You are here

ਲੋਕ ਸੇਵਾ ਸੁਸਾਇਟੀ ਨੇ ਲੋੜਵੰਦ ਵਿਦਿਆਰਥੀ ਦੀ ਸਕੂਲ ਫ਼ੀਸ ਭੇਂਟ ਕੀਤੀ

ਜਗਰਾਉ 15 ਮਾਰਚ (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਨੇ ਅੱਜ ਸਥਾਨਕ ਡੀ ਏ ਵੀ ਸਕੂਲ ਦੇ ਇੱਕ ਲੋੜਵੰਦ ਵਿਦਿਆਰਥੀ ਦੀ ਸਕੂਲ ਫ਼ੀਸ ਸਕੂਲ ਪਿ੍ਰੰਸੀਪਲ ਬਿ੍ਰਜ ਮੋਹਨ ਬੱਬਰ ਨੂੰ ਭੇਂਟ ਕੀਤੀ। ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਵਿਅਕਤੀ ਦੇ ਪਰਿਵਾਰ ਵੱਲੋਂ ਮਦਦ ਦੀ ਕੀਤੀ ਅਪੀਲ ਤਹਿਤ ਸੁਸਾਇਟੀ ਨੇ ਪੀੜਤ ਪਰਿਵਾਰ ਦੇ ਡੀ ਏ ਵੀ ਸਕੂਲ ਵਿਚ ਪੜ੍ਹਦੇ ਇੱਕ ਬੇਟੇ ਦੀ  ਪੜ੍ਹਾਈ ਵਿੱਚ ਮਦਦ ਕਰਨ ਡੀ ਏ ਵੀ ਸਕੂਲ ਨੂੰ ਉਸ ਦੀ ਸਕੂਲ ਫ਼ੀਸ ਵਿਚ ਸਹਿਯੋਗ ਰਾਸ਼ੀ ਦਿੱਤੀ ਹੈ ਤਾਂ ਕਿ ਬੱਚੇ ਦੀ ਪੜ੍ਹਾਈ ਨਿਰਵਿਘਨ ਜਾਰੀ ਰਹਿ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੁਸਾਇਟੀ ਵੱਲੋਂ ਡੀ ਏ ਵੀ ਸਕੂਲ ਸਮੇਤ ਹੋਰ ਕਈ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਫ਼ੀਸ ਜਾ ਚੁੱਕੀ ਹੈ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਜਿੱਥੇ ਘਰ ਵਾਲਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਬੱਚਿਆਂ ਦੀ ਪੜਾਈ ਵਿਚ ਅਕਸਰ ਆਰਥਿਕ ਤੰਗੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਲੋਕ ਸੇਵਾ ਸੁਸਾਇਟੀ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਦਾ ਪੀੜਤ ਪਰਿਵਾਰ ਲਈ ਰੱਬ ਬਣ ਕੇ ਅੱਗੇ ਆਉਣ ਦੀ ਜ਼ਿਹਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਇਸ ਮੌਕੇ ਸਕੂਲ ਪਿ੍ਰੰਸੀਪਲ ਬਿ੍ਰਜ ਮੋਹਨ ਬੱਬਰ ਨੇ ਜਿੱਥੇ ਸੁਸਾਇਟੀ ਵੱਲੋਂ ਪੀੜਤ ਪਰਿਵਾਰ ਦੇ ਬੱਚੇ ਦੀ ਸਕੂਲ ਫ਼ੀਸ ਵਿੱਚ ਕੀਤੀ ਮਦਦ ਲਈ ਧੰਨਵਾਦ ਕੀਤਾ ਉੱਥੇ ਸਕੂਲ ਵੱਲੋਂ ਵੀ ਬੱਚੇ ਦੀ ਪੂਰਨ ਮਦਦ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਪ੍ਰਸ਼ਾਸਨ, ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਪੀੜਤ ਪਰਿਵਾਰ ਦੀ ਮਦਦ ਦੀ ਵੀ ਅਪੀਲ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਰਾਜ ਕੁਮਾਰ ਭੱਲਾ, ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਲ ਕੱਕੜ, ਸੁਸਾਇਟੀ ਮੈਂਬਰਾਂ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।