You are here

ਸਾਈਪ੍ਰਸ ਚ ਫਸੇ 120 ਪੰਜਾਬੀ ਨੌਜਵਾਨਾਂ ਦੀ ਵਤਨ ਵਾਪਸੀ ਲਈ ਬੀਬਾ ਬਾਦਲ ਵੱਲੋਂ ਕੀਤੇ ਯਤਨ ਰੰਗ ਲਿਆਏ

ਚੰਡੀਗੜ, ਜੁਲਾਈ 2020—(ਗੁਰਕੀਰਤ ਸਿੰਘ/ਮਨਜਿੰਦਰ ਗਿੱਲ) ਸਾਈਪ੍ਰਸ ਚ ਫਸੇ ਪੰਜਾਬੀ ਭੈਣ-ਭਰਾਵਾਂ ਨੂੰ ਵਾਪਸ ਵਤਨ ਲਿਆਉਣ ਸਬੰਧੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਦਲ ਵੱਲੋਂ ਕੀਤਾ ਗਿਆ ਉਪਰਾਲਾ ਰੰਗ ਲਿਆ। ਇਸ ਤਹਿਤ ਪਹਿਲੀ ਉਡਾਣ ਰਾਹੀਂ ਬੁਹ-ਗਿਣਤੀ ਪੰਜਾਬੀ ਭੈਣ-ਭਰਾ 15 ਜੁਲਾਈ ਨੂੰ ਵਾਪਸ ਘਰ ਪਹੁੰਚਣਗੇ। ਇਥੇ ਦੱਸਣਯੋਗ ਹੈ ਕਿ ਸਾਈਪ੍ਰਸ ਵਿਚ ਫਸੇ 120 ਪੰਜਾਬੀ ਨੌਜਵਾਨਾਂ ਦਾ ਮਾਮਲਾ ਯੂਥ ਅਕਾਲੀ ਦਲ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਕੋਮੀ ਪ੍ਰਧਾਨ ਯੂਥ ਅਕਾਲੀ ਦਲ ਪਰਮਬੰਸ ਸਿੰਘ ਬੰਟੀ ਰੁਮਾਣਾ ਦੇ ਵਿਸ਼ੇਸ਼ ਯਤਨਾਂ ਸਦਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਧਿਆਨ ਵਿਚ ਲਿਆਂਦਾ ਸੀ ਅਤੇ ਸਾਈਪ੍ਰਸ ਚ ਫਸੇ ਇਨਾਂ ਨੌਜਵਾਨਾਂ ਦੇ ਪਰਵਾਰਕ ਮੈਂਬਰਾਂ ਨੂੰ ਬੀਬਾ ਬਾਦਲ ਨਾਲ ਮਿਲਾਇਆ ਸੀ, ਜਿਨਾਂ ਆਪਣੇ ਬੱਚਿਆਂ ਦੇ ਮੁਸ਼ਕਿਲ ਹਾਲਤਾਂ ਤੋਂ ਉੁਨਾਂ ਨੂੰ ਜਾਣੂੰ ਕਰਵਾਇਆ ਸੀ। ਜਿਸ ਤੇ ਮਾਮਲੇ ਦੀ ਸੰਜੀਦਗੀ ਨੂੰ ਦੇਖ ਦੇ ਹੋਏ ਬੀਬਾ ਬਾਦਲ ਵੱਲੋਂ ਇਸ ਸਬੰਧ ਵਿਚ ਵਿਦੇਸ਼ ਮੰਤਰੀ ਡਾ. ਐੱਸ ਜੈ ਸੰਕਰ ਨਾਲ ਗੱਲਬਾਤ ਕੀਤੀ ਅਤੇ ਇਨਾਂ ਪੰਜਾਬੀ ਨੌਜਵਾਨਾਂ ਨੂੰ ਵਾਪਸ ਵਤਨ ਲਿਆਉਣ ਦੀ ਬੇਨਤੀ ਕੀਤੀ, ਜਿਨਾਂ ਤਰੁੰਤ ਕਾਰਵਾਈ ਕਰਦਿਆ ਭਾਰਤੀ ਹਾਈ ਕਮਿਸ਼ਨ ਸਾਈਪ੍ਰਸ ਨੂੰ ਪੰਜਾਬੀ ਨੌਜਵਾਨਾਂ ਨੂੰ ਵਾਪਸ ਵਤਨ ਭੇਜਣ ਲਈ ਜਲਦ ਢੁੱਕਵੇਂ ਪ੍ਰਬੰਧ ਕਰਨ ਲਈ ਨਿਰਦੇਸ ਦਿੱਤੇ ਅਤੇ ਇਸ ਮੰਤਵ ਲਈ ਵਿਸ਼ੇਸ਼ ਹਵਾਈ ਉਡਾਣ ਦਾ ਪ੍ਰਬੰਧ ਸੰਭਵ ਬਣਾਇਆ ਜਾਵੇ ਤਾਂ ਜੋ ਸਾਈਪ੍ਰਸ ਵਿਚ ਭਾਰੀ ਔਕੜਾਂ ਚ ਘਿਰੇ ਸਾਰੇ ਪੰਜਾਬੀਆਂ ਨੂੰ ਭਾਰਤ ਲਿਆਂਦਾ ਜਾਵੇ। ਬੇਹਤਰੀਨ ਤੇ ਉਜਵਲ ਭਵਿੱਖ ਦੀ ਆਸ ਲਈ ਸਾਈਪ੍ਰਸ ਗਏ ਇਨਾਂ ਪੰਜਾਬੀ ਨੌਜਵਾਨਾਂ ਦੇ ਮੁਸ਼ਕਿਲ ਹਾਲਾਤਾਂ ਨੂੰ ਦੇਖ ਦੇ ਹੋਏ ਕੇਂਦਰੀ ਮੰਤਰੀ ਬੀਬੀ ਬਾਦਲ ਵੱਲੋਂ ਕੀਤੇ ਵਿਸ਼ੇਸ਼ ਯਤਨਾਂ ਸਦਕਾ ਮਾਪਿਆਂ ਦੇ ਬੱਚੇ ਜਲਦ ਉਨਾਂ ਪਾਸ ਹੋਣਗੇ। ਇਸ ਮੌਕੇ ਜ਼ਿਲਾ ਲੁਧਿਆਣਾ ਦਿਹਾਤੀ ਯੂਥ ਅਕਾਲੀ ਦਲ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਇਸ ਮਾਮਲੇ ਨੂੰ ਪੁਰ-ਜ਼ੋਰਦਾਰ ਢੰਗ ਨਾਲ ਉਠਾਉਣ ਅਤੇ ਨੌਜਵਾਨਾਂ ਦੀ ਵਤਨ ਵਾਪਸੀ ਲਈ ਕੀਤੇ ਉਪਰਾਲਿਆਂ ਲਈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਵਿਦੇਸ਼ ਮੰਤਰੀ ਡਾ. ਐੱਸ ਜੈ ਸ਼ੰਕਰ, ਭਾਰਤੀ ਹਾਈ ਕਮਿਸ਼ਨ ਸਾਈਪ੍ਰਸ ਅਤੇ ਸੂਬਾ ਪ੍ਰਧਾਨ ਯੂਥ ਅਕਾਲੀ ਦਲ ਪਰਮਬੰਸ ਸਿੰਘ ਬੰਟੀ ਰੁਮਾਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।