You are here

ਬਰਤਾਨੀਆਂ ’ਚ ਭਾਰਤੀ ਮੂਲ ਦੇ ਠੱਗ ਦੀ ਸੰਪਤੀ ਜ਼ਬਤ ਕਰਨ ਦੇ ਹੁਕਮ

3,91,680 ਪੌਂਡ ਜੁਰਮਾਨਾ ਵੀ ਲੱਗਾ  

ਲੰਡਨ, 2 ਜੁਲਾਈ  ( ਗਿਆਨੀ ਰਵਿੰਦਰਪਾਲ ਸਿੰਘ  )-ਇਸ ਹਫ਼ਤੇ ਬਰਤਾਨੀਆਂ ਵਿਚ ਇਕ ਪੰਜਾਬੀ ਮੂਲ ਦੇ ਨਿਵੇਸ਼ਕ ਨੂੰ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਉਸ ਨੂੰ 3,91,680 ਪੌਂਡ ਦਾ ਜੁਰਮਾਨਾ ਅਦਾ ਕਰਨ ਜਾਂ ਚਾਰ ਸਾਲ ਦੀ ਕੈਦ ਕੱਟਣ ਦਾ ਆਦੇਸ਼ ਦਿੱਤਾ ਗਿਆ ਹੈ। ਬ੍ਰਿਟੇਨ ਪ੍ਰੌਸੀਕਿਊਸ਼ਨ ਸਰਵਿਸ (ਸੀਪੀਐੱਸ) ਨੇ ਸੋਮਵਾਰ ਨੂੰ ਕਿਹਾ ਕਿ 31 ਸਾਲਾ ਚਰਨਜੀਤ ਸੰਧੂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਈ ਘਪਲੇ ਕਰਨ ਤੇ 1,704,564 ਪੌਂਡ ਦਾ ਲੋਕਾਂ ਨੂੰ ਚੂਨਾ ਲਾਉਣ ਦਾ ਦੋਸ਼ੀ ਹੈ। ਸੀਪੀਐੱਸ ਨੇ ਟੇਮਸ ਵੈਲੀ ਪੁਲੀਸ ਤੇ ਸਿਟੀ ਆਫ ਲੰਡਨ ਪੁਲੀਸ ਨਾਲ ਮਿਲ ਕੇ ਡੂੰਘੀ ਜਾਂਚ ਬਾਅਦ ਦੋਸ਼ੀ ਦੀਸਾਰੀ ਸੰਪਤੀ ਜ਼ਬਤ ਕਰਨ ਲਈ ਅਦਾਲਤ ਦਾ ਆਦੇਸ਼ ਲਿਆ।