ਬੱਧਨੀ /ਮੋਗਾ-ਜੁਲਾਈ 2020 --(ਗੁਰਸੇਵਕ ਸਿੰਘ ਸੋਹੀ)- ਹਰ ਇੱਕ ਇਨਸਾਨ ਨੂੰ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੇਰਾ ਬਾਗ ਵਾਲਾ ਪਿੰਡ ਰਾਮਾ ਦੇ ਮੁੱਖ ਸੇਵਾਦਾਰ ਬਾਬਾ ਕਰਮ ਦਾਸ ਜੀ ਨੇ ਕਿਹਾ ਕਿ ਕੰਮ-ਕਾਰ ਕਰਨ ਤੋਂ ਪਹਿਲਾਂ ਤੜਕੇ ਉੱਠ ਕੇ ਇਸ਼ਨਾਨ ਕਰਨ ਨਾਮ ਜਪਣ ਅਤੇ ਸਾਧ ਸੰਗਤ ਵਿੱਚ ਜਾ ਕੇ ਕੀਰਤਨ ਸੁਣਨ ਨਾਲ ਦੁੱਖ ਦੂਰ ਹੁੰਦੇ ਹਨ ਅਤੇ ਮਿੱਠਤ ਨਿਮਰਤਾ ਸਭ ਤੋਂ ਵੱਡੇ ਗੁਣ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਹਿੰਦੂ ,ਮੁਸਲਿਮ, ਕਈ ਜੀਵਨ ਸਾਥੀ ਰਹੇ ਸਨ ਉਨ੍ਹਾਂ ਦੇ ਬਚਨਾਂ ਤੇ ਚੱਲਣਾ ਸਾਡਾ ਪਹਿਲਾ ਫਰਜ਼ ਹੈ ਅਤੇ ਜਾਤ-ਪਾਤ ਭਰਮ-ਭੁਲੇਖੇ ਦਿਲਾਂ ਵਿੱਚ ਨਹੀਂ ਰੱਖਣੇ ਚਾਹੀਦੇ ਤਾਂ ਕਿ ਇਸ ਕਲਯੁਗ ਵਿੱਚ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਇਆ ਜਾ ਸਕੇ ਉਹਨਾਂ ਕਿਹਾ ਕਿ ਅਕਾਲ ਪੁਰਖ ਵਿਚ ਵਿਸ਼ਵਾਸ ਰੱਖਣਾ ਉੱਚਾ-ਸੁੱਚਾ ਜੀਵਨ ਜਿਊਣ ਅਤੇ ਆਪਸ ਵਿੱਚ ਪਿਆਰ ਭਾਈਚਾਰਕ ਕੈਮ ਰੱਖਣੀ ਚਾਹੀਦੀ ਹੈ ਜੋ ਸਾਡੇ ਗੁਰੂਆਂ ਪੀਰਾਂ ਨੇ ਉਪਦੇਸ਼ ਦੱਸੇ ਆਓ ਆਪਾਂ ਰਲ ਮਿਲ ਕੇ ਉਨ੍ਹਾਂ ਦੀਆਂ ਗੱਲਾਂ ਤੇ ਅਮਲ ਕਰੀਏ ਅਤੇ ਫੁੱਲ ਚੜ੍ਹਾਈਏ ਬਾਬਾ ਜੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਅਤੇ ਲਾਕਡਾਊਨ ਦੇ ਵਿੱਚ ਜਿਨ੍ਹਾਂ ਸੇਵਾਦਾਰਾਂ ਨੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਹੌਸਲੇ ਬੁਲੰਦ ਕੀਤੇ ਸਾਨੂੰ ਆਲੇ-ਦੁਆਲੇ ਦੇ ਪਿੰਡਾਂ ਵਿੱਚ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ਵਿੱਚ ਸਾਡੀ ਹੌਸਲਾ ਦਿੱਤਾ ਅਸੀਂ ਉਨ੍ਹਾਂ ਦਾ ਦੇਣ ਕਦੇ ਵੀ ਨਹੀਂ ਦੇ ਸਕਾਂਗੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਦਾਨੀ ਸੱਜਣ ਅਤੇ ਸੇਵਾਦਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।