ਮੋਗਾ (ਜੱਜ ਮਸੀਤਾਂ) ਜਿਲ੍ਹਾ ਮੋਗਾ ਵਿੱਚ ਪੈਂਦੇ ਸ਼ਹਿਰ ਧਰਮਕੋਟ ਵਿੱਚ ਬੀਤੇਂ ਦਿਨੀਂ ਸ਼ਾਮ ਨੂੰ ਕਰੀਬ 7 ਵਜੇ ਤੇਜ਼ਧਾਰ ਹਥਿਆਰ ਨਾਲ ਇੱਕ ਦੁਕਾਨਦਾਰ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮੁਤਾਬਿਕ ਜਾਣਕਾਰੀ ਅਨੁਸਾਰ ਅਕਾਸਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਧਰਮਕੋਟ ਸਾਡੀ ਕਰਿਆਨੇ ਦੀ ਦੁਕਾਨ ਘਰ ਵਿੱਚ ਹੀ ਪਾਈ ਹੋਈ ਹੈ ਕਿਉਂਕਿ ਮੇਰੇ ਵੱਡੇ ਭਰਾ ਦਾ ਸਰੀਰ ਦਾ ਇੱਕ ਪਾਸਾ ਕੰਮ ਨਹੀਂ ਕਰਦਾ ਇਸ ਕਰਕੇ ਉਸ ਨੂੰ ਕਰਿਆਨੇ ਦੀ ਦੁਕਾਨ ਬਣਾ ਕੇ ਦਿੱਤੀ ਹੈ ਅੱਜ ਜਦੋਂ ਮੇਰਾ ਭਰਾ ਦੁਕਾਨ ਤੇ ਬੈਠਾ ਸੀ ਤਾਂ ਸਾਡੇ ਗੁਆਂਢੀ ਬਲਜੀਤ ਸਿੰਘ ਨੇ ਮੇਰੇ ਭਰਾ ਨੂੰ ਗਲਤ ਸ਼ਬਦਾਵਲੀ ਬੋਲਣ ਲੱਗਾ ਜਦੋਂ ਮੈਂ ਉਸ ਨੂੰ ਰੋਕਿਆ ਤਾਂ ਉਸ ਨੇ ਤੇਜ਼ਧਾਰ ਹਥਿਆਰ ਨਾਲ।ਮੇਰੇ ਤੇ ਮੇਰੇ ਭਰਾ ਉੱਪਰ ਹਮਲਾ ਕਰ ਦਿੱਤਾ ਜਿਸ ਦੌਰਾਨ ਮੇਰੇ ਤੇ ਭਰਾ ਦੇ ਕਾਫੀ ਸੱਟਾਂ ਵੱਜੀਆਂ।ਜੋ ਜ਼ੇਰੇ ਇਲਾਜ ਲਈ ਮੋਗਾ ਸਿਵਲ ਹਸਪਤਾਲ ਵਿੱਚ ਦਾਖਲ ਹਨ