You are here

ਝੋਨੇ ਲਵਾਈ ਦੀ ਮਹਿੰਗੀ ਲੇਬਰ ,ਪਾਣੀ ਦੀ ਕਿੱਲਤ ਨੂੰ ਦੇਖਦਿਆਂ ਅਗਾਂਹ ਵਧੂ ਕਿਸਾਨ ਟਿੰਕੂ ਠੀਕਰੀਵਾਲ ਨੇ ਕੀਤੀ ਝੋਨੇ ਦੀ ਸਿੱਧੀ ਬਿਜਾਈ

ਝੋਨੇ ਦੀ ਸਿੱਧੀ ਬਿਜਾਈ ਕਰਨ ਕਾਰਨ ਹੋਇਆ ਲੱਖਾ ਦਾ ਫਾਇਦਾ-ਹਰਪਾਲ ਸਿੰਘ 

ਮਹਿਲ ਕਲਾਂ /ਬਰਨਾਲਾ -ਜੂਨ (ਗੁਰਸੇਵਕ ਸਿੰਘ ਸੋਹੀ)- ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਦਾ ਕੰਮ ਖ਼ਤਮ ਹੋਣ ਵਾਲਾ ਹੈ ।ਇਸ ਵਾਰ ਝੋਨੇ ਦੀ ਲਵਾਈ ਕੋਰੋਨਾ ਵਾਰਿਸ ਕਾਰਨ ਹੋਏ ਲਾੱਕ ਡਾਊਨ ਕਾਰਨ ਕਿਸਾਨਾਂ ਨੂੰ ਲੇਬਰ ਦੀ ਵੱਡੀ ਸਮੱਸਿਆ ਆਈ ਹੈ ।ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਲੇਬਰ ਨੂੰ ਵੱਡੀ ਕੀਮਤਾਂ ਅਦਾ ਕਰਨੀ ਪਈ । ਇਸ ਤੋਂ ਇਲਾਵਾ ਬਿਜਲੀ ਸਪਲਾਈ ਦਾ ਸਮਾਂ ਘੱਟ ਹੋਣ ,ਡੀਜ਼ਲ ਦੀ ਖਪਤ ਜ਼ਿਆਦਾ  ਹੋਣ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਚ ਹੋਰ ਵਾਧਾ ਕਰ ਦਿੱਤਾ ।ਝੋਨੇ ਦੇ ਸੀਜ਼ਨ ਦੌਰਾਨ ਪਾਣੀ ਦੀ ਖਪਤ ਵੀ ਬਹੁਤ ਜ਼ਿਆਦਾ ਹੁੰਦੀ ਹੈ । ਇਨ੍ਹਾਂ ਸਭ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਪੰਜਾਬ ਦੇ ਕਿਸਾਨਾਂ ਵੱਲੋਂ ਵੱਡੀ ਪੱਧਰ ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ । ਇਸੇ ਤਰ੍ਹਾਂ ਹੀ ਪਿੰਡ ਠੀਕਰੀਵਾਲ ਦੇ ਸਮਾਜ ਸੇਵੀ ਤੇ ਅਗਾਂਹ ਵਧੂ ਕਿਸਾਨ ਹਰਪਾਲ ਸਿੰਘ ਟਿੰਕੂ (ਪਟਵਾਰੀ) ਵੱਲੋਂ ਆਪਣੀ  20 ਏਕੜ ਦੇ ਕਰੀਬ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ । ਇਸ ਪ੍ਰਤੀਨਿਧ ਵੱਲੋਂ ਉਕਤ ਕਿਸਾਨ ਦੇ ਖੇਤ ਵਿੱਚ ਜਾ ਕੇ ਕਿਸਾਨ ਹਰਪਾਲ ਸਿੰਘ ਟਿੰਕੂ  ਨਾਲ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਹੋਏ ਲਾੱਕ ਡਾਊਨ ਦੇ ਕਾਰਨ ਸਭ ਕੁਝ ਬੰਦ ਹੋਣ ਕਾਰਨ ਇਸ ਵਾਰ ਝੋਨੇ ਦੀ ਬਿਜਾਈ ਤੇ ਬਹੁਤ ਜ਼ਿਆਦਾ ਰੇਟ ਹੋਣ ਅਤੇ ਪਾਣੀ ਦੀ ਕਿੱਲਤ ਨੂੰ ਦੇਖਦਿਆਂ ਅਸੀਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ । ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨਾ ਦਾ ਸਭ ਤੋਂ ਵੱਡਾ ਫਾਇਦਾ ਸਾਨੂੰ ਲੇਬਰ ਨੂੰ 20  ਏਕੜ ਦਾ ਇੱਕ ਲੱਖ ਰੁਪਏ ਦੇ ਕਰੀਬ ਲਵਾਈ ਦੇਣ ਤੋਂ  ਇਲਾਵਾ ,ਝੋਨੇ ਨੂੰ ਪੂਰੀ ਸੀਜ਼ਨ ਦੌਰਾਨ ਪਾਲਣ ਉੱਤੇ 30 ਤੋਂ 40 ਹਜ਼ਾਰ ਦਾ  ਡੀਜ਼ਲ ਸਮੇਤ ਹੋਰ ਕਈ ਖ਼ਰਚਿਆਂ ਦੀ ਬਹੁਤ ਬੱਚਤ ਹੋਈ ਹੈ । ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਵੀ ਇੱਕ ਦੋ ਵਾਰ ਸਿੱਧੀ ਝੋਨੇ ਦੀ ਬਿਜਾਈ ਕੀਤੀ ਸੀ।  ਜਿਸ ਤੋਂ ਅਸੀਂ ਪੂਰੀ ਤਰ੍ਹਾਂ ਸੰਤੁਸ਼ਟ ਹੋਏ ਅਤੇ ਇਸ ਨੂੰ ਹੋਰ ਅੱਗੇ ਵਧਾਉਂਦੇ ਸਾਰੀ 20 ਏਕੜ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ।ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜ਼ਿਆਦਾ ਪ੍ਰੇਰਿਤ ਉਨ੍ਹਾਂ ਦੇ ਦੋਸਤ ਅਤੇ ਵਾਤਾਵਰਨ ਪ੍ਰੇਮੀ ਗੁਰਸ਼ਰਨ ਸਿੰਘ ਟੱਲੇਵਾਲੀਆਂ ਨੇ ਕੀਤਾ ।ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਮੇਂ ਦੇ ਨਾਲ ਨਾਲ ਸਾਨੂੰ ਨਵੀਂ ਤਕਨੀਕ ਨਾਲ ਖੇਤੀ ਕਰਨੀ ਚਾਹੀਦੀ ਜਿਸ ਨਾਲ ਅਸੀਂ ਡੀਜ਼ਲ ਪਾਣੀ ਅਤੇ ਲੇਬਰ ਦੇ ਵੱਡੇ ਖਰਚੇ ਤੋਂ ਬਚ ਸਕਦੇ ਹਾਂ । ਇਸ ਮੌਕੇ ਝੋਨੇ ਦੀ ਬਿਜਾਈ ਵਾਲੀ ਮਸ਼ੀਨ ਦੇ ਮਾਲਕ ਗੁਰਸ਼ਰਨ ਸਿੰਘ ਟੱਲੇਵਾਲ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੀ ਮਸ਼ੀਨ ਵੱਲੋਂ 300 ਏਕੜ ਦੇ ਕਰੀਬ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ । ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਹਰ ਰੋਜ ਅਸਮਾਨ ਨੂੰ ਛੂਹ ਰਹੀਆਂ ਹਨ ਪਰ ਜ਼ਿਲ੍ਹਾ ਬਰਨਾਲਾ ਸਿਆਸੀ ਪਾਰਟੀਆਂ ਅਤੇ ਕਿਸਾਨ ਯੂਨੀਅਨਾਂ ਦਾ ਗੜ੍ਹ ਹੋਣ ਦੇ ਬਾਵਜੂਦ ਵੀ ਇਨ੍ਹਾਂ ਤੇਲ ਦੀਆਂ ਕੀਮਤਾਂ ਖ਼ਿਲਾਫ਼ ਕਿਸੇ ਵੀ ਆਗੂ ਨੇ ਕੋਈ ਠੋਸ ਆਵਾਜ਼ ਨਹੀਂ ਉਠਾਈ । ਸਗੋਂ ਕਿਸਾਨਾਂ ਦੀਆਂ ਮੋਟਰਾਂ ਤੇ ਜਾ ਕੇ ਮਾਸਕ, ਸੈਨੀਟਾਈਜ਼ਰ ਅਤੇ ਸਾਬਣਾਂ ਵਗੈਰਾ ਵੰਡ ਕੇ ਅਫਸਰ ਅਤੇ ਕਿਸਾਨ ਆਗੂ ਅਖਬਾਰਾਂ ਦੀਆਂ ਸੁਰਖੀਆਂ  ਜ਼ਰੂਰ ਬਟੋਰ ਰਹੇ ਹਨ । ਉਨ੍ਹਾਂ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਜ਼ੇ ਦੇ ਮੱਕੜ ਜਾਲ ਵਿੱਚ ਫਸੀ ਕਿਸਾਨੀ ਨੂੰ ਰਾਹਤ ਦੇਣ ਲਈ ਤੇਲ ਦੀਆਂ ਕੀਮਤਾਂ ਖਿਲਾਫ ਕੋਈ ਵੱਡਾ ਸੰਘਰਸ਼ ਜਲਦ ਉਲੀਕਣ ।