You are here

ਪੰਜਾਬ

ਮੌਜੂਦਾ ਹਾਲਤਾਂ ਚ ਵੀ ਵਿਦਿਆਰਥੀਆਂ ਨੂੰ ਸਿੱਖਿਅਕ ਪੱਖ ਤੋਂ ਪਿੱਛੇ ਨਹੀਂ ਰਹਿਣ ਦੇਵਾਂਗੇ – ਪ੍ਰਿੰਸੀਪਲ ਮੱਖਣ ਸਿੰਘ

ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-ਐਸ.ਜੀ.ਐਨ ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਪ੍ਰਿੰਸੀਪਲ ਮੱਖਣ ਸਿੰਘ ਨੇ ਬੜਾ ਹੀ ਫਖਰ ਮਹਿਸੂਸ ਕਰਦੇ ਹੋਏ ਕਿਹਾ ਕਿ ਅਸੀਂ ਅੱਜ ਕਿਹੋ ਜਿਹੇ ਵੀ ਹਾਲਤਾਂ ਵਿੱਚੋਂ ਗੁਜਰ ਰਹੇ ਹਾਂ ਪਰ ਅਸੀਂ ਆਪਣੇ ਵਿਦਿਆਰਥੀਆਂ ਨੂੰ ਇਹਨਾਂ ਹਾਲਤਾਂ ਵਿੱਚ ਵੀ ਸਿੱਖਿਅਕ ਪੱਖ ਤੋਂ ਪਿੱਛੇ ਨਹੀਂ ਰਹਿਣ ਦਿੱਤਾ ਅਸੀਂ ਪਿਛਲੇ ਇੱਕ ਅਪ੍ਰੈਲ ਤੋਂ ਆਪਣੇ ਵਿਦਿਆਰਥੀਆਂ ਨੂੰ ਆਨ ਲਾਈਨ ਸਿੱਖਿਆ ਬਿਨਾਂ ਕਿਸੇ ਰੁਕਾਵਟ ਦੇ ਪ੍ਰਦਾਨ ਕਰ ਰਹੇ ਹਾਂ।ਜਿਸ ਦਾ ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ।ਪ੍ਰਿੰਸੀਪਲ ਮੱਖਣ ਸਿੰਘ ਨੇ ਦੱਸਿਆ ਕੀ ਭਾਵੇਂ ਅਜਿਹੀ ਸੰਕਟ ਦੀ ਸਥਿਤੀ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਬੰਦ ਹਨ ਪਰ ਅਜਿਹੀ ਸਥਿਤੀ ਵਿੱਚ ਵੀ ਵਿਦਿਆਰਥੀਆਂ ਨੂੰ ਸਿੱਖਿਅਕ ਪੱਖ ਤੋਂ ਪਿੱਛੇ ਨਹੀਂ ਰਹਿਣ ਦੇਵਾਂਗੇ। 

ਪ੍ਰਾਈਵੇਟ ਫਰਮਾਂ ਦੇ ਕਰਮਚਾਰੀਆਂ ਵੱਲੋਂ ਲੋਨ ਦੇ ਰੂਪ ਵਿੱਚ ਔਰਤਾਂ ਨੂੰ ਦਿੱਤੇ ਪੈਸਿਆਂ ਦੀਆਂ ਕਿਸ਼ਤਾਂ ਭਰਨਾ ਅਤੇ ਤੰਗ ਪ੍ਰਸ਼ਾਨ ਨੂੰ ਕੀਤੇ ਜਾਣ ਨੂੰ ਦਿੱਤਾ ਧਰਨਾ ।

ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਰੋਨਾ ਵਾਇਰਸ ਦੀ ਮਹਾਂਮਾਰੀ ਬਿਮਾਰੀ ਦੇ ਮੱਦੇਨਜ਼ਰ ਲਾਕ ਡਾਉਣ ਦੇ ਜਾਰੀ ਕੀਤੇ ਹੁਕਮਾਂ ਤੋਂ ਬਾਅਦ ਜਿੱਥੇ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਪਏ ਹੋਣ ਕਾਰਨ ਸਰਕਾਰ ਵੱਲੋਂ ਲੋਕਾਂ ਦੀ ਰਾਸ਼ਨ ਸਮੱਗਰੀ ਤੇ ਹੋਰ ਸਹੂਲਤਾਂ ਦੇ ਕੇ ਮਦਦ ਕਰਨ ਦੇ ਨਾਲ ਨਾਲ ਸਰਕਾਰੀ ਤੇ ਪ੍ਰਾਈਵੇਟ ਫਰਮਾਂ ਨੂੰ ਕਿਸੇ ਵੀ ਪ੍ਰਕਾਰ ਦਾ ਕਰਜ਼ਾ ਜਾਂ ਵਿਆਜ ਵਸੂਲਣ ਸਬੰਧੀ 30 ਅਗਸਤ 2020 ਤੱਕ ਰੋਕ ਲਗਾਏ ਜਾਣ ਦੇ ਬਾਵਜੂਦ ਵੀ ਪਿੰਡਾਂ ਅੰਦਰ ਪ੍ਰਾਈਵੇਟ ਫਰਮਾਂ ਦੇ ਕਰਮਚਾਰੀਆਂ ਵੱਲੋਂ ਲੋਨ ਦੇ ਰੂਪ ਵਿੱਚ ਲੋਕਾਂ ਨੂੰ ਦਿੱਤੇ ਪੈਸਿਆਂ ਦੀਆਂ ਕਿਸ਼ਤਾਂ ਭਰਨਾ ਅਤੇ ਤੰਗ ਪ੍ਰਸ਼ਾਨ ਨੂੰ ਕੀਤੇ ਜਾਣ ਮਾਮਲੇ ਆਏ ਦਿਨ ਦੇਖਣ ਨੂੰ ਮਿਲਦੇ ਹਨ । ਅਜਿਹਾ ਮਾਮਲਾ ਪਿੰਡ ਕੁਰੜ ਵਿਖੇ ਪਿਛਲੇ ਸਮੇਂ ਪ੍ਰਾਈਵੇਟ ਫਰਮਾਂ ਵੱਲੋਂ ਲੋਨ ਦੇ ਰੂਪ ਵਿੱਚ ਦਿੱਤੇ ਪੈਸਿਆਂ ਦੀਆਂ ਕਿਸ਼ਤਾਂ ਲਾਕ ਡਾਊਨ ਦੇ ਦੌਰਾਨ ਲੋਕਾਂ ਨੂੰ ਭਰਨ ਲਈ ਮਜਬੂਰ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਸਾਹਮਣੇ ਆਇਆ ਹੈ।ਇਸ ਮੌਕੇ ਸੈਂਟਰ ਲੀਡਰਾਂ ਅਮਰਜੀਤ ਕੌਰ, ਗੁਰਪ੍ਰੀਤ ਕੌਰ ,ਹਰਦੀਪ ਕੌਰ ,ਉਰਮਲਾ ਦੇਵੀ, ਅਮਨਦੀਪ ਕੌਰ ,ਹਰਜਿੰਦਰ ਕੌਰ ,ਕਿਰਨਜੀਤ ਕੌਰ ਦੀ ਅਗਵਾਈ ਹੇਠ ਔਰਤਾਂ ਵੱਲੋਂ ਪਿੰਡ ਕੁਰੜ  ਤੋਂ ਛਾਪਾ ਨੂੰ ਜਾਂਦੀ ਸੜਕ ਉੱਪਰ ਰੋਸ ਪ੍ਰਦਰਸ਼ਨ ਕਰਕੇ ਲੋਨ ਦੀਆਂ ਕਿਸ਼ਤਾਂ ਦਸੰਬਰ 2020 ਤੱਕ ਵਸੂਲਣ ਦੀ ਮੰਗ ਕੀਤੀ।ਇਸ ਮੌਕੇ ਅਮਰਜੀਤ ਕੌਰ ,ਗੁਰਪ੍ਰੀਤ ਕੌਰ, ਹਰਦੀਪ ਕੌਰ ,ਉਰਮਲਾ ਦੇਵੀ ਅਮਨਦੀਪ ਕੌਰ ,ਹਰਜਿੰਦਰ ਕੌਰ ,ਕਿਰਨਜੀਤ ਕੌਰ ਪਰਮਜੀਤ ਕੌਰ, ਇੰਦਰਜੀਤ ਕੌਰ ,ਗੁਰਮੀਤ ਕੌਰ ,ਸੁਰਜੀਤ ਕੌਰ, ਕਮਲੇਸ਼ ਕੌਰ ,ਲਖਬੀਰ ਕੌਰ ,ਹਰਪ੍ਰੀਤ ਕੌਰ ,ਅਮਰਜੀਤ ਕੌਰ ,ਕਰਨੈਲ ਕੌਰ ,ਹਰਜਿੰਦਰ ਕੌਰ ਸੁਖਦੀਪ ਕੌਰ ਕਰਮਜੀਤ ਕੌਰ ਜਸਵਿੰਦਰ ਕੌਰ ਅੰਮ੍ਰਿਤ ਕੌਰ ,ਅਮਨਦੀਪ ਕੌਰ, ਗੁਰਮੇਲ ਕੌਰ, ਹਰਵਿੰਦਰ ਕੌਰ, ਮਨਦੀਪ ਕੌਰ ,ਰਣਜੀਤ ਕੌਰ ,ਬੇਅੰਤ ਕੌਰ, ਬਲਜੀਤ ਕੌਰ ,ਸਰਬਜੀਤ ਕੌਰ ,ਸੰਦੀਪ ਕੌਰ ,ਗੁਰਮੀਤ ਕੌਰ ,ਜਸਪਾਲ ਕੌਰ ਨੇ ਕਿਹਾ ਕਿ ਪਿਛਲੇ ਢਾਈ ਮਹੀਨਿਆਂ ਦੇ ਸਮੇਂ ਤੋਂ ਲਾਕ ਡਾਓੁੁਨ ਕਾਰਨ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਸਾਡੇ ਘਰਾਂ ਦੇ ਚੁੱਲ੍ਹੇ ਪੂਰੀ ਤਰ੍ਹਾਂ ਠੰਢੇ ਹੋ ਚੁੱਕੇ ਹਨ ਅਤੇ ਪੈਸੇ ਦੀ ਘਾਟ ਕਾਰਨ ਘਰਾਂ ਦੇ ਗੁਜ਼ਾਰੇ ਚਲਾਉਣੇ ਮੁਸ਼ਕਲ ਹੋਏ ਪਏ ਹਨ।ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਵੱਲੋਂ ਲਾਕ ਡਾਓੁਨ ਦੇ ਮੱਦੇਨਜ਼ਰ ਸਰਕਾਰੀ ਬੈਂਕਾਂ ਅਤੇ ਪ੍ਰਾਈਵੇਟ ਫਰਮਾਂ ਨੂੰ ਕਿਸੇ ਵੀ ਵਿਅਕਤੀ ਤੋਂ ਵਿਆਜ ਜਾਂ ਕਰਜ਼ਾ ਨਾ ਵਸੂਲਣ ਸਬੰਧੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।ਪਰ ਦੂਜੇ ਪਾਸੇ ਪ੍ਰਾਈਵੇਟ ਫਰਮਾਂ ਵੱਲੋਂ ਲਏ ਲੋਨ ਦੀਆਂ ਕਿਸ਼ਤਾਂ ਭਰਾਉਣ ਲਈ ਕਰਮਚਾਰੀਆਂ ਵੱਲੋਂ ਕਿਸ਼ਤਾਂ ਵਸੂਲਣ ਲਈ ਮਜਬੂਰ ਅਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਔਖੇ ਸਮੇਂ ਆਰਥਿਕ ਸੰਕਟ ਵਿੱਚ ਚੱਲ ਰਹੇ ਸਮੇਂ ਵਿੱਚੋਂ ਅਸੀਂ ਕਿਸ਼ਤਾਂ ਭਰਨ ਲਈ ਪੂਰੀ ਤਰ੍ਹਾਂ ਅਸਮਰੱਥ ਹਾਂ।ਉਨ੍ਹਾਂ ਮੰਗ ਕੀਤੀ ਕਿ ਲੋਨ ਦੀਆਂ ਕਿਸ਼ਤਾਂ ਦੀ ਵਸੂਲੀ ਦਸੰਬਰ 2020 ਤੋਂ ਕੀਤੀ ਜਾਵੇ।ਉਸ ਤੋਂ ਪਹਿਲਾਂ ਸਾਡੇ ਕੋਲ ਕਿਸ਼ਤਾਂ ਭਰਨ ਦਾ ਕੋਈ ਪ੍ਰਬੰਧ ਨਹੀਂ ਹੈ।ਇਸ ਮੌਕੇ ਸ਼ਿੰਦਰ ਕੌਰ ,ਜਸਵੰਤ ਕੌਰ ,ਮਨਪ੍ਰੀਤ ਕੌਰ ,ਬਲਵਿੰਦਰ ਕੌਰ ,ਬਲਜੀਤ ਕੌਰ, ਲਾਭ ਕੌਰ ,ਵੀਰਪਾਲ ਕੌਰ ,ਕਿਰਨਜੀਤ ਕੌਰ ,ਹਰਪ੍ਰੀਤ ਕੌਰ, ਹਰਵਿੰਦਰ ਕੌਰ ,ਸੰਦੀਪ ਕੌਰ, ਸੋਮਾ ਕੌਰ, ਮਨਦੀਪ ਕੌਰ ਰਵੀ ,ਜੀਤ ਕੌਰ, ਗੁਰਮੀਤ ਕੌਰ ,ਸੁਖਦੀਪ ਕੌਰ, ਕੁਲਵੰਤ ਕੌਰ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।

ਪੰਜਾਬ 'ਚ ਹੁਣ ਤਕ 2000 ਮਰੀਜ਼ ਸਿਹਤਯਾਬ, ਸੋਮਵਾਰ ਨੂੰ 36 ਨਵੇਂ ਪਾਜ਼ੇਟਿਵ ਕੇਸ ਆਏ

ਸੋਮਵਾਰ ਨੂੰ 36 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਏ  

ਚੰਡੀਗੜ,   ਜੂਨ 2020  -(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਪੰਜਾਬ 'ਚ ਫਿਰ ਤੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਸੋਮਵਾਰ ਨੂੰ 36 ਨਵੇਂ ਪਾਜ਼ੇਟਿਵ ਕੇਸ ਆਏ, ਜਦਕਿ 13 ਲੋਕਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸੂਬੇ 'ਚ ਹੁਣ ਕੁੱਲ ਇਨਫੈਕਟਿਡ ਵਿਅਕਤੀਆਂ ਦੀ ਗਿਣਤੀ 2389 ਹੋ ਗਈ ਹੈ। ਇਨ੍ਹਾਂ 'ਚੋਂ 338 ਹੀ ਸਰਗਰਮ ਕੇਸ ਹਨ। ਬਾਕੀ 2000 ਠੀਕ ਹੋ ਚੁੱਕੇ ਹਨ। ਮਰੀਜ਼ਾਂ ਦੀ ਰਿਕਵਰੀ ਰੇਟ 85 ਫੀਸਦੀ ਤੋਂ ਜ਼ਿਆਦਾ ਹੈ। ਇਹ ਦਰ ਹੋਰਨਾਂ ਸੂੁਬਿਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਇਨ੍ਹਾਂ 'ਚ ਵੀ ਔਰਤਾਂ ਦੇ ਸਿਹਤਯਾਬ ਹੋਣ ਦੀ ਦਰ ਮਰਦਾਂ ਤੋਂ ਜ਼ਿਆਦਾ ਹੈ। ਔਰਤਾਂ ਦੀ ਦਰ 53 ਤੇ ਮਰਦਾਂ ਦੀ 47 ਹੈ। ਉੱਥੇ, ਸੋਮਵਾਰ ਨੂੰ ਹੁਸ਼ਿਆਰਪੁਰ 'ਚ ਅੱਠ, ਫਤਹਿਗੜ੍ਹ ਸਾਹਿਬ 'ਚ ਪੰਜ, ਪਟਿਆਲਾ 'ਚ ਚਾਰ, ਸੰਗਰੂਰ 'ਚ ਤਿੰਨ, ਪਠਾਨਕੋਟ, ਅੰਮਿ੍ਤਸਰ ਤੇ ਬਠਿੰਡਾ 'ਚ ਦੋ-ਦੋ, ਜਲੰਧਰ ਤੇ ਲੁਧਿਆਣਾ 'ਚ 3-3, ਗੁਰਦਾਸਪੁਰ ਤੇ ਨਵਾਂਸ਼ਹਿਰ 'ਚ ਇਕ-ਇਕ ਕੇਸ ਆਇਆ।  

ਕੋਵਿਡ-19 ਰੋਕਥਾਮ ਲਈ ਲੌਕਡਾਊਨ 5.0/ਅਨਲੌਕ 1.0 ਤਹਿਤ ਨਵੀਂਆਂ ਹਦਾਇਤਾਂ ਜਾਰੀ

ਪਹਿਲੀ ਤੋਂ 30 ਜੂਨ ਤੱਕ ਜਾਰੀ ਰਹਿਣਗੀਆਂ ਹਦਾਇਤਾਂ

ਲੁਧਿਆਣਾ,  ਜੂਨ 2020 ( ਇਕਬਾਲ ਸਿੰਘ ਰਸੂਲਪੁਰ / ਚਰਨਜੀਤ ਸਿੰਘ ਚੰਨ / ਮਨਜਿੰਦਰ ਗਿੱਲ )  

 ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਕੋਵਿਡ-19 ਰੋਕਥਾਮ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਜਾਰੀ ਕ੍ਰਮਵਾਰ 30 ਮਈ ਅਤੇ 31 ਮਈ ਦੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਭਾਰਤੀ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਤਹਿਤ ਜਾਰੀ ਹੁਕਮਾਂ ਰਾਹੀਂ ਜ਼ਿਲੇ 'ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਗੈਰ-ਜ਼ਰੂਰੀ ਜਨਤਕ ਗਤੀਵਿਧੀਆਂ 'ਤੇ ਮਨਾਹੀ ਲਾਗੂ ਕੀਤੀ ਗਈ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ, ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੋਵਿਡ ਰੋਕਥਾਮ ਤਹਿਤ ਜਾਰੀ ਪਾਬੰਦੀਆਂ ਤੇ ਮਨਜੂਰੀਆਂ 'ਚ ਜ਼ਿਲੇ 'ਚ ਦੁਕਾਨਾਂ ਪਹਿਲਾਂ ਤੋਂ ਹੀ ਤੈਅ ਰੋਸਟਰ ਮੁਤਾਬਕ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁੱਲ ਸਕਣਗੀਆਂ। ਸ਼ਰਾਬ ਦੀਆਂ ਦੁਕਾਨਾਂ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁਲ ਸਕਣਗੀਆਂ। ਹਜਾਮਤ, ਹੇਅਰ ਕਟ ਸੈਲੂਨ, ਬਿਊਟੀ ਪਾਰਲਰ ਤੇ ਸਪਾ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਅਨੁਸਾਰ ਹੀ ਖੋਲੇ ਜਾ ਸਕਣਗੇ। ਸਪੋਰਟਸ ਕੰਪਲੈਕਸ ਤੇ ਸਟੇਡੀਅਮ ਸਿਹਤ ਵਿਭਾਗ ਵੱਲੋਂ ਨਿਰਧਾਰਿਤ ਸਾਵਧਾਨੀਆਂ ਅਨੁਸਾਰ ਹੀ ਚਲ ਸਕਣਗੇ। ਸਨਅਤਾਂ ਤੇ ਸਨਅਤੀ ਅਦਾਰਿਆਂ ਨੂੰ ਦਿਹਾਤੀ ਤੇ ਸ਼ਹਿਰੀ ਖੇਤਰਾਂ 'ਚ ਬਿਨਾਂ ਕਿਸੇ ਬੰਦਸ਼ ਤੋਂ ਚੱਲਣ ਦੀ ਇਜ਼ਾਜ਼ਤ ਹੋਵੇਗੀ। ਉਸਾਰੀ ਗਤੀਵਿਧੀਆਂ ਵੀ ਸ਼ਹਿਰ ਤੇ ਪੇਂਡੂ ਇਲਾਕੇ 'ਚ ਬਿਨਾਂ ਕਿਸੇ ਬੰਦਸ਼ ਤੋਂ ਚੱਲ ਸਕਣਗੀਆਂ। ਖੇਤੀਬਾੜੀ, ਬਾਗ਼ਬਾਨੀ, ਪਸ਼ੂ ਪਾਲਣ ਤੇ ਵੈਟਰਨਰੀ ਸੇਵਾਵਾਂ ਵੀ ਬੇ-ਰੋਕ ਟੋਕ ਚੱਲ ਸਕਣਗੀਆਂ। ਈ-ਕਾਮਰਸ ਨੂੰ ਸਾਰੀਆਂ ਵਸਤਾਂ ਵਾਸਤੇ ਆਗਿਆ ਹੋਵੇਗੀ। ਜ਼ਿਲੇ 'ਚ ਕੇਂਦਰ ਤੇ ਰਾਜ ਸਰਕਾਰ ਦੇ ਦਫ਼ਤਰ ਸਮਾਜਿਕ ਫ਼ਾਸਲੇ ਨੂੰ ਯਕੀਨੀ ਬਣਾਉਂਦੇ ਹੋਏ ਆਪਣੀ ਲੋੜੀਂਦੀ ਮਾਨਵੀ ਸ਼ਕਤੀ ਨਾਲ ਕੰਮ ਕਰ ਸਕਣਗੇ। ਇਸ ਤੋਂ ਇਲਾਵਾ 65 ਸਾਲ ਤੋਂ ਉੱਪਰ ਦੇ ਬਜ਼ੁਰਗਾਂ, ਹੋਰਨਾਂ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ, ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਰੂਰੀ ਕੰਮ ਤੋਂ ਬਿਨਾਂ ਬਾਹਰ ਨਾ ਨਿਕਲਣ ਲਈ ਆਖਿਆ ਗਿਆ ਹੈ। ਜ਼ਿਲੇ 'ਚ ਜਿਨਾਂ ਗਤੀਵਿਧੀਆਂ 'ਤੇ ਰੋਕ ਰਹੇਗੀ, ਉਨਾਂ 'ਚ ਸਿਨੇਮਾ ਹਾਲ, ਜਿਮਨੇਜ਼ੀਅਮ, ਤੈਰਾਕੀ ਤਲਾਅ, ਮਨੋਰੰਜਕ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਇਕੱਤਰਤਾ ਹਾਲ ਤੇ ਅਜਿਹੇ ਹੋਰ ਸਥਾਨ ਬੰਦ ਰਹਿਣਗੇ। ਸਮਾਜਿਕ/ਰਾਜਨੀਤਿਕ/ਖੇਡ/ਮਨੋਰੰਜਕ/ਅਕਾਦਮਿਕ/ਸਭਿਆਚਾਰਕ/ਧਾਰਮਿਕ ਸਮਾਗਮ ਅਤੇ ਹੋÂ ਵੱਡੇ ਇਕੱਠਾਂ 'ਤੇ ਮਨਾਹੀ ਰਹੇਗੀ। ਸ਼ਰਾਬ, ਪਾਨ, ਗੁਟਕਾ, ਤੰਬਾਕੂ ਆਦਿ ਦੇ ਜਨਤਕ ਥਾਂਵਾਂ 'ਤੇ ਸੇਵਨ ਦੀ ਮਨਾਹੀ ਰਹੇਗੀ ਪਰੰਤੂ ਉਨਾਂ ਦੀ ਵਿਕਰੀ 'ਤੇ ਰੋਕ ਨਹੀਂ ਹੋਵੇਗੀ। ਸੀਮਤ ਗਤੀਵਿਧੀਆਂ 'ਚ ਵਿਆਹ ਨਾਲ ਸਬੰਧਤ ਸਮਾਗਮ 'ਚ 50 ਤੋਂ ਵਧੇਰੇ ਦੀ ਗਿਣਤੀ ਨਾ ਹੋਵੇ ਅਤੇ ਅੰਤਮ ਸਸਕਾਰ/ਰਸਮਾਂ 'ਚ 20 ਤੋਂ ਵਧੇਰੇ ਦਾ ਇਕੱਠ ਨਾ ਹੋਵੇ। ਜ਼ਿਲੇ 'ਚ ਧਾਰਮਿਕ/ਪੂਜਾ ਸਥਾਨ, ਹੋਟਲ ਤੇ ਹੋਰ ਮੇਜ਼ਬਾਨੀ ਸੇਵਾਵਾਂ ਤੇ ਸ਼ਾਪਿੰਗ ਮਾਲ ਜਨਤਕ ਤੌਰ 'ਤੇ ਖੋਲਣ ਬਾਰੇ ਫ਼ੈਸਲਾ 7 ਜੂਨ ਤੋਂ ਬਾਅਦ ਵੱਖਰੇ ਹੁਕਮਾਂ ਦੁਆਰਾ ਕੀਤਾ ਜਾਵੇਗਾ। ਰੈਸਟੋਰੈਂਟ ਟੇਕ-ਅਵੇਅ ਜਾਂ ਹੋਮ ਡਲਿਵਰੀ ਸੇਵਾਵਾਂ ਜਾਰੀ ਰੱਖ ਸਕਣਗੇ। ਬੱਸਾਂ ਦੀ ਅੰਤਰ ਰਾਜੀ ਅਤੇ ਰਾਜ ਵਿੱਚ ਆਗਿਆ ਸੂਬੇ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ ਨਿਰਧਾਰਿਤ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰਜ਼ ਦੇ ਆਧਾਰ 'ਤੇ ਹੋਵੇਗੀ। ਅੰਤਰ ਰਾਜੀ ਤੌਰ 'ਤੇ ਯਾਤਰੀ ਵਾਹਨਾਂ ਜਿਵੇਂ ਕਿ ਟੈਕਸੀ, ਕੈਬਜ਼, ਸਟੇਜ ਕੈਰੀਅਰ, ਟੈਂਪੋ ਟ੍ਰੈਵਲਰ ਤੇ ਕਾਰਾਂ ਦੀ ਆਗਿਆ ਆਪਣੇ ਤੌਰ 'ਤੇ ਪ੍ਰਾਪਤ ਕੀਤੇ ਈ-ਪਾਸ ਦੇ ਆਧਾਰ 'ਤੇ ਹੋਵੇਗੀ। ਆਪਣੇ ਰਾਜ ਵਿੱਚ ਇਨਾਂ ਵਾਹਨਾਂ ਦੇ ਚੱਲਣ 'ਤੇ ਕੋਈ ਰੋਕ ਨਹੀਂ ਹੋਵੇਗੀ। ਸਾਈਕਲ, ਰਿਕਸ਼ਾ ਤੇ ਆਟੋ ਰਿਕਸ਼ਾ ਵੀ ਟ੍ਰਾਂਸਪੋਰਟ ਵਿਭਾਗ ਪੰਜਾਬ ਵੱਲੋਂ ਜਾਰੀ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰਜ਼ ਅਨੁਸਾਰ ਚਲ ਸਕਣਗੇ। ਦੋਪਹੀਆ ਵਾਹਨ ਜਿਵੇਂ ਕਿ ਮੋਟਰ ਸਾਈਕਲ/ਸਕੂਟਰ ਆਦਿ ਦੋ ਯਾਤਰੀਆਂ ਸਮੇਤ ਚੱਲਣ ਦੀ ਇਜ਼ਾਜ਼ਤ ਹੋਵੇਗੀ। ਚਾਰ ਪਹੀਆ ਵਾਹਨਾਂ ਲਈ ਡਰਾਇਵਰ ਤੋਂ ਇਲਾਵਾ ਦੋ ਸਵਾਰੀਆਂ ਦੀ ਇਜ਼ਾਜ਼ਤ ਹੋਵੇਗੀ ਅਤੇ ਟ੍ਰਾਂਸਪੋਰਟ ਵਿਭਾਗ ਵੱਲੋਂ ਨਿਰਧਾਰਿਤ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ ਦੀ ਪਾਲਣਾ ਜ਼ਰੂਰੀ ਹੋਵੇਗੀ। ਖਰੀਦਦਾਰੀ, ਦਫ਼ਤਰ ਜਾਂ ਕੰਮ 'ਤੇ ਜਾਣ ਲਈ ਵਾਹਨ ਲਈ ਪਾਸ ਲਾਜ਼ਮੀ ਨਹੀਂ ਹੋਵੇਗਾ। ਅੰਤਰ ਰਾਜੀ ਵਸਤਾਂ ਦੀ ਢੋਆ-ਢੁਆਈ 'ਤੇ ਕੋਈ ਰੋਕ ਨਹੀਂ ਹੋਵੇਗੀ। ਸਮਾਜਿਕ ਤੋਰੇ-ਫੇਰੇ 'ਤੇ ਕੋਈ ਮਨਾਹੀ ਨਹੀਂ ਹੋਵੇਗੀ ਬਸ਼ਰਤੇ ਘਰੋਂ ਬਾਹਰ ਨਿਕਲਣ ਦਾ ਵਾਜਿਬ ਕਾਰਨ ਹੋਵੇ। ਉਂਜ ਬਿਨਾਂ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਘੱਟੋ-ਘੱਟ 6 ਫੁੱਟ ਦੀ ਸਮਾਜਿਕ ਦੂਰੀ ਨੂੰ ਹਰੇਕ ਗਤੀਵਿਧੀ 'ਚ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਜ਼ਿਲਾ ਮੈਜਿਸਟ੍ਰੇਟ ਵੱਲੋਂ ਪੁਰਾਣੇ ਰੋਸਟਰ ਮੁਤਾਬਕ ਹੀ ਦੁਕਾਨਾਂ ਖੋਲਣ ਤੇ ਸਮਾਜਿਕ ਫ਼ਾਸਲੇ ਨਾਲ ਕਿਸੇ ਵੀ ਤਰਾਂ ਦਾ ਸਮਝੌਤਾ ਨਾ ਕਰਨ ਲਈ ਆਖਿਆ ਗਿਆ ਹੈ। ਜਨਤਕ ਥਾਂਵਾਂ ਸਮੇਤ ਕੰਮ ਵਾਲੇ ਸਥਾਨਾਂ 'ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਅਤੇ ਉਲੰਘਣਾ ਹੋਣ 'ਤੇ 29 ਮਈ ਦੇ ਨੋਟੀਫ਼ਿਕੇਸ਼ਨ ਮੁਤਾਬਕ ਨਿਰਧਾਰਿਤ ਸਜ਼ਾ/ਜੁਰਮਾਨਾ ਦੇਣਾ ਪਵੇਗਾ। ਸਨਅਤਾਂ ਤੇ ਹੋਰ ਅਦਾਰਿਆਂ ਲਈ ਕੋਈ ਪਰਮਿਟ ਨਹੀਂ ਲੈਣਾ ਪਵੇਗਾ ਅਤੇ ਸਾਰੇ ਕਰਮਚਾਰੀ, ਚਾਹੇ ਸਰਕਾਰੀ, ਨਿੱਜੀ ਜਾਂ ਹੋਰ ਅਦਾਰਿਆਂ ਦੇ ਹੋਣ ਸਵੇਰ 5 ਤੋਂ ਸ਼ਾਮ 9 ਵਜੇ ਤੱਕ ਬਿਨਾਂ ਪਾਸ ਆ-ਜਾ ਸਕਦੇ ਹਨ। ਲੋਕਾਂ ਦੀ ਅੰਤਰ ਰਾਜੀ ਗਤੀਵਿਧੀ 'ਤੇ ਵੀ ਕੋਈ ਪਾਬੰਦੀ ਨਹੀਂ ਹੋਵੇਗੀ, ਬਸ਼ਰਤੇ ਕੋਵਾ ਐਪ ਤੇ ਸਵੈ-ਜਨਰੇਟਡ ਈ-ਪਾਸ ਹੋਵੇ। ਸਮੂਹ ਕਰਮਚਾਰੀਆਂ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਅਰੋਗਿਆ ਸੇਤੂ ਐਪ ਆਪਣੇ ਮੋਬਾਇਲ ਫ਼ੋਨਾਂ 'ਤੇ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਐਪ 'ਤੇ ਆਪਣੀ ਸਿਹਤ ਸਥਿਤੀ ਨਿਰੰਤਰ ਅਪਡੇਟ ਕਰਨ ਲਈ ਆਖਿਆ ਗਿਆ ਹੈ। ਇਨਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਾ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤੋਂ 60 ਅਤੇ ਭਾਰਤੀ ਦੰਡ ਵਿਧਾਨ ਦੀ ਧਾਰਾ 188 ਤਹਿਤ ਸਜ਼ਾ ਦਾ ਭਾਗੀਦਾਰ ਬਣ ਸਕਦਾ ਹੈ।

 

  

ਸੋਧ ਬਿਲ ਦੇ ਖਿਲਾਫ ਬਿਜਲੀ ਮੁਲਾਜਮਾਂ ਦਾ ਗੁੱਸਾ ਭੜਕਿਆ

ਜਗਰਾਉਂ 'ਚ ਕਾਲੇ ਬਿੱਲੇ ਲਾ ਕੇ ਰੋਸ ਮੁਜਾਹਰਾ

ਜਗਰਾਉਂ/ਲੁਧਿਆਣਾ, ਜੂਨ 2020 -(ਰਸ਼ਪਾਲ ਸ਼ੇਰਪੁਰੀ/ਮਨਜਿੰਦਰ ਗਿੱਲ)-

- ਕੇਂਦਰ ਸਰਕਾਰ ਵਲੋਂ ਕਾਹਲੀ ਵਿੱਚ ਪਾਸ ਕੀਤੇ ਜਾ ਰਹੇ ਮੁਲਾਜਮ ਅਤੇ ਲੋਕ ਵਿਰੋਧੀ ਕਾਨੂੰਨ 'ਬਿਜਲੀ ਐਕਟ-2020' ਦੇ ਖਿਲਾਫ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਉਪਰ ਅੱਜ ਜਗਰਾਉਂ ਵਿਖੇ ਅੱਜ ਬਿਜਲੀ ਮੁਲਾਜਮਾਂ ਨੇ ਟੈਕਨੀਕਲ ਸਰਵਿਸ ਯੂਨੀਅਨ ਦੇ ਡਵੀਜਨ ਸਕੱਤਰ ਅਜਮੇਰ ਸਿੰਘ ਕਲੇਰ ਦੀ ਅਗਵਾਈ ਹੇਠ ਰੋਸ ਭਰਪੂਰ ਰੋਸ ਮੁਜਾਹਰਾ ਕੀਤਾ ਅਤੇ ਬਿਜਲੀ ਮੁਲਾਜਮਾਂ ਨੇ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕੀਤਾ। ਰੋਸ ਮੁਜਾਹਰੇ ਮੌਕੇ ਇਕੱਤਰ ਬਿਜਲੀ ਮੁਲਾਜਮਾਂ ਨੂੰ ਸੰਬੋਧਨ ਕਰਦੇ ਹੋਏ ਡਵੀਜਨ ਸਕੱਤਰ ਅਜਮੇਰ ਸਿੰਘ ਕਲੇਰ ਅਤੇ ਉਪ ਮੰਡਲ ਪ੍ਰਧਾਨ ਬੂਟਾ ਸਿੰਘ ਮਲਕ ਨੇ ਆਖਿਅ ਕਿ ਮੋਦੀ ਸਰਕਾਰ ਦੇਸ਼ ਦੇ ਬਿਜਲੀ ਵਿਭਾਗਾਂ ਨੂੰ ਕੌਡੀਆਂ ਦੇ ਭਾਅ ਸਰਮਾਏਦਾਰ ਚਹੇਤਿਆਂ ਦੇ ਹੱਥਾਂ ਵਿੱਚ ਦੇਣ ਜਾ ਰਹੀ ਹੈ। ਇਸ ਨਾਲ ਬਿਜਲੀ ਮਹਿੰਗੀ ਹੀ ਨਹੀਂ ਹੋਵੇਗੀ, ਬਲਕਿ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਵੀ ਹੋ ਜਾਵੇਗੀ। ਉਹਨਾਂ ਆਖਿਆ ਕਿ ਜਦੋਂ ਤੋ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ, ਇਸ ਨੇ ਦੇਸ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਦੇਸ ਦੇ ਕਮਾਈ ਕਰਨ ਵਾਲੇ ਅਦਾਰਿਆਂ ਦਾ ਨਿੱਜੀਕਰਨ ਕਰਕੇ ਚਹੇਤੇ ਸਰਮਾਏਦਾਰਾਂ ਨੂੰ ਵੇਚ ਰਹੀ ਹੈ। ਜਦੋ ਚਹੇਤਿਆਂ ਦੇ ਘਾਟੇ ਵਿੱਚ ਚੱਲ ਰਹੀਆਂ ਕੰਪਨੀਆਂ ਨੂੰ ਖਰੀਦ ਰਹੀ ਹੈ। ਉਹਨਾਂ ਕਿਸਾਨ ਜੱਥੇਬੰਦੀਆਂ ਅਤੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਜੇਕਰ ਇਕੱਠੇ ਹੋਕੇ ਕੇਂਦਰ ਸਰਕਾਰ ਦੇ ਇਸ ਲੋਕ ਵਿਰੋਧੀ ਹੱਲੇ ਦਾ ਵਿਰੋਧ ਨਾ ਕੀਤਾਂ ਤਾਂ ਇਸ ਸਰਕਾਰ ਨੇ ਕਾਹਲੀ ਵਿੱਚ 'ਬਿਜਲੀ ਸੋਧ ਬਿਲ-2020' ਨੂੰ ਪਾਸ ਕਰਕੇ ਲੋਕਾਂ ਉਪਰ ਥੋਪ ਦੇਣਾ ਹੈ। ਉਹਨਾਂ ਚਿਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਜੇਕਰ ਨਿੱਜੀਕਰਨ ਦਾ ਰਾਹ ਹੋਰ ਪੱਧਰਾ ਕਰਨ ਲਈ ਬਿਜਲੀ ਐਕਟ-2020 ਪਾਸ ਕੀਤਾ ਗਿਆ ਤਾਂ ਬਿਜਲੀ ਕਾਮੇ ਸੜਕਾਂ ਉਪਰ ਉਤਰਨ ਲਈ ਮਜਬੂਰ ਹੋਣਗੇ ਅਤੇ ਸੰਘਰਸ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਘਰ ਸਿੰਘ ਲੀਲਾਂ, ਅਵਤਾਰ ਸਿੰਘ ਕਲੇਰ, ਪਰਮਜੀਤ ਸਿੰਘ ਚੀਮਾਂ, ਜਤਿੰਦਰਪਾਲ ਸਿੰਘ ਡੱਲਾ, ਪਵਿੱਤਰ ਸਿੰਘ ਗਾਲਿਬ, ਸੁਖਵਿੰਦਰ ਸਿੰਘ ਕਾਕਾ, ਜਗਜੀਤ ਸਿੰਘ ਹਾਂਸ, ਪਰਮਜੀਤ ਰਾਏ, ਭੁਪਿੰਦਰ ਸਿੰਘ ਕੋਠੇ ਪ੍ਰੇਮਸਰ, ਦਲਜੀਤ ਸਿੰਘ, ਹਰਪ੍ਰੀਤ ਸਿੰਘ ਨੱਥੋਵਾਲ, ਦਿਲ ਬਹਾਦਰ, ਰਾਮ ਬਹਾਦੁਰ, ਤਾਰਾ ਸਿੰਘ ਆਦਿ ਨੇ ਵੀ ਕੇਂਦਰ ਸਰਕਾਰ ਦੇ ਲੋਕ ਮਾਰੂ ਫੈਸਲੇ ਦਾ ਤਿੱਖਾ ਵਿਰੋਧ ਕੀਤਾ।

ਸ਼੍ਰੀ ਹਰਿਮੰਦਰ ਸਾਹਿਬ ਲਈ ਕਣਕ ਭੇਜੀ ਗਈ

ਸ੍ਰੋਮਣੀ ਅਕਾਲੀ ਦਲ ਦੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਅਗਵਾਈ ਵਿਚ ਸੰਗਤਾਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਕਣਕ ਰਵਾਨਾ

ਰਾਜਪੁੱਰਾ ,ਜੂਨ 2020 - (ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-ਸ੍ਰੋਮਣੀ ਅਕਾਲੀ ਦਲ ਦੇ ਸ੍ਰੋਮਣੀ  ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਗੁਰੂਦੁਆਰਿਆਂ ਅਤੇ ਗੁਰੂ ਕੇ ਵਜੀਰਾਂ ਲਈ ਲਗਾਤਾਰ ਲੰਗਰ ਦੀ ਸੇਵਾ ਜਾਰੀ ਹੈ। ਅੱਜ ਰਾਜਪੁੱਰਾ ਵਿੱਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਸ੍ਰੋਮਣੀ ਅਕਾਲੀ ਦਲ ਦੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਸਰਦਾਰ ਰਨਜੀਤ ਸਿੰਘ ਰਾਨਾ ਪ੍ਰਧਾਨ ਰਾਜਪੁੱਰਾ ਤੋਂ ਸਮੁੱਚੀ ਲੀਡਰਸਿੱਪ ਰਾਹੀ ਹਲਕਾ ਰਾਜਪੁੱਰਾ ਦੀ ਸੰਗਤ ਵੱਲੋ ਇਕੱਠੀ ਕੀਤੀ ਲੰਗਰਾਂ ਲਈ ਲਗਭਗ 350 ਕੁਆਂਟਲ ਕਣਕ ਦਰਬਾਰ ਸਾਹਿਬ ਲਈ ਭੇਜੀ ਗਈ।
ਜਿਸ ਨੂੰ ਪ੍ਰੌ. ਪ੍ਰੇਮ ਸਿੰਘ ਚੰਦੂਮਾਜਰਾ, ਸ੍ਰੀ ਐਨ ਕੇ ਸ਼ਰਮਾ ਐਮ ਐਲ ਏ, ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮ ਐਲ ਏ ਅਤੇ ਹੋਰ ਲੀਡਰਸਿੱਪ ਨੇ ਰਵਾਨਾ ਕੀਤਾ।

(ਫੋਟੋ ਕੈਪਸ਼ਨ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਕਣਕ ਰਵਾਨਾ ਕਰਦੇ ਹੋਏ ਪ੍ਰੌ. ਪ੍ਰੇਮ ਸਿੰਘ ਚੰਦੂਮਾਜਰਾ, ਸ੍ਰੀ ਐਨ ਕੇ ਸ਼ਰਮਾ ਐਮ ਐਲ ਏ, ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮ ਐਲ ਏ ਅਤੇ ਹੋਰ ਲੀਡਰਸਿੱਪ )

ਤਾਲਾਬੰਦੀ ਤੋੜਨ ਵਾਲ਼ਿਆਂ ਖਿਲਾਫ ਕਪੂਰਥਲਾ ਪੁਲਿਸ ਹੋਈ ਸਖ਼ਤ 

ਕੋਰੋਨਾ ਖਿਲਾਫ ਜਾਰੀ ਮੁਹਿੰਮ ਵਿੱਚ ਆਮ ਲੋਕ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ-ਡੀ ਐਸ ਪੀ ਸੁਰਿੰਦਰ ਸਿੰਘ

ਲਾਪਰਵਾਹੀ ਕਰਨ ਵਾਲੇ ਵਾਹਨ ਚਾਲਕਾਂ ਮੌਕੇ ਤੇ ਚਾਲਾਨ ਕੱਟਿਆਂ ਜਾਵੇਗਾ - ਜਿਲ੍ਹਾ ਟ੍ਰੈਫ਼ਿਕ ਇੰਚਾਰਜ਼ ਦੀਪਕ ਸ਼ਰਮਾਂ

ਕਪੂਰਥਲਾ , ਜੂਨ 2020 -(ਹਰਜੀਤ ਸਿੰਘ ਵਿਰਕ) ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕੋਰੋਨਾ ਮਹਾਮਾਰੀ ਨੂੰ ਅੱਗੇ ਵੱਢਣ ਤੋਂ ਰੋਕਣ ਲਈ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣਾ ਕਰਨ ਵਾਸਤੇ ਜਿਲ੍ਹਾ ਕਪੂਰਥਲਾ ਪੁਲਿਸ ਮੁਖੀ ਐਸਐਸਪੀ ਸ੍ਰੀ ਸਤਿੰਦਰ ਸਿੰਘ ਵਿਰਕ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਡੀਐਸਪੀ ਕਪੂਰਥਲਾ ਸ੍ਰੀ ਸੁਰਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਜ਼ਿਲ੍ਹੇ ਦੇ ਸਾਰੇ ਪ੍ਰਮੁੱਖ ਮਾਰਗਾਂ  , ਬਜ਼ਾਰਾਂ ਅਤੇ ਨਾਕਿਆਂ ਤੇ ਵਾਹਨ ਚਾਲਕਾਂ ਨੂੰ ਸਖਤੀ ਨਾਲ ਚੈਕ ਕੀਤਾ ਜਾ ਰਿਹਾ ਹੈ , ਜਿਸ ਤਹਿਤ ਡੀਐਸਪੀ ਕਪੂਰਥਲਾ ਵੱਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗ਼ੈਰ ਜਰੂਰੀ ਕੰਮਾਂ ਤੇ ਘਰਾਂ ਤੋਂ ਬਾਹਰ ਨਿਕਲ਼ਨਾ ਘਾਹੀ ਨਹੀ ਹੈ , ਜੋ ਵੀ ਦੋ ਪਾਹੀਆਂ ਵਾਹਨ ਚਾਲਕ ਬਿਨਾ ਮਾਸਕ ਅਤੇ ਇੱਕ ਤੋਂ ਵੱਧ ਸਵਾਰੀ ਕਰਦਿਆਂ ਮਿਲਿਆ ਤਾ ਉਸ ਦਾ ਮੌਕੇ ਤੇ ਹੀ 500 ਰੂਪੈ ਦਾ ਜੁਰਮਾਨਾ ਕੀਤਾ ਜਾਵੇਗਾ । ਤਾਲਾਬੰਦੀ ਤੋੜ੍ਹਨ ਵਾਲ਼ਿਆਂ ਖਿਲਾਫ ਸਖ਼ਤ ਹੁੰਦਿਆਂ ਜਿਲ੍ਹਾ ਟ੍ਰੈਫ਼ਿਕ ਇੰਚਾਰਜ਼ ਦੀਪਕ ਸ਼ਰਮਾ ਨੇ ਕਿਹਾ ਜੋ ਵੀ ਕਾਰ ਚਾਲਕ ਬਿਨਾ ਮਾਸਕ ਅਤੇ ਤਿੰਨ ਸਵਾਰੀਆਂ ਸਮੇਤ ਡਰਾਇਵਰ ਨਿਯਮ ਦੀ ਪਾਲਣਾ ਨਹੀ ਕਰੇਗਾ ਤਾ ਉਸ ਨੂੰ 2000 ਜੁਰਮਾਨਾ ਕੀਤਾ ਜਾਵੇਗਾ । ਇਸ ਤਰ੍ਹਾਂ ਆਟੋ ਰਿਕਸ਼ਾ ਵਿੱਚ ਚਾਲਕ ਤੋਂ ਇਲਾਵਾ ਦੋ ਸਵਾਰੀ ਤੋਂ ਵੱਧ ਬੈਠਣ ਤੇ 500ਰੂਪੈ  ਜੁਰਮਾਨਾ , ਪਬਲਿਕ ਸਥਾਨਾਂ ਤੇ ਥੁੱਕਣ ਤੇ 500 ਰੂਪੈ, ਬਿਨਾ ਮਾਸਕ ਨਿਕਲਣ ਤੇ 500 ਰੂਪੈ, ਅਤੇ ਦੁਕਾਨਾਂ ਤੇ ਸਾਂਝੀਆਂ ਥਾਂਵਾਂ ਤੇ ਨਿਯਮਿਤ ਗਿਣਤੀ ਜਿਆਦਾ ਲੋਕਾਂ ਦੇ ਇਕੱਠ ਤੇ 2000ਰੂਪੈ,ਬੱਸਾਂ ਵਿੱਚ ਦੱਸੀ ਗਿਣਤੀ ਤੋਂ ਜਿਆਦਾ ਸਵਾਰੀ ਬਿਠਾਉਣ ਅਤੇ ਘਰ ਵਿੱਚ ਇਕਾਂਤਵਸ ਕੀਤੇ ਲੋਕਾਂ ਵੱਲੋਂ ਬਿਨਾ ਇਜ਼ਾਜਤ ਬਾਜ਼ਾਰਾਂ ਵਿੱਚ ਨਿਕਲਣ ਤੇ ਵੀ 2000 ਰੂਪੈ ਜੁਰਮਾਨਾ ਕੀਤਾ ਜਾਵੇਗਾ ।ਇਸ ਮੌਕੇ ਜਿਲ੍ਹਾ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਇੰਚਾਰਜ਼ ਗੁਰਬਚਨ ਸਿੰਘ ਵੱਲੋਂ ਕਪੂਰਥਲਾ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਆਮ  ਜਨਤਾ ਨੂੰ ਕੋਰੋਨਾ ਮਹਾਮਾਰੀ ਬਾਰੇ ਜਾਗਰੂਕ ਕਰਕੇ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਜਾਣਕਾਰੀ ਦਿੰਦਿਆਂ ਕਪੂਰਥਲਾ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਸਬ ਇੰਸਪੈਕਟਰ ਦਰਸ਼ਨ ਸਿੰਘ , ਏਐਸਆਈ ਬਲਵਿੰਦਰ ਸਿੰਘ , ਏਐਸਆਈ ਮਲਕੀਤ ਸਿੰਘ ਅਤੇ ਏਐਸਆਈ ਦਿਲਬਾਗ ਸਿੰਘ ਟਾਂਡੀ ਹਾਜ਼ਰ ਸਨ ।
(ਫੋਟੋ ਕੈਪਸ਼ਨ : -ਕਪੂ੍ਰਥਲਾ ਟ੍ਰੈਫ਼ਿਕ ਪੁਲਿਸ ਇਚਾਰਜ਼ ਦੀਪਕ ਸ਼ਰਮਾ , ਏਐਸਆਈ ਗੁਰਬਚਨ ਸਿੰਘ ਸਮੇਤ ਪੁਲਿਸ ਟੀਮ ਬਜ਼ਾਰਾਂ ਵਿੱਚ ਕੋਰੋਨਾ ਮਹਾਮਾਰੀ ਖਿਲਾਫ ਜਾਰੀ ਹਿਦਾਇਤਾਂ ਬਾਰੇ ਸ਼ਾਮ ਜਨਤਾ ਨੂੰ ਜਾਗਰੂਕ ਕਰਦੇ ਹੋਏ )

ਯੂਥ ਅਕਾਲੀ ਆਗੂਆਂ ਦੀ ਅਗਵਾਈ ਵਿਚ ਸੰਗਤਾਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਕਣਕ ਰਵਾਨਾ

ਹਲਕਾ ਟਾਂਡਾ ,ਮਈ 2020 -(ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-  ਯੂਥ ਅਕਾਲੀ ਆਗੂਆਂ ਵਲੋਂ ਗੁਰੂਦੁਆਰਿਆਂ ਅਤੇ ਗੁਰੂ ਕੇ ਵਜੀਰਾਂ ਲਈ ਲ ੍ਹੜਗਾਤਾਰ ਲੰਗਰ ਦੀ ਸੇਵਾ ਜਾਰੀ ਹੈ। ਅੱਜ ਹਲਕਾ ਟਾਂਡਾ ਵਿੱਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਅੱਜ ਹਲਕਾ ਟਾਂਡਾ ਤੋਂ ਸ. ਅਰਵਿੰਦਰ ਸਿੰਘ ਰਸੂਲਪੁਰ ਅਤੇ ਸ. ਕਮਲਜੀਤ ਸਿੰਘ ਕੁਲਾਰ ਰਸੂਲਪੁਰ ਯੂਥ ਅਕਾਲੀ ਆਗੂ ਦੀ ਅਗਵਾਈ ਵਿਚ ਸੰਗਤਾਂ ਵਲੋਂ 223 ਕੁਇੰਟਲ ਕਣਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲ਼ਈ ਰਵਾਨਾ ਕੀਤੀ ਗਈ ।ਓਥੇ ਹੀ ਅਕਾਲੀ ਆਗੂ ਸ. ਅਰਵਿੰਦਰ ਸਿੰਘ ਰਸੂਲਪੁਰ ਅਤੇ ਸ. ਕਮਲਜੀਤ ਸਿੰਘ ਕੁਲਾਰ ਰਸੂਲਪੁਰ ਦਾ ਕਹਿਣਾ ਹੈ ਕਿ ਹਲਕਾ ਉੜਮੁੜ ਟਾਂਡਾ ਦੀ ਸੰਗਤ ਵੱਲੋਂ ਪਹਿਲਾਂ ਵੀ ਵੱਡੀ ਪੱਧਰ ’ਤੇ ਕਣਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਸੇਵਾ ਲਈ ਭੇਜੀ ਗਈ ਹੈ। ਹਲਕੇ ਦੀ ਸੰਗਤ ਵੱਲੋਂ ਹੁਣ ਤੱਕ ਸ੍ਰੀ ਦਰਬਾਰ ਸਾਹਿਬ ਲਈ ਕੁੱਲ 1965 ਕੁਇੰਟਲ ਕਣਕ ਭੇਟ ਕੀਤੀ ਗਈ ਹੈ। 
ਫੋਟੋ ਕੈਪਸ਼ਨ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਕਣਕ ਰਵਾਨਾ ਕਰਦੇ ਅਕਾਲੀ ਆਗੂ ਅਤੇ ਹੋਰ।

ਧਰਮਕੋਟ ਵਿੱਚ ਦਰੱਖਤ ਵੱਡਣ ਨੂੰ ਲੈ ਕੇ ਹੋਏ ਝਗੜੇ ਵਿੱਚ,ਇੱਕ ਵਿਅਕਤੀ ਦੀ ਮੌਤ

ਮੋਗਾ( ਰਾਣਾ ਸ਼ੇਖਦੌਲਤ, ਜੱਜ ਮਸੀਤਾਂ) ਇੱਥੋਂ ਨਜ਼ਦੀਕ ਧਰਮਕੋਟ ਵਿੱਚ ਦਰੱਖਤਾਂ ਨੂੰ ਵੱਡਣ ਕਾਰਨ ਦੋ ਧਿਰਾਂ ਦੀ ਲੜਾਈ ਹੋ ਗਈ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਬੀਤੀ 27 ਮਈ ਨੂੰ ਵਰਕਸ਼ਾਪ ਦੇ ਨਾਲ ਪਲਾਂਟ ਵਿੱਚ ਛਾਂਦਾਰ ਦਰੱਖਤਾਂ ਨੂੰ ਵੱਡਣ ਪਿੱਛੇ ਵਰਕਸ਼ਾਪ ਦੇ ਮਾਲਕ ਅਤੇ ਉਸਦੇ ਭਰਾ ਅਤੇ ਕੰਮ ਕਰਨ ਵਾਲੇ ਕਰੰਦੇ ਨਾਲ ਗੁਆਢੀਆਂ ਪ੍ਰਵੀਨ ਕੁਮਾਰ, ਕਾਕੂ ਪੁੱਤਰ ਪ੍ਰਵੀਨ ਕੁਮਾਰ, ਸ਼ੀਸ਼ੀ ਬਾਲਾ ਪਤਨੀ ਪ੍ਰਵੀਨ ਕੁਮਾਰ ਅਤੇ ਨਾਲ ਕੁੱਝ ਹੋਰ ਰਿਸ਼ਤੇਦਾਰ ਸੀ ਉਨਾਂ ਨੇ ਵਰਕਸ਼ਾਪ ਦੇ ਅੰਦਰ ਜਾ ਕੇ ਕੁੱਟਮਾਰ ਕੀਤੀ ਜਿਸ ਤੇ ਕੁਲਦੀਪ ਸਿੰਘ ਜੋ ਵਰਕਸ਼ਾਪ ਦਾ ਮਾਲਕ ਸੀ ਦੇ ਬਿਆਨਾਂ ਉੱਤੇ ਦੋਸ਼ੀਆਂ ਖਿਲਾਫ ਕੁੱਟਮਾਰ ਕਰਨ ਦੀਆਂ ਵੱਖ ਵੱਖ ਧਰਾਵਾਂ ਦਾ ਮੁਕੱਦਮਾ ਦਰਜ ਕਰ ਦਿੱਤਾ ਸੀ। ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਮੇਰੀ ਵਰਕਸ਼ਾਪ ਦੇ ਨਾਲ ਮੇਰਾ ਪਲਾਂਟ ਹੈ ਜਿਸ ਵਿੱਚ ਛਾਂਦਾਰ ਦਰੱਖਤ ਲੱਗੇ ਸਨ। ਪਰ ਵਰਕਸ਼ਾਪ ਦੇ ਸਾਹਮਣੇ ਪ੍ਰਵੀਨ ਕੁਮਾਰ ਪੁਤਰ ਬਲਦੇਵ ਸਿੰਘ ਦਾ ਘਰ ਹੈ ਜੋ ਸਾਨੂੰ ਵਾਰ ਵਾਰ ਦਰੱਖਤ ਪੁੱਟਣ ਲਈ ਕਹਿ ਰਿਹਾ ਸੀ ਪਰ 27 ਮਈ ਨੂੰ ਕਿਰਾਏਦਾਰ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਕੁੱਝ ਅਣਪਛਾਤੇਵਿਅਕਤੀਆਂ ਨਾਲ ਦਰੱਖਤ ਵੱਢ ਰਿਹਾ ਹੈ ਅਸੀਂ ਉਸ ਨੂੰ ਰੋਕਿਆ ਤਾਂ ਉਸ ਨੇ ਸਾਡੀ ਕੁੱਟਮਾਰ ਕੀਤੀ।ਪਰ ਕੱਲ੍ਹ ਵਰਕਸ਼ਾਪ ਮਾਲਕ ਕੁਲਦੀਪ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਜਿਸ ਦੌਰਾਨ ਪੁਲਿਸ ਨੇ ਮੁੱਕਦਮਾ ਦੀਆਂ ਧਰਾਵਾਂ ਵਿੱਚ ਵਾਧਾ ਕਰਦੇ ਹੋਏ 302 ਧਾਰਾਂ ਲਗਾ ਕੇ ਦੋਸ਼ੀਆਂ ਦੀ ਭਾਲ ਜ਼ਾਰੀ ਕਰ ਦਿੱਤੀ।

ਲਾਕਡਾਉਨ ਖੋਲ੍ਹਣ 'ਚ ਕੇਂਦਰ ਸਰਕਾਰ ਦੇ ਹੀ ਫਾਰਮੂਲੇ ਨੂੰ ਅਪਣਾਏਗਾ ਪੰਜਾਬ

ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ

ਸਰਕਰ ਦੇ ਇਹਨਾਂ ਨਿਰਦੇਸ਼ ਨਾਲ ਲੋਕਾਂ ਵਿਚ ਕੰਨਫੂਜਨ ਘਟੇਗਾ

ਚੰਡੀਗੜ੍ਹ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਸਰਕਾਰ ਨੇ ਅਨਲਾਕ-1 'ਚ ਕੇਂਦਰ ਸਰਕਾਰ ਦੇ ਹੀ ਫਾਰਮੂਲੇ ਨੂੰ ਹੂਬਹੂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਐਤਵਾਰ ਦੇਰ ਸ਼ਾਮ ਇਸ ਸਬੰਧੀ ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਇਸ ਅਨੁਸਾਰ ਰਾਤ ਨੌਂ ਵਜੇ ਤੋਂ ਸਵੇਰੇ ਪੰਜ ਵਜੇ ਤਕ ਕਰਫਿਊ ਰਹੇਗਾ। ਧਾਰਮਿਕ ਅਸਥਾਨ, ਸ਼ਾਪਿੰਗ ਮਾਲਜ਼, ਹੋਟਲ ਅੱਠ ਜੂਨ ਤਕ ਬੰਦ ਰਹਿਣਗੇ। ਬੱਸਾਂ ਨੂੰ ਸ਼ੁਰੂ ਕਰਨ ਦੀ ਛੋਟ ਦਿੱਤੀ ਗਈ ਹੈ।

ਟੈਕਸੀ, ਕੈਬ ਆਟੋ (ਇਕ ਡਰਾਈਵਰ ਦੋ ਮੁਸਾਫਰ ਨਾਲ) ਚੱਲ ਸਕਦੇ ਹਨ। ਕੇਂਦਰ ਦੇ ਫਾਰਮੂਲੇ ਵਾਂਗ ਹੀ ਅੰਤਰਰਾਸ਼ਟਰੀ ਯਾਤਰਾ 'ਤੇ ਰੋਕ ਰਹੇਗੀ। ਪਰ ਘਰੇਲੂ ਯਾਤਰਾ ਕਰਨ ਦੀ ਛੋਟ ਰਹੇਗੀ। ਟ੍ਰੇਨ ਰਾਹੀਂ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ। ਸਕੂਲ, ਕਾਲਜ, ਕੋਚਿੰਗ ਸੈਂਟਰ ਤੇ ਹੋਰ ਸਿੱਖਿਆ ਸੰਸਥਾਵਾਂ ਅਜੇ ਬੰਦ ਹੀ ਰਹਿਣਗੀਆਂ। ਰੈਸਟੋਰੈਂਟ ਤੋਂ ਖਾਣਾ ਪੈਕ ਕਰਵਾ ਕੇ ਲਿਜਾਣ ਦੀ ਇਜਾਜ਼ਤ ਹੋਵੇਗੀ। ਬਾਰ ਬੰਦ ਰਹਿਣਗੇ।

ਨੋਟੀਫਿਕੇਸ਼ਨ ਅਨੁਸਾਰ 65 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ, ਗਰਭਵਤੀ ਔਰਤਾਂ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਅਤਿ ਜ਼ਰੂਰੀ ਜਾਂ ਸਿਹਤ ਸਬੰਧੀ ਲੋੜਾਂ ਤੋਂ ਇਲਾਵਾ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਖੇਡ ਸਟੇਡੀਅਮ ਤੇ ਖੇਡ ਕੰਪਲੈਕਸ ਖੁੱਲ੍ਹਣਗੇ ਪਰ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਹਾਲਾਂ ਕਿ ਕਿਸੇ ਖੇਡ ਟੂਰਨਾਮੈਂਟ ਜਾਂ ਸਮਾਗਮ ਕਰਵਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਕੁਲ ਮਿਲਾ ਕੇ ਸਰਕਾਰ ਦਾ ਇਹ ਵਧੀਆ ਉਪਰਾਲਾ।

ਕੋਰੋਨਾ ਕਾਰਣ ਪੈਦਾ ਹੋਏ ਵਿੱਤੀ ਸੰਕਟ ਚ ਘਿਰੀ ਸ਼੍ਰੋਮਣੀ ਕਮੇਟੀ 

12 ਮਹੀਨਿਆਂ 'ਚ 12 ਅਰਬ ਦਾ ਖ਼ਰਚਾ, ਆਮਦਨ ਨਾਮਾਤਰ

'ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ' ਨੂੰ ਵਿਸਾਰਿਆ ਮੈਂਬਰ ਦਾ ਅਖਤਿਆਰੀ ਕੋਟਾ ਬੰਦ

ਸੰਗਤਾਂ ਦੀ ਸੇਵਾ ਵਿੱਚ ਹਾਜਰ ਸੇਵਾਦਾਰਾ ਦਾ ਲੰਗਰ ਚੋ ਲੰਗਰ ਅਤੇ ਚਾਹ ਬੰਦ

ਖਰਚੇ ਘਟਾਉਣ ਦੇ ਉਪਰਾਲੇ ਸ਼ੁਰੂ

ਅੰਮਿ੍ਤਸਰ , ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਕੋਰੋਨਾ ਕਾਰਨ ਪੈਦਾ ਹੋਏ ਵਿੱਤੀ ਸੰਕਟ ਨਾਲ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਉੱਚ ਪੱਧਰੀ ਵਿੱਤੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਮੁੱਖ ਸਕੱਤਰ ਡਾ. ਰੂਪ ਸਿੰਘ, ਅੰਤਿ੍ੰਗ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਸਕੱਤਰ ਵਿੱਤ ਪਰਮਜੀਤ ਸਿੰਘ ਸਰੋਆ, ਸ਼੍ਰੋਮਣੀ ਕਮੇਟੀ ਦੇ ਸੀਏ ਐੱਸਐੱਸ ਕੋਹਲੀ ਅਤੇ ਸਿੱਖਿਆ ਖੇਤਰ ਦੇ ਨੁਮਾਇੰਦੇ ਇਸ ਕਮੇਟੀ ਦਾ ਹਿੱਸਾ ਹਨ। 29 ਮਈ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਮੀਟਿੰਗ ਵਿਚ ਕੁਝ ਅਹਿਮ ਫ਼ੈਸਲੇ ਲੈ ਕੇ ਡਾਵਾਂਡੋਲ ਹੋ ਰਹੀ ਆਰਥਿਕ ਸਥਿਤੀ ਨੂੰ ਸੰਭਾਲਣ ਦੇ ਯਤਨ ਕੀਤੇ ਜਾ ਰਹੇ ਹਨ।

 ਭਾਵੇਂ ਸਰਕਾਰ ਵੱਲੋਂ 8 ਜੂਨ ਨੂੰ ਧਾਰਮਿਕ ਸਥਾਨ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ, ਪਰ ਫਿਰ ਵੀ ਢਾਈ ਮਹੀਨਿਆਂ ਤੋਂ ਕੋਈ ਜ਼ਿਆਦਾ ਆਮਦਨ ਨਾ ਹੋਣ ਕਾਰਨ 12 ਮਹੀਨਿਆਂ 'ਚ 12 ਅਰਬ ਦੇ ਖ਼ਰਚ ਕਾਰਨ ਬਜਟ ਕਾਫ਼ੀ ਪ੍ਰਭਾਵਿਤ ਹੋਇਆ ਹੈ। ਕਮੇਟੀ ਨੂੰ ਆਰਥਿਕ ਸੰਕਟ 'ਚੋਂ ਬਾਹਰ ਕੱਢਣ ਲਈ ਖ਼ਰਚ 'ਚ ਕਟੌਤੀਆਂ ਤੇ ਬਹੁਤ ਸਾਰੇ ਕੰਮਾਂ 'ਤੇ ਰੋਕਾਂ ਲਾਉਣ ਦੇ ਫ਼ੈਸਲੇ ਹੋ ਰਹੇ ਹਨ। ਇੱਥੋਂ ਤਕ ਕਿ ਸੇਵਾਦਾਰਾਂ ਦੇ ਲੰਗਰ-ਚਾਹ ਛੱਕਣ 'ਤੇ ਵੀ ਪਾਬੰਦੀਆਂ ਲੱਗ ਰਹੀਆਂ ਹਨ। ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਸਮੂਹ ਗੁਰਦੁਆਰਾ ਸਾਹਿਬਾਨ ਅਤੇ ਵਿੱਦਿਅਕ ਅਦਾਰਿਆਂ ਨਾਲ ਸਬੰਧਤ ਵਿੱਤੀ ਮਾਮਲਿਆਂ ਦੀ ਸਮੀਖਿਆ ਲਈ ਇਸ ਕਮੇਟੀ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਲਈ ਦੁਬਾਰਾ 5 ਜੂਨ ਨੂੰ ਇਕੱਤਰਤਾ ਰੱਖੀ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 18 ਮਈ ਨੂੰ ਜਦੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਵਿਚ ਅੰਤਿ੍ੰਗ ਕਮੇਟੀ ਦੀ ਇਕੱਤਰਤਾ ਹੋਈ ਤਾਂ ਉਸ ਮੀਟਿੰਗ ਵਿਚ ਕੋਰੋਨਾ ਕਾਰਨ ਫਿਲਹਾਲ ਸ਼੍ਰੋਮਣੀ ਕਮੇਟੀ ਦੇ ਹਰ ਮੈਂਬਰ ਨੂੰ ਮਿਲਣ ਵਾਲੇ ਤਿੰਨ ਲੱਖ ਦੇ ਅਖ਼ਤਿਆਰੀ ਕੋਟੇ 'ਤੇ ਵੀ ਇਕ ਸਾਲ ਲਈ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਸਹਾਇਤਾ ਵੀ ਤਿੰਨ ਮਹੀਨੇ ਨਾ ਦੇਣ 'ਤੇ ਪਹਿਲਾਂ ਹੀ ਮੋਹਰ ਲੱਗ ਚੁੱਕੀ ਹੈ।

 ਸ਼੍ਰੋਮਣੀ ਕਮੇਟੀ ਦੀ ਵਿੱਤੀ ਕਮੇਟੀ ਵੱਲੋਂ ਜ਼ਰੂਰੀ ਇਮਾਰਤਾਂ ਨੂੰ ਛੱਡ ਕੇ ਇਸ ਸਾਲ ਹਰ ਤਰ੍ਹਾਂ ਦੀਆਂ ਇਮਾਰਤਾਂ ਬਣਾਉਣ ਅਤੇ ਵੱਡੇ ਖ਼ਰਚੇ ਕਰਨ 'ਤੇ ਰੋਕ ਲਾਉਣ, ਅਹੁਦੇਦਾਰਾਂ, ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਅਤੇ ਹੋਰ ਸਫ਼ਰ ਖ਼ਰਚ ਬਚਾਉਣ ਸਬੰਧੀ ਵੀ ਚਰਚਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਹਰੇਕ ਗੱਡੀਆਂ ਨੂੰ ਜੀਪੀਐੱਸ ਸਿਸਟਮ ਦੇ ਨਾਲ ਜੋੜ ਕੇ ਵਾਧੂ ਪੈ ਰਹੇ ਬੋਝ ਨੂੰ ਵੀ ਬਚਾਉਣ ਦਾ ਯਤਨ ਕੀਤਾ ਜਾਵੇਗਾ। ਇਹ ਜੀਪੀਆਰਐੱਸ ਸਿਸਟਮ ਸ਼੍ਰੋਮਣੀ ਕਮੇਟੀ ਪ੍ਰਧਾਨ ਦੀਆਂ ਗੱਡੀਆਂ 'ਤੇ ਲਾਗੂ ਨਹੀਂ ਹੋਵੇਗਾ। ਤਖ਼ਤ ਸਾਹਿਬਾਨ ਦੇ ਸਾਬਕਾ ਜਥੇਦਾਰਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਵਿਚ ਵੀ ਮੋਟੀਆਂ ਕਟੌਤੀਆਂ ਕੀਤੀਆਂ ਜਾ ਸਕਦੀਆਂ ਹਨ। ਮੁਲਾਜ਼ਮਾਂ ਨੂੰ ਦਿੱਤੀਆਂ ਜਾ ਰਹੀਆਂ ਤਨਖ਼ਾਹਾਂ ਅਤੇ ਹੋਰ ਖ਼ਰਚ ਨੂੰ ਸਥਿਰ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮੁਲਾਜ਼ਮਾਂ 'ਤੇ ਕੀਤੇ ਜਾਣ ਵਾਲੇ ਖ਼ਰਚ 'ਚ ਵੀ ਕਟੌਤੀ ਕਰਨ ਦੀ ਚਰਚਾ ਹੈ।

 ਗੁਰੂ ਸਿਧਾਂਤ ਅਤੇ ਸਿੱਖੀ ਸਿਧਾਂਤ ਵਿਚ 'ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ' ਸ਼ਬਦ ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਲਈ ਸਾਹਮਣੇ ਆਉਂਦਾ ਹੈ। ਪਰ ਇੱਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਖ਼ਰਚ ਕਟੌਤੀਆਂ ਵਿਚ ਇਸ ਸ਼ਬਦ ਨੂੰ ਵਿਸਾਰ ਚੁੱਕੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਹਰ ਮੈਂਬਰ ਨੂੰ ਜੋ ਸਾਲਾਨਾ 3 ਲੱਖ ਰੁਪਏ ਦਾ ਅਖਤਿਆਰੀ ਫੰਡ ਦਿੱਤਾ ਜਾਂਦਾ ਸੀ, ਉਸ 'ਤੇ ਵੀ ਰੋਕ ਲਾ ਦਿੱਤੀ ਗਈ ਹੈ। ਇਸ ਫੰਡ ਨਾਲ ਮੈਂਬਰ ਆਪਣੇ ਹਲਕੇ ਵਿਚ ਲੋੜਵੰਦਾਂ ਦੀ ਮਦਦ, ਕਿਸੇ ਗ਼ਰੀਬ ਦੀ ਲੜਕੀ ਦਾ ਆਨੰਦ ਕਾਰਜ, ਵਿੱਤੀ ਸੰਕਟ ਵਿੱਚੋਂ ਲੰਘ ਰਹੇ ਪਰਿਵਾਰ ਦੇ ਗੁਰਸਿੱਖ ਬੱਚੇ ਦੀ ਪੜ੍ਹਾਈ ਲਈ ਫੀਸ ਅਤੇ ਵਿੱਤੀ ਤੌਰ 'ਤੇ ਸਿਹਤ ਸੇਵਾਵਾਂ ਲਈ ਯੋਗ ਸਮਰਥਾ ਨਾ ਹੋਣ ਕਾਰਨ ਸਹਾਇਤਾ ਦਿੰਦਾ ਸੀ।

 ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਾ ਸਾਹਿਬਾਨ 'ਚ ਕੇਂਦਰੀ ਅਸਥਾਨ ਦੀ ਗੱਲ ਕਰੀਏ ਤਾਂ ਇੱਥੇ ਸੰਗਤ ਵਿਚ ਸਿੱਧੇ ਤੌਰ 'ਤੇ ਵਿਚਰਨ ਵਾਲੇ ਸੇਵਾਦਾਰਾਂ ਅਤੇ ਮੈਂਬਰ ਸੁਰੱਖਿਆ ਦੇ ਲੰਗਰ-ਚਾਹ ਛਕਣ 'ਤੇ ਵੀ ਰੋਕ ਲਾ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸ ਦਈਏ ਕਿ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਏ ਦਫ਼ਤਰਾਂ ਵਿਚ ਮੋਟੀਆਂ ਤਨਖ਼ਾਹਾਂ ਲੈਣ ਵਾਲੇ ਅਧਿਕਾਰੀ ਦਫ਼ਤਰ ਬੰਦ ਹੋਣ ਦੀ ਸੂਰਤ ਵਿਚ ਘਰ ਬੈਠੇ ਹੀ ਡਿਊਟੀਆਂ ਨਿਭਾਅ ਰਹੇ ਹਨ ਅਤੇ ਸੰਗਤ ਵਿਚ ਸਿੱਧੇ ਤੌਰ 'ਤੇ ਵਿਚਰਨ ਵਾਲੇ ਇਹ ਸੇਵਾਦਾਰ ਲੰਗਰ ਤੇ ਚਾਹ ਲਈ ਵੀ ਤਰਸ ਰਹੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਕੋਰੋਨਾ ਫੈਲਣੋਂ ਰੋਕਣ ਲਈ ਮਦਦਗਾਰ ਮਾਸਕ ਵੀ ਉੱਚ ਅਧਿਕਾਰੀਆਂ ਦੇ ਚਿਹਰਿਆਂ 'ਤੇ ਨਜ਼ਰ ਆ ਰਹੇ ਹਨ ਪਰ ਇਹ ਸੇਵਾਦਾਰ ਬਿਨਾਂ ਮਾਸਕ ਤੋਂ ਹੀ ਸੰਗਤ ਵਿਚ ਵਿਚਰ ਰਹੇ ਹਨ।

ਜਥੇਬੰਦੀ ਦੇ ਪੱਚੀ ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਪ੍ਰੋਗਰਾਮ ਮਹਿਲ ਕਲਾਂ ਵਿਖੇ ਮਨਾਇਆ ।

ਮਹਿਲ ਕਲਾਂ/ਬਰਨਾਲਾ-ਮਈ-(ਗੁਰਸੇਵਕ ਸਿੰਘ ਸੋਹੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਬਲਾਕ ਮਹਿਲ ਕਲਾਂ ਦੀ ਸਿਲਵਰ ਜੁਬਲੀ ਸਬੰਧੀ ਮੀਟਿੰਗ ਸੂਬਾ ਸਰਪ੍ਰਸਤ ਡਾ. ਮਹਿੰਦਰ ਸਿੰਘ ਸੈਦੋਕੇ ਅਤੇ ਸੂਬਾ ਮੀਤ ਪ੍ਰਧਾਨ ਡਾ. ਮਿੱਠੂ ਮੁਹੰਮਦ ਮਹਿਲ ਕਲਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ।

 ਜਿਸ ਵਿੱਚ ਜਥੇਬੰਦੀ ਦੇ ਪੂਰੇ ਪੱਚੀ ਸਾਲ ਹੋਣ ਤੇ ਸਿਲਵਰ ਜੁਬਲੀ ਪ੍ਰੋਗਰਾਮ ਮਨਾਇਆ  ਗਿਆ। 

ਜਿਸ ਵਿੱਚ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਬਲੌਰ ਸਿੰਘ ਤੋਤੀ ਗੁਣਤਾਜ ਪ੍ਰੈੱਸ ਕਲੱਬ ਵੱਲੋਂ ਪੱਤਰਕਾਰ ਗੁਰਸੇਵਕ ਸਿੰਘ ਸਹੋਤਾ,ਪੱਤਰਕਾਰ ਪ੍ਰੇਮ ਕੁਮਾਰ ਪਾਸੀ ,ਪੱਤਰਕਾਰ ਗੁਰਸੇਵਕ ਸਿੰਘ ਸੋਹੀ,ਮੁਸਲਿਮ ਵੈੱਲਫੇਅਰ ਕਮੇਟੀ ਵੱਲੋਂ ਮੁਹੰਮਦ ਇਲਿਆਸ,ਮੁਹੰਮਦ ਅਕਬਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ਼ੇਰ ਸਿੰਘ ਅਤੇ ਕਰਨੈਲ ਸਿੰਘ ਹਾਜ਼ਰ ਹੋਏ ।

ਜਥੇਬੰਦੀ ਦੀਆਂ ਗਤੀਵਿਧੀਆਂ ਸਬੰਧੀ ਚਾਨਣਾ ਪਾਉਂਦੇ ਹੋਏ ਸੂਬਾ ਸਰਪ੍ਰਸਤ ਮਹਿੰਦਰ ਸਿੰਘ ਸੈਦੋਕੇ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਸਾਂਝੇ ਤੌਰ ਤੇ ਕਿਹਾ ਕਿ ਜਥੇਬੰਦੀ ਵੱਲੋਂ ਪਿਛਲੇ ਸਮੇਂ ਵਿੱਚ ਵੱਖ ਵੱਖ ਸਮੇਂ ਤੇ ਹੜ੍ਹ ਪੀੜਤਾਂ ਲਈ ਕੈਂਪ ਲੋੜਵੰਦ ਅਤੇ ਗਰੀਬਾਂ ਲਈ ਰਾਸ਼ਨ ਅਤੇ ਕਰੋਨਾ ਦੀ  ਭਿਆਨਕ  ਬਿਮਾਰੀ ਦੀ ਰੋਕਥਾਮ ਲਈ ਡਿਊਟੀ ਨੂੰ ਸਮਰਪਿਤ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਜਥੇਬੰਦੀ ਵੱਲੋਂ ਸਨਮਾਨ ਕਰਨਾ ਅਤੇ ਸਿਵਲ ਹਸਪਤਾਲਾਂ ਵਿੱਚ ਡਿਊਟੀ ਦੇ ਰਹੇ ਸਾਡੇ ਡਾਕਟਰ ਅਤੇ ਨਰਸਾਂ ਦਾ ਜਥੇਬੰਦੀ ਵੱਲੋਂ  ਸਨਮਾਨ ਕਰਨਾ ਅਤੇ  ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਮੁਫ਼ਤ ਦਵਾਈਆਂ ਮਾਸਕ, ਸੈਨੇਟਾਈਜ਼ਰ ਵੰਡਣਾ ਸ਼ਲਾਘਾਯੋਗ ਕਦਮ ਹੋ ਨਿੱਬੜਿਆ।

ਡਾ ਕੇਸਰ ਖਾਨ ਮਾਂਗੇਵਾਲ ਅਤੇ ਬਲਿਹਾਰ ਸਿੰਘ ਗੋਬਿੰਦਗੜ੍ਹ ਨੇ ਕਿਹਾ ਕਿ ਅੱਜ ਜਥੇਬੰਦੀ ਦੇ ਪੱਚੀ ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਪ੍ਰੋਗਰਾਮ ਮਨਾਇਆ ਗਿਆ,ਜਿਸ ਵਿੱਚ ਸਾਰੇ ਡਾਕਟਰ ਸਾਥੀਆਂ ਦਾ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ।

 ਡਾਕਟਰ ਜਗਜੀਤ ਸਿੰਘ ਕਾਲਸਾਂ ਅਤੇ ਡਾਕਟਰ ਸੁਰਜੀਤ ਸਿੰਘ ਛਾਪਾ ਨੇ ਕਿਹਾ ਕਿ ਅਸੀਂ ਸਮੂਹ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਸਲਿਮ ਵੈੱਲਫੇਅਰ ਕਮੇਟੀ ਅਤੇ ਗੁਣਤਾਜ ਪ੍ਰੈੱਸ ਕਲੱਬ ਦੇ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਸਾਡੇ ਸਾਰੇ ਡਾਕਟਰ ਸਾਥੀਆਂ ਦੇ ਲੋਕ ਭਲਾਈ ਕੰਮਾਂ ਨੂੰ ਦੇਖਦੇ ਹੋਏ  ਮੈਡਲ ਪਾ ਕੇ ਸਨਮਾਨ ਕੀਤਾ।

ਡਾ ਸੁਖਵਿੰਦਰ ਸਿੰਘ ਠੁੱਲੀਵਾਲ ਅਤੇ ਡਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਥੇਬੰਦੀ ਸਿਲਵਰ ਜੁਬਲੀ ਤੇ ਅਸੀਂ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਹਾਂ,ਜਿਨ੍ਹਾਂ ਨੇ ਸਾਡੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸਾਥੀਆਂ ਦਾ ਸਾਥ ਦਿੱਤਾ ਅਤੇ ਸਾਨੂੰ ਏਨਾ ਮਾਣ ਬਖਸ਼ਿਆ ।

ਜਥੇਬੰਦੀ ਨਾਲ ਨਵੇਂ ਜੁੜੇ  ਡਾ ਗੁਰਪਿੰਦਰ ਸਿੰਘ ਗੁਰੀ ਦਾ ਸਾਰੇ ਮੈਂਬਰਾਂ ਵੱਲੋਂ  ਹਾਰ ਪਾ ਕੇ ਸਨਮਾਨ ਕੀਤਾ ਗਿਆ। 

ਇਸ ਸਮੇਂ ਉਨ੍ਹਾਂ ਨਾਲ ਡਾ ਸੁਖਵਿੰਦਰ ਸਿੰਘ ਬਾਪਲਾ , ਡਾ ਬਲਦੇਵ ਸਿੰਘ,  ਡਾ ਜਸਬੀਰ ਸਿੰਘ, ਡਾ ਨਾਹਰ ਸਿੰਘ,  ਡਾ ਸੁਖਪਾਲ ਸਿੰਘ ,ਡਾ ਮੁਹੰਮਦ ਸਕੀਲ , ਡਾ ਕੁਲਦੀਪ ਸਿੰਘ , ਡਾ ਮੁਕਲ ਸ਼ਰਮਾ , ਡਾ ਧਰਵਿੰਦਰ ਸਿੰਘ ਆਦਿ ਹਾਜ਼ਰ ਸਨ ।

ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ

ਗੁਣਤਾਜ ਪ੍ਰੈੱਸ ਕਲੱਬ ,ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਮਹਿਲ ਕਲਾਂ ਵੱਲੋਂ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ  ਰਜਿ. 295 ਦੇ 25 ਸਾਲ ਪੂਰੇ ਹੋਣ  ਤੇ ਕਸਬਾ ਮਹਿਲ ਕਲਾਂ ਵਿਖੇ ਗੁਰਦੁਆਰਾ ਸਾਹਿਬ ਮਹਿਲ ਕਲਾਂ ਵਿਖੇ ਸਿਲਵਰ ਜੁਬਲੀ ਪ੍ਰੋਗਰਾਮ ਮਨਾ  ਕੇ ਝੰਡਾ ਲਹਿਰਾਇਆ ਗਿਆ।  ਇਸ ਮੌਕੇ ਤਿੰਨੋਂ ਸੰਸਥਾਵਾਂ  ਗੁਣਤਾਜ ਪ੍ਰੈੱਸ ਕਲੱਬ ,ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਰਾਮ ਪੰਚਾਇਤ ਮਹਿਲ ਕਲਾਂ ਦੇ ਆਗੂਆਂ ਵੱਲੋਂ ਸਮੂਹ ਡਾ ਸਾਹਿਬਾਨਾਂ ਨੂੰ ਕੋਰੋਨਾ ਵਾਇਰਸ ਬੀਮਾਰੀ ਦੌਰਾਨ ਵੱਡੇ- ਵੱਡੇ ਡਾਕਟਰਾਂ ਵੱਲੋਂ ਆਪਣੇ ਹਸਪਤਾਲਾਂ ਨੂੰ ਜਿੰਦਰਾ  ਲਗਾ ਦਿੱਤਾ ਗਿਆ ਸੀ ,ਜਦਕਿ ਪਿੰਡਾਂ ਦੇ ਪੇਂਡੂ ਡਾਕਟਰ ਜਿਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ  ਕਰਦਿਆਂ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇਣ ਬਦਲੇ  ਮੈਡਲਾਂ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ।  

EDUCATION DEPARTMENT CRACKS IT'S WHIP ON PRIVATE INSTITUTIONS FLOUTING NORMS.

Chandigarh ( B.S.SHARMA,RANA SHEIKH DAULAT)
Parents stage protest Members of the AAP Chandigarh Youth Wing along with parents and Chandigarh Parents’ Association today protested outside St. Soldier International School for forcing the parents to deposit fees for the lock-down period. Lalit Mohan, president (Youth Wing), Joint Secretary, AAP said, “Private schools of Chandigarh are putting mental and financial burden on parents by asking for fees instead of helping them. The school management must understand that it is the same parents, who have always deposited the fees of their wards in time and have always given into all the justified or unjustified demands from these schools,wether it is extra uniforms for cultural activities,project accesories and many more.where as Acting tough on private schools for defying mandatory provisions of The Punjab Regulation of Fee of Unaided Educational Institutions Act, 2016, the UT Education Department today served show-cause notice to 51 private schools for not uploading balance sheets on its official website, confirmed Rubinderjit Brar, Director, School Education. The schools have been asked to explain why balance sheets were not uploaded on the official website and ordered to show compliance as per the provisions of the Act by seven days. The private schools had missed three deadlines given by the Education Department for uploading balance sheets. The first letter seeking details of balance sheets was sent on April 24 and schools were asked to submit details by April 30. On May 1, another letter was posted to schools and deadline was extended to May 8. The third letter was sent to schools on May 13.In 2018, the Ministry of Home Affairs had extended the application of The Punjab Regulation of Fee of Unaided Educational Institutions Act, 2016, to the Union Territory of Chandigarh with certain modifications.One of the provisions of Section 5 of the Act says that “all private unaided schools to upload their balance sheets and Income-Expenditure accounts on their respective websites.”
It has been found that many schools have uploaded their complete balance sheets and Income-Expenditure accounts on their official websites. However, very few schools have partially complied but uploaded incomplete documents.

ਪੰਜਾਬ 'ਚ 30 ਜੂਨ ਤਕ ਰਹੇਗਾ ਲਾਕਡਾਊਨ

 ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮਿਲੇਗੀ ਹੋਰ ਢਿੱਲ

ਚੰਡੀਗੜ੍ਹ, ਮਈ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਲਾਕਡਾਊਨ ਨੂੰ ਚਾਰ ਹਫ਼ਤਿਆਂ ਵਧਾਉਂਦਿਆਂ 30 ਜੂਨ ਤਕ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੁਝ ਹੋਰ ਢਿੱਲ ਦੇਣ ਦਾ ਐਲਾਨ ਕੀਤਾ।

ਭਾਵੇਂ ਮਾਹਿਰਾਂ ਨੇ ਪ੍ਰਾਹੁਣਚਾਰੀ ਉਦਯੋਗ ਅਤੇ ਮਾਲਜ਼ ਖੋਲ੍ਹਣ ਵਿਰੁੱਧ ਸਲਾਹ ਦਿੱਤੀ ਹੈ ਪਰ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਾਕਡਾਊਨ 5.0 ਲਈ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਗਲਾ ਕਦਮ ਚੁੱਕਿਆ ਜਾਵੇਗਾ।

ਮੁੱਖ ਮੰਤਰੀ ਨੇ ਸ਼ਨਿਚਰਵਾਰ ਨੂੰ ਕੈਬਨਿਟ ਮੰਤਰੀਆਂ ਭਾਰਤ ਭੂਸ਼ਣ ਆਸ਼ੂ, ਬਲਬੀਰ ਸਿੰਘ ਸਿੱਧੂ ਅਤੇ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਅਤ ਸੀਨੀਅਰ ਅਧਿਕਾਰੀਆਂ ਸਮੇਤ ਸਿਹਤ ਮਾਹਿਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੋਰੋਨਾ ਬਾਰੇ ਜ਼ਮੀਨੀ ਹਾਲਾਤ ਦਾ ਪਤਾ ਲਾਉਣ ਤੋਂ ਬਾਅਦ ਫ਼ੈਸਲੇ ਦਾ ਐਲਾਨ ਕੀਤਾ। ਇਹ ਕਦਮ 31 ਮਈ ਤੋਂ ਬਾਅਦ ਲਾਕਡਾਊਨ ਵਧਾਉਣ ਬਾਰੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਲੀਹ 'ਤੇ ਹੋਵੇਗਾ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ 'ਚ ਲਾਕਡਾਊਨ 'ਚ ਵਾਧਾ ਇਸ ਸ਼ਰਤ 'ਤੇ ਹੋਵੇਗਾ ਕਿ ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਸਮੇਤ ਕੋਵਿਡ ਨਾਲ ਸਬੰਧਤ ਸੁਰੱਖਿਆ ਪ੍ਰਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਗ਼ਰੀਬਾਂ ਨੂੰ ਮੁਫ਼ਤ ਮਾਸਕ ਵੰਡਣ ਦੇ ਹੁਕਮ ਦਿੱਤੇ। ਉਨ੍ਹਾਂ ਖ਼ੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੋੜਵੰਦਾਂ ਅਤੇ ਗ਼ਰੀਬਾਂ ਜੋ ਮਾਸਕ ਨਹੀਂ ਖ਼ਰੀਦ ਸਕਦੇ, ਨੂੰ ਰਾਸ਼ਨ ਕਿੱਟਾਂ ਦੇ ਨਾਲ ਮਾਸਕ ਵੰਡਣ ਲਈ ਤੁਰੰਤ ਲੋੜੀਂਦੇ ਕਦਮ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਡੀਜੀਪੀ ਦਿਨਕਰ ਗੁਪਤਾ ਨੇ ਵੀਡੀਓ ਕਾਨਫਰੰਸਿੰਗ ਦੌਰਾਨ ਦੱਸਿਆ ਕਿ ਸਾਰੇ ਜ਼ਿਲਿ੍ਆਂ ਵਿਚ ਮਾਸਕ ਪਾਉਣ ਦੀ ਪਾਲਣਾ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਤੋਂ ਹੁਣ ਤਕ ਇਕ ਕਰੋੜ ਤੋਂ ਵੱਧ ਰਾਸ਼ੀ ਜੁਰਮਾਨੇ ਦੇ ਰੂਪ ਵਿਚ ਇਕੱਤਰ ਕੀਤੀ ਗਈ ਹੈ।

ਸਿਹਤ ਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਯੋਜਨਾਵਾਂ ਨੂੰ ਅਗਲੇ ਕੁਝ ਦਿਨਾਂ ਵਿਚ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲਿ੍ਆਂ ਵਿੱਚ ਆਸ਼ਾ ਵਰਕਰਾਂ ਅਤੇ ਭਾਈਚਾਰੇ ਦੀਆਂ ਹੋਰ ਸਥਾਨਕ ਔਰਤਾਂ ਨੂੰ ਘਰ-ਘਰ ਨਿਗਰਾਨੀ ਕਰਨ ਲਈ ਨਾਲ ਜੋੜਿਆ ਜਾਵੇਗਾ ਅਤੇ ਉਨ੍ਹਾਂ ਨੂੰ ਹਰੇਕ ਘਰ ਦਾ ਸਰਵੇਖਣ ਕਰਨ ਲਈ ਪ੍ਰਤੀ ਵਿਅਕਤੀ 2 ਰੁਪਏ ਅਦਾ ਕੀਤੇ ਜਾਣਗੇ। ਲੱਛਣ ਵਾਲੇ ਕੇਸਾਂ ਜਿਨ੍ਹਾਂ ਬਾਰੇ ਸਿਹਤ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ ਜਾ ਰਿਹਾ, ਦੀ ਟਰੇਸਿੰਗ ਅਤੇ ਟਰੈਕਿੰਗ ਲਈ ਇਕ ਐਪ ਦੀ ਇਸ ਵੇਲੇ ਫੀਲਡ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਅਗਲੇ 2-3 ਦਿਨਾਂ ਵਿਚ ਲਾਂਚ ਕੀਤੀ ਜਾਵੇਗੀ। ਅਗਰਵਾਲ ਨੇ ਦੱਸਿਆ ਕਿ ਅਜਿਹੇ ਕੇਸਾਂ ਬਾਰੇ ਸਵੈ-ਇੱਛਾ ਨਾਲ ਰਿਪੋਰਟ ਕਰਨ ਲਈ ਨੌਜਵਾਨਾਂ ਨੂੰ ਇਹ ਐਪ ਡਾਊਨਲੋਡ ਕਰਨ ਲਈ ਆਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਵਿਡ ਫੁਟ ਸੋਲਜ਼ਰਾਂ ਦੀ ਓਟੀਪੀ ਜ਼ਰੀਏ ਪ੍ਰਮਾਣਿਕਤਾ ਯਕੀਨੀ ਬਣਾਈ ਜਾਵੇਗੀ ਤਾਂ ਕਿ ਗ਼ਲਤ ਸੂਚਨਾ ਨੂੰ ਰੋਕਿਆ ਜਾ ਸਕੇ।

ਬਾਅਦ 'ਚ ਫੇਸਬੁੱਕ ਸੈਸ਼ਨ ਜ਼ਰੀਏ ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ 'ਚ ਬਾਹਰੋਂ ਆਉਣ ਵਾਲਿਆਂ ਖ਼ਾਸ ਕਰਕੇ ਵਿਦੇਸ਼ਾਂ ਤੋਂ ਪਰਤਣ ਵਾਲਿਆਂ ਵੱਲੋਂ ਸਿਹਤ ਅਧਿਕਾਰੀਆਂ ਨੂੰ ਸੂਚਿਤ ਨਾ ਕਰਨਾ ਇਕ ਵੱਡੀ ਚੁਣੌਤੀ ਹੈ ਕਿਉਂ ਜੋ ਇਸ ਨਾਲ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲਿਆਂ ਨੂੰ ਲੱਭਣਾ ਔਖਾ ਹੋ ਜਾਂਦਾ ਹੈ ਅਤੇ ਬਾਕੀਆਂ ਦੀ ਜਾਨ ਵੀ ਖ਼ਤਰੇ 'ਚ ਪੈਂਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਰੋਜ਼ਾਨਾ ਦੇ ਕੇਸਾਂ 'ਚ ਸੁਮੱਚੇ ਤੌਰ 'ਤੇ ਕਮੀ ਆਈ ਹੈ ਪਰ ਪਿਛਲੇ ਕੁਝ ਦਿਨਾਂ ਵਿੱਚ ਨਵੇਂ ਕੇਸਾਂ ਸਾਹਮਣੇ ਆਉਣੇ ਚਿੰਤਾ ਦਾ ਵਿਸ਼ਾ ਹੈ।

ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਸਬ ਸੈਟਰਾਂ ‘ਤੇ ਰੋਸ ਪ੍ਰਦਰਸ਼ਨਾਂ ਰਾਹੀਂ ਮੁੜ ਵਿੱਢਿਆ ਸੰਘਰਸ਼

ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਲਈੇ ਘੱਟੋ ਘੱਟ ਉਜ਼ਰਤਾਂ ਦਾ ਪ੍ਰਬੰਧ ਕਰਨ ਦੀ ਕੀਤੀ ਮੰਗ

ਮੋਗਾ ਮਈ 2020 ( ਬਲਵੀਰ ਸਿੰਘ ਬਾਠ): ਸਰਕਾਰ ਵਲੋਂ ਮੰਗਾਂ ਪ੍ਰਤੀ ਬੇਰੁਖੀ ਜਾਹਿਰ ਕਰਨ ਤੋਂ ਤੰਗ ਆਈਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ (ਸਬੰਧਿਤ ਡੀ.ਐਮ.ਐਫ.) ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਘੱਟੋ ਘੱਟ ਉਜ਼ਰਤਾਂ ਦਾ ਪ੍ਰਬੰਧ ਕਰਨ ਸਮੇਤ ਹੋਰਨਾਂ ਹੱਕੀ ਮੰਗਾਂ ਦੇ ਹੱਲ ਲਈ ਸਬ-ਸੈਟਰਾਂ ‘ਤੇ ਰੋਹ ਭਰਪੂਰ ਰੋਸ ਪ੍ਰਦਰਸ਼ਨਾਂ ਕਰਕੇ ਸੰਘਰਸ਼ ਦੇ ਅਗਲੇ ਪੜਾਅ ਦਾ ਬਿਗੁਲ ਵਜਾਇਆ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਹਰਮੰਦਰ ਕੋਰ ਲੰਡੇਕੇ ਨੇ ਕਿਹਾ ਕਿ ਜਥੇਬੰਦੀ ਵਲੋਂ ਪੰਜਾਬ ਭਰ 'ਚ 15 ਮਈ ਨੂੰ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਰਾਹੀਂ ਕੇਂਦਰੀ ਤੇ ਸੂਬਾਈ ਸਿਹਤ ਮੰਤਰੀਆਂ ਵੱਲ ਮੰਗ ਪੱਤਰ ਭੇਜੇ ਗਏ ਸਨ, ਇਸੇ ਤਰ੍ਹਾਂ 18 ਮਈ ਨੂੰ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਰਾਹੀਂ ਨੈਸ਼ਨਲ ਹੈਲਥ ਮਿਸ਼ਨ ਵੱਲ ਵੀ ‘ਮੰਗ ਪੱਤਰ’ ਭੇਜੇ ਗਏ ਸਨ, ਪ੍ਰੰਤੂ ਸਰਕਾਰ ਵਲੋਂ ਮੰਗਾਂ ਦਾ ਢੁੱਕਵਾਂ ਹੱਲ ਕਰਨ ਦੀ ਥਾਂ ਨਿਗੁਣੇ ਭੱਤਿਆਂ ‘ਤੇ ਗੁਜਾਰਾ ਕਰ ਰਹੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਹਾਲਤ ਪ੍ਰਤੀ ਗੈਰ-ਸੰਵੇਦਨਸ਼ੀਲ ਰਵੱਈਆ ਅਪਣਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਦਾ ਪ੍ਰਬੰਧ ਪੁੱਖਤਾ ਕਰਨ, ਸਹੂਲਤਾਂ ਤੋਂ ਸੱਖਣੇ ਸਿਹਤ ਕਰਮੀਆਂ ਨੂੰ ਨਿੱਜੀ ਸੁਰੱਖਿਆ ਉਪਕਰਨ ਮੁਹੱਇਆ ਕਰਵਾਉਣ ਅਤੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਘੱਟੋ ਘੱਟ ਉਜਰਤਾਂ ਕਾਨੂੰਨ ਦੇ ਘੇਰੇ ਵਿੱਚ ਲਿਆ ਕੇ ਤਨਖਾਹਾਂ ਵਿੱਚ ਵਾਧਾ ਕਰਕੇ ਹੌਸਲਾ ਵਧਾਉਣ ਦੀ ਥਾਂ ਕੋਵਿਡ-19 ਨੂੰ ਡੰਡੇ ਦੇ ਜੋਰ ‘ਤੇ ਲਾਗੂ ਕੀਤੇ ਕਰਫਿਊ ਤੇ ਤਾਲਾਬੰਦੀ ਰਾਹੀਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਇਸ ਮੌਕੇ ਬਲਾਕ ਪ੍ਰਧਾਨ ਜਸਵਿੰਦਰ ਕੌਰ ਚੂਹੜਚੱਕ ਨੇ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦੇ ਕਾਨੂੰਨ ਹੇਠ ਲਿਆ ਕਿ ਪ੍ਰਤੀ ਮਹੀਨਾ 9958 ਰੁਪਏ ਅਤੇ ਫੈਸਿਲੀਟੇਟਰਾਂ ਨੂੰ ਆਂਗਨਵਾੜੀ ਸੁਪਰਵਾੀਜਰਾਂ ਦਾ ਸਕੇਲ ਦਿੱਤਾ ਜਾਵੇ। ਆਸ਼ਾ ਵਰਕਰਾਂ ਦੇ ਇਨਸ਼ੈਂਟਿਵਾਂ ਅਤੇ ਫੈਸਿਲੀਟੇਟਰਾਂ ਦੇ ਮਾਣ ਭੱਤਿਆਂ ਵਿੱਚ ਪ੍ਰਤੀ ਸਾਲ 20% ਦਾ ਵਾਧਾ ਕੀਤਾ ਜਾਵੇ। ਇਸ ਤੋਂ ਇਲਾਵਾ ਟੂਰ ਭੱਤਾ 250 ਰੁਪਏ ਪ੍ਰਤੀ ਟੂਰ, ਭੋਜਨ ਭੱਤਾ 50 ਰੁਪਏ ਰੋਜਾਨਾ ਅਤੇ ਫੈਸਿਲੀਟੇਟਰਾਂ ਨੂੰ ਰਿਕਾਰਡ ਰੱਖਣ ਦੇ 1000 ਰੁਪਏ ਪ੍ਰਤੀ ਮਹੀਨਾ ਅਲੱਗ ਤੋਂ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ 5 ਲੱਖ ਰੁਪਏ ਦਾ ਮੁਫਤ ਬੀਮਾ ਲਾਗੂ ਕਰਵਾਉਣ, ਸਾਲ ਵਿੱਚ ਦੋ ਵਾਰ ਵਰਦੀ ਭੱਤਾ, ਹਰੇਕ ਮਹੀਨੇ ਧੁਲਾਈ ਭੱਤਾ, ਵਰਕਰਾਂ ਦੀ ਨਜਾਇਜ਼ ਛਾਂਟੀ ਬੰਦ ਕਰਵਾਉਣ, ਪ੍ਰਾਵੀਡੈਂਟ ਫੰਡ ਦੀ ਸਹੂਲਤ, ਹਰੇਕ ਕਿਸਮ ਦੀਆਂ ਛੁੱਟੀਆਂ ਦੀ ਸਹੂਲਤ ਲਾਗੂ ਕਰਵਾਉਣ ਅਤੇ ਮੋਬਾਈਲ ਭੱਤਾ ਲਾਗੂ ਕਰਵਾਉਣ ਸਮੇਤ ‘ਮੰਗ ਪੱਤਰ’ ਵਿੱਚ ਦਰਜ਼ ਹੋਰਨਾਂ ਮੰਗਾਂ ਦੀ ਪੂਰਤੀ ਸਬੰਧੀ ਹਾਲੇ ਵੀ ਸਰਕਾਰ ਵਲੋਂ ਸੁਣਵਾਈ ਨਾ ਹੋਣ ‘ਤੇ ਸੰਘਰਸ਼ ਨੂੰ ਹੋਰ ਵਧੇਰੇ ਤਿੱਖਾ ਤੇ ਵਿਸ਼ਾਲ ਕੀਤਾ ਜਾਵੇਗਾ।

ਬੀ ਕੇ ਯੂ ਰਾਜੇਵਾਲ ਦੇ ਵਿਰੋਧ ਨੂੰ ਦੇਖਦਿਆਂ ਪਿੰਡ ਛੀਨੀਵਾਲ ਕਲਾਂ ਵਿਖੇ 49.8 ਏਕੜ ਜ਼ਮੀਨ ਦੀ ਰੱਖੀ ਬੋਲੀ ਕਰਾਉਣ ਲਈ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ           

ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਧੱਕੇ ਨਾਲ ਕਬਜ਼ੇ ਕਰਕੇ ਜਮੀਨਾਂ ਖੋਹਣਾ ਚਾਹੁੰਦੀ. ਛੀਨੀਵਾਲ                 

ਦੂਜੀ ਧਿਰ ਵੱਲੋਂ ਬੋਲੀ ਵਾਲੀ ਥਾਂ ਉੱਪਰ ਰੋਸ ਪ੍ਰਦਰਸ਼ਨ ਕਰਕੇ 33ਫੀਸਦੀ ਹਿੱਸਾ ਐਸੀ ਵਰਗ ਨੂੰ ਦੇਣ ਦੀ ਮੰਗ ਕੀਤੀ  ।

ਪ੍ਰਬੰਧਕੀ ਕਾਰਨਾਂ ਕਰਕੇ ਅਗਲੇ ਹੁਕਮਾਂ ਤੱਕ ਬੋਲੀ ਰੱਦ ਕੀਤੀ-  ਬੀਡੀਪੀਓ ਮਹਿਲ ਕਲਾਂ   

ਮਹਿਲ ਕਲਾਂ ਮਈ 2020 (ਗੁਰਸੇਵਕ ਸਿੰਘ ਸੋਹੀ)-  ਬਲਾਕ ਮਹਿਲ ਕਲਾ ਅਧੀਨ ਪੈਂਦੇ ਪਿੰਡ ਛੀਨੀਵਾਲ ਕਲਾਂ ਵਿਖੇ ਪ੍ਰਸ਼ਾਸਨ ਤੇ ਪੰਚਾਇਤ ਵੱਲੋਂ 49.8 ਏਕੜ ਜ਼ਮੀਨ ਦੀ ਰੱਖੀ ਗਈ ਬੋਲੀ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਭੈ  ਸਿੰਘ ਛੀਨੀਵਾਲ ਦੀ ਅਗਵਾਈ ਹੇਠ ਮੁਸ਼ਤਰਕਾ ਮਾਲਕਾਂ ਕਿਸਾਨ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਗਹਿਲ ਰੋਡ ਛੀਨੀਵਾਲ ਵਿਖੇ ਧਰਨਾ ਲਗਾ ਕੇ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਧੱਕੇਸ਼ਾਹੀ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕੀਤੇ ਜਾ ਰਹੇ ਕਬਜ਼ੇ ਨਹੀਂ ਹੋਣ ਦਿਆਂਗੇ।  ਇਸ ਮੌਕੇ ਕਿਸਾਨ ਜਥੇਬੰਦੀ ਤੇ ਮੁਸ਼ਤਰਕਾ ਮਾਲਕਾਂ ਦੇ ਵਿਰੋਧ ਨੂੰ ਦੇਖਦਿਆਂ ਬੀਡੀਪੀਓ ਮਹਿਲ ਕਲਾਂ ਭੂਸ਼ਨ ਕੁਮਾਰ ਨੇ ਆਪਣੇ ਕਰਮਚਾਰੀਆਂ ਸਮੇਤ ਜ਼ਮੀਨ ਦੀ ਬੋਲੀ ਕਰਵਾਉਣ ਲਈ ਐਸ.ਸੀ ਧਰਮਸ਼ਾਲਾ ਪਿੰਡ ਛੀਨੀਵਾਲ ਵਿਖੇ ਪੁੱਜਣ ਤੇ ਬੀਡੀਪੀਓ ਦੇ ਬੋਲੀ ਵਾਲੀ ਜਗਾ ਤੋ ਮੁੜ ਕੇ ਵਾਪਸ ਚੱਲੇ ਜਾਣ ਅਤੇ ਮੈਜਿਸਟ੍ਰੇਟ ਵਜੋਂ ਬੋਲੀ ਕਰਵਾਉਣ ਲਈ ਤਹਿਸੀਲਦਾਰ ਹਰਬੰਸ ਸਿੰਘ ਦੇ ਨਾ ਪੁੱਜਣ ਕਾਰਨ ਬੋਲੀ ਅਗਲੇ ਹੁਕਮਾਂ ਤੱਕ ਟਾਲ ਦਿੱਤੀ ਗਈ ਹੈ । ਇਸ ਮੌਕੇ ਮੁਸ਼ਤਰਕਾ ਮਾਲਕਾਂ ਨੇ ਕਿਹਾ ਕਿ ਇਸ ਜ਼ਮੀਨ ਤੇ ਸਾਡਾ ਹੀ ਹੱਕ ਬਣਦਾ ਹੈ ,ਕਿਉਂਕਿ ਲੰਬੇ ਸਮੇਂ ਤੋਂ ਇਸ ਜ਼ਮੀਨ ਤੇ ਸਾਡਾ ਕਬਜ਼ਾ ਹੈ ।ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਧੱਕੇ ਨਾਲ ਸਾਡੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਮੀਤ ਪ੍ਰਧਾਨ ਹਾਕਮ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਜਸਮੇਲ ਸਿੰਘ ਚੰਨਣ ਵਾਲ, ਸੁੱਖਚੈਨ ਸਿੰਘ ਗਹਿਲ ਨੇ  ਮੁਸ਼ਤਰਕਾ ਮਾਲਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਿਸੇ ਵੀ ਹਾਲਤ ਵਿੱਚ ਧੱਕੇਸ਼ਾਹੀਆਂ ਤੇ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪੰਚ ਨਿਰਭੈ ਸਿੰਘ ਢੀਂਡਸਾ ਨੇ ਕਿਹਾ ਕਿ ਮਾਣਯੋਗ ਕੋਰਟਾਂ ਵੱਲੋਂ ਪਹਿਲਾਂ ਹੀ ਫੈਸਲੇ ਮੁਸ਼ਤਰਕਾ ਮਾਲਕਾਂ ਦੇ ਹੱਕ ਵਿੱਚ ਕੀਤੇ ਜਾ ਚੁੱਕੇ ਹਨ । ਇਸ ਜ਼ਮੀਨ ਤੇ ਸਿਰਫ ਮੁਸ਼ਤਰਕਾ ਮਾਲਕਾਂ ਦਾ ਹੱਕ ਬਣਦਾ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਮਿਲ ਕੇ ਸਥਿਤੀ ਤੋਂ ਜਾਣੂ ਕਰਵਾਇਆ ਜਾ ਚੁੱਕਿਆ ਹੈ।  ਉਨ੍ਹਾਂ ਵੱਲੋਂ ਤੁਰੰਤ ਇਸ ਮਸਲੇ ਨੂੰ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਉਧਰ ਦੂਜੀ ਧਿਰ ਦੇ ਬੋਲੀ ਵਾਲੀ ਥਾਂ ਉੱਪਰ ਮਜ਼ਦੂਰ ਆਗੂ ਰਾਜ ਸਿੰਘ ,ਮੱਘਰ ਸਿੰਘ ,ਦਰਸ਼ਨ ਸਿੰਘ, ਨਛੱਤਰ ਸਿੰਘ, ਜਰਨੈਲ ਸਿੰਘ, ਬੂਟਾ ਸਿੰਘ, ਸੁਖਵਿੰਦਰ ਸਿੰਘ ,ਜਗਤਾਰ ਸਿੰਘ ,ਪਰਮਜੀਤ ਸਿੰਘ ਨੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕੇ ਇਸ ਜ਼ਮੀਨ ਤੇ 33 ਫੀਸਦੀ ਹਿੱਸਾ ਐਸ ਸੀ ਵਰਗ ਦਾ ਬਣਦਾ ਹੈ, ਪਰ ਸਰਕਾਰ ਦੇ ਸਿਆਸੀ ਦਬਾਅ ਹੇਠ ਹੋਣ ਕਾਰਨ ਜ਼ਮੀਨ ਦੀ ਬੋਲੀ ਕਰਨ ਨਹੀਂ ਦਿੱਤੀ ਜਾ ਰਹੀ । ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਜ਼ਮੀਨ ਦੀ ਬੋਲੀ ਕਰਵਾ ਕੇ ਐਸ ਸੀ ਵਰਗ ਨੂੰ ਹੱਕ ਦਿੱਤੇ ਜਾਣ।  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ,ਸਰਪੰਚ ਸਿਮਰਜੀਤ ਕੌਰ ਛੀਨੀਵਾਲ ਕਲਾਂ ਪੰਚ ਬਲਵੰਤ ਸਿੰਘ ਢਿੱਲੋਂ, ਨੰਬਰਦਾਰ ਅਵਤਾਰ ਸਿੰਘ ਤੋਂ ਇਲਾਵਾ ਪੰਚਾਇਤ ਸਕੱਤਰ ਸੁਖਦੀਪ ਸਿੰਘ ਦੀਵਾਨਾ ,ਗੁਰਦੀਪ ਸਿੰਘ, ਰਾਜਪਾਲ ਸਿੰਘ, ਏਪੀਓ ਗਗਨਜੀਤ ਸਿੰਘ ਅਤੇ ਜੇ ਈ ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਕਰਮਚਾਰੀ ਅਤੇ ਮੋਹਤਵਾਰ ਵਿਅਕਤੀ ਵੀ ਹਾਜ਼ਰ ਸਨ । ਇਸ ਮੌਕੇ ਬੀਡੀਪੀਓ ਮਹਿਲ ਕਲਾਂ ਭੂਸ਼ਨ ਕੁਮਾਰ ਨੇ ਸੰਪਰਕ ਕਰਨ ਤੇ ਕਿਹਾ ਕਿ ਪ੍ਰਬੰਧਕੀ ਕਾਰਨਾਂ ਕਰਕੇ ਜ਼ਮੀਨ ਦੀ ਬੋਲੀ ਅਗਲੇ ਹੁਕਮਾਂ ਤੱਕ ਰੱਦ ਕੀਤੀ ਗਈ ਹੈ।  ਉਨ੍ਹਾਂ ਕਿਹਾ ਕਿ ਅਗਲੇ ਨਵੇਂ ਹੁਕਮ ਜਾਰੀ ਹੋਣ ਤੋਂ ਬਾਅਦ ਹੀ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਪੁਲਸ ਵਲੋਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰਨ ਨੂੰ ਲੈ ਕੇ ਸਖਤ ਸੁੱਰਖਿਆ ਪ੍ਰਬੰਧ ਕੀਤੇ ਹੋਏ ਸਨ।

ਲਾਡੀ ਵੱਲੋਂ ਦਰਜ ਕਰਵਾਏ ਪਰਚੇ ਦੀ ਉੱਚ ਪੱਧਰੀ ਜਾਂਚ ਹੋਵੇ। ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ0

ਮਹਿਲ ਕਲਾਂ/ਬਰਨਾਲਾ-ਮਈ 2020 (ਗੁਰਸੇਵਕ ਸਿੰਘ ਸੋਹੀ) ਥਾਣਾ ਮਹਿਲ ਕਲਾਂ ਵਿਖੇ 28 ਮਈ 2020 ਨੂੰ ਦਰਜ ਹੋਈ ਐਫ ਆਰ ਆਈ ਨੰਬਰ 73 ਦੇ ਸਬੰਧ ਵਿੱਚ ਮੁਲਜ਼ਮ ਠਹਿਰਾਈ ਗਈ ਧਿਰ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਉੱਚ ਅਧਿਕਾਰੀਆਂ ਪਾਸੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਜਮੇਰ ਸਿੰਘ ਮਹਿਲ ਕਲਾਂ, ਜਥੇਦਾਰ ਸੁਖਵਿੰਦਰ ਸਿੰਘ ਸੁੱਖਾ ਅਤੇ ਪਰਮਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ 27 ਮਈ ਨੂੰ  ਮਹਿਲ ਕਲਾਂ (ਸੋਢੇ) ਦੇ ਸਾਬਕਾ ਸਰਪੰਚ ਹਰਭੁਪਿੰਦਰਜੀਤ ਸਿੰਘ ਲਾਡੀ ਨਾਲ ਮਨਸੂਰ ਖਾਂ ਉਰਫ ਨਿੱਕਾ ਪੁੱਤਰ ਜੀਤਾ ਖਾਂ ਦੀ ਲੜਾਈ ਹੋਈ ਸੀ । ਜਿਸ ਤੋਂ ਬਾਅਦ ਥਾਣਾ ਮਹਿਲ ਕਲਾਂ ਵਿਖੇ ਪੁਲਿਸ ਵੱਲੋਂ ਮਨਸੂਰ ਖਾਂ ਹਰਭਜਨ ਖਾਂ ਅਤੇ ਮਲਕੀਤ  ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ । ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਉਕਤ ਮਾਮਲੇ ਦੀ ਜਾਂਚ ਕਰਵਾ ਕੇ ਹਰਭਜਨ ਖਾਂ ਅਤੇ ਮਲਕੀਤ ਸਿੰਘ ਦਾ ਨਾਂ ਮੁਕੱਦਮੇ ਚੋਂ ਬਾਹਰ ਕੱਢਿਆ ਜਾਵੇ ਅਤੇ ਧਾਰਾ 379 ਹਟਾਈ ਜਾਵੇ ।ਇਸ ਮੌਕੇ ਸਰਬਜੀਤ ਸਿੰਘ ਸੰਭੂ, ਆੜ੍ਹਤੀਆ ਸਰਬਜੀਤ ਸਿੰਘ ਸਰਬੀ, ਰਛਪਾਲ ਸਿੰਘ ਬੱਟੀ ਸਮੇਤ ਡੇਢ ਦਰਜਨ ਦੇ ਕਰੀਬ ਹੋਰ ਪਿੰਡ ਮਹਿਲ ਕਲਾਂ (ਸੋਢੇ) ਦੇ ਵਾਸੀ ਹਾਜ਼ਰ ਸਨ ।  ਇਸ ਸਬੰਧੀ ਮੁਦਈ ਧਿਰ ਸਾਬਕਾ ਸਰਪੰਚ ਹਰਭੁਪਿੰਦਰਜੀਤ ਸਿੰਘ ਲਾਡੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੇਰੇ ਉੱਪਰ 5-6 ਵਿਅਕਤੀਆਂ ਨੇ ਹਮਲਾ ਕੀਤਾ ਸੀ ਜਿਨ੍ਹਾਂ ਵਿੱਚੋਂ ਮੈਂ ਤਿੰਨ ਵਿਅਕਤੀਆਂ ਦੀ ਪਹਿਚਾਣ ਕੀਤੀ ਹੈ ।

ਜਥੇਬੰਦੀ ਦੇ ਪੱਚੀ ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਪ੍ਰੋਗਰਾਮ ਮਹਿਲ ਕਲਾਂ ਵਿਖੇ ਮਨਾਇਆ

ਮਹਿਲ ਕਲਾਂ/ਬਰਨਾਲਾ-ਮਈ-(ਗੁਰਸੇਵਕ ਸਿੰਘ ਸੋਹੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਬਲਾਕ ਮਹਿਲ ਕਲਾਂ ਦੀ ਸਿਲਵਰ ਜੁਬਲੀ ਸਬੰਧੀ ਮੀਟਿੰਗ ਸੂਬਾ ਸਰਪ੍ਰਸਤ ਡਾ. ਮਹਿੰਦਰ ਸਿੰਘ ਸੈਦੋਕੇ ਅਤੇ ਸੂਬਾ ਮੀਤ ਪ੍ਰਧਾਨ ਡਾ. ਮਿੱਠੂ ਮੁਹੰਮਦ ਮਹਿਲ ਕਲਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ।

 ਜਿਸ ਵਿੱਚ ਜਥੇਬੰਦੀ ਦੇ ਪੂਰੇ ਪੱਚੀ ਸਾਲ ਹੋਣ ਤੇ ਸਿਲਵਰ ਜੁਬਲੀ ਪ੍ਰੋਗਰਾਮ ਮਨਾਇਆ  ਗਿਆ। 

ਜਿਸ ਵਿੱਚ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਬਲੌਰ ਸਿੰਘ ਤੋਤੀ ਗੁਣਤਾਜ ਪ੍ਰੈੱਸ ਕਲੱਬ ਵੱਲੋਂ ਪੱਤਰਕਾਰ ਗੁਰਸੇਵਕ ਸਿੰਘ ਸਹੋਤਾ,ਪੱਤਰਕਾਰ ਪ੍ਰੇਮ ਕੁਮਾਰ ਪਾਸੀ ,ਪੱਤਰਕਾਰ ਗੁਰਸੇਵਕ ਸਿੰਘ ਸੋਹੀ,ਮੁਸਲਿਮ ਵੈੱਲਫੇਅਰ ਕਮੇਟੀ ਵੱਲੋਂ ਮੁਹੰਮਦ ਇਲਿਆਸ,ਮੁਹੰਮਦ ਅਕਬਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ਼ੇਰ ਸਿੰਘ ਅਤੇ ਕਰਨੈਲ ਸਿੰਘ ਹਾਜ਼ਰ ਹੋਏ ।

ਜਥੇਬੰਦੀ ਦੀਆਂ ਗਤੀਵਿਧੀਆਂ ਸਬੰਧੀ ਚਾਨਣਾ ਪਾਉਂਦੇ ਹੋਏ ਸੂਬਾ ਸਰਪ੍ਰਸਤ ਮਹਿੰਦਰ ਸਿੰਘ ਸੈਦੋਕੇ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਸਾਂਝੇ ਤੌਰ ਤੇ ਕਿਹਾ ਕਿ ਜਥੇਬੰਦੀ ਵੱਲੋਂ ਪਿਛਲੇ ਸਮੇਂ ਵਿੱਚ ਵੱਖ ਵੱਖ ਸਮੇਂ ਤੇ ਹੜ੍ਹ ਪੀੜਤਾਂ ਲਈ ਕੈਂਪ ਲੋੜਵੰਦ ਅਤੇ ਗਰੀਬਾਂ ਲਈ ਰਾਸ਼ਨ ਅਤੇ ਕਰੋਨਾ ਦੀ  ਭਿਆਨਕ  ਬਿਮਾਰੀ ਦੀ ਰੋਕਥਾਮ ਲਈ ਡਿਊਟੀ ਨੂੰ ਸਮਰਪਿਤ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਜਥੇਬੰਦੀ ਵੱਲੋਂ ਸਨਮਾਨ ਕਰਨਾ ਅਤੇ ਸਿਵਲ ਹਸਪਤਾਲਾਂ ਵਿੱਚ ਡਿਊਟੀ ਦੇ ਰਹੇ ਸਾਡੇ ਡਾਕਟਰ ਅਤੇ ਨਰਸਾਂ ਦਾ ਜਥੇਬੰਦੀ ਵੱਲੋਂ  ਸਨਮਾਨ ਕਰਨਾ ਅਤੇ  ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਮੁਫ਼ਤ ਦਵਾਈਆਂ ਮਾਸਕ, ਸੈਨੇਟਾਈਜ਼ਰ ਵੰਡਣਾ ਸ਼ਲਾਘਾਯੋਗ ਕਦਮ ਹੋ ਨਿੱਬੜਿਆ।

ਡਾ ਕੇਸਰ ਖਾਨ ਮਾਂਗੇਵਾਲ ਅਤੇ ਬਲਿਹਾਰ ਸਿੰਘ ਗੋਬਿੰਦਗੜ੍ਹ ਨੇ ਕਿਹਾ ਕਿ ਅੱਜ ਜਥੇਬੰਦੀ ਦੇ ਪੱਚੀ ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਪ੍ਰੋਗਰਾਮ ਮਨਾਇਆ ਗਿਆ,ਜਿਸ ਵਿੱਚ ਸਾਰੇ ਡਾਕਟਰ ਸਾਥੀਆਂ ਦਾ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ।

 ਡਾਕਟਰ ਜਗਜੀਤ ਸਿੰਘ ਕਾਲਸਾਂ ਅਤੇ ਡਾਕਟਰ ਸੁਰਜੀਤ ਸਿੰਘ ਛਾਪਾ ਨੇ ਕਿਹਾ ਕਿ ਅਸੀਂ ਸਮੂਹ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਸਲਿਮ ਵੈੱਲਫੇਅਰ ਕਮੇਟੀ ਅਤੇ ਗੁਣਤਾਜ ਪ੍ਰੈੱਸ ਕਲੱਬ ਦੇ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਸਾਡੇ ਸਾਰੇ ਡਾਕਟਰ ਸਾਥੀਆਂ ਦੇ ਲੋਕ ਭਲਾਈ ਕੰਮਾਂ ਨੂੰ ਦੇਖਦੇ ਹੋਏ  ਮੈਡਲ ਪਾ ਕੇ ਸਨਮਾਨ ਕੀਤਾ।

ਡਾ ਸੁਖਵਿੰਦਰ ਸਿੰਘ ਠੁੱਲੀਵਾਲ ਅਤੇ ਡਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਥੇਬੰਦੀ ਸਿਲਵਰ ਜੁਬਲੀ ਤੇ ਅਸੀਂ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਹਾਂ,ਜਿਨ੍ਹਾਂ ਨੇ ਸਾਡੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸਾਥੀਆਂ ਦਾ ਸਾਥ ਦਿੱਤਾ ਅਤੇ ਸਾਨੂੰ ਏਨਾ ਮਾਣ ਬਖਸ਼ਿਆ ।

ਜਥੇਬੰਦੀ ਨਾਲ ਨਵੇਂ ਜੁੜੇ  ਡਾ ਗੁਰਪਿੰਦਰ ਸਿੰਘ ਗੁਰੀ ਦਾ ਸਾਰੇ ਮੈਂਬਰਾਂ ਵੱਲੋਂ  ਹਾਰ ਪਾ ਕੇ ਸਨਮਾਨ ਕੀਤਾ ਗਿਆ। 

ਇਸ ਸਮੇਂ ਉਨ੍ਹਾਂ ਨਾਲ ਡਾ ਸੁਖਵਿੰਦਰ ਸਿੰਘ ਬਾਪਲਾ , ਡਾ ਬਲਦੇਵ ਸਿੰਘ,  ਡਾ ਜਸਬੀਰ ਸਿੰਘ, ਡਾ ਨਾਹਰ ਸਿੰਘ,  ਡਾ ਸੁਖਪਾਲ ਸਿੰਘ ,ਡਾ ਮੁਹੰਮਦ ਸਕੀਲ , ਡਾ ਕੁਲਦੀਪ ਸਿੰਘ , ਡਾ ਮੁਕਲ ਸ਼ਰਮਾ , ਡਾ ਧਰਵਿੰਦਰ ਸਿੰਘ ਆਦਿ ਹਾਜ਼ਰ ਸਨ ।

SHOW MUST GO ON “ Facing the pandemic but Mumbai will bounce back.

Chandigarh ( B.S.SHARMA, Rana sheikh daulat)
After facing more than two months of lockdown film and tv celebrities are travelling to their work places from home. Friday morning  Vindu  Dara Singh took his flight from Chandigarh to Mumbai. Actor share the early morning scene of Chandigarh airport to twitter where it was raining. Although airport seems empty but authorities has taken all the safety majors for covid 19.In his tweet he mentions his journey from Chandigarh to Mumbai and said ‘it’s a joke when they say a person landed and got positive in two hours flight despite using all safety. He also told about the loss facing the airline industry and the whole world. After asking a question about travelling in this time actor replied with answer ‘ jahan testing zyada wahan case zyada (where large number of test are being done more cases are being detected). Mumbai has a lot of people living in close proximity so it will have definitely maximum tension. But as they say Mumbai have a never stop spirit. It will bounce back because whatever hits us – Show must go on.