ਜਗਰਾਉਂ/ ਲੁਧਿਆਣਾ ਮਈ 2020(ਸਿਮਰਜੀਤ ਸਿੰਘ ਅਖਾੜਾ-ਮਨਜਿੰਦਰ ਸਿੰਘ ਗਿੱਲ )-
ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਦਾ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਚੁੱਕੇ ਬੀੜੇ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਇੰਗਲੈਂਡ ਵਾਸੀ ਸੰਤੋਖ ਸਿੰਘ ਸਿੱਧੂ ਵੱਲੋਂ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਮਾਲੀ ਮਦਦ ਕੀਤੀ ਅਤੇ ਆਖਿਆ ਕਿ ਤੁਸੀਂ ਵੱਧ ਤੋਂ ਵੱਧ ਰੁੱਖ ਲਗਾਓ । ਉਸ ਸਮ੍ਹੇਂ ਜਗਰਾਓਂ ਦੀ ਕਲੋਨੀ ਸਿਟੀ ਇਨਕਲੇਵ 2 ਵਿਖੇ ਪੌਦੇ ਵੀ ਲਾਏਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਪਾਲ ਸਿੰਘ ਦੇਹੜਕਾ ਤੇ ਮਾਸਟਰ ਹਰਨਰਾਇਣ ਸਿੰਘ ਨੇ ਦੱਸਿਆ ਕਿ ਸਥਾਨਕ ਸਿਟੀ ਇਨਕਲੇਵ-2 ਚ ਪਿਛਲੇ ਕਈ ਦਿਨਾਂ ਤੋਂ ਦਾ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਬੂਟੇ ਲਗਾਏ ਜਾ ਰਹੇ ਹਨ । ਚਾਹੇ ਇਥੇ ਬਹੁਤ ਸਾਰੇ ਪੌਦੇ ਪਹਿਲਾ ਹੀ ਲੱਗੇ ਹੋਏ ਸਨ ਪਰ ਫੇਰ ਵੀ ਹੋਰ ਪੌਦੇ ਲਾਉਣ ਲਈ ਕਲੋਨੀ ਵਾਲਿਆ ਦੀ ਸਲਗਾ ਕੀਤੀ ਗਈ।ਉਨ੍ਹਾਂ ਨੇ ਦੱਸਿਆ ਕਿ ਇੱਥੋਂ ਦੇ ਵਸਨੀਕ ਇੰਗਲੈਂਡ ਵਾਸੀ ਸੰਤੋਖ ਸਿੰਘ ਸਿੱਧੂ ਨੇ ਸਾਡੀ ਪੂਰੀ ਹੌਂਸਲਾ ਅਫਜਾਈ ਕੀਤੀ ਅਤੇ ਸਾਨੂੰ ਸਾਰਿਆਂ ਨੂੰ ਉਦੇਸ਼ ਦਿੱਤਾ ਕਿ ਜੇਕਰ ਅਸੀਂ ਜਿਊਣਾ ਹੈ ਤਾਂ ਰੁੱਖ ਬਹੁਤ ਹੀ ਜ਼ਰੂਰੀ ਹਨ ।ਜੇਕਰ ਰੁੱਖ ਨਹੀਂ ਤਾਂ ਅਸੀਂ ਵੀ ਨਹੀਂ ਇਸ ਲਈ ਸਾਡੇ ਸਾਰਿਆਂ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਰੱਖ ਲਗਾਓ ,ਆਪਣੇ ਜੀਵਨ ਨੂੰ ਬਚਾਓ ।