ਜਗਰਾਓਂ, 6 ਅਗਸਤ (ਅਮਿਤ ਖੰਨਾ) ਜਗਰਾਓਂ ਵਿਖੇ 15 ਅਗਸਤ ਦੇ ਸਰਕਾਰੀ ਸਮਾਗਮ ਵਿਚ ਏਡੀਸੀ ਨਯਨ ਜੱਸਲ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਵੀਰਵਾਰ ਨੂੰ ਜਗਰਾਓਂ ਦੇ ਐੱਸਡੀਐੱਮ ਵਿਕਾਸ ਹੀਰਾ ਵੱਲੋਂ 15 ਅਗਸਤ ਦੇ ਸਮਾਗਮ ਦੀ ਤਿਆਰੀਆਂ ਨੂੰ ਲੈ ਕੇ ਸਮੂਹ ਪ੍ਰਸ਼ਾਸਨਿਕ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਸੁਰੱਖਿਆ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਦੀ ਮੀਟਿੰਗ ਸੱਦੀ ਗਈ।ਮੀਟਿੰਗ ਚ 15 ਅਗਸਤ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਏ ਜਾ ਰਹੇ ਸਮਾਗਮ ਦੀ ਤਿਆਰੀਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਸ ਦੀ ਬਚਾਅ ਹਦਾਇਤਾਂ ਦੀ ਪਾਲਣਾ ਕਰਨ ਤਹਿਤ 15 ਅਗਸਤ ਦਾ ਸਰਕਾਰੀ ਸਮਾਗਮ ਪੂਰੀ ਤਰਾਂ• ਸਾਦਾ ਢੰਗ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ। ਜਿਸ ਤਹਿਤ ਇਸ ਵਾਰ ਵੀ ਸਮਾਗਮ ਵਿਚ ਰੰਗਾਂ ਰੰਗ, ਸੱਭਿਆਚਾਰਕ ਅਤੇ ਦੇਸ਼ ਭਗਤੀ ਦੇ ਗੀਤ, ਸੰਗੀਤ, ਨਾਟਕ, ਕੋਰੀਓਗ੍ਰਾਫੀ ਨਹੀਂ ਕਰਵਾਏ ਜਾਣਗੇ। ਮੁੱਖ ਮਹਿਮਾਨ ਏਡੀਸੀ ਨਯਨ ਜੱਸਲ ਵੱਲੋਂ ਤਿਰੰਗਾ ਲਹਿਰਾਉਣ ਦੇ ਨਾਲ ਹੀ ਕੌਮੀ ਤਰਾਣੇ ਤਕ ਸਮਾਗਮ ਸੀਮਤ ਰਹੇਗਾ। ਸਮਾਗਮ ਦੌਰਾਨ ਜਿੱਥੇ ਸੁਤੰਤਰਤਾ ਸੈਨਾਨੀਆਂ ਅਤੇ ਉਨਾਂ• ਦੇ ਵਾਰਸਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਉਥੇ ਵੱਖ ਵੱਖ ਖੇਤਰਾਂ ਵਿਚ ਮੱਲਾਂ• ਮਾਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਦੀ ਤਿਆਰੀਆਂ ਨੂੰ ਲੈ ਕੇ ਸਭ ਨਾਲੋਂ ਵੱਧ ਡਿਊਟੀ ਜਗਰਾਓਂ ਨਗਰ ਕੌਂਸਲ ਨੂੰ ਸੌਂਪੀ ਗਈ। ਇਸ ਦੌਰਾਨ ਮੀਟਿੰਗ ਵਿਚ ਸੱਦਾ ਪੱਤਰ ਦੇ ਨਾਲ ਹੀ ਸਮਾਗਮ ਵਿਚ ਭਾਗ ਲੈਣ ਵਾਲਿਆਂ ਨੂੰ ਸ਼ੋਸਲ ਡਿਸਟੈਂਸ ਅਤੇ ਮਾਸਕ ਲਗਾਉਣ ਸਮੇਤ ਸਾਰੇ ਨਿਯਮਾਂ ਦੀ ਪਾਲਣਾ ਦੀ ਅਪੀਲ ਕੀਤੀ ਜਾਵੇਗੀ। ਮੀਟਿੰਗ ਵਿਚ ਨੈਬ ਤਹਿਸੀਲਦਾਰ ਸਤਿਗੁਰ ਸਿੰਘ, ਈਓ ਪ੍ਰਦੀਪ ਦੌਧਰੀਆ, ਐੱਸਐੱਮਓ ਡਾ. ਪ੍ਰਦੀਪ ਮਹਿੰਦਰਾ, ਕੈਪਟਨ ਨਰੇਸ਼ ਵਰਮਾ, ਪਿੰ੍ਸੀਪਲ ਬਿ੍ਜ ਮੋਹਨ ਅਤੇ ਪਿੰ੍ਸੀਪਲ ਗੁਰਸ਼ਰਨ ਕੌਰ ਲਾਬਾਂ ਸਮੇਤ ਵੱਖ ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।