You are here

ਬਰਤਾਨੀਆ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਦੇ ਪਰਿਵਾਰਿਕ ਮੈਂਬਰ ਹੜ੍ਹ ਪੀੜਤ ਲੋਕਾਂ ਕੋਲ ਸਿੱਧੀ ਮਦਦ ਦੇਣ ਪਹੁੰਚੇ

ਲੰਡਨ ( ਅਮਨਜੀਤ ਸਿੰਘ ਖਹਿਰਾ) ਪਿਛਲੇ ਲਗਭਗ ਇਕ ਮਹੀਨੇ ਤੋ ਵੱਧ ਦੇ ਸਮੇ ਤੋ ਹੜ੍ਹ ਦੀ ਮਾਰ ਨਾਲ ਜੂਝ ਰਹੇ ਫਿਰੋਜ਼ਪੁਰ ਦੇ ਪਿੰਡ ਟੱਲੀ ਗੁਲਾਮ ਦੇ 144 ਪਰਿਵਾਰਾ, ਬੱਗੂਵਾਲਾ ਬਸਤੀ ਰਤੋਕੇ ਦੇ 70 , ਪਿੰਡ ਨਿਹਾਲਾ ਲਵੇਰਾ ਦੇ 124 ਪਰਵਾਰਾ ਨੂੰ ਅੱਜ ਸ ਜਸਪਾਲ ਸਿੰਘ ਢੇਸੀ, ਪਰਮਜੀਤ ਸਿੰਘ ਰਾਏਪੁਰ , ਸ ਸਾਹਿਬ ਸਿੰਘ ਢੇਸੀ , ਸ ਭੁਪਿੰਦਰ ਸਿੰਘ , ਨਿਸ਼ਾਨਜੀਤ ਸਿੰਘ ਯੂ ਕੇ,ਸ ਸੁਖਦੇਵ ਸਿੰਘ ਫਗਵਾੜਾ ਜਥੇ ਦੇ ਰੂਪ ਵਿਖੇ ਹੜ੍ਹ ਪ੍ਰਭਾਵਿਤ ਇਨ੍ਹਾਂ ਪਰਿਵਾਰਾ ਨੂੰ ਮਾਇਕ ਸਹਾਇਤਾ ਦੇਣ ਲਈ ਪਹੁੰਚੇ । 

ਸਭ ਤੋ ਪਹਿਲਾ ਸਰਕਾਰੀ ਸਕੂਲ ਧੀਰਾ ਘਾਰਾ ਵਿਖੇ ਸਕੂਲ ਪ੍ਰਬੰਧਕਾ ਦੀ ਮੰਗ ਤੇ ਸਕੂਲ ਲਈ 6  ਕੰਪਿਊਟਰਜ਼ ਅਤੇ ਸਕੂਲ ਦੀ ਸ਼ੈੱਡ ਲਈ ਮਾਇਆ ਭੇਂਟ ਕੀਤੀ ਗਈ ਅਤੇ ਪਿੰਡ ਸੁਲਤਾਨਵਾਲਾ ਦੇ ਗ੍ਰੰਥੀ ਸਿੰਘ ਪਰਵਾਰਾ ਨੂੰ ਮਾਇਕ ਸਹਿਯੋਗ ਦਿੱਤਾ ਗਿਆ । ਜਿਸ ਤੋ ਬਾਅਦ ਪਿੰਡ ਟੱਲੀ ਗੁਲਾਮ , ਬੱਗੂਵਾਲਾ, ਬਸਤੀ ਰੱਤੋਕੇ, ਨਿਹਾਲਾ ਲਵੇਰਾ ਦੇ ਕੁੱਲ 338 ਪਰਵਾਰਾ ਦੀ ਮਾਲੀ ਸਹਾਇਤਾ ਘਰੋ ਘਰੀਂ ਜਾ ਕੇ ਵੰਡੀ ਗਈ । ਪ੍ਰਬੰਧਕ ਕਮੇਟੀ ਗੁਰਦਵਾਰਾ ਬਾਬਾ ਜੀਵਨ ਸਿੰਘ ਪਿੰਡ ਨਿਹਾਲਾ ਲਵੇਰਾ ਨੂੰ ਵਿਸ਼ੇਸ਼ ਸੇਵਾ ਭੇਂਟ ਕੀਤੀ ਗਈ । ਪਿੰਡ ਭੁਲਾਰਾਈ ਫਗਵਾੜਾ ਦੀ ਸੰਗਤ ਵੱਲੋਂ ਇੱਕ ਟਰੱਕ ਪਸ਼ੂਆ ਦੀ ਫੀਡ ਵੰਡਿਆ ਗਿਆ ।

ਇਸ ਤੋ ਇਲਾਵਾ ਪਿੰਡ ਧੀਰਾ ਘਾਰਾ ਅਤੇ ਟੱਲੀ ਗੁਲਾਮ ਦੇ ਦੋ ਨੌਜਵਾਨਾਂ ਨੂੰ ਇਲੈਕਟ੍ਰਿਕ ਵੀਲ੍ਹਚੇਅਰ ਵਿਚੋ ਇੱਕ ਸਿੱਖਸ ਫਾਰ ਇਕੁਐਲਿਟੀ ਫਾਊਂਡੇਸ਼ਨ ਫਗਵਾੜਾ ਅਤੇ ਦੂਜੀ ਪੰਜਾਬੀ ਬਿਰਾਦਰੀ ਸੇਵਾ ਟਰੱਸਟ ਦਿੱਲੀ ਵੱਲੋਂ ਭੇਂਟ ਕੀਤੀਆ ਗਈਆ ।

ਇਸ ਤੋ ਇਲਾਵਾ ਪਿੰਡ ਦੇ ਬਿਮਾਰ ਅੰਗਹੀਣ ਤੇ ਵਿਧਵਾ ਭੈਣਾਂ ਅਤੇ ਹੜ੍ਹ ਨਾਲ ਢਹੇ ਘਰਾਂ ਦੇ ਪਰਵਾਰਾ ਨੂੰ ਵਿਸ਼ੇਸ਼ ਮਾਇਕ ਸਹਾਇਤਾ ਦਿੱਤੀ ਗਈ । ਪਹਿਲੇ ਪੜ੍ਹਾਅ ਵਿੱਚ 160 ਪਰਵਾਰਾ ਦੀ ਮਾਲੀ ਸਹਾਇਤਾ ਕੀਤੀ ਗਈ ਸੀ । ਦੂਜੇ ਪੜ੍ਹਾਅ ਤਹਿਤ ਅੱਜ ਇਸੇ ਇਲਾਕੇ ਦੇ ਤਿੰਨ ਪਿੰਡਾਂ ਦੇ ਬਾਕੀ ਰਹਿੰਦੇ ਸਾਰੇ 338  ਪਰਵਾਰਾ ਦੀ ਵੀ ਮਾਲੀ ਸਹਾਇਤਾ ਨਾਲ ਹੁਣ ਤੱਕ ਕੁੱਲ 498 ਪਰਵਾਰਾ ਤੱਕ ਸਿੱਧੀ ਮਾਇਕ ਸਹਾਇਤਾ ਪਹੁੰਚਾਈ ਗਈ ਹੈ । ਇਸ ਸਾਰੇ ਸਹਿਯੋਗ ਵਿੱਚ ਤਨਮਨਜੀਤ ਸਿੰਘ ਢੇਸੀ ਦੇ ਪਰਿਵਾਰ ਅਤੇ ਹੋਰ ਸਹਿਯੋਗੀ ਸੰਸਥਾਵਾਂ ਅਤੇ ਵਿਅਕਤੀਆਂ ਦਾ ਵਿਸ਼ੇਸ਼ ਯੋਗਦਾਨ ਹੈ ਇਸ ਸਮੇਂ ਢੇਸੀ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਸੁਖਦੇਵ ਸਿੰਘ ਫਗਵਾੜਾ, ਪਰਮਪਾਲ ਸਿੰਘ ਸਭਰਾ, ਸਾਂਝਾ ਬੇਸ ਕੈਂਪ ਫਗਵਾੜਾ ਅਤੇ ਬੱਗੇਵਾਲਾ ਫਿਰੋਜ਼ਪੁਰ ਤੋ ਸ਼ਖਸ਼ੀਅਤਾਂ ਹਾਜ਼ਰ ਸਨ। 

ਪੰਜਾਬ ਅੰਦਰ ਹੜਾਂ ਨੇ ਭਾਰੀ ਤਬਾਹੀ ਮਚਾਈ ਹੈ ਕੁਦਰਤ ਦੇ ਇਸ ਕਹਿਰ ਦਾ ਬਹੁਤ ਦੁੱਖ ਅਤੇ ਅਫਸੋਸ ਹੈ । ਮੇਰਾ ਪਰਿਵਾਰ ਹੜ ਪੀੜਤਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਪਹੁੰਚਿਆ ਹੈ - ਯੂ ਕੇ ਐਮਪੀ ਢੇਸੀ

ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਇਸ ਸਮੇਂ ਤਨਮਨਜੀਤ ਸਿੰਘ ਢੇਸੀ ਨੇ ਆਖਿਆ ਪੰਜਾਬ ਦੇ ਵਿੱਚ ਹੜਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ । ਜਿਸ ਵਿੱਚ ਬਹੁਤ ਸਾਰੇ ਪਿੰਡਾਂ ਦਾ ਜਨ ਜੀਵਨ ਬਿਲਕੁਲ ਤੈਸ਼ਨੈਸ਼ ਹੋ ਗਿਆ ਹੈ ਜਿਸ ਲਈ ਮੈਂ ਆਪਣੇ ਦੁਖੀ ਹਿਰਦੇ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਗੁਰੂ ਸਾਹਿਬ ਦੁਨੀਆਂ ਵਿੱਚ ਵੱਸਦੇ ਪੰਜਾਬੀ ਸਿੱਖਾਂ ਨੂੰ ਸੁਮੱਤ ਬਖਸ਼ਣ ਕਿ ਉਹ ਆਪਣੇ ਭੈਣ ਭਰਾਵਾਂ ਦੀਆਂ ਜੋ ਅੱਜ ਮਾਯੂਸ ਅਤੇ ਲਾਚਾਰ ਹਨ ਉਹਨਾਂ ਦੀਆਂ ਬਾਹਾਂ ਬਣਨ ਉਹਨਾਂ ਦੀ ਮਦਦ ਕਰ ਸਕਣ ਤੇ ਉਹਨਾਂ ਦਾ ਮੁੜ ਵਸੇਬਾ ਕਰ ਸਕਣ। ਮੇਰੇ ਪਰਿਵਾਰ ਵੱਲੋਂ ਅਤੇ ਮੇਰੇ ਸਹਿਯੋਗੀ ਸਾਥੀਆਂ ਵੱਲੋਂ ਤੁਸ ਜੀ ਸੇਵਾ ਅੱਜ ਸਿੱਧੀ ਉਹਨਾਂ ਪੀੜਿਤ ਪਰਿਵਾਰਾਂ ਤੱਕ ਪਹੁੰਚਾਈ ਗਈ ਹੈ । ਮੇਰੇ ਵਿੱਚ ਇੱਕ ਪੰਜਾਬੀ ਦਾ ਦਿਲ ਧੜਕਦਾ ਹੈ ਤੇ ਮੈਂ ਹਰ ਵਕਤ ਪੰਜਾਬ ਦੇ ਦੁੱਖ ਦੇ ਵਿੱਚ ਬਰੋਬਰ ਦਾ ਭਾਗੀਦਾਰ ਹਾਂ ਵਾਹਿਗੁਰੂ ਸੁਮੱਤ ਬਖਸ਼ਣ ਸੇਵਾ ਕਰਨ ਦੀ ਲਿਵ ਲਾਈ ਰੱਖਣ ਇਹ ਮੇਰੀ ਅਰਦਾਸ ਬੇਨਤੀ ਹੈ ਜੋ ਹੋਰ ਵੀ ਸਾਡੇ ਪਰਿਵਾਰ ਤੋਂ ਤੇ ਸਾਡੇ ਸਹਿਯੋਗੀਆਂ ਤੋਂ ਸਰਦਾ ਹੋਵੇਗਾ ਉਸ ਦਾ ਅੱਗੇ ਦੀ ਸਹਿਯੋਗ ਜਾਰੀ ਰੱਖਿਆ ਜਾਵੇਗਾ।