ਮਹਿਲ ਕਲਾਂ /ਬਰਨਾਲਾ- ਜੂਨ 2020- (ਗੁਰਸੇਵਕ ਸਿੰਘ ਸੋਹੀ)- ਸਿਹਤ ਵਿਭਾਗ ਦੇ ਡਾਂ. ਗੁਰਿੰਦਰਵੀਰ ਸਿੰਘ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਹਰਜਿੰਦਰ ਸਿੰਘ ਆਂਡਲੂ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਮਹਿਲ ਕਲਾਂ ਦੀ ਯੋਗ ਅਗਵਾਈ ਹੇਠ ਪਿੰਡ ਗਹਿਲ ਵਿਖੇ ਸ਼ੁੱਕਰਵਾਰ ਨੂੰ ਡਰਾਈ ਡੇ ਦੌਰਾਨ ਲੋਕਾਂ ਦੇ ਵਿੱਚ ਜਾ ਕੇ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ ਅਤੇ ਖਾਲੀ ਟਾਇਰਾਂ ਆਦਿ ਵਿੱਚ ਮੱਸਰ ਦਾ ਕਾਰਵਾਂ ਚੈੱਕ ਕੀਤਾ ਗਿਆ। ਖਾਲੀ ਬਰਤਨਾਂ ਵਿੱਚ ਖੇੜੂ ਪਾਣੀ ਨੂੰ ਖ਼ਾਲੀ ਕਰਵਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ ਨੇ ਲੋਕਾਂ ਨੂੰ ਆਲੇ- ਦੁਆਲੇ ਦੀ ਸਫ਼ਾਈ ਰੱਖਣ ਲਈ ਜਾਗਰੂਕ ਕੀਤਾ ਅਤੇ ਖੜ੍ਹੇ ਪਾਣੀ ਤੇ ਕਾਲਾ ਤੇਲ ਪਾਉਣ ਲਈ ਕਿਹਾ ਗਿਆ। ਹਰ ਹਫਤੇ ਕੂਲਰਾਂ ਦਾ ਪਾਣੀ ਬਦਲਣ ਲਈ ਕਿਹਾ ਗਿਆ ਤਾਂ ਕਿ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ ਅਤੇ ਡੇਂਗੂ ਅਤੇ ਮਲੇਰੀਆ ਬੁਖ਼ਾਰ ਤੋਂ ਬਚਨ ਦੇ ਉਪਰਾਲਿਆਂ ਬਾਰੇ ਵੀ ਦੱਸਿਆ ਗਿਆ। ਇਸ ਟੀਮ ਵਿੱਚ ਸਿਹਤ ਕਰਮਚਾਰੀ ਰਾਜ ਸਿੰਘ, ਮਨਜਿੰਦਰ ਕੌਰ ਆਸ਼ਾ ਵਰਕਰ ਅਤੇ ਹੋਰ ਮੌਜੂਦ ਸਨ।