You are here

ਕਿਸਾਨ ਵਿਰੋਧੀ ਆਰਡੀਨੈਂਸ ਖਿਲਾਫ ਬੀ.ਕੇ.ਯੂ ਰਾਜੇਵਾਲ ਵੱਲੋਂ 20ਜੁਲਾਈ ਨੂੰ ਸੜਕਾਂ ਤੇ ਟਰੈਕਟਰ ਖੜੇ ਕਰਨਗੇ- ਨਿਰਭੈ ਛੀਨੀਵਾਲ।

ਮਹਿਲ ਕਲਾ /ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਪਿਛਲੇ ਸਮੇਂ ਦੌਰਾਨ ਕੇਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਮੰਡੀਆ ਤੋੜਨ ਲਈ ਜੋ ਆਰਡੀਨੈਂਸ ਜਾਰੀ ਕੀਤੇ ਗਏ ਹਨ ਅਤੇ ਬਿਜਲੀ(ਸੋਧ) ਬਿੱਲ 2020 ਜਾਰੀ ਕੀਤਾ ਹੈ, ਉਸ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਭਰਾ 20 ਜੁਲਾਈ ਨੂੰ  ਤਿੰਨ ਘੰਟੇ ਕਿਸਾਨ ਆਪਣੇ ਟਰੈਕਟਰ ਰਾਏਕੋਟ ਤੋਂ ਬਰਨਾਲਾ ਮੇਨ ਰੋਡ ਉਪਰ ਖੜੇ ਕਰਕੇ ਕੇਦਰ ਦੀ ਭਾਜਪਾ ਸਰਕਾਰ ਖਿਲਾਫ ਰੋਸ ਪ੍ਰਗਟ ਕਰਨਗੇ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾਂ ਨੇ ਪਿੰਡ ਛੀਨੀਵਾਲ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾ ਨੇ ਦੱਸਿਆ ਕਿ ਸਾਡੀ ਜੱਥੇਬੰਦੀ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਪੰਜਾਬ ਦੇ ਕਿਸਾਨ ਵੱਡੀ ਗਿਣਤੀ ਵਿੱਚ ਰੋਸ ਪ੍ਰਗਟ ਕਰਨਗੇ।ਉਨ੍ਹਾਂ ਨੇ ਦੱਸਿਆ ਕਿ ਜੇਕਰ ਕੇਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਪਾਰਲੀਮੈਂਟ ਵਿੱਚ ਪਾਸ ਹੋ ਜਾਂਦਾ ਹੈ ਤਾਂ ਫਿਰ ਕਾਨੂੰਨ ਬਣ ਗਏ ਤਾਂ ਪੰਜਾਬ ਦੀਆ ਮੰਡੀਆਂ ਖਤਮ ਹੋ ਜਾਣਗੀਆਂ ਅਤੇ ਪੰਜਾਬ ਦਾ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਵੱਸ ਪੈ ਜਾਵੇਗਾ। ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਪੰਜਾਬ ਦੇ ਕਿਸਾਨਾਂ ,ਆੜਤੀਆ ਅਤੇ ਪੱਲੇਦਾਰਾਂ ਨੂੰ ਮੰਡੀ ਬੋਰਡ ਨੂੰ ਬਚਾਉਣ ਲਈ ਇਕਮੁੱਠ ਹੋ ਸੰਘਰਸ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਭਰਾ ਆਪ ਹੀ ਵੱਡੀ ਗਿਣਤੀ ਵਿਚ 20 ਜੁਲਾਈ ਨੂੰ ਸੜਕਾਂ ਉਪਰ ਆਪੋ ਆਪਣੇ ਟਰੈਕਟਰ ਖੜੇ ਕਰਕੇ ਕੇਦਰ ਦੀ ਮੋਦੀ ਸਰਕਾਰ ਖਿਲਾਫ ਡਟ ਕੇ ਰੋਸ ਪ੍ਰਗਟ ਕਰਨ । ਉਨਾ ਨੇ ਕਿਹਾ ਕਿ ਦੇਸ਼ ਅੰਦਰ ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਆਪਣੇ ਮੂੰਹਾਂ ਉਪਰ ਮਾਸਕ ਬੰਨ ਕੇ ਆਉਣ ।ਉਨ੍ਹਾਂ ਨੇ ਦੱਸਿਆ ਕਿ 20 ਜੁਲਾਈ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਦੇ ਕਰੀਬ ਪਿੰਡ ਛੀਨੀਵਾਲ ਕਲਾਂ ਦੀ ਦਾਣਾ ਮੰਡੀ ਤੋਂ ਟਰੈਕਟਰਾ ਦਾ ਕਾਫਲਾ ਰੋਸ ਮਾਰਚ ਰਵਾਨਾ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ, ਮੀਤ ਪ੍ਰਧਾਨ ਜਗਤਾਰ ਸਿੰਘ ਛੀਨੀਵਾਲ ਕਲਾਂ, ਜਨਰਲ ਸਕੱਤਰ ਅਜਮੇਰ ਸਿੰਘ ਹੁੰਦਲ, ਹਰਦੇਵ ਸਿੰਘ ਕਾਕਾ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਜਸਮੇਲ ਸਿੰਘ ਚੰਨਣਵਾਲ ਜਗਤਾਰ ਸਿੰਘ ਛੀਨੀਵਾਲ ਕਲਾ, ਸਾਧੂ ਸਿੰਘ, ਹਾਕਮ ਸਿੰਘ ਕੁਰੜ, ਬਹਾਲ ਸਿੰਘ ਕੁਰੜ ਆਦਿ ਆਗੂ ਹਾਜ਼ਰ ਸਨ ।