ਨਿਹਾਲ ਸਿੰਘ ਵਾਲਾ/ਮੋਗਾ , ਮਈ 2020 - (ਗੁਰਸੇਵਕ ਸਿੰਘ ਸੋਹੀ)- ਪੰਜਾਬ ਤੇ ਵਿਦੇਸ਼ਾਂ ਵਿਚ ਕਰੋਨਾ ਵਾਇਰਸ ਦੀ ਮਹਾਵਾਰੀ ਬਿਮਾਰੀ ਦੇ ਫੈਲਣ ਕਾਰਨ ਹਜ਼ਾਰਾਂ- ਲੱਖਾਂ ਹੀ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾ ਰਹੇ ਹਨ। ਭਾਰਤ ਤੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ- ਡੇਢ ਮਹੀਨੇ ਤੋਂ ਕਰਫਿਊ ਤੇ ਤਾਲਾਬੰਦੀ ਹੋਣ ਕਰਕੇ ਜਿੱਥੇ ਲੋਕ ਆਪਣੇ ਆਪਣੇ ਘਰਾਂ ਵਿੱਚ ਤਾੜੇ ਪਏ ਸਨ, ਉੱਥੇ ਲੋਕਾਂ ਦੇ ਕਾਰੋਬਾਰ ਵੀ ਠੱਪ ਹੋ ਕੇ ਰਹਿ ਗਏ ਹਨ , ਲੋਕ ਇੱਕ ਡੰਗ ਦੀ ਰੋਟੀ ਤੋਂ ਤਰਸ ਰਹੇ ਹਨ ,ਲੋੜਵੰਦ ਗਰੀਬ ਲੋਕਾਂ ਨੂੰ ਪੰਜਾਬ ਸਰਕਾਰ ਤੇ ਸਮਾਜ ਸੇਵੀ ਲੋਕਾਂ ਵੱਲੋਂ ਰਾਸ਼ਨ ਬਗੈਰਾ ਵੰਡਿਆ ਜਾ ਰਿਹਾ ਹੈ ਤਾਂ ਜੋ ਗਰੀਬ ਲੋਕ ਭੁੱਖੇ ਨਾ ਰਹਿ ਸਕਣ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਵਜਨ ਸੇਵਾ ਪਾਰਟੀ ਦੇ ਜਰਨਲ ਸੈਕਟਰੀ ਪੰਜਾਬ ਨਰਭੈ ਸਿੰਘ ਕਾਉਂਕੇ ਨੇ ਕਿਹਾ ਕਿ ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਵੱਲੋਂ ਤਿੰਨ ਮਹੀਨੇ ਦਾ ਲੋਕਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਨਾ ਭਰਵਾਉਣ ਦਾ ਬੈਂਕਾਂ ਨੂੰ ਸਮਾਂ ਦਿੱਤਾ ਜਾ ਚੁੱਕਾ ਹੈ, ਪਰ ਹੁਣ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਵੱਲੋਂ ਲੋਕਾਂ ਨੂੰ ਕਿਸ਼ਤਾਂ ਭਰਨ ਨਹੀਂ ਉਕਸਾਇਆ, ਡਰਾਇਆ ਤੇ ਧਮਕਾਇਆ ਜਾ ਰਿਹਾ ਹੈ ਕਿ ਜੇ ਤੁਸੀਂ ਹਰ ਮਹੀਨੇ ਕਿਸ਼ਤ ਨਾ ਭਰੀ ਤਾਂ ਤੁਹਾਨੂੰ ਵਿਆਜ ਦੇਣਾ ਪਵੇਗਾ। ਲੋਕਾਂ ਦੇ ਕੰਮਕਾਰ ਠੱਪ ਹੋਣ ਕਰਕੇ ਲੋਕ ਕਿਸਤਾਂ ਕਿੱਥੋਂ ਭਰਨ , ਜੇਕਰ ਉਨ੍ਹਾਂ ਨੂੰ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਤਾਂ ਪੰਜਾਬ ਚ ਲੋਕ ਡਾਊਨ ਲੱਗਾ ਸੀ। ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਜਿਵੇਂ ਪੈਸੇ ਲਏ ਹਨ, ਉਵੇਂ ਹੀ ਮੋੜੇ ਜਾਣ, ਨਹੀਂ ਤਾਂ ਸਾਰੀਆਂ ਕਿਸ਼ਤਾਂ ਵਿਆਜ ਸਮੇਤ ਵਸੂਲ ਕਰਾਂਗੇ । ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕੋਈ ਵੀ ਬੈਂਕ ਕਿਸ਼ਤ ਨਹੀਂ ਭਰਾਵੇਗੀ। ਜੇਕਰ ਇਕੱਠੇ ਹੋ ਜਿਹਾ ਵਤੀਰਾ ਲੋਕਾਂ ਨਾਲ ਹੁੰਦਾ ਰਿਹਾ ਤਾਂ ਜਿੱਥੇ ਪਹਿਲਾਂ ਕਰਜ਼ੇ ਕਾਰਨ ਕਿਸਾਨ ਖੁਦਕੁਸੀਆ ਕਰ ਰਹੇ ਸਨ ,ਪਰ ਹੁਣ ਗਰੀਬ ਲੋਕ ਇਨ੍ਹਾਂ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਦੇ ਸਤਾਏ ਹੋਏ ਖੁਦਕੁਸ਼ੀਆਂ ਕਰਨ ਲੱਗ ਜਾਣਗੇ, ਕਿਉਂਕਿ ਲੋਕਾਂ ਦੇ ਕੰਮਕਾਰ ਠੱਪ ਹੋਣ ਕਰਕੇ ਇੱਕ ਡੰਗ ਦੀ ਰੋਟੀ ਦਾ ਫਿਕਰ ਲੱਗਿਆ ਰਹਿੰਦਾ ਹੈ ਤਾਂ ਕਿੱਥੋਂ ਕਿਸਤਾ ਕਿੱਥੋ ਭਰਨ । ਲੋਕਾਂ ਦੀ ਕੇਂਦਰ ਤੇ ਪੰਜਾਬ ਸਰਕਾਰ ਪਾਸੋਂ ਮੰਗ ਹੈ ਕਿ ਪ੍ਰਾਈਵੇਟ ਫਾਇਨਾਸ ਕੰਪਨੀਆਂ ਨੂੰ ਲਗਾਮ ਪਾਈ ਜਾਵੇ।ਇਸ ਸਮੇਂ ਉਨ੍ਹਾਂ ਨਾਲ ਚਰਨਜੀਤ ਕੌਰ,ਤਾਖਾਣ ਵੱਧ,ਬਾਬੂ ਸਿੰਘ ਕਾਉਂਕੇ,ਨੌਜਵਾਨ ਸਭਾ ਕਲੱਬ ਦੇ ਮੈਂਬਰ ਕਰਮਜੀਤ ਸਿੰਘ ਆਦਿ ਹਾਜ਼ਰ ਸਨ।