ਮਹਿਲ ਕਲਾਂ/ ਬਰਨਾਲਾ- ਜੂਨ 2020 ( ਗੁਰਸੇਵਕ ਸਿੰਘ ਸੋਹੀ)- ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਲੌਕ ਡਾਉਨ ਲੱਗਿਆ ਹੋਇਆ ਹੈ। ਚੋਰਾਂ ਦੇ ਦਿਨੋ ਦਿਨ ਹੌਸਲੇ ਬੁਲੰਦ ਹੁੰਦੇ ਜਾਂਦੇ ਨੇ ਅੱਜ ਰਾਤ ਪਿੰਡ ਛੀਨੀਵਾਲ ਖੁਰਦ ਚ੍ 1 ਤੋਂ 2 ਵਜੇ ਦੇ ਕਰੀਬ ਚੋਰ ਗੱਡੀ ਤੇ ਆਏ ਅਤੇ 2 ਘਰਾਂ ਦੇ ਵਿੱਚ ਚ ਚੋਰੀ ਨੂੰ ਅੰਜਾਮ ਦੇ ਕੇ ਚਲੇ ਗਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੀ,ਸੀ ਟੀ ਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਚੋਰਾਂ ਕੋਲ ਹੂਟਰ ਵਾਲੀ ਗੱਡੀ ਹੈ। ਵਾਰ ਵਾਰ ਵਜਾਉਣ ਦੇ ਕਾਰਨ ਪੁਲਿਸ ਦਾ ਭੁਲੇਖਾ ਪੈਂਦਾ ਹੈ ਝੋਨਾ ਲਵਾਈ ਦਾ ਕੰਮ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਹਰ ਕੋਈ ਥੱਕ ਹਾਰ ਕੇ ਚੈਨ ਦੀ ਨੀਂਦ ਸੌਂ ਜਾਂਦਾ ਹੈ ਅਤੇ ਮਹਿੰਦਰ ਸਿੰਘ ਦੁਕਾਨਦਾਰ ਨੇ ਦੱਸਿਆ ਕਿ ਚੋਰਾਂ ਨੇ ਮੇਰੇ ਘਰ ਵਿਚ ਦਾਖਲ ਹੋ ਕੇ ਇੱਕ ਮੋਬਾਈਲ ਚੋਰੀ ਕਰ ਕੇ ਲੈ ਗਏ ਅਤੇ ਕਾਕਾ ਸਿੰਘ ਮਿਸਤਰੀ ਨੇ ਦੱਸਿਆ ਕਿ ਮੇਰੇ ਘਰੋਂ ਇੱਕ ਮੋਬਾਈਲ ਅਤੇ ਕੁਝ ਨਕਦੀ ਚੋਰੀ ਕਰ ਕੇ ਲੈ ਗਏ। ਤੀਜਾ ਘਰ ਸਾਧੂ ਸਿੰਘ % ਜਗਤ ਸਿੰਘ ਦੇ ਘਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਘਰ ਦੇ ਮੈਂਬਰਾਂ ਨੂੰ ਪਤਾ ਲੱਗਣ ਤੇ ਚੋਰ ਚੱਪਲਾਂ ਛੱਡ ਕੇ ਭੱਜ ਗਏ। ਇਸ ਸਮੇਂ ਪਿੰਡ ਵਾਸੀ ਸੁਖਦੀਪ ਸਿੰਘ, ਗੁਰਮੁੱਖ ਸਿੰਘ ,ਮਲਕੀਤ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਜਗਤਾਰ ਸਿੰਘ ,ਜਗਸੀਰ ਸਿੰਘ, ਆਦਿ ਹਾਜ਼ਰ ਸਨ।ਥਾਣਾ ਟੱਲੇਵਾਲ ਦੇ ਇੰਚਾਰਜ ਦਲਵਿੰਦਰ ਸਿੰਘ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਕੈਮਰੇ ਚੈੱਕ ਕਰ ਲਏ ਅਤੇ ਲਕੇਸ਼ਨਾ ਲਈਆਂ ਜਾ ਰਹੀਆਂ ਹਨ। ਇਲਾਕੇ ਦੇ ਵਿੱਚ ਪੁਲਸ ਪੜਤਾਲ ਜਾਰੀ ਹੈ ਦੋਸ਼ੀ ਜਲਦੀ ਤੋਂ ਜਲਦੀ ਪੁਲਸ ਦੀ ਗ੍ਰਿਫ਼ਤ ਚ.ਹੋਣਗੇ।