ਮਹਿਲ ਕਲਾਂ /ਬਰਨਾਲਾ -ਜੂਨ 2020 (ਗੁਰਸੇਵਕ ਸਿੰਘ ਸੋਹੀ)- ਮਹਿਲ ਕਲਾਂ ਦੀ ਪੁਲਿਸ ਵੱਲੋਂ ਮੁਖ਼ਬਰ ਦੀ ਇਤਲਾਹ ਤੇ ਕੀਤੀ ਨਾਕਾਬੰਦੀ ਦੌਰਾਨ ਇੱਕੋ ਨੰਬਰ ਦੀਆ ਦੋ ਗੱਡੀਆਂ( ਬਲੈਰੋ ਪਿੱਕਅੱਪ) ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲੈਣ ਤੋ ਬਾਅਦ ਇੱਕ ਵਿਆਕਤੀ ਖਿਲਾਫ ਪਰਚਾ ਦਰਜ ਕੀਤੇ ਜਾਣ ਦੀ ਖਬਰ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੀ ਮੁੱਖ ਅਫਸਰ ਜਸਵਿੰਦਰ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਲ ਕਲਾਂ ਦੀ ਏ ਐਸ ਪੀ ਡਾ: ਪ੍ਰੱਗਿਆ ਜੈਨ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਮੁਖ਼ਬਰ ਵੱਲੋਂ ਦਿੱਤੀ ਇਤਲਾਹ ਦੇ ਅਧਾਰ ਤੇ ਪਿੰਡ ਮੂੰਮ ਦੇ ਨਜ਼ਦੀਕ ਲੰਘਦੇ ਰਜਵਾਹੇ ਕੋਲੋਂ ਪੁਲਿਸ ਵੱਲੋਂ ਏ ਐਸ ਆਈ ਗੁਰਸਿਮਰਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਇੱਕੋ ਨੰਬਰ ਪੀ ਬੀ 19ਐੱਚ 9635 ਦੀਆ ਦੋ ਬਲੈਰੋ ਪਿੱਕਅੱਪ ਗੱਡੀਆਂ ਬਰਾਮਦ ਕੀਤੀਆ । ਜਿਸ ਦੇ ਅਧਾਰ ਵਿਜੈ ਕੁਮਾਰ ਵਾਸੀ ਮੂੰਮ ਦੇ ਖਿਲਾਫ ਆਈ ਪੀ ਸੀ ਦੀ ਧਾਰਾ 420,473 ਤਹਿਤ ਮੁਕੱਦਮਾ ਦਰਜ ਕੀਤਾ ਗਿਆ । ਉਹਨਾਂ ਦੱਸਿਆ ਕਿ ਕਿ ਦੋਸੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ । ਉਹਨਾਂ ਇਹ ਵੀ ਦੱਸਿਆ ਕਿ ਮੌਕੇ ਤੋ ਇੱਕ ਕੈਂਟਰ ਬਰਾਮਦ ਕਰਕੇ ਉਸ ਵਿੱਚੋਂ 40 ਗੱਟੇ ਮਿਲਕ ਪਾਉਡਰ ਦੇ ਬਰਾਮਦ ਕੀਤੇ । ਮੌਕੇ ਤੇ ਸਿਹਤ ਵਿਭਾਗ ਦੀ ਟੀਮ ਨੂੰ ਬੁਲਾਕੇ ਸੈਂਪਲ ਭਰੇ ਗਏ । ਉਹਨਾਂ ਕਿਹਾ ਕਿ ਕਿ ਸੈਂਪਲਾਂ ਦੀ ਰਿਪੋਰਟ ਆਉਣ ਤੋ ਬਾਅਦ ਅਗਲੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਭਰੇ ਗਏ ਸੈਂਪਲਾਂ ਸਬੰਧੀ ਜਦ ਡੀ ਐਚ ਓ ਬਰਨਾਲਾ ਨਾਲ ਗੱਲਬਾਤ ਕੀਤੀ ਤਾ ਉਹਨਾਂ ਦੱਸਿਆ ਕਿ ਸੈਂਪਲ ਭਰਕੇ ਭੇਜੇ ਜਾ ਰਹੇ ਹਨ , ਰਿਪੋਰਟ ਆਉਣ ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।