ਮਹਿਲ ਕਲਾਂ/ਬਰਨਾਲਾ-ਮਈ 2020 - (ਗੁਰਸੇਵਕ ਸਿੰਘ ਸੋਹੀ) -
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਜਿਸ ਨੇ ਆਪਣੀਆਂ ਪ੍ਰਾਪਤੀਆਂ ਕਾਰਨ ਇਲਾਕੇ ਵਿੱਚ ਆਪਣੀ ਵੱਖਰੀ ਹੋਂਦ ਬਣਾਈ ਹੋਈ ਹੈ।ਜਿੱਥੇ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ।ਉਥੇ ਇਸ ਸਾਲ ਪਿਛਲੇ ਸਾਲ ਨਾਲੋਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦੀ ਦਿੰਦੇ ਹੋਏ ਹੈੱਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਲਾੱਕ ਡਾਊਨ ਦੇ ਕਾਰਨ ਸਕੂਲ ਬੰਦ ਹੋਣ ਦੇ ਬਾਵਜੂਦ ਵੀ ਸਾਡੇ ਸਕੂਲ ਦੇ ਦਾਖ਼ਲੇ ਵਿੱਚ ਵਾਧਾ ਹੋਇਆ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿੰਨੇ ਵੀ ਵਿਦਿਆਰਥੀ ਪੰਜਵੀਂ ਪਾਸ ਕਰਕੇ ਗਏ ਹਨ।ਉਸ ਨਾਲੋ ਜਿਆਦਾ ਵਿਦਿਆਰਥੀ ਅਸੀ 50 ਨਵੇ ਬੱਚੇ ਦਾਖਲ ਕਰ ਚੁੱਕੇ ਹਾਂ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸਾਡੇ ਕੋਲ 197 ਵਿਦਿਆਰਥੀ ਪੜ੍ਹਦੇ ਸਨ।ਅੱਜ ਸਾਡੇ ਕੋਲ 207 ਵਿਦਿਆਰਥੀ ਹੋ ਚੁੱਕੇ ਹਨ ਅਤੇ ਇਨ੍ਹਾਂ ਵਿਦਿਆਰਥੀਆਂ ਦੇ ਹੋਰ ਵਾਧੇ ਦੀ ਉਮੀਦ ਹੈ।