You are here

ਕੋਰੋਨਾ ਵਾਇਰਸ ਨੇ ਦੁਕਾਨਦਾਰਾਂ ਦੀ ਕਿਸਮਤ ਦਾ ਤਾਲਾ ਬੰਦ ਕੀਤਾ

ਕੋਰੋਨਾ ਵਾਇਰਸ ਨੇ ਦੁਕਾਨਦਾਰਾਂ ਦੀ ਕਿਸਮਤ ਦਾ ਤਾਲਾ ਬੰਦ ਕੀਤਾ

ਦੁਕਾਨਾਂ ਖੋਲਦੇ ਆ ਪਰ ਗਾਹਕ ਹੈ ਨਹੀ-ਦੁਕਾਨਦਾਰ 

ਮਹਿਲ ਕਲਾਂ /ਬਰਨਾਲਾ-ਜੂਨ 2020  (ਗੁਰਸੇਵਕ ਸਿੰਘ ਸੋਹੀ)- ਕੋਰੋਨਾ ਵਾਇਰਸ ਦੀ ਚੇਨ ਤੋੜਨ ਲਈ ਕੇਂਦਰ 'ਤੇ ਪੰਜਾਬ ਸਰਕਾਰ ਵੱਲੋਂ 24 ਮਾਰਚ ਤੋਂ ਕੀਤੀ ਮੁਕੰਮਲ ਤਾਲਾਬੰਦੀ ਭਾਵੇਂ ਲੋਕਾਂ ਨੂੰ ਆਤਮ ਨਿਰਭਰਤਾਂ ਦਾ ਨਾਅਰਾ ਦਿੰਦਿਆ 17 ਮਈ ਨੂੰ ਹਟਾ ਦਿੱਤੀ ਗਈ ਸੀ ਪਰ ਕੋਰੋਨਾ ਵਾਇਰਸ ਕਾਰਨ ਦੁਕਾਨਦਾਰਾ ਦੀ ਕਿਸਮਤ ਦਾ ਤਾਲਾ ਖਰੀਦਦਾਰਾ ਦੀ ਘਾਟ ਕਾਰਨ ਹਾਲੇ ਵੀ ਨਹੀ ਖੁੱਲ ਰਿਹਾ। 17 ਮਈ ਤੋਂ ਬਾਅਦ ਭਾਵੇਂ ਦੁਕਾਨਦਾਰ ਰੋਜਾਨਾਂ ਆਪਣੀਆਂ ਦੁਕਾਨਾਂ ਤਾਂ  ਖੋਲਦੇ  ਹਨ ਪਰ ਗ੍ਰਾਹਕਾ ਦੀ ਘਾਟ ਕਾਰਨ ਵਿਹਲੇ ਬਹਿ ਕੇ ਸਾਾਮ  ਨੂੰ ਖਾਲੀ ਹੱਥ ਆਪਣੇ  ਜਾਗਨੂੰ ਮਾਯੂਸ ਹੋ ਕੇ ਪਰਤਦੇ ਹਨ। 

 ਪੱਤਰਕਾਰਾਂ ਦੀ ਟੀਮ ਵੱਲੋਂ ਸਮੁੱਚੇ ਕਸਬਾ ਮਹਿਲ ਕਲਾਂ ਦਾ ਦੌਰਾਂ ਕੀਤਾ ਤਾਂ ਦੇਖਿਆ ਕਿ ਬਜਾਰ ਤਾਂ ਭਾਵੇਂ ਸਾਰਾ ਖੁੱਲਾਂ ਸੀ ਪਰ ਗਾਹਕਾ ਦੀ ਆਮਦ ਨਾ ਮਾਤਰ ਹੀ ਸੀ। ਜਿਸ ਕਾਰਨ ਬਜਾਰ ਸੁੰਨਸਾਨ ਸਨ।

ਇਸ ਸਬੰਧੀ ਪੇਸ ਹਨ ਵੱਖ ਵੱਖ ਦੁਕਾਨਦਾਰਾਂ ਦੇ ਵਿਚਾਰ - 

 ਇਸ ਮੰਦੀ ਸਬੰਧੀ "ਵਿਜੈ ਹੈਂਡਲੂਮ" ਦੇ ਮਾਲਕ ਵਿਜੈ ਕੁਮਾਰ ਨੇ ਦੱਸਿਆ ਕਿ ਲਗਭਗ ਤਿੰਨ ਮਹੀਨਿਆਂ ਬਾਅਦ ਸਰਕਾਰ ਵੱਲੋਂ ਦੁਕਾਨਾਂ ਖੋਲਣ ਦੀ ਆਗਿਆ ਦੇ ਦਿੱਤੀ ਹੈ । ਪਰ ਕੋਈ ਖਰੀਦਦਾਰ ਨਾ ਹੋਣ ਕਰਕੇ ਉਹ ਆਥਣ ਨੂੰ ਖਾਲੀ ਹੱਥ ਘਰਾਂ ਨੂੰ ਪਰਤਦੇ ਹਨ। ਲਾਕਡਾਊਨ ਕਾਰਨ ਤਿੰਨ ਮਹੀਨਿਆਂ ਦਾ ਕਿਰਾਇਆ ਵੀ ਸਿਰ ਹੈ,ਜਿਸ ਕਰਕੇ ਉਹ ਮਾਨਸਿਕ ਪ੍ਰੇਸ਼ਾਨੀ 'ਚੋ ਲੰਘ ਰਹੇ ਹਨ।

ਲਾਲੀ ਜਨਰਲ ਸਟੋਰ "ਚਲਾਉਣ ਵਾਲੇ ਜਸਵੰਤ ਸਿੰਘ ਲਾਲੀ ਨੇ ਦੱਸਿਆ ਕਿ ਲਾਕਡਾਊਨ ਕਾਰਨ ਬਜਾਰਾਂ 'ਚੋ ਰੌਣਕ ਗਾਇਬ ਹੈ,ਕੋਈ ਖਰੀਦਦਾਰ ਨਹੀ ਆ ਰਿਹਾ ਜਿਸ ਕਰਕੇ ਉਹ ਸਾਮ ਨੂੰ ਖਾਲੀ ਹੱਥ ਘਰਾਂ ਵਾਪਿਸ ਚਲੇ ਜਾਂਦੇ ਹਨ। 

ਅਰਮਾਨ ਬੂਟ ਹਾਊਸ" ਦੇ ਮਾਲਕ ਗੁਰਪ੍ਰੀਤ ਸਿੰਘ ਸਹਿਜੜਾ ਨੇ ਵੀ ਦੱਸਿਆ ਕਿ ਇੱਕ ਕੋਰੋਨਾ ਤੇ ਦੂਜਾਂ ਝੋਨੇ ਦਾ ਸੀਜ਼ਨ ਹੋਣ ਕਰਕੇ ਬਜਾਰਾਂ 'ਚ ਕੋਈ ਖਰੀਦਦਾਰ ਨਹੀ ਆ ਰਿਹਾ। 

ਬਾਂਸਲ ਜਨਰਲ ਸਟੋਰ ਤੇ ਬਾਂਸਲ ਬੁੱਕ ਡੀਪੂ ਚਲਾਉਣ ਵਾਲੇ ਬਲਵਿੰਦਰ ਕੁਮਾਰ ਮੋਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਸਕੂਲ ਬੰਦ ਹਨ,ਜਿਸ ਕਰਕੇ ਉਨਾਂ ਦਾ ਕਾਰੋਬਾਰ ਪੂਰੀ ਤਰਾਂ  ਬੰਦ ਹੈ। ਮਾਰਚ ਤੇ ਅਪ੍ਰੈਲ ਮਹੀਨੇ ਕਿਤਾਬਾਂ ਤੇ ਸਕੂਲੀ ਵਰਦੀਆਂ ਦਾ ਸੀਜ਼ਨ ਹੁੰਦਾ ਹੈ ਜੋਂ ਪੂਰੀ ਤਰਾਂ ਕੋਰੋਨਾ ਦੀ ਭੇਂਟ ਚੜ ਗਿਆ ਹੈ। ਕੋਰੋਨਾ ਕਾਰਨ ਵਿਆਹਾਂ 'ਚ ਇਕੱਠ ਤੇ ਪਾਬੰਦੀ ਕਾਰਨ ਇਸ ਖੇਤਰ ਨਾਲ ਜੁੜੇ ਕਈ ਕਾਰੋਬਾਰ ਵੀ ਪੂਰੀ ਤਰਾਂ ਖ਼ਤਮ ਹੋਣ ਕਿਨਾਰੇ ਹਨ। ਜਿੰਨਾਂ 'ਚੋ 

ਆਰਕੈਸਟਰਾਂ,ਡੀ ਜੇ,ਹਲਵਾਈ, ਗੱਡੀਆਂ ਤੇ ਮੈਰਿਜ ਪੈਂਲਸਾਂ ਦਾ ਕੰਮ ਤਾਂ ਪੂਰੀ ਤਰਾਂ ਬੰਦ ਹੋ ਚੁੱਕਾਂ ਹੈ । ਜਦਕਿ ਫੋਟੋਗ੍ਰਾਫੀ ਤੇ ਸੁਨਿਆਰੇ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੂੰ ਵੱਡੀ ਮਾਰ ਪਈ ਹੈ। ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤਾਂ ਕੋਰੋਨਾ ਵਾਇਰਸ ਨੇ ਸਵੈ ਰੁਜਗਾਰ ਨਾਲ ਜੁੜੇ ਲੋਕਾਂ ਨੂੰ ਵੱਡੀ ਢਾਹ ਲਾਈ ਹੈ। ਇਸ ਮੌਕੇ ਜਸਵੰਤ ਸਿੰਘ ਲਾਲੀ,ਗੁਰਪ੍ਰੀਤ ਸਿੰਘ ਬਿੱਟੂ,ਬਲਵਿੰਦਰ ਕੁਮਾਰ ਮੋਲਾ,ਹਰਪਾਲ ਸਿੰਘ ਪਾਲੀ,ਮਿਸਤਰੀ ਗੋਰਾ ਸਿੰਘ,ਸੰਜੀਵ ਕੁਮਾਰ,ਪ੍ਰੇਮ ਕੁਮਾਰ ਪਾਸੀ ਨੇ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਕੋਰੋਨਾ ਵਾਇਰਸ ਦੀ ਮਾਰ 'ਚ ਆਏ ਦੁਕਾਨਦਾਰਾਂ ਨੂੰ ਵੀ ਕੋਈ ਰਾਹਤ ਦਾ ਐਲਾਨ ਕਰੇ ਨਹੀ ਤਾਂ ਆਉਣ ਵਾਲੇ ਸਮੇਂ 'ਚ ਇਸ ਦਾ ਨਤੀਜ਼ਾ ਘਾਤਕ ਹੋ ਸਕਦਾ ਹੈ।