਂ ਦੀ ਭਲਾਈ ਲਈ ਇੱਕ ਵੱਖਰੇ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਸੀ।  ਕਾਂਗਰਸੀ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਪਾਸੋਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਖਾਤਿਆਂ ਵਿੱਚ ਦਸ ਦਸ  ਹਜਾਰ ਰੁਪਏ ਦੀ ਰਾਸ਼ੀ ਤੁਰੰਤ ਭੇਜੀ ਜਾਵੇ । ਇਸ ਮੌਕੇ ਪਰਮਜੀਤ ਕੌਰ ਠੀਕਰੀਵਾਲ ,ਸਾਬਕਾ ਪੰਚ ਬੰਤ ਸਿੰਘ ਸੱਦੋਵਾਲ ,ਗੁਰਮੀਤ ਸਿੰਘ ,ਸੁਰਜੀਤ ਕੌਰ ,ਲਖਵਿੰਦਰ ਕੌਰ, ਚਰਨਜੀਤ ਕੌਰ ,ਮਨਜੀਤ ਕੌਰ ,ਗੁਰਪ੍ਰੀਤ ਸਿੰਘ ਸੱਦੋਵਾਲ, ਹੈਪੀ ਸੱਦੋਵਾਲ,  ਮੌਜੀ ਸਰਮਾ,ਬੰਤ  ਸਿੰਘ ਸੱਦੋਵਾਲ, ਕੁਲਦੀਪ ਸਿੰਘ ਗਿੱਲ, ਮਲਕੀਤ ਸਿੰਘ ਮਾਨ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।

ਨਾਂਦੇੜ ਸਾਹਿਬ ਤੋਂ ਆਏ ਤਿੰਨ ਵਿਅਕਤੀਆਂ ਦੀ ਜਾਂਚ ਰਿਪੋਰਟ ਵਿੱਚੋਂ ਇੱਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ- ਡਾ ਸਿਮਰਜੀਤ ਸਿੰਘ ਧਾਲੀਵਾਲ

ਮਹਿਲ ਕਲਾਂ /ਬਰਨਾਲਾ-ਮਈ 2020 (ਗੁਰਸੇਵਕ ਸਿੰਘ  ਸੋਹੀ)- ਕਮਿਊਨਿਟੀ ਹੈਲਥ ਮਹਿਲ ਕਲਾਂ ਚ'  ਬਣੇ ਆਈਸੋਲੇਸਨ ਸੈਂਟਰ ਵਿੱਚ ਨੰਦੇੜ ਸਾਹਿਬ ਤੋਂ ਆਏ ਤਿੰਨ ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਰੱਖੇ ਜਾਣ ਤੋਂ ਬਾਅਦ ਉਕਤ ਵਿਅਕਤੀਆਂ ਦੇ ਸੈਂਪਲ ਭਰ ਕੇ ਜਾਂਚ ਲਈ ਭੇਜੇ ਜਾਣ ਤੇ ਇੱਕ ਵਿਅਕਤੀ ਦੀ ਰਿਪੋਰਟ ਪਾਜ਼ਟਿਵ ਆਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਕੋਰੋਨਾ ਰੈਪਿਡ ਰਿਸਪਾਸ ਟੀਮ ਦੇ ਡਾਕਟਰ ਸਿਮਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ 25 ਮਈ ਨੂੰ ਤਿੰਨ ਵਿਅਕਤੀਆਂ ਦੇ ਨੰਦੇੜ ਸਾਹਿਬ ਤੋਂ ਕਸਬਾ ਮਹਿਲ ਕਲਾਂ ਵਿਖੇ ਪੁੱਜੇ ਸੀ । ਜਿਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਇਕਾਤਵਾਸ 14 ਦਿਨਾਂ ਲਈ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ ਰੱਖਿਆ ਗਿਆ ਸੀ । ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਤਿੰਨਾਂ ਵਿਅਕਤੀਆਂ ਦੇ ਜਾਂਚ ਲਈ ਸੈਂਪਲ ਭਰਕੇ ਭੇਜੇ ਜਾਣ ਤੋਂ ਬਾਅਦ ਆਈ ਜਾਂਚ ਰਿਪੋਰਟ ਵਿੱਚ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁੱਬੇ ਨਾਲ ਸਬੰਧਿਤ ਇੱਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਸ ਵਿਅਕਤੀ ਨੂੰ ਇਲਾਜ ਲਈ ਬਰਨਾਲਾ ਰੈਫਰ ਕੀਤਾ ਗਿਆ ਹੈ । ਜਦਕਿ ਦੋ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਅਤੇ ਉਨ੍ਹਾਂ ਦੋ ਵਿਅਕਤੀਆਂ ਨੂੰ ਪਿੰਡ ਅੰਦਰ ਬਣੇ ਕੁਆਰੰਟਈਨ ਸੈਂਟਰ ਵਿੱਚ ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ

ਬੀ ਕੇ ਯੂ ਸਿੱਧੂਪੁਰ ਵੱਲੋਂ ਕਿਸਾਨਾਂ ਨੂੰ 10 ਘੰਟੇ ਬਿਜਲੀ ਦੇਣ ਤੇ ਹੋਰ ਕਿਸਾਨੀ ਮੰਗਾ  ਨੂੰ ਲੈ ਕੇ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਸਬ ਡਵੀਜ਼ਨ ਮਹਿਲ ਕਲਾਂ ਗਰਿੱਡ ਦੇ ਅੱਗੇ ਟ੍ਰੈਫਿਕ ਜਾਮ ਕਰਕੇ ਧਰਨਾ ਦਿੱਤਾ

ਮਹਿਲ ਕਲਾਂ/ਬਰਨਾਲਾ-ਮਈ(ਗੁਰਸੇਵਕ ਸਿੰਘ ਸੋਹੀ) ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਖੇਤੀਬਾੜੀ ਸੈਕਟਰਾਂ ਨੂੰ 10 ਘੰਟੇ ਬਿਜਲੀ ਸਪਲਾਈ ਮੁੱਹਈਆ ਕਰਾਉਣ, ਓਵਰਲੋਡ ਚੱਲ ਰਹੇ ਟਰਾਂਸਫਾਰਮਰਾਂ ਨੂੰ ਬਦਲ ਕੇ ਵਧ  ਸਮਰੱਥਾ ਵਾਲੇ ਨਵੇਂ ਟਰਾਂਸਫਾਰਮ ਰੱਖਣ ਅਤੇ ਪੁਰਾਣੀਆਂ ਬਿਜਲੀ ਦੀਆਂ ਤਾਰਾਂ ਨੂੰ ਬਦਲ ਕੇ ਨਵੀਆਂ ਤਾਰਾਂ ਪਾਉਣ ਨੂੰ ਲੈ ਕੇ ਪੰਜਾਬ ਸਰਕਾਰ ਤੇ ਪਾਵਰਕਾਮ ਖਿਲਾਫ਼ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਸਬ ਡਵੀਜ਼ਨ ਗਰਿੱਡ ਕਸਬਾ ਮਹਿਲ ਕਲਾਂ ਦੇ ਦਫ਼ਤਰ ਦੇ ਗੇਟ ਅੱਗੇ ਟਰੈਫ਼ਿਕ ਜਾਮ ਕਰਕੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਝੋਨੇ ਦੀ ਲਵਾਈ ਦੇ ਸੀਜਨ ਦੌਰਾਨ ਕਿਸਾਨਾਂ ਨੂੰ 10 ਘੰਟੇ ਨਿਰਵਿਘਨ ਬਿਜਲੀ ਦੇਣ ਕੰਡਮ ਤਾਰਾਂ ਨੂੰ ਬਦਲ ਕੇ ਨਵੀਆਂ ਤਾਰਾਂ ਪਾਉਣ ਅਤੇ ਓਵਰਲੋਡ ਚੱਲ ਰਹੇ ਟਰਾਂਸਫਾਰਮਰਾਂ ਦੀ ਸਮਰੱਥਾ ਨੂੰ ਵਧਾ ਕੇ ਮਿੰਟ ਦਾ ਸ਼ਰਮ ਰੱਖਣ ਦੀ ਮੰਗ ਕੀਤੀ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲਵਾਂ, ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਕਲਾਲ ਮਾਜਰਾ, ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ ਸਹਿਜੜਾ ,ਜਰਨਲ ਸਕੱਤਰ ਨਛੱਤਰ ਸਿੰਘ ਸਹੌਰ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜਗਪਾਲ ਸਿੰਘ ਸਹਿਜੜਾ, ਬਲਾਕ ਸ਼ਹਿਣਾ ਦੇ ਪ੍ਰਧਾਨ ਬਲੌਰ ਸਿੰਘ ਢਿੱਲਵਾਂ ,ਸੀਨੀਅਰ ਆਗੂ ਕੁਲਦੀਪ ਸਿੰਘ ਸਹਿਜੜਾ ਨੇ ਕਿਹਾ ਕੇ ਇੱਕ ਪਾਸੇ ਤਾਂ ਪੰਜਾਬ ਸਰਕਾਰ ਤੇ ਖੇਤੀਬਾੜੀ ਮਾਹਰਾਂ ਦੀ ਟੀਮਾਂ ਵੱਲੋਂ ਪਿੰਡਾਂ ਅੰਦਰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਪ੍ਰੇਰਤ ਕਰਕੇ ਵਧੇਰੇ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨl  ਪਰ ਦੂਜੇ ਪਾਸੇ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਜਿਣਸਾਂ ਦੇ ਲਾਹੇਵੰਦ ਭਾਅ ਨਾ ਦੇਣ ਕਾਰਨ ਕਿਸਾਨਾਂ ਦੇ ਖੇਤੀਬਾੜੀ ਦੇ ਧੰਦੇ ਲਗਾਤਾਰ ਤਬਾਹ ਹੁੰਦੇ ਜਾ ਰਹੇ ਹਨ  ਜਿਸ ਕਰਕੇ ਕਿਸਾਨ ਆਪਣੇ ਸਿਰ ਚੜ੍ਹੇ ਕਾਰਜਾਂ ਨੂੰ ਦੇਖਦਿਆਂ ਲਗਾਤਾਰ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ।  ਪਰ ਕੇਂਦਰ ਤੇ ਰਾਜ ਸਰਕਾਰਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ ਹੋਈਆਂ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਅੱਜ ਸਰਕਾਰ ਅਤੇ ਖੇਤੀਬਾੜੀ ਮਾਹਰਾਂ ਅਨੁਸਾਰ ਝੋਨੇ ਦੀ ਲਵਾਈ ਦੇ ਸੀਜਨ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ । ਪਰ ਰਾਜ ਸਰਕਾਰ ਤੇ ਪਾਵਰਕਾਮ ਨੂੰ ਖੇਤੀਬਾੜੀ ਸੈਕਟਰਾਂ ਲਈ 10 ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਅੱਗੇ ਆਵੇ ਉਨ੍ਹਾਂ ਚਿਤਾਵਨੀ ਦਿੱਤੀ।  ਕਿਸਾਨਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਕਸ਼ੀਅਨ  ਖੁਦ ਆ ਕੇ ਜਥੇਬੰਦੀ ਤੋਂ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਪ੍ਰਾਪਤ ਨਹੀਂ ਕਰਦੇ । ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਸੂਬਾ ਪੱਧਰ ਤੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਕੇ ਫ਼ੈਸਲਾ ਲਿਆ ਗਿਆ ਹੈ ਕਿ ਜ਼ਿਲ੍ਹਾ ਪੱਧਰੀ ਧਰਨਿਆਂ ਸਮੇਂ ਸਿਰਫ ਐਕਸ਼ਨ ਸਾਹਿਬ ਨੂੰ ਵੀ ਮੰਗ ਪੱਤਰ ਦਿੱਤੇ ਜਾਣਗੇ । ਇਸ ਮੌਕੇ ਥਾਣਾ ਮਹਿਲ ਕਲਾਂ ਦੇ ਐਸਐਚਓ ਹਰਬੰਸ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਧਰਨੇ ਵਾਲੀ ਜਗ੍ਹਾ ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਪਾਵਰਕਾਮ ਦੇ ਐਕਸੀਅਨ ਗਗਨਦੀਪ ਸਿੰਘ ਅਤੇ ਸਬ ਡਵੀਜ਼ਨ ਮਹਿਲ ਕਲਾਂ ਦੇ ਐਸਡੀਓ ਜਸਦੇਵ ਸਿੰਘ ਨੂੰ ਨੂੰ ਮੰਗ ਪੱਤਰ ਦਿੱਤਾ । ਇਸ ਮੌਕੇ ਬਰਨਾਲਾ ਗਗਨਦੀਪ ਸਿੰਘ ਨੇ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਜੋ ਮੰਗਾਂ ਸਾਡੇ ਅਧਿਕਾਰ ਖੇਤਰ ਅਧੀਨ ਆਉਂਦੀਆਂ ਹਨ । ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਬਾਕੀ ਮੰਗ ਪੱਤਰ ਪੰਜਾਬ ਸਰਕਾਰ ਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਤੱਕ ਭੇਜਿਆ ਜਾਵੇਗਾ ਇਸ ਮੌਕੇ ਐਕਸ਼ੀਅਨ ਵੱਲੋਂ ਵਿਸ਼ਵਾਸ ਦਿਵਾਏ ਜਾਣ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਅਤੇ ਆਵਾਜਾਈ ਬਹਾਲ ਕਰਵਾਈ ਗਈ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਸਹਿਜੜਾ ,ਮੋਹਨ ਸਿੰਘ ਮੂੰਮ ਬਲਾਕ ਖ਼ਜ਼ਾਨਚੀ, ਭਜਨ ਸਿੰਘ ਖਿਆਲੀ ,ਦਰਬਾਰ ਸਿੰਘ ਸਹੌਰ ,ਦਰਸ਼ਨ ਸਿੰਘ ਕਲਾਲ ਮਾਜਰਾ  ਅਤੇ ਇਸ ਤੋਂ ਇਲਾਵਾ ਜੇਈ ਕੁਲਵੀਰ ਸਿੰਘ ਔਲਖ, ਗੁਰਮੇਲ ਸਿੰਘ ਚੰਨਣਵਾਲ ਬਲਰਾਜ ਸਿੰਘ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ

ਛੀਨੀਵਾਲ ਕਲਾਂ ਵਿਖੇ ਪੰਚਾਇਤ ਤੇ ਪ੍ਰਸ਼ਾਸਨ ਵੱਲੋਂ ਮੁਸ਼ਤਰਕਾ ਮਾਲਕਾਂ ਦੀ ਜ਼ਮੀਨ ਦੀ 28 ਮਈ ਨੂੰ ਰੱਖੀ ਬੋਲੀ ਨੂੰ ਬੀ ਕੇ ਯੂ ਰਾਜੇਵਾਲ ਕਿਸੇ ਵੀ ਕੀਮਤ ਤੇ ਹੋਣ ਨਹੀਂ ਦਿੱਤਾ ਜਾਵੇਗਾ- ਛੀਨੀਵਾਲ

ਪ੍ਰਸ਼ਾਸਨ ਤੇ ਪੰਚਾਇਤ ਵੱਲੋਂ ਪੁਲਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ 28 ਮਈ ਨੂੰ ਸਵੇਰੇ 9 ਵਜੇ ਐਸਸੀ ਧਰਮਸ਼ਾਲਾ ਪਿੰਡ ਛੀਨੀਵਾਲ ਕਲਾਂ ਵਿਖੇ ਬੋਲੀ ਕਰਵਾਈ ਜਾਵੇਗੀ- ਬੀਡੀਪੀਓ ਮਹਿਲ ਕਲਾਂ ਭੂਸ਼ਨ ਕੁਮਾਰ  

ਮਹਿਲ ਕਲਾਂ/ ਬਰਨਾਲਾ- ਮਈ 2020 -(ਗੁਰਸੇਵਕ ਸਿੰਘ ਸੋਹੀ)  - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਅਤੇ ਜ਼ਿਲ੍ਹਾ ਜਰਨਲ ਸਕੱਤਰ ਅਜਮੇਰ ਸਿੰਘ ਹੁੰਦਲ ਦੀ ਅਗਵਾਈ ਹੇਠ ਪਿੰਡ ਛੀਨੀਵਾਲ ਕਲਾਂ ਵਿਖੇ ਮੁਸ਼ਤਰਕਾ ਮਾਲਕਾਂ ਦੀ ਜ਼ਮੀਨ ਦੀ 28 ਮਈ ਨੂੰ ਗ੍ਰਾਮ ਪੰਚਾਇਤ ਤੇ ਪ੍ਰਸ਼ਾਸਨ ਵੱਲੋਂ ਰੱਖੀ ਬੋਲੀ ਦੇ ਵਿਰੋਧ ਵਿੱਚ ਜਥੇਬੰਦੀ ਦੇ ਆਗੂਆਂ ਵਰਕਰਾਂ ਤੇ ਮੁਸਤਰਕਾ ਮਾਲਕਾਂ ਵੱਲੋਂ ਮੀਟਿੰਗ ਕਰਨ ਉਪਰੰਤ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਇਸ ਜ਼ਮੀਨ ਦੀ ਕਿਸੇ ਵੀ ਕੀਮਤ ਤੇ ਬੋਲੀ ਨਹੀਂ ਹੋਣ ਦਿੱਤੀ ਜਾਵੇਗੀ।  ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਜ਼ਿਲ੍ਹਾ ਜਰਨਲ ਸਕੱਤਰ ਅਜਮੇਰ ਸਿੰਘ ਹੁੰਦਲ ,ਮੀਤ ਪ੍ਰਧਾਨ ਹਾਕਮ ਸਿੰਘ ਧਾਲੀਵਾਲ, ਪੰਚ ਨਿਰਭੈ ਸਿੰਘ ਛੀਨੀਵਾਲ ਨੇ ਕਿਹਾ ਕਿ ਜ਼ਮੀਨ ਦਾ ਕੇਸ ਚੱਲ ਰਿਹਾ ਹੈ ਜੋ ਕਿ ਸਰਕਾਰ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਕਿਸੇ ਵੀ ਕੀਮਤ ਤੇ ਬੋਲੀ ਨਹੀਂ ਹੋਣ ਦਿੱਤੀ ਜਾਵੇਗੀ।  ਜੇਕਰ ਕੋੋੋਈ  ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਨੰਬਰਦਾਰ ਗੁਰਪ੍ਰੀਤ ਸਿੰਘ ਛੀਨੀਵਾਲ, ਹਰਦੇਵ ਸਿੰਘ ਕਾਕਾ ,ਸਾਧੂ ਸਿੰਘ ਛੀਨੀਵਾਲ ,ਕੌਰ ਸਿੰਘ ,ਜਸਮੇਲ ਸਿੰਘ ਚੰਨਣਵਾਲ ,ਹਰਮੇਲ ਸਿੰਘ ,ਗੁਰਨਾਮ ਸਿੰਘ, ਅਜਾਇਬ ਸਿੰਘ, ਹਰਬੰਸ ਸਿੰਘ ,ਗੁਰਸੇਵਕ ਸਿੰਘ ,ਸਾਧੂ ਸਿੰਘ ,ਲਾਲ ਸਿੰਘ ,ਰਮਨਦੀਪ ਸਿੰਘ ,ਗੁਰਮੇਲ ਸਿੰਘ, ਸੁਖਚੈਨ ਸਿੰਘ, ਕਰਤਾਰ ਸਿੰਘ ,ਸੁਖਮਿੰਦਰ ਸਿੰਘ, ਗੁਰਪ੍ਰੀਤ ਸਿੰਘ ,ਜਰਨੈਲ ਸਿੰਘ ਤੋਂ ਇਲਾਵਾ ਹੋਰ ਜਥੇਬੰਦੀ ਦੇ ਆਗੂ ਤੇ ਵਰਕਰ ਹਾਜ਼ਰ ਸਨ l ਉਧਰ ਦੂਜੇ ਪਾਸੇ ਬੀਡੀਪੀਓ ਮਹਿਲ ਕਲਾਂ ਭੂਸ਼ਨ ਕੁਮਾਰ ਨੇ ਸੰਪਰਕ ਕਰਨ ਤੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੈਜਿਸਟਰੇਟ ਵਜੋਂ ਤਹਿਸੀਲਦਾਰ ਬਰਨਾਲਾ ਹਰਬੰਸ ਸਿੰਘ ਦੀ ਡਿਊਟੀ ਬੋਲੀ ਕਰਵਾਉਣ ਲਈ ਲਗਾਈ ਗਈ ਹੈ ,l ਉਨ੍ਹਾਂ ਕਿਹਾ ਕਿ ਪੰਚਾਇਤ ਤੇ ਪ੍ਰਸ਼ਾਸਨ ਵੱਲੋਂ 49.8 ਏਕੜ ਜ਼ਮੀਨ ਦੀ ਬੋਲੀ ਪੁਲਿਸ ਪ੍ਰਸ਼ਾਸਨ ਦੀ ਦੇਖ ਰੇਖ ਹੇਠ 28 ਮਈ ਨੂੰ ਸਵੇਰੇ 9 ਵਜੇ ਐਸ ਸੀ ਧਰਮਸਾਲਾ ਪਿੰਡ ਛੀਨੀਵਾਲ ਕਲਾਂ ਵਿਖੇ ਕਰਵਾਈ ਜਾਵੇਗੀ l

ਧਰਮਕੋਟ (ਮੋਗਾ)ਵਿੱਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

ਮੋਗਾ (ਜੱਜ ਮਸੀਤਾਂ) ਜਿਲ੍ਹਾ ਮੋਗਾ ਵਿੱਚ ਪੈਂਦੇ ਸ਼ਹਿਰ ਧਰਮਕੋਟ ਵਿੱਚ ਬੀਤੇਂ ਦਿਨੀਂ ਸ਼ਾਮ ਨੂੰ ਕਰੀਬ 7 ਵਜੇ  ਤੇਜ਼ਧਾਰ ਹਥਿਆਰ ਨਾਲ ਇੱਕ ਦੁਕਾਨਦਾਰ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮੁਤਾਬਿਕ ਜਾਣਕਾਰੀ ਅਨੁਸਾਰ ਅਕਾਸਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਧਰਮਕੋਟ ਸਾਡੀ ਕਰਿਆਨੇ ਦੀ ਦੁਕਾਨ ਘਰ ਵਿੱਚ ਹੀ ਪਾਈ ਹੋਈ ਹੈ ਕਿਉਂਕਿ ਮੇਰੇ ਵੱਡੇ ਭਰਾ ਦਾ ਸਰੀਰ ਦਾ ਇੱਕ ਪਾਸਾ ਕੰਮ ਨਹੀਂ ਕਰਦਾ ਇਸ ਕਰਕੇ ਉਸ ਨੂੰ ਕਰਿਆਨੇ ਦੀ ਦੁਕਾਨ ਬਣਾ ਕੇ ਦਿੱਤੀ ਹੈ ਅੱਜ ਜਦੋਂ ਮੇਰਾ ਭਰਾ ਦੁਕਾਨ ਤੇ ਬੈਠਾ ਸੀ ਤਾਂ ਸਾਡੇ ਗੁਆਂਢੀ ਬਲਜੀਤ ਸਿੰਘ ਨੇ ਮੇਰੇ ਭਰਾ ਨੂੰ ਗਲਤ ਸ਼ਬਦਾਵਲੀ ਬੋਲਣ ਲੱਗਾ ਜਦੋਂ ਮੈਂ ਉਸ ਨੂੰ ਰੋਕਿਆ ਤਾਂ ਉਸ ਨੇ ਤੇਜ਼ਧਾਰ ਹਥਿਆਰ ਨਾਲ।ਮੇਰੇ ਤੇ ਮੇਰੇ ਭਰਾ ਉੱਪਰ ਹਮਲਾ ਕਰ ਦਿੱਤਾ ਜਿਸ ਦੌਰਾਨ ਮੇਰੇ ਤੇ ਭਰਾ ਦੇ ਕਾਫੀ ਸੱਟਾਂ ਵੱਜੀਆਂ।ਜੋ ਜ਼ੇਰੇ ਇਲਾਜ ਲਈ ਮੋਗਾ ਸਿਵਲ ਹਸਪਤਾਲ ਵਿੱਚ ਦਾਖਲ ਹਨ

ਪ੍ਰਾਈਵੇਟ ਫਾਈਨਾਂਸ ਕੰਪਨੀਆਂ ਵਾਲੇ ਲੋਕਾਂ ਨੂੰ ਕਿਸ਼ਤਾਂ ਭਰਨ ਲਈ ਪ੍ਰੇਸ਼ਾਨ ਕਰਨ ਲੱਗੇ

ਲੋਕਾਂ ਦੇ ਕੰਮਕਾਰ ਠੱਪ ਹੋਣ ਕਰਕੇ ਇੱਕ ਡੰਗ ਦੀ ਰੋਟੀ ਦਾ ਫਿਕਰ

ਨਿਹਾਲ ਸਿੰਘ ਵਾਲਾ/ਮੋਗਾ , ਮਈ 2020 - (ਗੁਰਸੇਵਕ ਸਿੰਘ ਸੋਹੀ)- ਪੰਜਾਬ ਤੇ ਵਿਦੇਸ਼ਾਂ ਵਿਚ ਕਰੋਨਾ ਵਾਇਰਸ ਦੀ ਮਹਾਵਾਰੀ ਬਿਮਾਰੀ ਦੇ ਫੈਲਣ ਕਾਰਨ ਹਜ਼ਾਰਾਂ- ਲੱਖਾਂ ਹੀ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾ ਰਹੇ ਹਨ। ਭਾਰਤ ਤੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ- ਡੇਢ ਮਹੀਨੇ ਤੋਂ ਕਰਫਿਊ ਤੇ ਤਾਲਾਬੰਦੀ ਹੋਣ ਕਰਕੇ ਜਿੱਥੇ ਲੋਕ ਆਪਣੇ ਆਪਣੇ ਘਰਾਂ ਵਿੱਚ ਤਾੜੇ ਪਏ ਸਨ, ਉੱਥੇ ਲੋਕਾਂ ਦੇ ਕਾਰੋਬਾਰ ਵੀ ਠੱਪ ਹੋ ਕੇ ਰਹਿ ਗਏ ਹਨ , ਲੋਕ ਇੱਕ ਡੰਗ ਦੀ ਰੋਟੀ ਤੋਂ ਤਰਸ ਰਹੇ ਹਨ ,ਲੋੜਵੰਦ ਗਰੀਬ ਲੋਕਾਂ ਨੂੰ ਪੰਜਾਬ ਸਰਕਾਰ ਤੇ ਸਮਾਜ ਸੇਵੀ ਲੋਕਾਂ ਵੱਲੋਂ ਰਾਸ਼ਨ ਬਗੈਰਾ ਵੰਡਿਆ ਜਾ ਰਿਹਾ ਹੈ ਤਾਂ ਜੋ ਗਰੀਬ ਲੋਕ ਭੁੱਖੇ ਨਾ ਰਹਿ ਸਕਣ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਵਜਨ ਸੇਵਾ ਪਾਰਟੀ ਦੇ ਜਰਨਲ ਸੈਕਟਰੀ ਪੰਜਾਬ ਨਰਭੈ ਸਿੰਘ ਕਾਉਂਕੇ ਨੇ ਕਿਹਾ ਕਿ ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਵੱਲੋਂ ਤਿੰਨ ਮਹੀਨੇ ਦਾ ਲੋਕਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਨਾ ਭਰਵਾਉਣ ਦਾ ਬੈਂਕਾਂ  ਨੂੰ ਸਮਾਂ ਦਿੱਤਾ ਜਾ ਚੁੱਕਾ ਹੈ, ਪਰ ਹੁਣ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਵੱਲੋਂ ਲੋਕਾਂ ਨੂੰ ਕਿਸ਼ਤਾਂ ਭਰਨ ਨਹੀਂ ਉਕਸਾਇਆ, ਡਰਾਇਆ ਤੇ ਧਮਕਾਇਆ ਜਾ ਰਿਹਾ ਹੈ ਕਿ ਜੇ ਤੁਸੀਂ ਹਰ ਮਹੀਨੇ ਕਿਸ਼ਤ ਨਾ ਭਰੀ ਤਾਂ ਤੁਹਾਨੂੰ ਵਿਆਜ ਦੇਣਾ ਪਵੇਗਾ। ਲੋਕਾਂ ਦੇ  ਕੰਮਕਾਰ ਠੱਪ ਹੋਣ ਕਰਕੇ ਲੋਕ ਕਿਸਤਾਂ ਕਿੱਥੋਂ ਭਰਨ , ਜੇਕਰ ਉਨ੍ਹਾਂ ਨੂੰ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਤਾਂ ਪੰਜਾਬ ਚ ਲੋਕ ਡਾਊਨ ਲੱਗਾ ਸੀ। ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਜਿਵੇਂ ਪੈਸੇ ਲਏ ਹਨ, ਉਵੇਂ ਹੀ ਮੋੜੇ ਜਾਣ, ਨਹੀਂ ਤਾਂ ਸਾਰੀਆਂ ਕਿਸ਼ਤਾਂ ਵਿਆਜ ਸਮੇਤ ਵਸੂਲ  ਕਰਾਂਗੇ । ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕੋਈ ਵੀ ਬੈਂਕ ਕਿਸ਼ਤ ਨਹੀਂ ਭਰਾਵੇਗੀ। ਜੇਕਰ  ਇਕੱਠੇ ਹੋ ਜਿਹਾ ਵਤੀਰਾ ਲੋਕਾਂ ਨਾਲ ਹੁੰਦਾ ਰਿਹਾ ਤਾਂ ਜਿੱਥੇ ਪਹਿਲਾਂ ਕਰਜ਼ੇ ਕਾਰਨ ਕਿਸਾਨ ਖੁਦਕੁਸੀਆ ਕਰ ਰਹੇ ਸਨ ,ਪਰ ਹੁਣ ਗਰੀਬ ਲੋਕ ਇਨ੍ਹਾਂ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਦੇ ਸਤਾਏ ਹੋਏ ਖੁਦਕੁਸ਼ੀਆਂ ਕਰਨ ਲੱਗ ਜਾਣਗੇ, ਕਿਉਂਕਿ ਲੋਕਾਂ ਦੇ  ਕੰਮਕਾਰ ਠੱਪ ਹੋਣ ਕਰਕੇ ਇੱਕ ਡੰਗ ਦੀ ਰੋਟੀ ਦਾ ਫਿਕਰ ਲੱਗਿਆ ਰਹਿੰਦਾ ਹੈ ਤਾਂ ਕਿੱਥੋਂ ਕਿਸਤਾ ਕਿੱਥੋ ਭਰਨ । ਲੋਕਾਂ ਦੀ ਕੇਂਦਰ ਤੇ ਪੰਜਾਬ ਸਰਕਾਰ ਪਾਸੋਂ ਮੰਗ ਹੈ ਕਿ ਪ੍ਰਾਈਵੇਟ ਫਾਇਨਾਸ ਕੰਪਨੀਆਂ ਨੂੰ ਲਗਾਮ ਪਾਈ ਜਾਵੇ।ਇਸ ਸਮੇਂ ਉਨ੍ਹਾਂ ਨਾਲ ਚਰਨਜੀਤ ਕੌਰ,ਤਾਖਾਣ ਵੱਧ,ਬਾਬੂ ਸਿੰਘ ਕਾਉਂਕੇ,ਨੌਜਵਾਨ ਸਭਾ ਕਲੱਬ ਦੇ ਮੈਂਬਰ ਕਰਮਜੀਤ ਸਿੰਘ ਆਦਿ ਹਾਜ਼ਰ ਸਨ।

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ, ਗੁਰਦੁਆਰਾ ਕਮੇਟੀ, ਮੈਡੀਕਲ ਪ੍ਰੈਕਟੀਨਸਰਜ ਐਸੋਸੀਏਸ਼ਨ ਦਾ   ਸਲਾਘਾਯੋਗ ਕਾਰਜ

ਹਿੰਦੂ,ਸਿੱਖ,ਇਸਾਈ ਧਰਮਾਂ ਦੇ ਲੋਕਾਂ ਵੱਲੋਂ ਮੁਸਲਮਾਨ ਭਾਈਚਾਰੇ ਦੇ ਰੋਜੇ ਖੁਲਵਾਏ

ਮਹਿਲ ਕਲਾਂ/ਬਰਨਾਲਾ-ਮਈ 2020 -(ਗੁਰਸੇਵਕ ਸਿੰਘ ਸੋਹੀ)- ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ,ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸਨ ਬਲਾਕ ਮਹਿਲ ਕਲਾਂ ,ਅਮਨ ਮੁਸਲਿਮ ਵੈੱਲਫੇਅਰ  ਕਮੇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਲ ਕਲਾਂ ਦੇ ਸਹਿਯੋਗ ਨਾਲ ਰਮਜ਼ਾਨ ਮਹੀਨੇ ਦੇ ਨੂੰ ਲੈ ਕੇ  ਮੁਸਲਮਾਨ ਭਾਈਚਾਰੇ ਵਾਲੇ ਰੱਖੇ  "ਰੋਜੇ" ਪ੍ਰਸਾਸਨ ਦੀਆਂ ਦੀ ਪਾਲਣਾ ਕਰਦੇ ਹੋਏ ਗੁਰਦੁਆਰਾ ਸਾਹਿਬ ਪਾਤਸਾਹੀ ਮਹਿਲ ਕਲਾਂ ਵਿਖੇ  ਖੁਲ੍ਹਵਾਏ ਗਏ।ਜਿਸ ਵਿਚ "ਹਿੰਦੂ ,ਮੁਸਲਿਮ,ਸਿੱਖ ,ਇਸਾਈ ਆਪਸ ਦੇ ਚ'ਭਾਈ ਭਾਈ" ਦੇ ਨਾਅਰੇ ਨੂੰ ਹੋਰ ਬੁਲੰਦ ਕਰਦਿਆਂ ਚਾਰੇ ਧਰਮਾਂ ਦੇ ਲੋਕਾਂ ਨੇ ਸਮਾਗਮ ਚ ਜਿਕਰਯੋਗ  ਸ਼ਮੂਲੀਅਤ ਕੀਤੀ।  । ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਐਸਐਚਓ ਮਹਿਲ ਸ ਹਰਬੰਸ  ਸਿੰਘ ਅਤੇ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਵੀ ਮੁਸਲਮਾਨ ਭਾਈਚਾਰੇ ਨੂੰ ਰਮਜ਼ਾਨ ਮਹੀਨੇ ਅਤੇ ਈਦ ਦੀਆਂ  ਵਧਾਈਆਂ ਦਿੱਤੀਆਂ।ਇਸ ਮੌਕੇ ਬੋਲਦਿਆਂ ਐਸ ਐਚ ਓ ਹਰਬੰਸ।ਸਿੰਘ ,ਗੁਰਦੁਆਰਾ ਕਮੇਟੀ ਪ੍ਰਧਾਨ ਭਾਈ ਸ਼ੇਰ ਸਿੰਘ ਖਾਲਸਾ ,ਹਿੰਦੂ ਭਾਈਚਾਰੇ ਵੱਲੋਂ ਜਸਪਾਲ ਕੁਮਾਰ ਜੱਸੂ

 ,ਮੁਸਲਮਾਨ ਭਾਈਚਾਰੇ ਵੱਲੋ  ਡਾ ਕੇਸਰ ਖਾਨ ਮਾਂਗੇਵਾਲ ਤੇ  ਇਸਾਈ ਭਾਈਚਾਰੇ ਵੱਲੋਂ ਰਾਜਵਿੰਦਰ ਸਿੰਘ ਮਸੀਹ ਨੇ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਡਾ ਮਿੱਠੂ ਮੁਹੰਮਦ ਤੇ ਨਿਰਮਲ ਸਿੰਘ ਪੰਡੋਰੀ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਨ ਮੁਸਲਿਮ ਵੈੱਲਫੇਅਰ ਕਮੇਟੀ ਦੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਕਤ ਸਮਾਗਮ ਨਾਲ ਸਾਡੀ ਭਾਈਚਾਰਕ ਸਾਂਝ ਹੋਰ ਵਧੇਰੇ ਮਜ਼ਬੂਤ ਹੋਵੇਗੀ।ਉਨ੍ਹਾਂ ਕਿਹਾ ਕਿ ਕੁਝ ਮਤਲਬ ਪ੍ਰਸਤ ਲੋਕ ਆਮ ਜਨਤਾ ਨੂੰ ਇਕੱਠੇ ਨਹੀਂ ਦੇਖਣਾ ਚਾਹੁੰਦੇ ਤੇ ਉਹ ਧਰਮਾਂ ਦੇ ਨਾਮ ਤੇ ਰਾਜਨੀਤੀ ਕਰਦੇ ਹਨ ।ਸਾਨੂੰ ਇਹੋ ਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।ਇਸ ਮੌਕੇ ਮੈਡੀਕਲ ਪ੍ਰੈਕਟੀਨਸਰਜਾਂ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਥਾਣਾ ਮੁਖੀ ਹਰਬੰਸ ਸਿੰਘ ਤੇ ਸਬ ਇੰਸਪੈਕਟਰ ਸਤਨਾਮ ਸਿੰਘ ਅਤੇ  ਪ੍ਰਧਾਨ ਸੇਰ ਸਿੰਘ ਦੀ ਅਗਵਾਈ ਵਿੱਚ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਪੱਤਰਕਾਰ   ਡਾ ਮਿੱਠੂ ਮੁਹੰਮਦ ,ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ,ਪੱਤਰਕਾਰ ਗੁਰਸੇਵਕ ਸਿੰਘ ਸੋਹੀ 

 ,ਪੱਤਰਕਾਰ ਨਰਿੰਦਰ ਸਿੰਘ ਢੀਂਡਸਾ ,ਪੱਤਰਕਾਰ ਅਜੇ ਟੱਲੇਵਾਲ, ਪੱਤਰਕਾਰ ਪ੍ਰੇਮ ਕੁਮਾਰ ਪਾਸੀ ,ਪੱਤਰਕਾਰ ਨਿਰਮਲ ਸਿੰਘ ਪੰਡੋਰੀ

,ਪੱਤਰਕਾਰ  ਗੁਰਪ੍ਰੀਤ ਸਿੰਘ ਸਹਿਜੜਾ,ਪੱਤਰਕਾਰ ਜਗਜੀਤ ਸਿੰਘ ਕੁਤਬਾ, ਪੱਤਰਕਾਰ ਫਿਰੋਜ਼ ਖਾਨ, ਪੱਤਰਕਾਰ ਭੁਪਿੰਦਰ ਸਿੰਘ ਧਨੇਰ ,ਪੱਤਰਕਾਰ ਲਕਸ਼ਦੀਪ ਗਿੱਲ ਅਤੇ  ਸੰਦੀਪ ਗਿੱਲ ਸਮੇਤ ਸ਼ੇਰ ਸਿੰਘ ਰਵੀ ਵੱਲੋਂ ਚਾਰੇ ਧਰਮਾਂ ਦੇ ਆਏ ਹੋਏ  ਅਹੁਦੇਦਾਰਾਂ  ਦਾ ਟਰਾਫ਼ੀਆਂ ਤੇ ਸਿਰਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਨਮਾਨ ਉਪਰੰਤ ਮੁਸਲਮਾਨ ਭਾਈਚਾਰੇ ਵੱਲੋਂ ਸ਼ਾਮ ਦੀ ਨਵਾਜ ਗੁਰਦੁਆਰਾ ਸਾਹਿਬ ਵਿਖੇ ਅਦਾ ਕੀਤੀ ਗਈ ।ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਬਾਬਾ ਸ਼ੇਰ ਸਿੰਘ ਖ਼ਾਲਸਾ ,ਮੱਲ ਸਿੰਘ ਘੜੀ ਵਾਲੇ, ਨੰਬਰਦਾਰ ਮਹਿੰਦਰ ਸਿੰਘ, ਮੇਜਰ ਸਿੰਘ ਕਲੇਰ ,ਰਣਜੀਤ ਸਿੰਘ ਬਿੱਟੂ ,ਗੁਰਮੇਲ ਸਿੰਘ ਮੇਲੀ, ਕਰਨੈਲ ਸਿੰਘ ਢੈਅਪੀ ਵਾਲੇ ,ਨੰਬਰਦਾਰ ਆਤਮਾ ਸਿੰਘ ,ਸਰਬਜੀਤ ਸਿੰਘ ਸਰਬੀ, ਹੈੱਡ ਗ੍ਰੰਥੀ ਨੱਥਾ ਸਿੰਘ, ਚਮਕੌਰ ਸਿੰਘ 'ਹਰੀ ਸਿੰਘ ਚੀਮਾ , ਹਿੰਦੂ ਭਾਈਚਾਰੇ ਵੱਲੋਂ ਜਸਪਾਲ ਕੁਮਾਰ ਜੱਸੂ ,ਕੁਲਦੀਪ ਕੌਸ਼ਲ ,ਰਘਬੀਰ ਪ੍ਰਕਾਸ ਰੱਘਾ , ਮਨਦੀਪ ਕੌਂਸਲ,

ਗੋਲਡੀ ਵਰਮਾ,ਰਾਹੁਲ ਕੌਸ਼ਲ ,ਈਸਾਈ ਭਾਈਚਾਰੇ ਵੱਲੋਂ   

ਰਾਜਵਿੰਦਰ ਸਿੰਘ ਮਸੀਹ ,

 ਦਿਨੇਸ਼ ਕੁਮਾਰ ਮਸੀਹ ਗੰਗੋਹਰ

, ਗਗਨ ਕੁਮਾਰ ਮਸੀਹ ਗੰਗੋਹਰ ,ਮੁਸਲਮਾਨ ਭਾਈਚਾਰੇ ਵੱਲੋਂ ,ਡਾ ਕੇਸਰ ਖ਼ਾਨ, ਡਾ ਫਿਰੋਜ ਖਾਨ,ਅਕਬਰ ਖਾਨ,  ਮੁਹੰਮਦ ਹਨੀਫ ਮਾਂਗੇਵਾਲ, ਆਰਿਫ ਮੁਹੰਮਦ,ਮੁਹੰਮਦ ਅਰਸ਼ਦ, ਮੁਹੰਮਦ ਜਮੀਲ, ਲੱਡੂ ਖ਼ਾਨ, ਮੁਹੰਮਦ ਸ਼ਮਸ਼ੇਰ ਅਲੀ, ਮੁਹੰਮਦ ਦਿਲਸ਼ਾਦ ਅਲੀ ,ਡਾ.ਕਾਕਾ ਖਾਨ,ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਡਾ ਮਿੱਠੂ ਮੁਹੰਮਦ ਸੂਬਾ ਸੀਨੀਅਰ ਮੀਤ ਪ੍ਰਧਾਨ,ਡਾ ਕੇਸਰ ਖਾਨ ਮਾਂਗੇਵਾਲ,ਡਾ ਸੁਰਜੀਤ ਸਿੰਘ ਛਾਪਾ,ਡਾ ਬਲਿਹਾਰ ਸਿੰਘ ਗੋਬਿੰਦਗੜ੍ਹ ,ਡਾ ਗੁਰਪ੍ਰੀਤ ਸਿੰਘ ਨਾਹਰ ਸਿੰਘ,ਡਾ ਬਲਦੇਵ ਸਿੰਘ ਲੋਹਗੜ੍ਹ ,ਡਾ ਜਸਬੀਰ ਸਿੰਘ ਜੱਸੀ  ਮਹਿਲ ਕਲਾਂ, ਡਾ ਸੁਖਵਿੰਦਰ ਸਿੰਘ ਬਾਪਲਾ ਆਦਿ ਹਾਜ਼ਰ ਸਨ ।

ਦੋ ਸਕੀਆਂ ਭੈਣਾਂ ਦਾ ਕਤਲ ਕਰਕੇ ਭੱਜ ਰਹੇ ਕਾਤਲ ਦੀ ਸੜਕ ਹਾਦਸੇ ਵਿੱਚ,ਮੌਤ

ਚੰਡੀਗੜ੍ਹ/ਪੱਟੀ(ਬੀ.ਐਸ.ਸ਼ਰਮਾ) ਪੱਟੀ ਖਾਰਾ ਲਿੰਕ ਰੋਡ ਤੇ ਇੱਕ ਨੋਜਵਾਨ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਦੋ ਸਕੀਆਂ ਭੈਣਾਂ ਦਾ ਕਤਲ ਕਰਨ ਤੋਂ ਬਾਅਦ ਭੱਜ ਰਹੇ ਨੋਜਵਾਨ ਦਾ ਸੜਕ ਹਾਦਸੇ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।ਮੁਤਾਬਿਕ ਜਾਣਕਾਰੀ ਅਨੁਸਾਰ ਰਮਨਦੀਪ ਕੌਰ, ਸਿਮਰਦੀਪ ਕੌਰ ਅਤੇ ਅਮਨਦੀਪ ਕੌਰ ਮੋਟਰਸਾਈਕਲ ਤੇ ਸਵਾਰ ਹੋ ਕੇ ਪੱਟੀ ਤੋਂ ਕੋਟ ਦਾਤਾ ਆ ਰਹੀਆਂ ਸਨ ਇਸ ਦੌਰਾਨ ਜੋਬਨਜੀਤ ਸਿੰਘ ਨੇ ਆਪਣੇ ਇੱਕ ਰਿਸ਼ਤੇਦਾਰ ਨਾਲ ਤਿੰਨਾਂ ਕੁੜੀਆਂ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਰਮਨਦੀਪ ਕੌਰ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਅਮਨਦੀਪ ਕੌਰ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ ਪਰ ਸਿਮਰਦੀਪ ਕੌਰ ਬਾਲ ਬਾਲ ਬੱਚ ਗਈ।ਇਸ ਤੋਂ ਬਾਅਦ ਭੱਜ ਰਹੇ ਕਾਤਲ ਦਾ ਐਕਸੀਡੈਂਟ ਹੋ ਗਿਆ ਅਤੇ ਜੋਬਨਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਪੱਟੀ ਥਾਣਾ ਦੇ ਡੀ.ਐਸ.ਪੀ ਨੇ ਪਹੁੰਚ ਕੇ ਲਾਸਾਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਕਤਲ ਦਾ ਕਾਰਨ ਜੋਬਨਜੀਤ ਸਿੰਘ ਨੂੰ ਕੁੜੀਆਂ ਦੇ ਚਰਿੱਤਰ ਤੇ ਸ਼ੱਕ ਸੀ ਇਸ ਕਰਕੇ ਉਸ ਨੇ ਕੁੜੀਆਂ ਦਾ ਕਤਲ ਕੀਤਾ ਸੀ।

ਬੀਹਲਾ ਖ਼ੁਰਦ ਦੀ ਗਊਸ਼ਾਲਾ ਲਈ 93 ਟਰਾਲੀਆਂ ਦਾਨ ਕਰਨ ਬਦਲੇ ਪ੍ਰਬੰਧਕਾਂ ਤੇ ਗ੍ਰਾਮ ਪੰਚਾਇਤ ਵੱਲੋਂ ਧੰਨਵਾਦ। 

ਮਹਿਲ ਕਲਾਂ/ਬਰਨਾਲਾ-ਮਈ 2020 - (ਗੁਰਸੇਵਕ ਸਿੰਘ ਸੋਹੀ) -

ਪਿੰਡ ਬੀਹਲਾ ਖੁਰਦ ਵਿਖੇ ਸਥਿੱਤ ਗਊਸ਼ਾਲਾ ਲਈ ਤਰੰਨਵੇਂ ਟਰਾਲੀਆਂ ਤੂੜੀ ਦੀਆਂ ਦਾਨ ਕਰਨ ਤੇ ਮੁੱਖ ਸੇਵਾਦਾਰ ਬਾਬਾ ਪ੍ਰੀਤਮ ਸਿੰਘ ਅਤੇ ਸਰਪੰਚ ਲੱਖਾ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਕਿਹਾ ਕਿ ਗਊਸ਼ਾਲਾ ਲਈ ਤੂੜੀ ਦੀ ਸੇਵਾ ਕਰਨ ਵਾਲੇ ਲੋਕਾਂ ਅਤੇ ਆਸ ਪਾਸ ਦੇ ਪਿੰਡਾਂ ਦੇ ਉਹ ਤਹਿ ਦਿਲ ਤੋਂ ਧੰਨਵਾਦ ਕਰਦੇ ਹਨ ਜਿੰਨ੍ਹਾਂ ਜਿਨ੍ਹਾਂ ਦੇ ਦਾਨ ਸਦਕਾ ਗਊਸ਼ਾਲਾ ਵਿਚ ਤੂੜੀ ਦੀ ਘਾਟ ਨੂੰ ਪੂਰਾ ਕੀਤਾ ਗਿਆ ਹੈ।ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਇਹੋ ਜਿਹੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਦਾਖ਼ਲੇ ਵਿੱਚ ਹੋਇਆ ਵਾਧਾ 

ਮਹਿਲ ਕਲਾਂ/ਬਰਨਾਲਾ-ਮਈ 2020 - (ਗੁਰਸੇਵਕ ਸਿੰਘ ਸੋਹੀ) -

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਜਿਸ ਨੇ ਆਪਣੀਆਂ ਪ੍ਰਾਪਤੀਆਂ ਕਾਰਨ ਇਲਾਕੇ ਵਿੱਚ ਆਪਣੀ ਵੱਖਰੀ ਹੋਂਦ ਬਣਾਈ ਹੋਈ ਹੈ।ਜਿੱਥੇ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ।ਉਥੇ ਇਸ ਸਾਲ ਪਿਛਲੇ ਸਾਲ ਨਾਲੋਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦੀ ਦਿੰਦੇ ਹੋਏ  ਹੈੱਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਲਾੱਕ ਡਾਊਨ ਦੇ ਕਾਰਨ ਸਕੂਲ ਬੰਦ ਹੋਣ ਦੇ ਬਾਵਜੂਦ ਵੀ ਸਾਡੇ ਸਕੂਲ ਦੇ ਦਾਖ਼ਲੇ ਵਿੱਚ ਵਾਧਾ ਹੋਇਆ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿੰਨੇ ਵੀ ਵਿਦਿਆਰਥੀ ਪੰਜਵੀਂ ਪਾਸ ਕਰਕੇ ਗਏ ਹਨ।ਉਸ ਨਾਲੋ ਜਿਆਦਾ ਵਿਦਿਆਰਥੀ ਅਸੀ 50 ਨਵੇ ਬੱਚੇ ਦਾਖਲ ਕਰ ਚੁੱਕੇ ਹਾਂ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸਾਡੇ ਕੋਲ 197 ਵਿਦਿਆਰਥੀ ਪੜ੍ਹਦੇ ਸਨ।ਅੱਜ ਸਾਡੇ ਕੋਲ 207 ਵਿਦਿਆਰਥੀ ਹੋ ਚੁੱਕੇ ਹਨ ਅਤੇ ਇਨ੍ਹਾਂ ਵਿਦਿਆਰਥੀਆਂ ਦੇ ਹੋਰ ਵਾਧੇ ਦੀ ਉਮੀਦ ਹੈ।

ਦਾ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਸੰਤੋਖ ਸਿੰਘ  ਸਿੱਧੂ ਯੂ.ਕੇ. ਨੇ ਦਿੱਤੀ ਮਾਲੀ ਮਦਦ

ਜਗਰਾਉਂ/ ਲੁਧਿਆਣਾ ਮਈ 2020(ਸਿਮਰਜੀਤ ਸਿੰਘ ਅਖਾੜਾ-ਮਨਜਿੰਦਰ ਸਿੰਘ ਗਿੱਲ  )-

ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਦਾ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਚੁੱਕੇ ਬੀੜੇ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਇੰਗਲੈਂਡ ਵਾਸੀ ਸੰਤੋਖ ਸਿੰਘ ਸਿੱਧੂ ਵੱਲੋਂ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਮਾਲੀ ਮਦਦ ਕੀਤੀ ਅਤੇ ਆਖਿਆ ਕਿ ਤੁਸੀਂ ਵੱਧ ਤੋਂ ਵੱਧ ਰੁੱਖ ਲਗਾਓ  । ਉਸ ਸਮ੍ਹੇਂ ਜਗਰਾਓਂ ਦੀ ਕਲੋਨੀ ਸਿਟੀ ਇਨਕਲੇਵ 2 ਵਿਖੇ ਪੌਦੇ ਵੀ ਲਾਏਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਪਾਲ ਸਿੰਘ ਦੇਹੜਕਾ ਤੇ ਮਾਸਟਰ ਹਰਨਰਾਇਣ  ਸਿੰਘ ਨੇ ਦੱਸਿਆ ਕਿ ਸਥਾਨਕ ਸਿਟੀ  ਇਨਕਲੇਵ-2 ਚ ਪਿਛਲੇ ਕਈ ਦਿਨਾਂ ਤੋਂ ਦਾ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਬੂਟੇ ਲਗਾਏ ਜਾ ਰਹੇ ਹਨ । ਚਾਹੇ ਇਥੇ ਬਹੁਤ ਸਾਰੇ ਪੌਦੇ ਪਹਿਲਾ ਹੀ ਲੱਗੇ ਹੋਏ ਸਨ ਪਰ ਫੇਰ ਵੀ ਹੋਰ ਪੌਦੇ ਲਾਉਣ ਲਈ ਕਲੋਨੀ ਵਾਲਿਆ ਦੀ ਸਲਗਾ ਕੀਤੀ ਗਈ।ਉਨ੍ਹਾਂ ਨੇ ਦੱਸਿਆ ਕਿ ਇੱਥੋਂ ਦੇ ਵਸਨੀਕ ਇੰਗਲੈਂਡ ਵਾਸੀ ਸੰਤੋਖ ਸਿੰਘ ਸਿੱਧੂ ਨੇ ਸਾਡੀ ਪੂਰੀ ਹੌਂਸਲਾ  ਅਫਜਾਈ  ਕੀਤੀ ਅਤੇ ਸਾਨੂੰ ਸਾਰਿਆਂ ਨੂੰ ਉਦੇਸ਼ ਦਿੱਤਾ ਕਿ ਜੇਕਰ ਅਸੀਂ ਜਿਊਣਾ ਹੈ ਤਾਂ ਰੁੱਖ ਬਹੁਤ ਹੀ ਜ਼ਰੂਰੀ ਹਨ ।ਜੇਕਰ ਰੁੱਖ ਨਹੀਂ ਤਾਂ ਅਸੀਂ ਵੀ ਨਹੀਂ ਇਸ ਲਈ ਸਾਡੇ ਸਾਰਿਆਂ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਰੱਖ ਲਗਾਓ ,ਆਪਣੇ ਜੀਵਨ ਨੂੰ ਬਚਾਓ ।

ਪੰਜਾਬ ਦੇ ਪੰਜ ਜ਼ਿਲ੍ਹੇ  ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੁਹਾਲੀ ਅਤੇ ਮੋਗਾ ਹੋਏ ਕਰੋਨਾ ਮੁਕਤ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪੰਜਾਬ ਦੇ ਪੰਜ ਜ਼ਿਲ੍ਹਿਆਂ ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੁਹਾਲੀ ਅਤੇ ਮੋਗਾ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਕੋਈ ਵੀ ਵਿਅਕਤੀ ਇਲਾਜ ਅਧੀਨ ਨਾ ਹੋਣ ਕਾਰਨ ਸਿਹਤ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਫਿਲਹਾਲ ਕਰੋਨਾ ਮੁਕਤ ਐਲਾਨ ਦਿੱਤਾ ਹੈ। ਇਸੇ ਤਰ੍ਹਾਂ ਬਰਨਾਲਾ, ਕਪੂਰਥਲਾ, ਫਤਿਹਗੜ੍ਹ ਸਾਹਿਬ, ਤਰਨ ਤਾਰਨ ਅਤੇ ਰੂਪਨਗਰ ਅਜਿਹੇ ਜ਼ਿਲ੍ਹੇ ਹਨ, ਜਿੱਥੇ ਇਸ ਸਮੇਂ ਸਿਰਫ ਇੱਕ-ਇੱਕ ਮਰੀਜ਼ ਹੀ ਇਲਾਜ ਅਧੀਨ ਹੈ ਜਦੋਂ ਕਿ ਮਾਨਸਾ ਅਤੇ ਪਠਾਨਕੋਟ ਵਿੱਚ ਦੋ-ਦੋ ਮਰੀਜ਼ ਇਲਾਜ ਅਧੀਨ ਹਨ। ਪੰਜਾਬ ਵਿੱਚ ਕਰੋਨਾਵਾਇਰਸ ਦੇ ਪ੍ਰਕੋਪ ਦੌਰਾਨ ਮਹੀਨੇ ਤੋਂ ਵੱਧ ਸਮੇਂ ਦੇ ਵਕਫ਼ੇ ਤੋਂ ਬਾਅਦ ਅੱਜ ਇੱਕੋ ਨਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਰਾਹਤ ਮਹਿਸੂਸ ਕੀਤੀ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਬੁਲੇਟਨ ਮੁਤਾਬਕ ਲੰਘੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ ਆਰਪੀਐੱਫ ਦੇ ਇੱਕ ਨੌਜਵਾਨ ਦਾ ਨਤੀਜਾ ਪਾਜ਼ੇਟਿਵ ਆਇਆ ਹੈ। ਸੂਬੇ ਵਿੱਚ ਕੁੱਲ 2,029 ਪਾਜ਼ੇਟਿਵ ਕੇਸਾਂ ਵਿੱਚੋਂ ਅੱਜ ਤੱਕ 1847 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਕੇ ਘਰੀਂ ਤੋਰ ਦਿੱਤਾ ਗਿਆ ਹੈ। ਹਸਪਤਾਲਾਂ ਜਾਂ ਆਈਸੋਲੇਸ਼ਨ ਕੇਂਦਰਾਂ ਵਿੱਚ ਇਸ ਸਮੇਂ 143 ਮਰੀਜ਼ ਇਲਾਜ ਅਧੀਨ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਦੋ ਦਿਨ ਪਹਿਲਾਂ ਨਵ-ਜੰਮੇ ਬੱਚੇ ਅਤੇ ਛੇ ਮਹੀਨਿਆਂ ਦੀ ਬੱਚੀ ਸਮੇਤ ਹੁਣ ਤੱਕ 39 ਲੋਕਾਂ ਦੀ ਜਾਨ ਇਸ ਖਤਰਨਾਕ ਵਾਇਰਸ ਨੇ ਲੈ ਲਈ ਹੈ। ਪੰਜਾਬ ਵਿੱਚ ਹੁਣ ਤੱਕ ਸਾਹਮਣੇ ਆਏ 2,029 ਮਾਮਲਿਆਂ ਵਿੱਚੋਂ 9 ਜ਼ਿਲ੍ਹਿਆਂ ਵਿੱਚ ਹੀ ਸਭ ਤੋਂ ਵੱਧ ਕੇਸ ਹਨ। ਅੰਮ੍ਰਿਤਸਰ ਵਿੱਚ 312, ਜਲੰਧਰ ਵਿੱਚ 210, ਲੁਧਿਆਣਾ ਵਿੱਚ 172, ਤਰਨਤਾਰਨ ਵਿੱਚ 155, ਗੁਰਦਾਸਪੁਰ ਵਿੱਚ 129, ਨਵਾਂਸ਼ਹਿਰ ਵਿੱਚ 105, ਪਟਿਆਲਾ ਵਿੱਚ 104, ਮੁਹਾਲੀ ਵਿੱਚ 102 ਅਤੇ ਹੁਸ਼ਿਆਰਪੁਰ ਵਿੱਚ ਵੀ 102 ਮਾਮਲੇ ਸਾਹਮਣੇ ਆਏ ਹਨ। ਇਹ ਕੁੱਲ ਮਾਮਲੇ 1,391 ਬਣਦੇ ਹਨ। ਪੰਜਾਬ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਨਵੇਂ ਮਾਮਲੇ ਘੱਟ ਆਉਣ ਕਾਰਨ ਭਾਵੇਂ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ਪਰ ਜੂਨ ਅਤੇ ਜੁਲਾਈ ਦੇ ਮਹੀਨਿਆਂ ਦੌਰਾਨ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਤੇ ਇਨ੍ਹਾਂ ਮਹੀਨਿਆਂ ਦੌਰਾਨ ਨਵੇਂ ਮਾਮਲੇ ਵਧ ਵੀ ਸਕਦੇ ਹਨ। ਵਿਦੇਸ਼ਾਂ ਤੋਂ ਹੁਣ ਤੱਕ 1 ਹਜ਼ਾਰ ਲੋਕ ਪੰਜਾਬ ਆਏ ਹਨ ਤੇ ਆਉਂਦੇ ਦਿਨਾਂ ਦੌਰਾਨ 19 ਹਜ਼ਾਰ ਤੋਂ ਵੱਧ ਪੰਜਾਬੀਆਂ ਨੇ ਵਿਦੇਸ਼ਾਂ ਤੋਂ ਆਉਣਾ ਹੈ। ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਵੀ ਪਾਜ਼ੇਟਿਵ ਪਾਏ ਜਾਣ ਦੇ ਆਸਾਰ ਹਨ, ਜਿਸ ਕਰਕੇ ਵਧੇਰੇ ਸਾਵਧਾਨੀ ਵਰਤੀ ਜਾ ਰਹੀ ਹੈ। ਇਥੇ ਜਿਕਰ ਯੋਗ ਹੈ ਕੇ ਜੇਕਰ ਅਸੀਂ ਸਾਵਧਾਨੀ ਵਰਤ ਦੇ ਹਾਂ ਤਾਂ ਅਸੀਂ ਆਪ ਨੂੰ ਏਟ ਆਪਣੇ ਆਲੇ ਦੁਆਲੇ ਨੂੰ ਸੁਰੱਖਿਅਤ ਕਰ ਸਕਦੇ ਹਾਂ।

ਮੈਟ ’ਤੇ ਪਨੀਰੀ ਬੀਜਣ ਲਈ ਕਿਸਾਨ ਵੱਲੋਂ ਬਣਾਈ ਨਵੀਂ ਮਸ਼ੀਨ ਦਾ ਸਫਲ ਪ੍ਰਦਰਸ਼ਨ

ਕੈਪਸ਼ਨ :-ਮਸ਼ੀਨ ਦੀ ਪ੍ਰਦਰਸ਼ਨੀ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਾਜਰ ਸਿੰਘ ਅਤੇ ਖੇਤੀਬਾੜੀ ਅਫ਼ਸਰ ਡਾ. ਜਸਬੀਰ ਸਿੰਘ ਖਿੰਡਾ, ਡਾ. ਬਲਕਾਰ ਸਿੰਘ ਅਤੇ ਕਿਸਾਨਾਂ ਨੂੰ ਪਨੀਰੀ ਬੀਜ ਕੇ ਵਿਖਾਉਂਦਾ ਹੋਇਆ ਕਿਸਾਨ ਜਗਤਾਰ ਸਿੰਘ ਜੱਗਾ।

ਉੱਦਮੀ ਕਿਸਾਨ ਨੇ ਝੋਨੇ ਦੀ ਲਵਾਈ ਲਈ ਬਣਾਈ ਨਵੀਂ ਮਸ਼ੀਨ

ਇਕ ਦਿਨ ਵਿਚ 100 ਕਿੱਲੇ ਦੀ ਮੈਟ ਵਾਲੀ ਪਨੀਰੀ ਬੀਜ ਸਕਦੀ ਹੈ ਮਸ਼ੀਨ

ਕਪੂਰਥਲਾ , ਮਈ 2020 - (ਹਰਜੀਤ ਸਿੰਘ ਵਿਰਕ)-

ਕੋਵਿਡ-19 ਮਹਾਂਮਾਰੀ ਦੇ ਸਮੇਂ ਜਦ ਹਰ ਕੋਈ ਲੇਬਰ ਦੀ ਸਮੱਸਿਆ ਬਾਰੇ ਸੋਚ ਰਿਹਾ ਹੈ, ਤਾਂ ਜ਼ਿਲਾ ਕਪੂਰਥਲਾ ਦੇ ਪਿੰਡ ਨਾਨੋ ਮੱਲੀਆਂ ਦੇ ਉੱਦਮੀ ਕਿਸਾਨ ਜਗਤਾਰ ਸਿੰਘ ਜੱਗਾ ਨੇ ਪੈਡੀ ਟ੍ਰਾਂਸਪਲਾਂਟਰ ਮਸ਼ੀਨ ਲਈ ਮੈਟ ’ਤੇ ਪਨੀਰੀ ਬੀਜਣ ਲਈ ਇਕ ਨਵੀਂ ਮਸ਼ੀਨ ਤਿਆਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਿਸਾਨ ਨੇ ਦੱਸਿਆ ਕਿ ਇਹ ਮਸ਼ੀਨ ਟਰੈਕਟਰ ਨਾਲ ਚੱਲਦੀ ਹੈ ਅਤੇ ਇਕੋ ਵੇਲੇ ਪੰਜ ਕੰਮ ਕਰਦੀ ਹੈ, ਭਾਵ ਪਲਾਸਟਿਕ ਦੀ ਸ਼ੀਟ ਵਿਛਾਉਣਾ, ਛਾਣੀ ਹੋਈ ਮਿੱਟੀ ਨੂੰ ਸ਼ੀਟ ’ਤੇ ਪਾਉਣਾ, ਪਾਣੀ ਨਾਲ ਮਿੱਟੀ ਨੂੰ ਗਿੱਲਾ ਕਰਨਾ ਤਾਂ ਕਿ ਬੀਜ ਲਈ ਬੈੱਡ ਤਿਆਰ ਹੋ ਸਕੇ, ਫਿਰ ਇਸ ਬੈੱਡ ’ਤੇ ਬੀਜ ਪਾਉਣਾ ਤੇ ਅਖੀਰ ਵਿਚ ਬੈੱਡ ’ਤੇ ਪਏ ਬੀਜ ਨੂੰ ਹਲਕੀ ਮਿੱਟੀ ਦੀ ਪਰਤ ਨਾਲ ਢਕਣਾ। ਇਕ ਦਿਨ ਵਿਚ ਇਹ ਮਸ਼ੀਨ 100 ਕਿੱਲੇ ਦੀ ਮੈਟ ਵਾਲੀ ਪਨੀਰੀ ਬੀਜ ਸਕਦੀ ਹੈ। ਕਿਸਾਨਾਂ ਵੱਲੋਂ ਛਾਣੀ ਹੋਈ ਮਿੱਟੀ, ਬੀਜ ਅਤੇ ਲੇਬਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਤਰਾਂ 5 ਮਜ਼ਦੂਰ ਇਕ ਦਿਨ ਵਿਚ 100 ਏਕੜ ਤੱਕ ਦੀ ਪਨੀਰੀ ਬੀਜ ਸਕਦੇ ਹਨ। 

ਸਾਲ 2009 ਵਿਚ ਜਗਤਾਰ ਸਿੰਘ ਜੱਗਾ ਨੇ ਝੋਲਾ ਲਾਉਣ ਵਾਲੀ ਮਸ਼ੀਨ ਖ਼ਰੀਦੀ ਸੀ।  ਉਹ ਹਮੇਸ਼ਾ ਮਨੀਰੀ ਬੀਜਣ ਦੇ ਕੰਮ ਨੂੰ ਅਸਾਨ ਕਰਨ ਬਾਰੇ ਸੋਚਦਾ ਰਹਿੰਦਾ ਸੀ। ਇਸ ਤਰਾਂ ਉਸ ਨੇ ਦੋ ਸਾਲਾਂ ਦੀ ਸਖ਼ਤ ਮਿਹਨਤ ਅਤੇ ਲਗਨ ਨਾਲ ਇਸ ਮਸ਼ੀਨ ਨੂੰ ਤਿਆਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਕੋਰੋਨਾ ਬਿਮਾਰੀ ਕਰਕੇ ਲੱਗੇ ਲਾਕਡਾੳੂਨ ਸਮੇਂ ਵਿਚ ਜ਼ਿਆਦਾ ਵਿਹਲਾ ਸਮਾਂ ਮਿਲਣ ਕਰਕੇ ਉਹ ਇਸ ਕੰਮ ਨੂੰ ਤੇਜ਼ੀ ਨਾਲ ਕਰ ਸਕਿਆ ਹੈ। 

ਮੁੱਖ ਖੇਤੀਬਾੜੀ ਅਫ਼ਸਰ ਨਾਜਰ ਸਿੰਘ ਨੇ ਇਸ ਮਸ਼ੀਨ ਦੀ ਪ੍ਰਦਰਸ਼ਨੀ ਮੌਕੇ ਕਿਹਾ ਕਿ ਪੈਡੀ ਟ੍ਰਾਂਸਪਲਾਂਟਰ ਮਸ਼ੀਨ ਨਾਲ ਝੋਨਾ ਲਾਉਣ ਦਾ ਕੰਮ ਸਕੱਤਰ ਖੇਤੀਬਾੜੀ ਸ. ਕਾਹਨ ਸਿੰਘ ਪੰਨੂੰ ਵੱਲੋਂ ਸ਼ੁਰੂ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਇਸ ਮਸ਼ੀਨ ਲਈ ਮੈਟ ਟਾਈਪ ਪਨੀਰੀ ਦੀ ਲੋੜ ਪੈਂਦੀ ਹੈ। ਉਨਾਂ ਦੱਸਿਆ ਕਿ ਜਗਤਾਰ ਸਿੰਘ ਜੱਗਾ ਵੱਲੋਂ ਤਿਆਰ ਕੀਤੀ ਇਹ ਨਵੀਂ ਮਸ਼ੀਨ ਪੱਧਰੀ ਜ਼ਮੀਨ ‘ਤੇ ਪਹਿਲਾਂ ਪਲਾਸਟਿਕ ਦੀ ਸ਼ੀਟ ਵਿਛਾਉਂਦੀ ਹੈ, ਫਿਰ ਉਸ ਉੱਪਰ ਇਕ ਇੰਚ ਤੋਂ ਸਵਾ ਇੰਚ ਤੱਕ ਮਿੱਟੀ ਦੀ ਤਹਿ ਵਿਧਾ ਦਿੰਦੀ ਹੈ, ਜਿਸ ਉੱਪਰ ਇਹ ਮਸ਼ੀਨ ਪਾਣੀ ਸਪਰੇਅ ਕਰਦੀ ਹੈ, ਫਿਰ ਬੀਜ ਖਿਲਾਰ ਦਿੰਦੀ ਹੈ, ਬੀਜ ਨੂੰ ਢਕਣ ਵਾਸਤੇ ਹਲਕੀ ਮਿੱਟੀ ਬੀਜ ਉੱਪਰ ਪਾ ਦਿੱਤੀ ਜਾਂਦੀ ਹੈ। ਮਸ਼ੀਨ ਨਾਲ ਬੀਜੀ ਪਨੀਰੀ ਨੂੰ ਗਿੱਲੀਆਂ ਬੋਰੀਆਂ ਨਾਲ ਢਕ ਦਿੱਤਾ ਜਾਂਦਾ ਹੈ ਅਤੇ ਬੋਰੀਆਂ ਨੂੰ ਗਿੱਲਾ ਰੱਖਿਆ ਜਾਂਦਾ ਹੈ ਅਤੇ ਦੋ-ਤਿੰਨ ਦਿਨਾਂ ਬਾਅਦ ਖੁੱਲਾ ਪਾਣੀ ਦਿੱਤਾ ਜਾਂਦਾ ਹੈ। ਇਸ ਮਸ਼ੀਨ ਨੇ ਮੈਟ ਟਾਈਪ ਪਨੀਰੀ ਬੀਜਣ ਦਾ ਕੰਮ ਅਸਾਨ ਕਰ ਦਿੱਤਾ ਹੈ। ਉਨਾਂ ਆਸ ਪ੍ਰਗਟ ਕੀਤੀ ਕਿ ਪੈਡੀ ਟ੍ਰਾਂਸਪਲਾਂਟਰ ਮਸ਼ੀਨ ਨਾਲ ਝੋਨੇ ਦੀ ਲਵਾਈ ਹੇਠ ਰਕਬਾ ਵਧਾਉਣ ਵਿਚ ਇਸ ਮਸ਼ੀਨ ਦਾ ਅਹਿਮ ਯੋਗਦਾਨ ਹੋਵੇਗਾ ਅਤੇ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਘੱਟ ਆਵੇਗੀ ਅਤੇ ਮੈਟ ’ਤੇ ਪਨੀਰੀ ਬੀਜਣਾ ਹੁਣ ਅਸਾਨ ਹੋਵੇਗਾ। ਉਨਾਂ ਦੱਸਿਆ ਕਿ ਇਸ ਮਸ਼ੀਨ ਨਾਲ ਹੁਣ ਤੱਕ 24 ਕਿਸਾਨਾਂ ਦੀ 450 ਏਕੜ ਰਕਬੇ ਵਾਸਤੇ ਝੋਨੇ ਦੀ ਪਨੀਰੀ ਬੀਜੀ ਜਾ ਚੁੱਕੀ ਹੈ।  

ਬੈਂਕਾਂ, ਮਨੀਚੇਂਜਰਾਂ ਅਤੇ ਫਾਈਨਾਂਸਰਾਂ ਨੂੰ 24 ਘੰਟੇ ਗਾਰਡ ਤਾਇਨਾਤ ਕਰਨ ਦੇ ਹੁਕਮ

ਫੋਟੋ : -ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਕਪੂਰਥਲਾ , ਮਈ 2020 - (ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕਪੂਰਥਲਾ ਜ਼ਿਲੇ ਦੀ ਹਦੂਦ ਅੰਦਰ ਪੈਂਦੇ ਸਰਕਾਰੀ/ਅਰਧ ਸਰਕਾਰੀ ਬੈਂਕ/ਏ. ਟੀ. ਐਮਜ਼, ਮਨੀਚੇਂਜਰ ਅਤੇ ਫਾਈਨਾਂਸਰ ਆਪਣੇ-ਆਪਣੇ ਅਦਾਰੇ ਵਿਚ 24 ਘੰਟੇ ਗਾਰਡ ਲਗਾਏ ਜਾਣ ਨੂੰ ਯਕੀਨੀ ਬਣਾਉਣਗੇ। ਇਹ ਹੁਕਮ 19 ਜੁਲਾਈ 2020 ਤੱਕ ਲਾਗੂ ਰਹਿਣਗੇ।  ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਸਰਕਾਰੀ/ਅਰਧ ਸਰਕਾਰੀ ਬੈਂਕਾਂ ਅਤੇ ਏ. ਟੀ. ਐਮਜ਼ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਬਹੁਤ ਵਾਧਾ ਹੋਇਆ ਹੈ ਅਤੇ ਕਿਸੇ ਸਮੇਂ ਵੀ ਅਮਨ ਤੇ ਕਾਨੂੰਨ ਦੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ’ਤੇ ਫੌਰੀ ਕਾਰਵਾਈ ਕਰਨ ਦੀ ਲੋੜ ਹੈ।