ਮੋਗਾ( ਰਾਣਾ ਸ਼ੇਖਦੌਲਤ, ਜੱਜ ਮਸੀਤਾਂ) ਇੱਥੋਂ ਨਜ਼ਦੀਕ ਧਰਮਕੋਟ ਵਿੱਚ ਦਰੱਖਤਾਂ ਨੂੰ ਵੱਡਣ ਕਾਰਨ ਦੋ ਧਿਰਾਂ ਦੀ ਲੜਾਈ ਹੋ ਗਈ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਬੀਤੀ 27 ਮਈ ਨੂੰ ਵਰਕਸ਼ਾਪ ਦੇ ਨਾਲ ਪਲਾਂਟ ਵਿੱਚ ਛਾਂਦਾਰ ਦਰੱਖਤਾਂ ਨੂੰ ਵੱਡਣ ਪਿੱਛੇ ਵਰਕਸ਼ਾਪ ਦੇ ਮਾਲਕ ਅਤੇ ਉਸਦੇ ਭਰਾ ਅਤੇ ਕੰਮ ਕਰਨ ਵਾਲੇ ਕਰੰਦੇ ਨਾਲ ਗੁਆਢੀਆਂ ਪ੍ਰਵੀਨ ਕੁਮਾਰ, ਕਾਕੂ ਪੁੱਤਰ ਪ੍ਰਵੀਨ ਕੁਮਾਰ, ਸ਼ੀਸ਼ੀ ਬਾਲਾ ਪਤਨੀ ਪ੍ਰਵੀਨ ਕੁਮਾਰ ਅਤੇ ਨਾਲ ਕੁੱਝ ਹੋਰ ਰਿਸ਼ਤੇਦਾਰ ਸੀ ਉਨਾਂ ਨੇ ਵਰਕਸ਼ਾਪ ਦੇ ਅੰਦਰ ਜਾ ਕੇ ਕੁੱਟਮਾਰ ਕੀਤੀ ਜਿਸ ਤੇ ਕੁਲਦੀਪ ਸਿੰਘ ਜੋ ਵਰਕਸ਼ਾਪ ਦਾ ਮਾਲਕ ਸੀ ਦੇ ਬਿਆਨਾਂ ਉੱਤੇ ਦੋਸ਼ੀਆਂ ਖਿਲਾਫ ਕੁੱਟਮਾਰ ਕਰਨ ਦੀਆਂ ਵੱਖ ਵੱਖ ਧਰਾਵਾਂ ਦਾ ਮੁਕੱਦਮਾ ਦਰਜ ਕਰ ਦਿੱਤਾ ਸੀ। ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਮੇਰੀ ਵਰਕਸ਼ਾਪ ਦੇ ਨਾਲ ਮੇਰਾ ਪਲਾਂਟ ਹੈ ਜਿਸ ਵਿੱਚ ਛਾਂਦਾਰ ਦਰੱਖਤ ਲੱਗੇ ਸਨ। ਪਰ ਵਰਕਸ਼ਾਪ ਦੇ ਸਾਹਮਣੇ ਪ੍ਰਵੀਨ ਕੁਮਾਰ ਪੁਤਰ ਬਲਦੇਵ ਸਿੰਘ ਦਾ ਘਰ ਹੈ ਜੋ ਸਾਨੂੰ ਵਾਰ ਵਾਰ ਦਰੱਖਤ ਪੁੱਟਣ ਲਈ ਕਹਿ ਰਿਹਾ ਸੀ ਪਰ 27 ਮਈ ਨੂੰ ਕਿਰਾਏਦਾਰ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਕੁੱਝ ਅਣਪਛਾਤੇਵਿਅਕਤੀਆਂ ਨਾਲ ਦਰੱਖਤ ਵੱਢ ਰਿਹਾ ਹੈ ਅਸੀਂ ਉਸ ਨੂੰ ਰੋਕਿਆ ਤਾਂ ਉਸ ਨੇ ਸਾਡੀ ਕੁੱਟਮਾਰ ਕੀਤੀ।ਪਰ ਕੱਲ੍ਹ ਵਰਕਸ਼ਾਪ ਮਾਲਕ ਕੁਲਦੀਪ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਜਿਸ ਦੌਰਾਨ ਪੁਲਿਸ ਨੇ ਮੁੱਕਦਮਾ ਦੀਆਂ ਧਰਾਵਾਂ ਵਿੱਚ ਵਾਧਾ ਕਰਦੇ ਹੋਏ 302 ਧਾਰਾਂ ਲਗਾ ਕੇ ਦੋਸ਼ੀਆਂ ਦੀ ਭਾਲ ਜ਼ਾਰੀ ਕਰ ਦਿੱਤੀ।