You are here

ਕਰੋਨਾ ਵਇਰਸ ਦੀ ਮਾਰ ਸਭ ਤੋਂ ਵੱਧ ਮਜ਼ਦੂਰ ਵਰਗ ਤੇ ਪਈ

ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ) -ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ (ਸੀ.ਪੀ. ਆਈ.ਐਮ) ਦੇ ਸੱਦੇ ਅਨੁਸਾਰ ਜਿਲਾ ਕਨਵੀਨਰ ਕਾਮਰੇਡ ਪਰਮਜੀਤ ਕੋਰ ਗੁੰਮਟੀ ਦੀ ਅਗਵਾਈ ਹੇਠ ਕੇਦਰ ਦੀ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਗਈ।ਇਸ ਮੌਕੇ ਕਾਮਰੇਡ ਪਰਮਜੀਤ ਕੋਰ ਗੁੰਮਟੀ ਨੇ ਬੋਲਦਿਆਂ ਕਿਹਾ ਕਰੋਨਾ ਵਾਇਰਸ ਦੀ ਮਾਰ ਸਭ ਤੋਂ ਵੱਧ ਮਜਦੂਰ ਵਰਗ ਉਤੇ ਪਈ ਹੈ ਉਨ੍ਹਾ ਨੇ ਕਿਹਾ ਅੱਜ ਦੇ ਸਮੇਂ ਵਿੱਚ ਹਰੇਕ ਵਰਗ ਦੇ ਕੰਮ ਕਾਜ ਬੰਦ ਪਏ ਹਨ।ਕੇਂਦਰ ਦੀ ਮੋਦੀ ਸਰਕਾਰ ਨੇ ਮਜਦੂਰ ਵਰਗ ਤੋਂ 8 ਘੰਟੇ ਦੀ ਬਜਾਏ 12 ਘੰਟੇ ਕੰਮ ਕਰਨ ਲਈ ਕਨੂੰਨ ਬਣਾ ਦਿੱਤਾ ਹੈ।ਪਰ ਸਾਡੀ ਜੱਥੇਬੰਦੀ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਮੇਸ਼ਾ ਹੀ ਅਮੀਰ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਯਤਨ ਕਰ ਰਹੀ ਹੈ। ਇਸ ਨੂੰ ਸਾਡੀ ਜੱਥੇਬੰਦੀ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ ਅਤੇ ਜਿਹੜੇ ਮਜਦੂਰ ਟੈਕਸ ਨਹੀਂ ਭਰਦੇ ਉਹਨਾਂ ਪਰਿਵਾਰਾਂ ਨੂੰ ਪ੍ਰਤੀ ਜੀ ਦੇ ਹਿਸਾਬ ਨਾਲ 7500 ਰੁਪਏ ਤਿੰਨ ਮਹੀਨੇ ਲਈ ਖਾਤੇ ਵਿੱਚ ਪਾਏ ਜਾਣ ਅਤੇ ਉਨ੍ਹਾਂ ਪਰਿਵਾਰਾਂ ਨੂੰ 6 ਮਹੀਨੇ ਦਾ ਘਰੇਲੂ ਰਾਸਨ ਦਿੱਤਾ ਜਾਵੇ।ਨਰੇਗਾ ਮਜ਼ਦੂਰ ਦੀ ਦਿਹਾੜੀ 600ਪ੍ਰਤੀ ਦਿਨ ਦਿੱਤੀ ਜਾਵੇ, ਇਹਨਾਂ ਪਰਿਵਾਰਾਂ ਨੂੰ 200 ਦਿਨ ਕੰਮ ਦਿੱਤਾ ਜਾਵੇ, ਇਸ ਮੌਕੇ ਕਾਮਰੇਡ ਸੁਰਜੀਤ ਸਿੰਘ ਗੁੰਮਟੀ, ਜਗਸੀਰ ਸਿੰਘ, ਪਿਆਰਾ ਸਿੰਘ, ਗੁਰਜੰਟ ਸਿੰਘ,ਜੀਤ ਸਿੰਘ ,ਬਲਦੇਵ ਕੌਰ, ਕਰਨੈਲ ਕੌਰ,ਬਸੰਤ ਕੋਰ, ਅਤੇ ਜਸਵੀਰ ਕੌਰ ਆਦਿ ਹਾਜ਼ਰ ਸਨ।