You are here

ਪੰਜਾਬ

ਪੁਲਿਸ ਵੱਲੋਂ ਫੜਿਆ ਨਸ਼ਾ ਤਸਕਰ ਨਿਕਲਿਆ ਕੋਰੋਨਾ ਪਾਜੀਟਿਵ,

ਸਿਹਤ ਵਿਭਾਗ ਵੱਲੋਂ ਸੰਪਰਕ 'ਚ ਆਏ ਐਸ.ਐਸ.ਪੀ., ਐਸ.ਪੀ. ਅਤੇ ਏ.ਐਸ.ਪੀ. ਸਮੇਤ 40 ਤੋਂ ਵੱਧ ਪੁਲਿਸ ਮੁਲਾਜਮ ਕੀਤੇ ਗਏ ਹੋਮਕਰੋਟਾਈਨ।

ਬਰਨਾਲਾ, ਜੂਨ 2020  (ਗੁਰਸੇਵਕ ਸਿੰਘ ਸੋਹੀ)-

ਨਸ਼ਾ ਤਸਕਰੀ ਦੇ ਦੋਸ਼ 'ਚ ਕੁਝ ਦਿਨ ਪਹਿਲਾਂ ਹੀ ਗਿਰਫਤਾਰ ਕੀਤਾ ਹੋਇਆ ਤਸਕਰ ਮੈਡੀਕਲ ਜਾਂਚ ਦੌਰਾਨ ਕੋਰੋਨਾ ਵਾਇਰਸ ਪਾਜੀਟਿਵ ਪਾਇਆ ਗਿਆ ਹੈ। ਜਿਸਦੀ ਸੂਚਨਾ ਮਿਲਦੇ ਹੀ ਪੁਲਿਸ ਨੂੰ ਭਾਜੜਾਂ ਪੈ ਗਈਆਂ। ਸਿਹਤ ਵਿਭਾਗ ਨੇ ਇਸ ਦੌਰਾਨ ਸੰਪਰਕ 'ਚ ਆਏ ਐਸ.ਐਸ.ਪੀ., ਐਸ.ਪੀ., ਏ.ਐਸ.ਪੀ. ਅਤੇ ਸੀ.ਆਈ.ਏ.ਸਟਾਫ ਦੇ ਇੰਚਾਰਜ ਸਮੇਤ 40 ਤੋਂ ਵੱਧ ਪੁਲਿਸ ਮੁਲਾਜਮਾਂ ਨੂੰ ਇਕਾਂਤਵਾਸ (ਹੋਮ ਕਰੋਟਾਈਨ) ਕਰਕੇ ਉਂਨਾਂ ਦੇ ਕੋਰੋਨਾ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਹਨ। ਬਰਨਾਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਮਲੇਰਕੋਟਲਾ ਤੋਂ ਜੁਲਫ ਗੌਰ ਅਲੀ ਨਾਂ ਦੇ ਇੱਕ ਨਸ਼ਾ ਤਸਕਰ ਨੂੰ ਹਿਰਾਸਤ 'ਚ ਲਿਆ ਸੀ। ਜਿਸ ਪਾਸੋਂ ਭਾਰੀ ਮਾਤਰਾ 'ਚ ਨਸ਼ੀਲੀ ਦਵਾਈਆਂ ਗੋਲੀਆਂ ਬਰਾਮਦ ਕੀਤੀਆਂ ਸਨ। ਪਿਛਲੇ ਦਿਨੀਂ ਉਸਦਾ ਰੁਟੀਨ 'ਚ ਮੈਡੀਕਲ ਚੈਕਅਪ ਕੀਤਾ ਗਿਆ ਸੀ। ਜਿਸ ਵਿੱਚ ਉਹ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ। ਜਿਵੇਂ ਹੀ ਨਸ਼ਾ ਤਸਕਰ ਦੀ ਮੈਡੀਕਲ ਰਿਪੋਰਟ 'ਚ ਕੋਰਨਾ ਪਾਜੀਟਿਵ ਤੱਤਾਂ ਦੀ ਸੂਚਨਾ ਮਿਲੀ, ਉਸੇ ਵਕਤ ਹੀ ਪੁਲਿਸ ਨੂੰ ਭਾਜੜਾਂ ਪੈ ਗਈਆਂ। ਸਿਹਤ ਵਿਭਾਗ ਦੀ ਗਾਈਡਲਾਈਨ ਮੁਤਾਬਕ ਤਸਕਰ ਦੇ ਸੰਪਰਕ 'ਚ ਆਏ ਐਸ.ਐਸ.ਪੀ. ਬਰਨਾਲਾ ਸੰਦੀਪ ਗੋਇਲ,ਐਸ.ਪੀ. (ਡੀ)ਸੁਖਦੇਵ ਸਿੰਘ ਵਿਰਕ, ਏ.ਐਸ.ਪੀ. ਅਤੇ ਸੀ.ਆਈ.ਏ. ਸਟਾਫ ਇੰਚਾਰਜ ਸਮੇਤ ਸਿਵਲ ਸਰਜਨ ਦਫਤਰ ਪੁੱਜੇ। ਜਿੰਨਾਂ ਦੇ ਸੈਂਪਲ ਲੈਕੇ ਸਾਰਿਆਂ ਨੂੰ ਇਕਾਂਤਵਾਸ ਭੇਜ ਦਿੱਤਾ ਗਿਆ।

ਸਿਵਲ ਸਰਜਨ ਬਰਨਾਲਾ ਨੇ ਕੀਤੀ ਪੁਸਟੀ

ਸਿਵਲ ਸਰਜਨ ਬਰਨਾਲਾ ਡਾ ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਰਿਮਾਂਡ ਚ ਕਰੋਨਾ ਪੋਜਟਿਵ ਆਏ ਜੁਲਫੀ ਗੌਰ ਅਲੀ ਦੇ ਸੰਪਰਕ ਵਿੱਚ ਆਏ ਐੱਸਐੱਸਪੀ ਸੰਦੀਪ ਗੋਇਲ, ਐੱਸ ਪੀ (ਡੀ) ਸੁਖਦੇਵ ਸਿੰਘ ਵਿਰਕ, ਏ ਐੱਸ ਪੀ ਮਹਿਲ ਕਲਾਂ ਡਾਕਟਰ ਪ੍ਰੱਗਿਆ ਜੈਨ, ਸੀਆਈ ਸਟਾਫ਼ ਬਰਨਾਲਾ ਦੀ ਟੀਮ ,ਥਾਣਾ ਮਹਿਲ ਕਲਾਂ ਦੇ ਕਰੀਬ 40 ਮੁਲਾਜ਼ਮ ਇਕਾਂਤਵਾਸ ਕੀਤੇ ਗਏ ਹਨ।    ਉਧਰ ਸਿਵਲ ਸਰਜਨ ਨੇ ਦੱਸਿਆ ਕਿ ਭਾਵੇਂ ਐੱਸ ਪੀ( ਡੀ) ਵਿਰਕ ਦੀ ਰਿਪੋਰਟ ਨੈਗਟਿਵ ਆ ਗਈ ਹੈ।  ਤਿੰਨ ਹੋਰ ਰਿਪੋਰਟਾਂ ਵੀ ਥੋੜ੍ਹੇ ਸਮੇਂ ਤੱਕ ਆ ਜਾਣੀਆਂ ਹਨ । ਰਿਪੋਰਟ ਨੈਗਟਿਵ ਆ ਜਾਣ  ਦੇ ਬਾਵਜੂਦ ਕਰੋਨਾ ਪੋਜ਼ਟਿਵ ਮਰੀਜ਼ ਦੇ ਸੰਪਰਕ ਚ ਆਉਣ ਵਾਲਿਆਂ ਨੂੰ ਇੱਕ ਹਫਤੇ ਲਈ ਇਕਾਂਤਵਾਸ ਕੀਤਾ ਜਾਵੇਗਾ।।ਉਨ੍ਹਾਂ ਕਿਹਾ ਕਿ 

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਆਮ ਲੋਕਾਂ ਨੂੰ ਕੁਝ ਛੋਟਾਂ ਦਿੱਤੀਆਂ ਗਈਆਂ ਹਨ ਪ੍ਰੰਤੂ ਸਾਨੂੰ ਸਭ ਨੂੰ ਸ਼ਹਿਰ ਅੰਦਰ ਜਾ ਬਾਹਰ-ਦੂਰ ਦੁਰਾਂਡੇ ਕੰਮ ਕਰਦੇ ਸਮੇਂ  ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਕਰੋਨਾ ਅਜੇ ਖਤਮ ਨਹੀਂ ।

ਪੱਤਰਕਾਰਾ ਵਲੋਂ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਵੱਡਾ ਉਪਰਾਲਾ

ਬੱਧਨੀ ਕਲਾਂ/ਮੋਗਾ-ਜੂਨ 2020- (ਗੁਰਸੇਵਕ ਸਿੰਘ ਸੋਹੀ) ਮੋਗਾ ਜ਼ਿਲ੍ਹਾ ਦੇ ਪਿੰਡ ਬੁੱਟਰ ਕਲਾਂ ਵਿੱਚ ਭਿਅੰਕਰ ਬਿਮਾਰੀ  ਕੋਰੋਨਾ ਦੇ ਚਲਦਿਆਂ ਸਾਰੇ ਹੀ ਦੇਸ਼ ਦੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਹੀ ਨੁਕਸਾਨ ਹੋ ਰਿਹਾ ਹੈ ਤੇ ਬੱਚੇ ਘਰਾਂ ਵਿਚ ਰਹਿਣ ਕੇ ਪੜ੍ਹਾਈ ਵੱਲ ਧਿਆਨ ਨਾ ਦੇਣ ਦੀ ਬਜਾਏ ਵੱਧ ਧਿਆਨ ਮੌਬਾਇਲ ਫੋਨ ਜੀ ਤੇ ਖੇਡਣ ਵਿਚ ਦੇ ਰਹੇ ਹਨ । ਜਿਸ ਦੇ ਕਰਕੇ ੳੁਹ ਆਪਣੀ ਕੀਤੀ ਪਹਿਲੀ ਪੜ੍ਹਾਈ ਵੀ ਭੁਲਦੇ ਜਾ ਰਹੇ ਹਨ।ਇਸ ਹਾਲਤ ਨੂੰ ਮੁੱਖ ਰੱਖਕੇ ਜੁਰਮ ਔਰ ਕਾਨੂੰਨ ਟੀ਼ਵੀ਼ ਦੇ ਪੱਤਰਕਾਰਾਂ ਵਲੋਂ ਪਹਿਲੀ ਕਲਾਸ ਤੋਂ ਸੱਤਵੀਂ ਕਲਾਸ ਦੇ ਵਿਦਿਆਰਥੀ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਰਵਿੰਦਰ ਬੁੱਟਰ ਜੋ ਕਿ ਜੁਰਮ ਔਰ ਕਾਨੂੰਨ ਟੀ ਵੀ ਦੇ ਬਿਊਰੋ ਚੀਫ ਹਨ ਦੇ ਘਰ ਮਾਂ ਬੱਚਿਆਂ ਨੂੰ ਫਰੀ ਟਿਊਸ਼ਨਾਂ ਪੜਾੳੁਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ।ਜਿਸ ਜੁਰਮ ਅੌਰ ਕਾਨੂੰਨ ਟੀਵੀ ਚੈਨਲ ਦੀ ਸਮੂਹ ਟੀਮ ਅਤੇ ਬਾਬਾ ਫ਼ਰੀਦ ਪਬਲਿਕ ਸਕੂਲ ਬੱਧਨੀ ਕਲਾਂ ਦੇ ਪ੍ਰਿੰਸੀਪਲ ਸ: ਸੁਰਿੰਦਰ ਸਿੰਘ ਜੀ ਅਤੇ ਮੈਡਮ ਸਰਬਜੀਤ ਸ਼ਰਮਾ ਨੇ ਪੂਰਾ ਸਾਥ ਦਿੱਤਾ ਤੇ ਬੱਚਿਆਂ ਦਾ ਪੜ੍ਹਾੲੀ ਵਿਚ ਮਨ ਲਾਕੇ ਪੜਨ ਦਾ ਹੌਸਲਾ ਵੀ ਵਧਾਇਆ ਹੈ।ਜਿਸ ਵਿੱਚ ਜੁਰਮ ਅੌਰ ਕਾਨੂੰਨ ਟੀਵੀ ਚੈਨਲ ਦੀ ਸਮੂਹ ਟੀਮ ਤੇ ਪ੍ਰਿੰਸੀਪਲ ਸ: ਸੁਰਿੰਦਰ ਸਿੰਘ ਜੀ ਵਲੋਂ ਬੱਚਿਆਂ ਨੂੰ ਫਰੀ ਕਾਪੀਆਂ,ਪੈਨ,ਪੈਨਸਲਾਂ,ਰਬੜਾ,ਵੀ ਵੰਡੀਆਂ ਗਈਆਂ ਤੇ ਸਰਕਾਰ ਆਦੇਸਾ ਮੁਤਾਬਿਕ ਸੋਸ਼ਲ ਡਿਸਟੈਂਸ ਨੂੰ ਵੀ ਮੁੱਖ ਰੱਖਿਆ ਗਿਆ ਤੇ ਬੱਚਿਆਂ ਨੂੰ ਫਰੀ ਮਾਸਕ ਵੀ ਵੰਡੇ ਗਏ।

ਮਹਿਲ ਕਲਾਂ ਥਾਣੇ ਚ ਬੰਦ ਇੱਕ ਹਵਾਲਾਤੀ ਦੀ ਰਿਪੋਰਟ ਆਈ ਕੋਰੋਨਾ ਪਾਜਿਟਵ

ਕੁਝ ਦਿਨ ਪਹਿਲਾਂ ਭੇਜੇ ਸੀ ਜਾਂਚ ਲਈ ਸੈਂਪਲ- ਧਾਲੀਵਾਲ

ਪੁਲਿਸ ਮੁਲਾਜ਼ਮਾਂ ਚ ਸਹਿਮ ਦਾ ਮਹੌਲ

 ਮਹਿਲ ਕਲਾਂ/ਬਰਨਾਲਾ-ਜੂਨ 2020 (ਗੁਰਸੇਵਕ ਸਿੰਘ ਸੋਹੀ)- ਮਹਿਲ ਕਲਾਂ ਪੁਲਿਸ ਵੱਲੋਂ ਪਿਛਲੇ ਦਿਨੀ ਗਿ੍ਫਤਾਰ ਕੀਤੇ ਗਏ ਇੱਕ ਵਿਅਕਤੀ ਦੀ ਰਿਪੋਰਟ ਕੋਰੋਨਾ ਪੋਜਟਿਵ ਆਉਣ ਉਸ ਦੇ ਸੰਪਰਕ ਵਿੱਚ ਆਏ ਪੁਲਸ ਕਰਮਚਾਰੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂਂ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਕੋਰੋਨਾ ਨੋਡਲ ਅਫਸਰ ਡਾ ਸਿਮਰਨਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਮਹਿਲ ਕਲਾਂ ਦੀ ਪੁਲਿਸ ਵੱਲੋਂ ਪਿਛਲੇ ਦਿਨੀਂ ਇੱਕ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਇੱਕ ਵਿਅਕਤੀ ਦੇ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ ਲਈ ਸੈਂਪਲ ਭਰਕੇ ਭੇਜੇ ਗਏ ਸਨ।ਜਿਸ ਸੈਂਪਲ ਦੀ ਰਿਪੋਰਟ ਕੋਰੋਨਾ ਪਾਜ਼ਟਿਵ ਆਈ ਹੈ।ਉਨ੍ਹਾਂ ਕਿਹਾ ਕਿ ਜੁੁਲਫਕਾਰ ਵਾਸੀ ਮਲੇਰਕੋਟਲਾ ਨਾਲ ਸਬੰਧ ਵਿਅਕਤੀ ਦੀ 1ਜੂਨ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ ਲਈ ਸੈਂਪਲ ਭਰ ਕੇ ਭੇਜਿਆ ਗਿਆ ਸੀ।ਇਸ ਸਬੰਧੀ  ਥਾਣਾ ਮਹਿਲ ਕਲਾਂ ਦੇ ਮੁੱਖ ਮੁਨਸੀ ਏ ਐਸ ਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਕੋਲੋਂ  ਪਿਛਲੇ ਦਿਨੀਂ 12000ਦੇ ਕਰੀਬ ਨਸੀਲੀਆਂ ਗੋਲੀਆਂ ਫੜੀਆਂ ਗਈਆ ਸਨ,ਜੋ ਐਨ ਡੀ ਪੀ ਸੀ ਐਕਟ ਅਧੀਨ ਦਰਜ ਕੀਤੇ ਮੁਕੱਦਮੇ ਕਾਰਨ ਜਾਂਚ ਪੜਤਾਲ ਲਈ ਪੁਲਸ ਰਿਮਾਂਡ ਤੇ ਰੱਖਿਆ ਗਿਆ ਸੀ।ਜਿਸ ਨੂੰ ਅਦਾਲਤ ਵਿੱਚ ਪੇਸ ਕਰਨ ਤੋਂ ਪੁਲਸ ਵਲੋਂ ਮਹਿਲ ਕਲਾਂ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਜਾਂਚ ਲਈ ਲਿਜਾਇਆ ਗਿਆ ਸੀ,ਜਿਥੇ ਡਾਕਟਰਾਂ ਦੀ ਟੀਮ ਨੇ ਉਸ ਦੇ ਕੋਰੋਨਾ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ।ਜਿਸ ਦੀ ਰਿਪੋਰਟ ਅੱਜ ਪਾਜਿਟਵ ਆਈ ਹੈ।ਜਿਸ ਦੇ ਤੁਰੰਤ ਬਾਅਦ ਸਿਹਤ ਵਿਭਾਗ ਦੀ ਸਮੁੱਚੀ ਟੀਮ ਨੇ ਪੂਰਾ ਥਾਣਾ ਸੈਨੀਟਾਈਜਰ ਕਰਨ ਉਪਰੰਤ 10 ਪੁਲਸ ਮੁਲਾਜ਼ਮ ਅਤੇ ਕੋਰੋਨਾ ਪੀੜਤ ਵਿਅਕਤੀ ਦੇ ਸਪੰਰਕ ਵਾਲੇ 4 ਹਵਾਲਾਤੀਆਂ ਦੇ ਸੈਂਪਲ ਭਰ ਕੇ ਜਾਂਚ ਲਈ ਭੇਜੇ ਜਾ ਰਹੇ ਹਨ।ਇਸ ਮੌਕੇ ਥਾਣਾ ਮੁਖੀ ਜਸਵਿੰਦਰ ਕੌਰ,ਏਐਸਆਈ ਗੁਰਸਿਮਰਨ ਸਿੰਘ,ਕੋਰੋਨਾ ਨੋਡਲ ਅਫਸਰ ਡਾ ਸਿਮਰਨਜੀਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸਿਹਤ ਕਰਮੀ ਕੁਲਜੀਤ ਸਿੰਘ ਬੀ ਈ ਈ,ਜਸਵੀਰ ਸਿੰਘ ਹੈਲਥ ਇੰਸਪੈਕਟਰ,ਬੂਟਾ ਸਿੰਘ ,ਚਮਕੌਰ ਸਿੰਘ,ਭਜਨ ਸਿੰਘ ਦੀ ਟੀਮ ਹਾਜਰ ਸੀ।ਇਸ ਸਮੇਂ ਕੁਲਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਬਚਾਅ ਸਬੰਧੀ ਪੁਲਸ ਪਹਿਲਾਂ ਹੀ ਜਾਗਰੂਕ ਹੈ।ਪਰ ਫਿਰ ਵੀ ਅਸੀ ਲੋਕਾਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕੁਝ ਹੋਰ ਸਵਾਧਾਨੀਆਂ ਦੱਸੀਆਂ ਹਨ।ਥਾਣੇ ਅੰਦਰ ਬੰਦ ਇੱਕ ਹਵਾਲਾਤੀ ਦੀ ਰਿਪੋਰਟ ਆਉਣ ਨਾਲ  ਪੁਲਸ ਕਰਮਚਾਰੀਆਂ ਤੇ ਕਰੋਨਾ ਸਬੰਧੀ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਪੰਜਾਬੀਆਂ 'ਤੇ ਕਾਂਗਰਸ ਵੱਲੋਂ ਢਾਹੇ ਤਸ਼ੱਦਦ ਖਿਲਾਫ ਸਾਂਝੀ ਲੜਾਈ ਲੜਨਗੇ*

*ਦੋਹਾਂ ਪਾਰਟੀਆਂ ਦੀ ਤਾਲਮੇਲ ਕਮੇਟੀ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਦੀ ਜਾਂਚ ਦੀ ਮੰਗ ਕਰਦਿਆਂ ਰਾਜਪਾਲ ਨੂੰ ਮਿਲੇਗੀ*

ਬੀਜ ਤੇ ਰਾਸ਼ਨ ਘੁਟਾਲਿਆਂ ਦੀ ਨਿਰਪੱਖ ਜਾਂਚ ਦੀ ਕੀਤੀ ਮੰਗ*

ਗੰਨਾ ਕਾਸ਼ਤਕਾਰਾਂ ਦੇ 680 ਕਰੋੜ ਰੁਪਏ ਦਾ ਬਕਾਇਆ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ*

ਚੰਡੀਗੜ,ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਗੁਰਕੀਰਤ ਸਿੰਘ/ਮਨਜਿੰਦਰ ਗਿੱਲ) ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਕਾਂਗਰਸ ਪਾਰਟੀ ਜੋ ਕਿ ਸੂਬੇ ਦੇ ਖਜ਼ਾਨਿਆਂ ਦੀ ਖੁਲ•ੀ ਲੁੱਟ ਕਰ ਰਹੀ ਹੈ,  ਵੱਲੋਂ ਪੰਜਾਬੀਆਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ ਸਾਂਝੀ ਲੜਾਈ ਲੜਨ ਦਾ ਫੈਸਲਾ ਕੀਤਾ ਤੇ ਸ਼ਰਾਬ ਘੁਟਾਲੇ ਕਾਰਨ ਸੂਬੇ ਦੇ ਸਰਕਾਰੀ ਖ਼ਜ਼ਾਨੇ ਨੂੰ ਹੋਏ  5600 ਕਰੋੜ ਰੁਪਏ ਦੇ ਨੁਕਸਾਨ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਤੇ ਆਮ ਆਦਮੀ ਤੇ ਉਦਯੋਗਿਕ ਸੈਕਟਰ ਨੂੰ  ਤੁਰੰਤ ਰਾਹਤ ਦੇਣ ਦੀ ਮੰਗ ਕੀਤੀ।

ਇਥੇ ਸ਼੍ਰੋਮਣੀ ਅਕਾਲੀ ਦਲ  ਅਤੇ ਭਾਜਪਾ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਜਿਸਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਸੂਬਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤੀ, ਵਿਚ ਇਹ ਫੈਸਲਾ ਕੀਤਾ ਗਿਆ ਕਿ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਸਾਂਝੇ ਤੌਰ 'ਤੇ ਮਿਲਿਆ ਜਾਵੇ ਤੇ ਮੰਗ ਪੱਤਰ  ਦੇ ਕੇ ਸ਼ਰਾਬ, ਬੀਜ ਤੇ ਰਾਸ਼ਨ ਘੁਟਾਲਿਆਂ ਦੀ ਨਿਰਪੱਖ ਜਾਂਚ ਤੋਂ ਇਲਾਵਾ ਗੰਨਾ ਉਤਪਾਦ

ਸ੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦੀ ਅਗਵਾਈ ਵਿਚ ਸੰਗਤਾਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਤਰਨ ਤਾਰਨ ਸਾਹਿਬ ਦੇ ਲੰਗਰ ਲਈ ਕਣਕ ਰਵਾਨਾ।

ਹਲਕਾ ਲਹਿਰਾਗਾਗਾ ,ਜੂਨ 2020 - ( ਗੁਰਕੀਰਤ ਸਿੰਘ / ਗੁਰਦੇਵ ਗਾਲਿਬ/ਮਨਜਿੰਦਰ ਗਿੱਲ) ਸ੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਵਲੋਂ ਗੁਰੂਦੁਆਰਿਆਂ ਅਤੇ ਗੁਰੂ ਕੇ ਵਜੀਰਾਂ ਲਈ ਲਗਾਤਾਰ ਲੰਗਰ ਦੀ ਸੇਵਾ ਹਜ਼ੇ ਵੀ ਜਾਰੀ ਹੈ। ਅੱਜ ਹਲਕਾ ਲਹਿਰਾਗਾਗਾ ਵਿੱਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਤਰਨ ਤਾਰਨ ਸਾਹਿਬ ਦੇ ਲੰਗਰ ਲਈ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਨਿਰੰਜਣ ਸਿੰਘ ਭੁਟਾਲ ਦੀ ਅਗਵਾਈ ਵਿੱਚ ਹਲਕਾ ਲਹਿਰਾਗਾਗਾ ਦੀ ਸੰਗਤ ਵਲੋਂ 120 ਕੁਇੰਟਲ ਕਣਕ ਸ੍ਰੀ ਦਰਬਾਰ ਸਾਹਿਬ, ਸ੍ਰੀ ਤਰਨ ਤਾਰਨ ਸਾਹਿਬ ਵਿਖੇ ਰਵਾਨਾ ਕੀਤੀ ਗਈ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਨਿਰੰਜਣ ਸਿੰਘ ਭੁਟਾਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਦਾ ਇਹ ਸਿਲਸਿਲਾ ਲਗਾਤਾਰ ਜ਼ਾਰੀ ਰਹੇਗਾ।
ਫੋਟੋ ਕੈਪਸ਼ਨ- ਸ੍ਰੀ ਦਰਬਾਰ ਸਾਹਿਬ, ਸ੍ਰੀ ਤਰਨ ਤਾਰਨ ਸਾਹਿਬ ਦੇ ਲੰਗਰ ਲਈ ਕਣਕ ਰਵਾਨਾ ਕਰਦੇ ਹੋਏ ਸੀਨੀਅਰ ਅਕਾਲੀ ਆਗੂ ਸਰਦਾਰ ਨਿਰੰਜਣ ਸਿੰਘ ਭੁਟਾਲ ਅਤੇ ਹੋਰ।

ਪੰਜਾਬ ਸਰਕਾਰ ਨੇ ਦਲ ਖ਼ਾਲਸਾ ਦੇ 5 ਜੂਨ ਦੇ ਮਾਰਚ 'ਤੇ ਲਾਈ ਰੋਕ

ਅੰਮਿ੍ਤਸਰ,   ਜੂਨ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਦਲ ਖ਼ਾਲਸਾ ਵੱਲੋਂ 5 ਜੂਨ ਨੂੰ ਕੱਢੇ ਜਾ ਰਹੇ ਘੱਲੂਘਾਰਾ ਯਾਦਗਾਰੀ ਮਾਰਚ 'ਤੇ ਪੰਜਾਬ ਸਰਕਾਰ ਨੇ ਰੋਕ ਲਾ ਦਿੱਤੀ ਹੈ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 7 ਤਰੀਕ ਤੱਕ ਧਾਰਮਿਕ ਸਥਾਨ ਨਾ ਖੋਲ੍ਹੇ ਜਾਣ ਅਤੇ ਗ੍ਰਹਿ ਮੰਤਰਾਲੇ ਦੀਆਂ ਲਾਕਡਾਊਨ ਹਦਾਇਤਾਂ ਨੂੰ ਆਧਾਰ ਬਣਾ ਕੇ ਅੰਮਿ੍ਤਸਰ ਪ੍ਰਸ਼ਾਸਨ ਨੇ ਦਲ ਖ਼ਾਲਸਾ ਦੇ ਮਾਰਚ ਤੇ ਰੋਕ ਲਾ ਦਿੱਤੀ ਹੈ, ਜਿਸ ਦਾ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ। ਉਨ੍ਹਾਂ ਕਿਹਾ ਕਿ ਮਾਰਚ ਵਿਚ ਘੱਟ ਤੋਂ ਘੱਟ ਗਿਣਤੀ ਅਤੇ ਸਰੀਰਕ ਦੂਰੀ ਬਣਾ ਕੇ ਚੱਲਣ ਬਾਰੇ ਸਰਕਾਰ ਨੂੰ ਲਿਖਿਆ ਸੀ, ਪਰ ਕੇਂਦਰ ਦੀਆਂ ਹਦਾਇਤਾਂ ਅਨੁਸਾਰ ਮਾਰਚ ਲਈ ਇਜਾਜ਼ਤ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਮਾਰਚ 'ਤੇ ਲੱਗੀ ਪਾਬੰਦੀ ਤੋਂ ਬਾਅਦ ਪਾਰਟੀ ਨੇ ਫ਼ੈਸਲਾ ਕੀਤਾ ਕਿ ਸ਼ਹੀਦਾਂ ਨੂੰ ਯਾਦ ਕਰਨ ਲਈ ਦਲ ਖ਼ਾਲਸਾ ਦਫ਼ਤਰ ਤੋਂ 5 ਜੂਨ ਨੂੰ ਕੇਵਲ 5 ਸਿੰਘ ਹੀ ਸ੍ਰੀ ਦਰਬਾਰ ਸਾਹਿਬ ਤਕ ਪੈਦਲ ਜਾਣਗੇ ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਰਦਾਸ ਕਰਨਗੇ। ਉਨ੍ਹਾਂ ਕਿਹਾ ਕਿ 6 ਜੂਨ ਨੂੰ ਅੰਮਿ੍ਤਸਰ ਬੰਦ ਦਾ ਸੱਦਾ ਵੀ ਨਹੀਂ ਦੇ ਰਹੇ।  

4000 ਕਰੋੜ ਰੁਪਏ ਦੇ ਬੀਜ ਘੁਟਾਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਹਿਰਾਸਤੀ ਪੁੱਛ ਗਿੱਛ ਕੀਤੀ ਜਾਵੇ - ਅਕਾਲੀ ਦਲ

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਮੁਹੱਈਆ ਸ਼ਰਣ ਦੀ ਬਦੌਲਤ ਕਰਨਾਲ ਸੀਡਜ਼ ਸਟੋਰ ਦਾ ਮਾਲਕ ਗ੍ਰਿਫਤਾਰੀ ਤੋਂ ਬਚ ਰਿਹੈ

ਮਾਮਲੇ ਵਿਚ ਲੋਕ ਇਨਸਾਫ ਪਾਰਟੀ ਦੀ ਸ਼ਮੂਲੀਅਤ ਦੀ ਵੀ ਪੜਤਾਲ ਕੀਤੀ ਜਾਵੇ

ਚੰਡੀਗੜ, ਜੂਨ 2020 -( ਇਕ਼ਬਾਲ ਸਿੰਘ ਰਸੂਲਪੁਰ/ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-

ਸ਼੍ਰੋਮਣੀ ਅਕਾਲੀ ਦਲ ਨੇ ਅੱਜ  ਡੇਰਾ ਬਾਬਾ ਨਾਨਕ ਆਧਾਰਿਤ ਬੀਜ ਸਟੋਰ ਵੱਲੋਂ ਪੀ ਆਰ 128 ਅਤੇ ਪੀ ਆਰ 129 ਦੇ ਨਕਲੀ ਬੀਜ ਤਿਆਰ ਕਰਨ ਦੇ ਮੁੱਖ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਤੇ ਉਸਦੀ ਹਿਰਾਸਤੀ ਪੁੱਛ ਗਿੱਛ ਕੀਤੇ ਜਾਣ ਦੀ ਮੰਗ ਕੀਤੀ ਤੇ ਕਿਹਾ ਕਿ ਇਸ ਨਕਲੀ ਬੀਜ ਦੇ ਕਾਰਨ ਸੂਬੇ ਵਿਚ ਕਿਸਾਨਾਂ ਦੀ ਜ਼ਿੰਦਗੀ ਤਬਾਹ ਹੋ ਰਹੀ ਹੈ ਜਦਕਿ ੂੰ ਐਸ ਆਈ ਟੀ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਮੱਦੇਨਜ਼ਰ ਲੋਕ ਇਨਸਾਫ ਪਾਰਟੀ (ਐਲ ਆਈ ਪੀ) ਦੀ ਇਸ 4000 ਕਰੋੜ ਰੁਪਏ ਦੇ ਘੁਟਾਲੇ ਵਿਚ ਭੂਮਿਕਾ ਦੀ ਵਿਸਥਾਰਿਤ ਜਾਂਚ ਕੀਤੇ ਜਾਣ ਦੀ ਜਰੂਰਤ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ੍ਰ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਹੈਰਾਨੀਜਨਕ ਗੱਲ ਹੈ ਕਿ ਐਸ ਆਈ ਟੀ ਨੇ ਹਾਲੇ ਤੱਕ ਕਰਨਾਲ ਐਗਰੀ ਸੀਡਜ਼ ਦੇ ਮਾਲਕ ਲੱਕੀ ਢਿੱਲੋਂ ਨੂੰ ਗ੍ਰਿਫਤਾਰ ਕਰਨ ਦੀ ਜ਼ਰੂਰਤ ਨਹੀਂ ਸਮਝੀ ਹਾਲਾਂਕਿ ਉਸਦੀ ਬੀਜ ਘੁਟਾਲੇ ਵਿਚ ਸ਼ਮੂਲੀਅਤ ਦਾ ਪਰਦਾਫਾਸ਼ 11 ਮਈ ਨੂੰ  ਹੀ  ਗਿਆ ਸੀ। ਇਹਨਾਂ ਆਗੂਆਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮਾਮਲਾ ਉਠਾਉਣ ਤੋਂ ਬਾਅਦ ਇਸ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਗਠਨ ਕੀਤਾ ਗਿਆ ਸੀ ਤੇ ਲੱਕੀ ਢਿੱਲੋਂ ਵੱਲੋਂ ਬਰਾੜ ਸੀਡਜ਼, ਜਿਸਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ,  ਨੂੰ ਨਕਲੀ ਬੀਜ਼ ਸਪਲਾਈ ਕਰਨ ਦੀ ਗੱਲ ਸਾਹਮਣੇ ਆਉਣ ਦੇ ਬਾਵਜੂਦ ਲੱਕੀ ਢਿੱਲੋਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹਨਾਂ ਆਗੂਆਂ ਨੇ ਕਿਹਾ ਕਿ ਇਸ ਗੱਲ ਦੇ ਪੁਖ਼ਤ ਸਬੂਤ ਮੌਜੂਦ ਹਨ ਕਿ ਬਰਾੜ ਸੀਡਜ਼ ਦੇ ਦਫਤਰ ਤੋਂ ਜ਼ਬਤ ਕੀਤੀਆਂ ਬਿੱਲ ਰਸੀਦਾਂ ਤੇ ਮੁਲਜ਼ਮਾਂ ਵੱਲੋਂ ਦਿੱਤੇ ਬਿਆਨਾਂ ਤੋਂ ਇਹ ਸਪਸ਼ਟ ਹੈ ਕਿ ਜਾਅਲੀ ਬੀਜ ਕਰਨਾਲ ਐਗਰੀ ਸੀਡਜ਼ ਵੱਲੋਂ ਸਪਲਾਈ ਕੀਤੇ ਗਏ ਸਨ।

ਅਕਾਲੀ ਆਗੂਆਂ  ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਐਸ ਆਈ ਟੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ  ਲੱਕੀ ਢਿੱਲੋਂ ਨੂੰ ਦਿੱਤੀ ਗਈ ਸਿਆਸੀ ਸਰਪ੍ਰਸਤੀ ਦੇ ਕਾਰਨ ਹੀ ਕਰਨਾਲ ਐਗਰੀ ਸਡੀਜ਼ ਦੇ ਖਿਲਾਫ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮੰਤਰੀ ਨੇ ਮੁਲਜ਼ਮ ਨੂੰ ਇਕ ਸੇਫ ਹਾਊਸ ਵਿਚ ਪਨਾਹ ਦਿੱਤੀ ਹੈ ਤੇ ਇਸੇ ਕਾਰਨ ਐਸ ਆਈ ਟੀ ਉਸਨੂੰ ਗ੍ਰਿਫਤਾਰ ਕਰਨ ਵਿਚ ਅਸਮਰਥ ਹੈ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਹਵਾਲੇ ਕਰਨ ਜਾਂ ਫਿਰ ਇਸ ਮਾਮਲੇ ਦੀ ਪੜਤਾਲ ਹਾਈ ਕੋਰਟ ਤੋਂ ਕਰਵਾਈ ਜਾਵੇ ਤਾਂ ਜੋ ਲੱਕੀ ਢਿੱਲੋਂ ਨੂੰ  ਗ੍ਰਿਫਤਾਰ ਕੀਤਾ  ਜਾ ਸਕੇ ਤੇ ਉਸ ਤੋਂ ਤੁਰੰਤ ਪੁੱਛ ਗਿੱਛ ਕੀਤੀ ਜਾ ਸਕੇ।

ਅਕਾਲੀ ਨੇਤਾਵਾਂ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਨੇਤਾ ਬਲਜਿੰਦਰ ਸਿੰਘ ਭੂੰਦੜੀ ਦੀ ਬੀਜ ਘੁਟਾਲੇ ਵਿਚ ਗ੍ਰਿਫਤਾਰ ਤੋਂ ਇਹ ਵੀ ਸਾਬਤ ਹੋ ਗਿਆ ਹੈ ਕਿ ਇਸ ਘੁਟਾਲੇ ਦੇ ਵੱਡੇ ਪਹਿਲੂ ਹਨ ਤੇ ਇਸ ਵਿਚ ਲੋਕ ਇਨਸਾਫ ਪਾਰਟੀ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਐਸ ਆਈ ਟੀ ਨੂੰ ਲੋਕ ਇਨਸਾਫ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਤੋਂ ਵੀ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਤਾਂ ਜੋ ਭੂੰਦੜੀ ਤੇ ਪਾਰਟੀ ਦੇ ਹੋਰ ਮੈਂਬਰਾਂ ਦੀ ਇਸ ਘੁਟਾਲੇ ਵਿਚ ਸ਼ਮੂਲੀਅਤ ਲਈ ਮਿਲੀ ਸਿਆਸੀ ਸਰਪ੍ਰਸਤੀ ਦਾ ਪਰਦਾਫਾਸ਼ ਹੋ ਸਕੇ। ਉਹਨਾਂ ਕਿਹਾ ਕਿ ਭੂੰਦੜੀ ਵੱਲੋਂ ਬੀਜਾਂ ਦੀ ਗਿਣਤੀ ਵਧਾਉਣ ਦਾ ਤੱਥ ਸਾਬਤ ਹੋਣ ਨੇ ਸਾਬਤ ਕੀਤਾ ਹੈ ਕਿ ਬੀਜ ਘੁਟਾਲੇ ਵਿਚ ਅੰਤਰ ਰਾਜੀ ਗਿਰੋਹ ਸ਼ਾਮਲ ਹੈ ਜਿਸਨੇ ਲੋਕ ਇਨਸਾਫ ਪਾਰਟੀ ਤੇ ਕਾਂਗਰਸ ਪਾਰਟੀ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੀ ਸਿਆਸੀ ਸਰਪ੍ਰਸਤੀ ਦੀ ਮਦਦ ਨਾਲ ਇਹ ਕੰਮ ਨੇਪਰੇ ਚਾੜਿ•ਆ ਹੈ।

ਸ੍ਰੀ ਗਰੇਵਾਲ ਤੇ ਸ੍ਰੀ ਢਿੱਲੋਂ ਨੇ ਕਿਹਾ ਕਿ ਐਸ ਆਈ ਟੀ ਬੀਜ ਘੁਟਾਲੇ ਦੀ ਪੜਤਾਲ ਸਹੀ ਤਰੀਕੇ ਨਹੀਂ ਕਰ ਰਹੀ।  ਉਹਨਾਂ ਕਿਹਾ ਕਿ ਇਹ ਛੋਟੀਆਂ ਮੱਛੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਜਦਕਿ ਵੱਡੀਆਂ ਮੱਛੀਆਂ ਆਜ਼ਾਦ ਘੁੰਮ ਰਹੀਆਂ ਹਨ। ਇਹਨਾਂ ਆਗੂਆਂ ਨੇ ਕਿਹਾ ਕਿ  ਮੁਲਜ਼ਮਾਂ ਖਿਲਾਫ ਜਾਣ ਬੁੱਝ ਕੇ ਜ਼ਮਾਨਤ ਮਿਲ ਜਾਣ ਵਾਲੇ ਛੋਟੇ ਕੇਸ ਦਰਜ ਕੀਤੇ ਗਏ ਹਨ ਤਾਂ ਜੋ ਮਾਮਲਾ ਰਫਾ ਦੱਫਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਐਸ ਆਈ ਟੀ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੀ ਤੇ ਇਸਨੂੰ ਜਾਂ ਤਾਂ ਮੁੱਖ ਦੋਸ਼ੀ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਫਿਰ ਮੁੱਖ ਮੰਤਰੀ ਨੂੰ ਐਸ ਆਈ ਟੀ ਭੰਗ ਕਰ ਕੇ ਮਾਮਲੇ ਦੀ ਨਿਰਪੱਖ ਤੇ ਆਜ਼ਾਦ ਜਾਂਚ ਕਰਵਾਉਣੀ ਚਾਹੀਦੀ ਹੈ।

ਇਹਨਾਂ ਨੇਤਾਵਾਂ ਨੇ ਸੂਬੇ ਭਰ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਬੀਜ ਘੁਟਾਲੇ ਦੇ ਦੋਸ਼ੀਆਂ ਖਿਲਾਫ ਖੁੱਲ• ਕੇ ਸਾਹਮਣੇ ਆਉਣ ਅਤੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਮੁਆਵਜ਼ਾ ਲੈਣ ਦੇ ਮਾਮਲੇ ਵਿਚ ਅਕਾਲੀ ਦਲ ਉਹਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਹੋਵੇਗਾ।

People demands World Peace Nobel Prize to Sikh community for their social services around the world

Chandigarh(B.S SHARMA,RANA SHEIKH DAULAT)
In any corner of the world, without distinction of any caste, creed, religion or gender, Sikhs always come first to help anyone in pain or hardship.Recommending the Government of India for the Nobel Prize to the Sikh community, for its exemplary services to mankind in providing free food (langar) and shelter to every human being during difficult circumstances around the world. The cleanliness of their religious places, the humility of their service, community kitchen and shoe storage in gurdwaras are exemplary this was Congress candidate from Kalka Assembly Manveer Kaur Gill asked Prime Minister Narendra Modi to demand he Sikh community the World Peace Nobel Prize. Gill said that It is rare for Sikhs to be involved in heinous crimes like atrocities against women,there is hardly any such incident in history when during a war, during the Partition of the country, or during a riot, the Sikhs have disrespected women of any other religion. In an emergency, you can leave a daughter or sister in a Sikh family without fearless shelter.These people always stood the test of time despite their poor leadership. Sikhs have never included a person of any other religion in deceit or forcible Sikhism. This is the right time for the Sikh community to move towards pure devotion, peace and service as preached by its founder Shri Guru Nanak Dev Ji.
Government of India should consider this recommendation, whereas the riots against the Sikhs in 1984 and the Indian Army in Harmandir Sahib will serve as an ointment on the plague.The Peace Prize in Harmandir Sahib will keep India alive for centuries.

ਪੰਜਾਬ ਚ ਕੋਰੋਨਾ ਵਾਇਰਸ ਨਾਲ ਇਕ ਹੋਰ ਮੌਤ, 28 ਪਾਜ਼ੇਟਿਵ ਕੇਸ

ਚੰਡੀਗੜ,ਜੂਨ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਪੰਜਾਬ ਚ ਕੋਰੋਨਾ ਕਾਰਨ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ।ਲੁਧਿਆਣਾ ਦੇ ਡੀਐੱਮਸੀ ਹਸਪਤਾਲ 'ਚ ਦਾਖਲ ਜਲੰਧਰ ਦੇ 64 ਸਾਲਾ ਬਜ਼ੁਰਗ ਨੇ ਮੰਗਲਵਾਰ ਦੇਰ ਰਾਤ ਕਰੀਬ ਇਕ ਵਜੇ ਦਮ ਤੋੜ ਦਿੱਤਾ। ਉਸ ਨੂੰ ਇਕ ਜੂਨ ਨੂੰ ਸਾਹ 'ਚ ਦਿੱਕਤ ਕਾਰਨ ਦਾਖਲ ਕਰਵਾਇਆ ਗਿਆ ਸੀ। ਉਸ ਦੀ ਤਬੀਅਤ ਲਗਾਤਾਰ ਵਿਗੜ ਰਹੀ ਸੀ। ਮਰੀਜ਼ ਨੂੰ ਸ਼ੂਗਰ ਦੀ ਸ਼ਿਕਾਇਤ ਵੀ ਸੀ। ਇਸ ਦੇ ਨਾਲ ਹੀ ਜਲੰਧਰ 'ਚ ਮਰਨ ਵਾਲਿਆਂ ਦੀ ਗਿਣਤੀ ਨੌਂ ਹੋ ਗਈ ਹੈ। ਸੂਬੇ 'ਚ ਮ੍ਰਿਤਕਾਂ ਦਾ ਅੰਕੜਾ 48 ਹੋ ਗਿਆ ਹੈ।

ਉੱਥੇ, ਬੁੱਧਵਾਰ ਨੂੰ ਸੂਬੇ 'ਚ 28 ਨਵੇਂ ਮਾਮਲੇ ਸਾਹਮਣੇ ਆਏ। ਸੂਬੇ 'ਚ ਹੁਣ ਕੁੱਲ 2454 ਮਰੀਜ਼ ਹੋ ਗਏ ਹਨ। ਹਾਲਾਂਕਿ, ਇਨ੍ਹਾਂ 'ਚੋਂ ਸਰਗਰਮ ਮਰੀਜ਼ ਸਿਰਫ਼ 378 ਹੀ ਹਨ। ਸੂਬੇ 'ਚ ਮਰੀਜ਼ਾਂ ਦੀ ਰਿਕਵਰੀ ਰੇਟ 84 ਫ਼ੀਸਦੀ ਦੇ ਕਰੀਬ ਹੈ। ਮੰਗਲਵਾਰ ਨੂੰ ਪਠਾਨਕੋਟ 'ਚ ਛੇ, ਮੋਹਾਲੀ 'ਚ ਸੱਤ, ਹੁਸ਼ਿਆਰਪੁਰ ਤੇ ਫਰੀਦਕੋਟ 'ਚ ਤਿੰਨ-ਤਿੰਨ, ਮੁਕਤਸਰ, ਪਟਿਆਲਾ ਤੇ ਅੰਮ੍ਰਿਤਸਰ 'ਚ ਦੋ-ਦੋ ਅਤੇ ਫਾਜ਼ਿਲਕਾ 'ਚ ਇਕ ਕੇਸ ਸਾਹਮਣੇ ਆਇਆ।

ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਦੇ ਸਿਆਸੀ ਸਕੱਤਰ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ

ਪਾਤੜਾਂ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਸਿਆਸੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਥੇਬੰਧਕ ਸਕੱਤਰ ਗੁਰਸੇਵਕ ਸਿੰਘ ਧੂਹੜ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਤਨੀ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਗੁਰਸੇਵਕ ਸਿੰਘ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨੀ 'ਚ ਸਨ, ਜਿਸ ਦੇ ਚੱਲਦਿਆਂ ਬੀਤੀ ਰਾਤ ਉਨ੍ਹਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ । ਗੁਰਸੇਵਕ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਦੇ ਅਕਾਲੀ ਹਲਕਿਆਂ ਦੇ ਨਾਲ-ਨਾਲ ਪਿੰਡਾਂ 'ਚ ਸੋਗ ਦੀ ਲਹਿਰ ਦੌੜ ਗਈ ।

ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੇਸ ਵੇਅ ਪੰਜਾਬੀਆਂ ਲਈ ਕੇਂਦਰ ਦਾ ਸ਼ਾਨਦਾਰ ਤੋਹਫਾ- ਧਾਲੀਵਾਲ

ਐਕਸਪ੍ਰੇਸ ਵੇਅ ਲਈ ਕੇਂਦਰ ਸਰਕਾਰ, ਗਡਕਰੀ ਤੇ ਬੀਬਾ ਬਾਦਲ ਦਾ ਕੀਤਾ ਧੰਨਵਾਦ 

ਰਾਏਕੋਟ/ਲੁਧਿਆਣਾ,ਜੂਨ 2020-(ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-
 ਕੇਂਦਰ ਸਰਕਾਰ ਵੱਲੋਂ ਦਿੱਲੀ-ਕੱਟੜਾ ਐਕਸਪ੍ਰੇਸ ਵੇਅ ਵਿੱਚ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰਨਾਂ ਹਿੱਸਿਆਂ ਨੂੰ ਜੋੜਨ ਲਈ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵੇਅ ਨਾਲ ਜਿਥੇ ਸਿੱਖ ਧਰਮ ਦੇ ਪੰਜ ਇਤਿਹਾਸਕ ਧਾਰਮਿਕ ਅਸਥਾਨਾਂ ਦੀ ਯਾਤਰਾ ਸੌਖਾਲੀ ਹੋਵੇਗੀ, ਉਥੇ ਹੀ ਦਿੱਲੀ-ਅੰਮ੍ਰਿਤਸਰ ਵਿਚਕਾਰ ਦੂਰੀ ਘੱਟ ਜਾਵੇਗੀ, ਜਿਸ ਨਾਲ ਸਮੇਂ ਦੀ ਕਾਫੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੇਸ ਵੇਅ ਨਾਲ ਪੰਜਾਬ ਦੇ ਅੰਮ੍ਰਿਤਸਰ ਸਾਹਿਬ ਨੂੰ ਜੋੜਨ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਵੱਲੋਂ ਵਿਸ਼ੇਸ਼ ਯਤਨ ਕੀਤੇ ਗਏ ਸਨ, ਜਦਕਿ ਕਾਂਗਰਸ ਸਰਕਾਰ ਵੱਲੋਂ ਅੰਮ੍ਰਿਤਸਰ ਨੂੰ ਇਸ ਵੇਅ 'ਚੋਂ ਬਾਹਰ ਕੱਢਣ ਕੋਸ਼ਿਸ਼ ਕੀਤੀ ਗਈ,ਜਿਸ ਨਾਲ ਕਾਂਗਰਸ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋਇਆ ਸੀ ਪ੍ਰੰਤੂ ਕੇਂਦਰੀ ਮੰਤਰੀ ਗਡਕਰੀ ਤੇ ਹਰਦੀਪ ਪੁਰੀ ਅਤੇ ਬੀਬਾ ਬਾਦਲ ਨੇ ਅਜਿਹਾ ਹੋਣ ਤੋਂ ਬਚਾਅ ਲਿਆ ਅਤੇ ਪੰਜਾਬ ਨੂੰ ਇੱਕ ਸੁਨਹਿਰੀ ਤੋਹਫਾ ਪ੍ਰਦਾਨ ਕੀਤਾ ਹੈ। ਜਿਸ ਲਈ ਸਮੁੱਚਾ ਪੰਜਾਬ ਉਨ੍ਹਾਂ ਦਾ ਧੰਨਵਾਦੀ ਹੈ।

ਸਬ ਸੈਂਟਰ ਧਨੇਰ ਵਿਖੇ ਮਲੇਰੀਆ, ਬੁਖਾਰ ਸਬੰਧੀ ਕੈਂਪ ਲਾਇਆ ਗਿਆ।

ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-ਡਾਕਟਰ ਗੁਰਿੰਦਰਬੀਰ ਸਿੰਘ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਕਟਰ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਸਬ ਸੈਂਟਰ ਧਨੇਰ ਵਿਖੇ ਮਲੇਰੀਆ ਡੇਂਗੂ ਸਬੰਧੀ ਲੋਕਾਂ ਦਾ ਇਕੱਠ ਕਰਕੇ ਕੈਂਪ ਲਾਇਆ ਗਿਆ।ਸੀ.ਐੱਚ.ਓ ਅਰਸ਼ਦੀਪ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਲੇਰੀਆ,ਬੁਖਾਰ ਅਤੇ ਮੱਛਰ ਤੋਂ ਬਚਣ ਦੇ ਲਈ ਮਸਰਦਾਨੀਆਂ ਦੀ ਵਰਤੋਂ ਕਰੋ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ ਆਪੋ-ਆਪਣੇ ਘਰਾਂ ਦਾ ਆਲਾ-ਦੁਆਲਾ ਸਾਫ ਸੁਥਰਾ ਰੱਖੋ,ਪਾਣੀ ਨਾ ਖੜ੍ਹਨ ਦੇਵੋ,ਮੱਛਰ ਭਜਾਓ ਕਰੀਮਾਂ ਦੀ ਵਰਤੋਂ ਕਰੋ।ਇਸ ਕੈਂਪ ਨੂੰ ਗੁਰਮੇਲ ਸਿੰਘ ਢਿੱਲੋਂ ਹੈਲਥ ਇੰਸਪੈਕਟਰ ਨੇ ਵੀ ਮਲੇਰੀਆ ਬੁਖ਼ਾਰ ਅਤੇ ਹੋਰ ਬਿਮਾਰੀਆਂ ਤੋਂ ਬਚਣ ਦੇ ਵੱਖ-ਵੱਖ ਉਪਰਾਲੇ ਦੱਸੇ ਕਿਸ ਤਰ੍ਹਾਂ ਇਨ੍ਹਾਂ ਤੋਂ ਛੁਟਕਾਰਾ ਪਾਇਆ ਜਾ ਸਕੇ।ਇਸ ਮੌਕੇ ਬਲਜਿੰਦਰ ਸਿੰਘ ਸਿਹਤ ਕਰਮਚਾਰੀ,ਹਰਮਨਦੀਪ ਕੌਰ ਏ.ਐੱਨ.ਐੱਮ,ਆਸ਼ਾ ਵਰਕਰਾ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾ ਮੌਜੂਦ ਸਨ।

ਬਿਜਲੀ ਬਿੱਲ 2020 ਦਾ ਕੀਤਾ ਗਿਆ ਵਿਰੋਧ।

ਧਨੋਲਾ/ਬਰਨਾਲਾ,ਜੂਨ 2020- (ਗੁਰਸੇਵਕ ਸਿੰਘ ਸੋਹੀ)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਕਾਮਰੇਡ ਪ੍ਰਤਾਪ ਸਿੰਘ ਭਵਨ ਧਨੋਲਾ ਵਿਖੇ ਬਰਾਂਚ ਧਨੋਲਾ ਅਤੇ ਸੀ,ਪੀ,ਆਈ,ਐਮ ਦੇ ਸਰਗਰਮ ਵਰਕਰਾਂ ਵੱਲੋਂ ਰੈਲੀ ਕੀਤੀ ਗਈ।ਇਸ ਮੌਕੇ ਸਾਥੀਆ ਨੇ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ।ਇਸ ਸਭਾ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਲਾਲ ਸਿੰਘ ਧਨੋਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਉਣ ਵਾਲੇ ਮੌਨਸੂਨ ਸੈਸ਼ਨ ਵਿੱਚ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਜਾਂ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਕੈਬਨਿਟ ਵਿੱਚ ਪਾਸ ਕਰਵਾ ਕੇ ਸੂਬਿਆਂ ਦੀ ਬਾਂਹ ਮਹੋੜਨੀ ਸੁਰੂ ਕਰ ਦਿੱਤੀ ਹੈ।ਸਿਰਫ ਕੇਰਲਾ ਹੀ ਇੱਕ ਅਜਿਹਾ ਸੂਬਾ ਹੈ ਜਿਸ ਦੀ ਅਗਵਾਈ ਸੀ.ਪੀ,ਆਈ ,ਅੈਮ ਕਰ ਰਹੀ ਹੈ ਜਿਸ ਨੇ ਵਿਧਾਨ ਸਭਾ ਚੋ ਇਨ੍ਹਾਂ ਬਿਲਾ ਦਾ ਵਿਰੋਧ ਕੀਤਾ। ਇਸ ਮੌਕੇ ਕਾਮਰੇਡ ਲਾਲ ਸਿੰਘ ਧਨੋਲਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਉਹ ਵੀ ਵਿਧਾਨ ਸਭਾ ਵਿੱਚ ਬਿਲ ਦਾ ਵਿਰੋਧ ਕਰਕੇ ਮਤਾ ਪਾਸ ਕਰਨ।ਉਨ੍ਹਾਂ ਨੇ ਕਿਹਾ ਕਿ ਜੇ ਬਿਜਲੀ ਨਿੱਜੀ ਹੱਥਾਂ ਵਿੱਚ ਚਲੀ ਗਈ ਤਾਂ ਗਰੀਬ ਵਰਗ ਜੋ 200 ਯੁਨਿਟ ਪ੍ਰਤੀ ਮਹੀਨਾ ਅਤੇ ਕਿਸਾਨਾਂ ਨੂੰ ਖੇਤੀਬਾੜੀ ਲਈ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਦਿੱਤੀਆ ਸਹੂਲਤਾਂ ਤੋਂ ਵਾਝੇ ਹੋ ਜਾਣਗੇ।ਕਾਮਰੇਡ ਧਨੋਲਾ ਨੇ ਦੱਸਿਆ ਕਿ ਬਿਜਲੀ ਬੋਰਡ ਉਸਾਰਨ ਵਿਚ ਦੇਸ ਦੇ ਲੋਕਾਂ ਦਾ ਸਾਰਾ ਸਰਮਾਇਆ ਲੱਗਿਆ ਹੋਇਆ ਹੈ ਜਿਸ ਨੂੰ ਮੋਦੀ ਸਰਕਾਰ ਆਪਣੇ ਮਿਤਰਾ ਨੂੰ ਕੋਡੀਆ ਦੇ ਭਾਅ ਲੁਟਾ ਦੇਵੇਗੀ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦਾ ਮਜਦੂਰ,ਕਿਸਾਨ ਵਰਗ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਬਰਾਂਚ ਪ੍ਰਧਾਨ ਜੱਗਾ ਸਿੰਘ ਨੇ ਕਿਹਾ ਕਿ ਜੇਕਰ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾਂਦਾ ਹੈ ਤਾਂ ਮਜਦੂਰ ਵਰਗ ਦਾ ਬਹੁਤ ਬੁਰਾ ਹਾਲ ਹੋ ਜਾਵੇਗਾ।ਇਸ ਮੌਕੇ ਸੁਦਾਗਰ ਸਿੰਘ ਉਪਲੀ,ਗੋਬਿੰਦਰ ਸਿੰਘ ਹਰੀਗੜ੍ਹ,ਦਰਸਨ ਸਿੰਘ ਭੂਰੇ,ਸੱਜਣ ਸਿੰਘ ਦਾਨਗੜ,ਮਲਕੀਤ ਸਿੰਘ ਕੋਟਦੁਨਾ,ਅਵਤਾਰ ਸਿੰਘ,ਜਰਨੈਲ ਸਿੰਘ,ਮਹਿੰਦਰ ਸਿੰਘ,ਮੱਘਰ ਸਿੰਘ,ਗੁਰਮੇਲ ਸਿੰਘ,ਸੁਖਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ

ਪਿੰਡ ਗੁੰਮਟੀ ਵਿਖੇ ਕਾਮਰੇਡ ਪਰਮਜੀਤ ਕੋਰ ਗੁੰਮਟੀ ਦੀ ਅਗਵਾਈ ਹੇਠ ਪ੍ਰਾਈਵੇਟ ਬੈਂਕ ਕੰਪਨੀਆਂ ਦੇ ਵਿਰੋਧ ਵਿੱਚ ਜੋਰਦਾਰ ਨਾਅਰੇਬਾਜੀ ਕੀਤੀ ਗਈ।

ਮਹਿਲ ਕਲਾਂ/ਬਰਨਾਲਾ-ਜੂਨ (ਗੁਰਸੇਵਕ ਸਿੰਘ ਸੋਹੀ)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਕਾਮਰੇਡ ਪਰਮਜੀਤ ਕੋਰ ਗੁੰਮਟੀ ਦੀ ਅਗਵਾਈ ਹੇਠ ਪਿੰਡ  ਵਿੱਚ ਪ੍ਰਾਈਵੇਟ ਬੈਂਕਾਂ ਕੰਪਨੀਆਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਕੀਤਾ ਗਿਆ। ਕੰਪਨੀ ਦੀਆਂ ਗਰੁੱਪ ਲੀਡਰ ਅਤੇ ਅੋਰਤਾ ਨੇ ਇਕੱਠੀਆ ਹੋ ਕੇ ਇਸ ਰੋਸ ਪ੍ਰਦਰਸ਼ਨ ਵਿਚ ਸਮੂਲੀਅਤ ਕੀਤੀ।ਇਸ ਮੌਕੇ ਕਾਮਰੇਡ ਪਰਮਜੀਤ ਕੋਰ ਗੁੰਮਟੀ ਨੇ ਬੋਲਦਿਆਂ ਕਿਹਾ ਕਿਹਾ ਕਿ ਗਰੀਬ ਪਰਿਵਾਰਾਂ ਤੇ ਪਹਿਲਾ ਹੀ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਆਪੋ ਆਪਣੇ ਕੰਮ ਛੱਡ ਕੇ ਘਰਾਂ ਵਿੱਚ ਬਹਿਲੇ ਬੈਠੇ ਹਨ।ਇਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਦਾ ਫਿਕਰ ਪਿਆ ਰਹਿੰਦਾ ਹੈ।ਦੂਜੇ ਪਾਸੇ ਪ੍ਰਾਈਵੇਟ ਕੰਪਨੀਆਂ ਦੇ ਮੁਲਾਜ਼ਮ ਨੂੰ ਇਨਾ ਦੇ ਘਰਾਂ ਵਿੱਚ ਆ ਕੇ ਕਿਸਤਾ ਭਰਨ ਲਈ ਤੰਗ ਪ੍ਰੇਸ਼ਾਨ ਕਰ ਰਹੇ ਹਨ।ਉਨਾ ਨੇ ਕਿਹਾ ਇਨ੍ਹਾਂ ਕੰਪਨੀਆਂ ਵਾਲਿਆ ਨੂੰ ਚਾਹੀਦਾ ਹੈ ਕਿ ਉਹ ਗਰੀਬ ਮਜ਼ਦੂਰ ਪਰਿਵਾਰਾਂ ਨੂੰ ਕਿਸਤ ਭਰਨ ਦਾ ਸਮਾਂ ਵਧਾਇਆ ਜਾਵੇ।ਜੇਕਰ ਫਿਰ ਵੀ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਸਾਡੀ ਜੱਥੇਬੰਦੀ ਵੱਲੋਂ ਇਨਾ ਦੇ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ।ਅਤੇ ਜੇਕਰ ਕੋਈ ਅਣਹੋਈ ਘਟਨਾ ਵਾਪਰ ਜਾਂਦੀ ਹੈ।ਇਸ ਦੀ ਜੁੰਮੇਵਾਰ ਖੁਦ ਕੰਪਨੀ ਵਾਲੇ ਹੋਣਗੇ।ਇਸ ਮੌਕੇ ਰਾਜਵਿੰਦਰ ਕੌਰ,ਪਰਮਜੀਤ ਕੋਰ,ਬੀਨਾ,ਬਿੰਦਰ,ਜਸਵੀਰ ਕੌਰ,ਜਸਪਾਲ ਕੌਰ,ਅਮਨਦੀਪ ਕੌਰ,ਅਮਰਜੀਤ ਕੌਰ,ਪਰਮਜੀਤ ਕੋਰ,ਪ੍ਰਿਤਪਾਲ ਕੌਰ,ਚਰਨਜੀਤ ਕੌਰ,ਰਾਜਵਿੰਦਰ ਕੌਰ ਸੁਖਵਿੰਦਰ ਕੌਰ,ਸਵਰਨਜੀਤ ਕੌਰ ਪ੍ਰੇਮ ਕੋਰ,ਰਣਜੀਤ ਕੌਰ,ਅਮਰਜੀਤ ਕੌਰ,ਕਰਮਜੀਤ ਕੌਰ ਆਦਿ ਹਾਜ਼ਰ ਸਨ।

ਦਰਸਨ ਸਿੰਘ ਮੰਡੇਰ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਤੇ ਪਾਰਟੀ ਕੋਮੀ ਪ੍ਰਧਾਨ ਦਾ ਧੰਨਵਾਦ ਕੀਤਾ। ਛੰਦੜਾ ਤੇ ਮੂੰਮ

 ਮਹਿਲ ਕਲਾਂ/ਬਰਨਾਲਾ-ਜੂਨ (ਗੁਰਸੇਵਕ ਸਿੰਘ ਸੋਹੀ)-ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ  ਦੇ ਜਿਲਾ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਸੰਘੇੜਾ ਦੇ ਅਕਾਲ ਚਲਾਣਾ ਕਰਨ ਤੋ ਬਾਅਦ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਕੋਮੀ ਪ੍ਰਧਾਨ  ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਮੁੱਚੀ ਕੌਮੀ ਲੀਡਰਸ਼ਿੱਪ ਵੱਲੋਂ ਜ਼ਿਲ੍ਹੇ  ਦੀਆਂ ਸੇਵਾਵਾਂ ਦੇਖਦੇ ਹੋਏ ਜਥੇਦਾਰ ਦਰਸ਼ਨ ਸਿੰਘ ਮੰਡੇਰ ਨੂੰ ਜਿਲਾ ਪ੍ਰਧਾਨ ਦੀ ਸੇਵਾ ਸੋਪੀ ਗਈ।ਇਸ ਸਬੰਧੀ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਰਧਾਨ ਸ ਅਮ੍ਰਿੰਤਪਾਲ ਸਿੰਘ ਛੰਦੜਾ ਤੇ ਯੂਥ ਵਿੰਗ ਦੇ ਕੌਮੀ ਆਗੂ ਭਾਈ ਹਰਮੀਤ ਸਿੰਘ ਖਾਲਸਾ ਮੂੰਮ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਰਣਜੀਤ ਸਿੰਘ ਸੰਘੇੜਾ ਦੀ ਮੋਤ ਤੋ ਬਾਅਦ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਦਰਸਨ ਸਿੰਘ ਮੰਡੇਰ ਦੀ ਬਗਰਾੜੀ ਮੋਰਚੇ ਦੇ ਵਿੱਚ ਬਹੁਤ ਵੱਡੀ ਦੇਣ ਹੈ।ਪਾਰਟੀ ਦੇ ਵਰਕਰਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਮੰਡੇਰ ਸਾਹਿਬ ਸਾਰੀ ਜ਼ਿਲ੍ਹਾ ਲੀਡਰਸ਼ਿਪ ਨੂੰ ਤੇ ਜਮੀਨੀ ਪੱਧਰ ਦੇ ਸੇਵਾਦਾਰਾਂ ਨੂੰ ਨਾਲ ਲੈ ਕੇ ਚੱਲਣਗੇ। ਕੌਮ ਦੀ ਸੇਵਾ ਕਰਦੇ ਹੋਏ ਜ਼ਿਲ੍ਹਾ ਬਰਨਾਲਾ ਦੇ ਵਿੱਚ ਸ਼੍ਰੋਮਣੀ ਅਕਾਲ਼ੀ ਦਲ ਅੰਮ੍ਰਿਤਸਰ ਪਾਰਟੀ ਨੂੰ ਕਾਮਯਾਬ ਕਰਨਗੇ ਤੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਹੈ।ਜ਼ਿਲ੍ਹੇ ਦੀ ਲੀਡਰਸ਼ਿਪ ਤੇ ਪਿੰਡਾਂ ਦੇ ਸਤਿਕਾਰ ਯੋਗ ਜਥੇਦਾਰ ਸਾਹਿਬਾਨ ਤੇ ਜ਼ਿਲ੍ਹਾ ਵਰਕਰ ਸਾਹਿਬਾਨ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਨੂੰ ਕਾਮਯਾਬ ਕਰਨ ਲਈ ਸਾਥ ਦੇਣਗੇ l  ਜ਼ਿਲ੍ਹੇ ਦੀ ਲੀਡਰਸ਼ਿਪ ਪਿੰਡਾਂ ਦੇ ਜਥੇਦਾਰ ਸਾਹਿਬਾਨ ਤੇ ਜ਼ਿਲ੍ਹੇ ਦੇ ਵਰਕਰ ਸਾਹਿਬਾਨਾਂ ਵੱਲੋਂ ਦਰਸ਼ਨ ਸਿੰਘ ਮੰਡੇਰ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੇ ਮੁਬਾਰਕਾਂ ਦਿੱਤੀਆਂ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਅਧਿਆਪਕਾਂ ਵੱਲੋਂ ਦੁਆਬਾ ਰੇਡੀਓ ਤੇ ਲਗਾਈਆਂ ਜਾ ਰਹੀਆਂ ਹਨ ਬੱਚਿਆਂ ਦੀਆਂ ਆਨਲਾਈਨ ਜਮਾਤਾਂ

ਮਹਿਲ ਕਲਾਂ /ਬਰਨਾਲਾ-ਜੂਨ- 2020(ਗੁਰਸੇਵਕ ਸਿੰਘ ਸੋਹੀ)-ਅੱਜ ਪੂਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਜਿਸ ਕਾਰਨ ਸਕੂਲ ਕਾਲਜ ਬੰਦ ਹਨ।ਸਾਰੇ ਅਧਿਆਪਕ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ।ਕਰੋਨਾ ਦੇ ਇਸ ਪ੍ਰਕੋਪ ਨੂੰ ਦੇਖਦਿਆਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਅਧਿਆਪਕਾਂ ਵੱਲੋਂ ਵੀ ਆਪਣੇ ਬੱਚਿਆਂ ਨੂੰ ਆਨ-ਲਾਈਨ ਪੜਾਇਆ ਜਾ ਰਿਹਾ ਹੈ। ਸਕੂਲ ਦੇ ਵਿਦਿਆਰਥੀਆਂ ਦੇ ਵੱਟਸਐਪ ਗਰੁੱਪ ਬਣਾ ਕੇ ਸਾਈਡ ਪੀ,ਡੀ,ਐਫ ਅਤੇ ਵੀਡੀਓ ਕਲਿੱਪ ਬਣਾ ਕੇ ਬੱਚਿਆਂ ਤੱਕ ਪਹੁੰਚਾਏ ਜਾ ਰਹੇ ਹਨ। ਆਪਣੇ ਸਕੂਲ ਦੇ ਬੱਚਿਆਂ ਦੇ ਨਾਲ ਨਾਲ ਹੋਰ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਸ.ਪ੍ਰ.ਸ.ਸ ਬੀਹਲਾ ਦੇ ਅਧਿਆਪਕਾਂ ਵੱਲੋਂ ਦੁਆਬਾ ਰੇਡੀਓ ਤੇ ਵੀ ਆਪਣੇ ਲੈਕਚਰ ਪ੍ਰਕਾਸ਼ਤ ਕੀਤੇ ਜਾ ਰਹੇ ਹਨ। ਇਨ੍ਹਾਂ ਅਧਿਆਪਕਾਂ ਵੱਲੋਂ ਵੱਖ- ਵੱਖ ਜਮਾਤਾਂ ਦੇ ਬੱਚਿਆਂ ਨੂੰ ਪਾਠ ਪੜ੍ਹਾਏ ਜਾ ਰਹੇ ਹਨ।ਦੁਆਬਾ ਰੇਡੀਓ ਤੇ ਹੈੱਡ ਟੀਚਰ ਸ:ਹਰਪ੍ਰੀਤ ਸਿੰਘ  ਮੈਡਮ ਰਾਜਵੰਤ ਕੌਰ ਅਤੇ ਮੈਡਮ ਅਮਨਦੀਪ ਕੌਰ,ਦੇ ਲੈਕਚਰ ਪ੍ਰਕਾਸ਼ਤ ਹੋ ਚੁੱਕੇ ਹਨ।ਇਹ ਸਾਡੇ ਇਲਾਕੇ ਦੇ ਲਈ ਮਾਣ ਵਾਲੀ ਗੱਲ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਫਾਇਰਿੰਗ ਕੇਸ ਚ 6 ਜ਼ਮਾਨਤਾਂ  ਬਰਨਾਲਾ ਅਦਾਲਤ ਨੇ ਕੀਤੀਆਂ ਰੱਦ

ਬਰਨਾਲਾ/  ਮਹਿਲ ਕਲਾਂ , ਜੂਨ 2020 -(ਗੁਰਸੇਵਕ ਸਿੰਘ ਸੋਹੀ)-ਵਿਵਾਦ ਗ੍ਰਸਤ ਪੰਜਾਬੀ  ਗਾਇਕ ਸਿੱਧੂ ਮੂਸੇਵਾਲਾ ਦੁਆਰਾ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਲੌਕ ਡਾਊਨ ਦੌਰਾਨ  ਪਿੰਡ ਬਡਬਰ ਚ AK47 ਰਾਈਫਲ ਨਾਲ ਫਾਇਰਿੰਗ ਦੇ ਮਾਮਲੇ ਚ ਛੇ ਵਿਅਕਤੀਆਂ ਦੀ ਐਂਟੀਸਪੇਟਰੀ ਜ਼ਮਾਨਤ ਅੱਜ ਐਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਨੇ  ਰੱਦ ਕਰ ਦਿੱਤੀ ਹੈ।ਮਾਨਯੋਗ ਅਦਾਲਤ ਨੇ ਸਰਕਾਰੀ ਵਕੀਲ ਅਸੀਮ ਗੋਇਲ ਅਤੇ ਹਾਈਕੋਰਟ ਚ ਪੀ ਆਈ ਐੱਲ ਦਾਇਰ ਕਰਨ ਵਾਲੇ ਵਕੀਲ ਰਵੀ ਜੋਸ਼ੀ ਦੀ ਤਰਫ਼ੋਂ ਪੇਸ਼ ਹੋਏ ਆਰ ਐੱਸ ਰੰਧਾਵਾ ਤੇ ਹਰਿੰਦਰ ਸਿੰਘ ਰਾਣੂੰ ਦੀਆਂ  ਦਲੀਲਾਂ ਨਾਲ ਸਹਿਮਤ ਨਾਮਜ਼ਦ ਦੋਸ਼ੀਆਂ ਦੀਆਂ ਜ਼ਮਾਨਤਾਂ ਰੱਦ ਕਰ ਦਿੱਤੀਆਂ ਹਨ । ਅਦਾਲਤ ਵਿੱਚ ਜ਼ਮਾਨਤ ਅਰਜ਼ੀ ਜੰਗਸ਼ੇਰ ਸਿੰਘ, ਹਰਵਿੰਦਰ ਸਿੰਘ ,ਗੁਰਜਿੰਦਰ ਸਿੰਘ ਹੈੱਡ ਕਾਂਸਟੇਬਲ, ਗਗਨਦੀਪ ਸਿੰਘ ,ਬਲਕਾਰ ਸਿੰਘ ਏਐੱਸਆਈ , ਜਸਵੀਰ ਸਿੰਘ ਕਾਂਸਟੇਬਲ ਨੇ ਲਗਾਈ ਹੋਈ ਸੀ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਫ਼ਤੀਸ਼ੀ ਅਫ਼ਸਰ ਐੱਸਪੀ  ਰੁਪਿੰਦਰ ਭਾਰਦਵਾਜ ਨੇ ਕਿਹਾ ਕਿ ਹੁਣ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਹਿਰਾਸਤੀ ਪੁੱਛ ਕੇ ਚ ਸਿੱਧੂਮੂਸੇ ਵਾਲਾ ਕੇਸ ਚ ਫਾਇਰਿੰਗ ਸਮੇਂ ਵਰਤੀ AK47 ਰਾਈਫਲ, ਵੀਡੀਓ ਬਣਾਉਣ ਲਈ ਇਸਤੇਮਾਲ ਕੀਤਾ ਗਿਆ ਮੋਬਾਈਲ ਫੋਨ ,AK47 ਰਾਈਫਲ ਦੀਆਂ ਚਲਾਈਆਂ ਗੋਲੀਆਂ ਦੇ ਖੋਲ ਅਤੇ ਦੋਸ਼ੀਆਂ ਦੁਆਰਾ ਵਰਤੀ ਗਈਆਂ ਗੱਡੀਆਂ ਬਰਾਮਦ ਹੋਣਾ ਸੰਭਵ ਹੈ । ਫਾਇਰਿੰਗ ਸਮੇਂ ਮੌਜੂਦ ਰਹੇ ਹੋਰ ਵਿਅਕਤੀਆਂ ਅਤੇ ਸਾਜ਼ਿਸ਼ ਸ਼ਾਮਲ ਵਿਅਕਤੀਆਂ ਦਾ ਖੁਲਾਸਾ ਵੀ ਹੋਵੇਗਾ ।

ਸਹਿਜੜਾ ਦੇ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਝੋਨੇ ਦੀ ਲਵਾਈ ਨੂੰ ਰੋਕਣ ਆਏ ਮਹਿਕਮੇ ਦਾ ਵੱਖ ਵੱਖ ਜਥੇਬੰਦੀਆਂ ਵੱਲੋਂ ਕੀਤਾ ਵਿਰੋਧ

ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ 

ਮਹਿਲ ਕਲਾਂ/ਬਰਨਾਲਾ-ਜੂਨ 2020 - (ਗੁਰਸੇਵਕ ਸਿੰਘ ਸੋਹੀ) -ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾਕਟਰ ਬਲਦੇਵ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਮੈਡਮ ਜਸਵਿੰਦਰ ਕੌਰ ਦੀ ਪੁਲਿਸ ਪਾਰਟੀ ਦੀ ਦੇਖ ਹੇਠ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਵਿਖੇ ਲੁਧਿਆਣਾ ਬਰਨਾਲਾ ਮੁੱਖ ਮਾਰਗ ਉੱਪਰ ਲੱਗਦੇ ਇੱਕ ਕਿਸਾਨ ਦੇ ਖੇਤ ਵਿੱਚ ਪੁੱਜ ਕੇ ਕਿਸਾਨ ਨੂੰ ਆਪਣੇ ਖੇਤ ਵਿੱਚ ਕੱਦੂ ਕਰਕੇ ਝੋਨਾ ਲਗਾਉਂਦੇ ਨੂੰ ਰੋਕਿਆ ਗਿਆ ਅਤੇ ਲਗਾਏ ਝੋਨੇ ਨੂੰ 24  ਘੰਟਿਆਂ ਅੰਦਰ ਵਾਹ ਕੇ ਪੰਜਾਬ ਸਰਕਾਰ ਤੇ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ 10 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜ਼ਿਲ੍ਹਾ ਬਰਨਾਲਾ ਦੇ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ ,ਜ਼ਿਲ੍ਹਾ ਜਨਰਲ ਸਕੱਤਰ ਨਛੱਤਰ ਸਿੰਘ ਸਹੌਰ, ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਬੀ ਕੇ ਯੂ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ,ਯੂਨੀਅਨ ਦੇ ਆਗੂ ਡਾ ਜਰਨੈਲ ਸਿੰਘ ਸਹੋਰ, ਇਕਾਈ ਪ੍ਰਧਾਨ ਮੱਘਰ ਸਿੰਘ ਧਾਲੀਵਾਲ ਬੀ ਕੇ ਯੂ ਡਕੌਂਦਾ ਦੇ ਆਗੂ ਮੁਖਤਿਆਰ ਸਿੰਘ ਅਤੇ ਬਲਬੀਰ ਸਿੰਘ ਆਦਿ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਕਿਸਾਨ ਆਗੂਆਂ ਤੇ ਵਰਕਰਾਂ ਨੇ ਮੌਕੇ ਤੇ ਪੁੱਜ ਕੇ ਟੀਮ ਦਾ ਡਟ ਕੇ ਵਿਰੋਧ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਖੇਤਾਂ ਵਿੱਚ ਝੋਨੇ ਦੀ ਬਿਜਾਈ ਕਰਨ ਤੋਂ ਰੋਕਣ ਲਈ ਹੋਣ ਵਾਲੇ ਅਧਿਕਾਰੀਆਂ ਦਾ ਪੂਰੀ ਤਰ੍ਹਾਂ ਡਟ ਕੇ ਵਿਰੋਧ ਕੀਤਾ ਜਾਵੇਗਾ।  ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਕਿਸਾਨ ਨੂੰ ਜਿਨਸਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਾਰਨ ਉਨ੍ਹਾਂ ਦਾ ਖੇਤੀਬਾੜੀ ਦਾ ਧੰਦਾ ਲਗਾਤਾਰ ਤਬਾਹ ਹੁੰਦਾ ਜਾ ਰਿਹਾ ਜਿਸ ਕਰਕੇ ਕਿਸਾਨ ਆਪਣੇ ਸਿਰ ਚੜ੍ਹੇ ਕਰਜ਼ਿਆਂ ਨੂੰ ਦੇਖਦਿਆਂ ਲਗਾਤਾਰ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ।  ਪਰ ਕੇਂਦਰ ਤੇ ਰਾਜ ਸਰਕਾਰਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਹਰ ਪਿੰਡ ਦੇ ਹਰ ਤਰਾਂ ਫੇਲ ਹੋਈਆਂ ਹਨ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਬਿਮਾਰੀ ਦੇ ਮੱਦੇਨਜ਼ਰ ਲੇਬਰ ਦੀ ਵੱਡੀ ਘਾਟ ਹੋਣ ਕਰਕੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਕਰਨ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦੂਜੇ ਪਾਸੇ ਮਹਿਕਮੇ ਦੀਆਂ ਟੀਮਾਂ ਵੱਲੋਂ ਪਿੰਡਾਂ ਅੰਦਰ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਝੋਨੇ ਦੀ ਲਵਾਈ ਕਰਨ ਤੋਂ ਰੋਕਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਝੋਨਾ ਲਗਾਉਣ ਤੋਂ ਰੋਕਣ ਵਾਲਿਆਂ ਦਾ ਪਤਾ ਲੱਗਣ ਤੇ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਨੇ ਪੰਜਾਬ  ਸਰਕਾਰ ਤੋਂ ਮੰਗ ਕੀਤੀ ਕਿ ਲੇਬਰ ਦੀ ਘਾਟ ਦੇ ਮੱਦੇਨਜ਼ਰ ਕਿਸਾਨਾਂ ਨੂੰ ਝੋਨੇ ਦੀ ਬਿਜਾਈ  ਦਸ ਜੂਨ ਤੋਂ ਪਹਿਲਾਂ ਕਰਨ ਦੀ ਆਗਿਆ ਦਿੱਤੀ ਜਾਵੇ ।ਖੇਤੀਬਾੜੀ ਸੈਕਟਰਾਂ ਲਈ10  ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਇਸ ਮੌਕੇ ਕਿਸਾਨ ਜਗਸੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸਹਿਜੜਾ ਨੇ ਕਿਹਾ ਕੇ ਕਰੋਨਾ ਵਾਇਰਸ ਦੇ ਮੱਦੇ ਨਜ਼ਰ ਮਜ਼ਦੂਰਾਂ ਦੀ ਵੱਡੀ ਘਾਟ ਕਾਰਨ ਝੋਨਾ ਲਗਾਉਣ ਲਈ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੇ ਮਹਿਕਮੇ ਦੀ ਹਦਾਇਤਾਂ ਅਨੁਸਾਰ 10 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਨੂੰ ਤਿਆਰ ਹਾਂ ਪਰ ਲੇਬਰ ਦਾ ਪ੍ਰਬੰਧ ਕੀਤਾ ਜਾਵੇ। ਉਧਰ ਦੂਜੇ ਪਾਸੇ ਮੁੱਖ ਖੇਤੀਬਾੜੀ ਅਫ਼ਸਰ ਡਾ ਬਲਦੇਵ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਪਿੰਡਾਂ ਸਹਿਜੜਾ ਵਿਖੇ ਇੱਕ ਕਿਸਾਨ ਵੱਲੋਂ ਪੰਜਾਬ ਸਰਕਾਰ ਤੇ ਮਹਿਕਮੇ ਦੀਆਂ ਹਦਾਇਤਾਂ ਤੇ ਉਲਟਾ 10 ਜੂਨ ਦੀ ਬਜਾਏ ਉਸ ਤੋਂ ਪਹਿਲਾਂ ਆਪਣੇ ਖੇਤ ਵਿੱਚ ਝੋਨੇ ਦੀ ਬਿਜਾਈ ਕੱਦੂ ਕਰਕੇ ਕੀਤੀ ਜਾ ਰਹੀ ਸੀ ਇਸ ਮਾਮਲੇ ਸਬੰਧੀ ਬਲਾਕ ਖੇਤੀਬਾੜੀ ਅਫ਼ਸਰ ਲਖਵੀਰ ਸਿੰਘ ਵੱਲੋਂ ਮੈਨੂੰ ਜਾਣੂ ਕਰਵਾਇਆ ਗਿਆ ਸੀ ।ਉਨ੍ਹਾਂ ਕਿਹਾ ਕਿ ਮੌਕੇ ਤੇ ਪੁੱਜ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਕਿਸਾਨਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਕਿਸਾਨ ਨੂੰ ਬੀਜਿਆ ਝੋਨਾ 48 ਘੰਟਿਆਂ ਵਿੱਚੋਂ ਹੁਣ ਅਤੇ ਨਸ਼ਟ ਕਰਨ ਲਈ ਹਦਾਇਤਾਂ ਜਾਰੀ ਕਰਨ ਉਪਰੰਤ ਸਰਕਾਰ ਤੇ ਮਹਿਕਮੇ ਦੀਆਂ ਸ਼ਰਤਾਂ ਅਨੁਸਾਰ ਕਿਸਾਨ ਨੂੰ ਝੋਨੇ ਦੀ ਲਵਾਈ 10 ਜੂਨ ਤੋਂ ਕਰਨ ਦੀ ਅਪੀਲ ਕੀਤੀ । ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਲਖਵੀਰ ਸਿੰਘ, ਵਿਕਾਸ ਖੇਤੀਬਾੜੀ ਅਫ਼ਸਰ ਡਾਕਟਰ ਸਤਨਾਮ ਸਿੰਘ ,ਵਿਸਥਾਰ ਅਫਸਰ ਚਰਨ ਰਾਮ ,ਯਾਦਵਿੰਦਰ ਸਿੰਘ, ਹਰਪਾਲ ਸਿੰਘ ਤੋਂ ਇਲਾਵਾ ਕਿਸਾਨ ਆਗੂ ਅਮਰੀਕ ਸਿੰਘ ਭੋਲਾ, ਜਸਮੇਲ ਸਿੰਘ ਚੰਨਣਵਾਲ ,ਭਾਈ ਮਨਜੀਤ ਸਿੰਘ ਸਹਿਜੜਾ, ਕੁਲਦੀਪ ਸਿੰਘ ਸਹਿਜੜਾ, ਡਾ ਜਰਨੈਲ ਸਿੰਘ ਸਹੌਰ ਅਤੇ ਮਖਤਿਆਰ ਸਿੰਘ ਬਾਜਵਾ ਵੀ ਹਾਜ਼ਰ ਹਨ,

ਗਰੀਬਾਂ ਦੇ ਕਰਜੇ ਦੀ ਭਰਪਾਈ ਸਰਕਾਰ ਕਰੇ । ਭੋਲਾ ਸਿੰਘ ਕਲਾਲ ਮਾਜਰਾ

ਮਹਿਲ ਕਲਾਂ/ਬਰਨਾਲਾ-ਜੂਨ 2020-(ਗੁਰਸੇਵਕ ਸਿੰਘ ਸੋਹੀ)-ਲਾਕਡਾਊਨ ਕਾਰਨ ਰੁਜਗਾਰ ਖੁੱਸਣ ਕਾਰਨ ਮਜਦੂਰਾਂ ਲਈ ਸਹਾਰਾ ਮਗਨਰੇਗਾ ਤਹਿਤ ਕੰਮ ਦੀ ਮੱਗ ਕੀਤੀ 

ਲਾਕਡਾਊਨ ਕਾਰਨ ਮਜਦੂਰਾਂ ਦੇ ਬੰਦ ਹੋਏ ਕੰਮਕਾਰ ਕਾਰਨ ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਅੱਜ ਪਿੰਡ ਛੀਨੀਵਾਲ ਕਲਾਂ ਅਤੇ ਸਹੌਰ ਵਿਖੇ ਮਜਦੂਰ ਰੈਲੀਆਂ ਕਰਕੇ ਮੰਗ ਕੀਤੀ ਕਿ ਮਜਦੁਰਾਂ ਸਿਰ ਚੜ੍ਹੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਕਰਜੇ ਦੀ ਭਰਪਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ।ਪਿੰਡ ਕਲਾਲ ਮਾਜਰਾ ਦੇ ਸਰਪੰਚ ਪਲਵਿੰਦਰ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਅਤੇ ਬਲਾਕ ਸੰਮਤੀ ਮਹਿਲ ਕਲਾਂ ਦੀ ਸਾਬਕਾ ਚੇਅਰਪਰਸਨ ਸਰਬਜੀਤ ਕੌਰ ਦੀ ਹਾਜ਼ਰੀ 'ਚ ਭੋਲਾ ਸਿੰਘ ਕਲਾਲ ਮਾਜਰਾ ਨੇ ਮੰਗ ਕੀਤੀ ਕਿ ਸਰਕਾਰ ਮਜਦੂਰ ਮੰਗਾਂ ਵੱਲ ਫੌਰੀ ਧਿਆਨ ਦੇਵੇ।

ਇਸੇ ਤਰ੍ਹਾਂ ਅੱਜ ਪਿੰਡ ਸਹੌਰ ਵਿਖੇ ਮਗਨਰੇਗਾ ਮਜਦੂਰਾਂ ਵੱਲੋਂ ਪਿੰਡ ਦੀ ਧਰਮਸ਼ਾਲਾ ਵਿਖੇ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆ ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਅਤੇ ਬਲਾਕ ਆਗੂ ਰਾਮਪ੍ਰਵੇਸ਼ ਸਿੰਘ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚੱਲਦਿਆ ਕੀਤੀ ਗਈ ਤਾਲਾਬੰਦੀ ਕਾਰਨ ਸੂਬੇ ਦੇ ਮਜਦੂਰਾਂ ਦਾ ਰੁਜਗਾਰ ਖੁੱਸ ਗਿਆ ਹੈ ਤੇ ਹੁਣ ਮਸ਼ੀਨੀਕਰਨ ਦੇ ਇਸ ਦੌਰ ਵਿੱਚ ਮਜਦੂਰਾਂ ਦਾ ਇੱਕ ਮਾਤਰ ਸਹਾਰਾ ਮਗਨਰੇਗਾ ਹੀ ਹੈ ਪਰ ਸੂਬਾ ਸਰਕਾਰ ਇਸ ਤਹਿਤ ਵੀ ਕੰਮ ਦੇਣ ਤੋਂ ਇਨਕਾਰੀ ਹੈ।

ਇਸ ਮੌਕੇ ਮਜਦੂਰਾਂ ਵੱਲੋਂ ਨਿੱਜੀ ਫਾਇਨਾਸ ਕੰਪਨੀਆਂ ਦੇ ਕਰਿੰਦਿਆ ਵੱਲੋਂ ਗਰੀਬ ਲੋਕਾਂ ਨੂੰ ਕਿਸ਼ਤਾਂ ਭਰਨ ਲਈ ਮਜਬੂਰ ਕਰਨ ਦੇ ਦੋਸ਼ ਲਗਾਉਂਦਿਆ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਹੁਕਮਾਂ ਅਨੁਸਾਰ ਕੋਈ ਵੀ ਕੰਪਨੀ ਇਹਨਾਂ ਦਿਨਾਂ 'ਚ ਪੈਸੇ ਦੀ ਉਗਰਾਹੀ ਨਹੀਂ ਕਰ ਸਕਦੀ ਇਸ ਲਈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਅਜਿਹੀਆਂ ਉਗਰਾਹੀ ਕਰਨ ਵਾਲੀਆਂ ਨਿੱਜੀ ਫਾਇਨਾਸ ਕੰਪਨੀਆ ਨੂੰ ਨੱਥ ਪਾਈ ਜਾਵੇ।ਇਸ ਮੌਕੇ ਰਾਣੀ ਕੌਰ,ਕਰਮਜੀਤ ਕੌਰ,ਬਲਜੀਤ ਕੌਰ,ਗੁਰਮੇਲ ਕੌਰ,ਮਲਕੀਤ ਕੌਰ,ਜਰਨੈਲ ਕੌਰ ਆਦਿ ਔਰਤਾਂ ਹਾਜ਼ਰ ਸਨ।

ਪ੍ਰੈਸ ਕਲੱਬ ਵੱਲੋ ਸਰਬੱਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਦੇ ਭੋਗ ਪਾਏ

ਮੁਫਤ ਹੋਮਿਉਪੈਥਿਕ ਦਵਾਈ ਵੰਡੀ

ਮਹਿਲ ਕਲਾਂ/ਬਰਨਾਲਾ-ਜੂਨ 2020 -( ਗੁਰਸੇਵਕ ਸਿੰਘ ਸੋਹੀ)- ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ (ਬਰਨਾਲਾ) ਵਲੋ ਇਥੇ ਇਤਿਹਾਸਕ ਗੁ:ਸਾਹਿਬ ਪਾਤਸ਼ਾਹੀ ਛੇਂਵੀ ਵਿਖੇ ਕਰੋਨਾ ਮਹਾਂਮਾਰੀ ਦੇ ਖਾਤਮੇ ਅਤੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਇਆ ਗਿਆ।ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਬੋਲਦਿਆਂ ਕਲੱਬ ਪ੍ਰਧਾਨ ਬਲਜਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਕੋਰੋਨਾ ਦੇ ਕਹਿਰ ਦੌਰਾਨ ਸਮੂਹ ਪੱਤਰਕਾਰ ਭਾਈਚਾਰਾ ਆਪਣੀ ਜਾਨ ਜੌਖਮ ਵਿੱਚ ਪਾ ਕੇ ਸੇਵਾਂਵਾਂ ਨਿਭਾ ਰਿਹਾ ਹੈ,ਪਰ ਸੂਬਾ ਸਰਕਾਰ ਵੱਲੋ ਉਨਾਂ ਨੂੰ ਸਿਹਤ ਬੀਮਾ ਆਦਿ ਕੋਈ ਸਹੂਲਤ ਨਹੀ ਦਿੱਤੀ,ਸਗੋ ਪੰਜਾਬ ਭਰ ਚ ਪੱਤਰਕਾਰਾਂ ਨੂੰ ਡੰਡੇ ਨਾਲ ਨਿਵਾਜਿਆ ਜਾ ਰਿਹਾ ਹੈ।ਉਨਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਸ ਜਬਰ ਖਿਲਾਫ  ਇਕਜੁੱਟ ਹੋਣ ਦਾ ਸੱਦਾ ਦਿੱਤਾ।ਇਸ ਸਮੇਂ ਅੰਮ੍ਰਿਤ ਹੋਮਿਓ ਕਲੀਨਿਕ ਰਾਏਕੋਟ ਵੱਲੋ ਮਨੁੱਖੀ ਸ਼ਕਤੀ ਨੂੰ ਵਧਾਉਣ ਵਾਲੀ ਹੋਮਿਓਪੈਥਿਕ ਦਵਾਈ ਮੁਫਤ ਵੰਡੀ ਗਈ।ਇਸ ਮੋਕੇ ਸਰਪੰਚ ਬਲੌਰ ਸਿੰਘ ਤੋਤੀ,ਗੁ: ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਨੇ ਪ੍ਰੈੱਸ ਕਲੱਬ ਦੇ ਇਸ ਉੁੱਦਮ ਦੀ ਸ਼ਲਾਘਾ ਕਰਦਿਆਂ ਕਲੱਬ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ। ਗੁਣਤਾਜ ਪ੍ਰੈੱਸ ਕਲੱਬ ਦੇ ਸਰਪ੍ਰਸਤ ਪ੍ਰੇਮ ਕੁਮਾਰ ਪਾਸੀ, ਪ੍ਰਧਾਨ ਡਾ: ਮਿੱਠੂ ਮਹੁੰਮਦ, ਅਜ਼ਾਦ ਪ੍ਰੈੱਸ ਕਲੱਬ ਦੇ ਸਰਪ੍ਰਸਤ ਬਲਦੇਵ ਸਿੰਘ ਗਾਗੇਵਾਲ, ਪ੍ਰਧਾਨ ਜਸਵੀਰ ਵਜੀਦਕੇ, ਸੀਨੀ: ਪੱਤਰਕਾਰ ਪ੍ਰੀਤਮ ਸਿੰਘ ਦਰਦੀ, ਅਵਤਾਰ ਸਿੰਘ ਅਣਖੀ,ਸੁਖਵਿੰਦਰ ਸਿੰਘ ਸੋਨੀ,ਬਲਵਿੰਦਰ ਸਿੰਘ ਵਜੀਦਕੇ,ਗੁਰਮੁੱਖ ਹਮੀਦੀ,ਨਿਰਮਲ  ਪੰਡੋਰੀ,ਗਗਨਦੀਪ ਸਿਘ ਛਾਪਾ, ਮੇਘਰਾਜ ਜ਼ੋਸੀ,ਰਮਨਦੀਪ ਧਾਲੀਵਾਲ,ਜਗਸੀਰ ਸਿੰਘ ਸਹਿਜੜਾ, ਜਗਜੀਤ ਕੁਤਬਾ,ਅਵਤਾਰ ਸਿੰਘ ਸਿੱਧੂ,ਜਸਵੰਤ ਲਾਲੀ,ਨਿਰਮਲ  ਪੰਡੋਰੀ,ਭੁਪਿੰਦਰ ਧਨੇਰ,ਫਿਰੋਜ ਖਾਨ,ਅਮਨ ਟੱਲੇਵਾਲ,ਪਾਲੀ ਵਜੀਦਕੇ,ਪੱਤਰਕਾਰ ਗੁਰਸੇਵਕ ਸਹੋਤਾ,ਗੁਰਪ੍ਰੀਤ ਅਣਖੀ,ਅਜੈ ਟੱਲੇਵਾਲ ਗੁਰਪ੍ਰੀਤ ਸਹਿਜੜਾ ਆਦਿ ਹਾਜ਼ਰ ਸਨ।