(ਫੋਟੋ:-ਸਹਿਕਾਰੀ ਸਭਾਵਾਂ ਦੇ ਬਾਹਰ ਸੋਸ਼ਲ ਡਿਸਟੈਂਸ ਬਰਕਰਾਰ ਰੱਖੇ ਜਾਣ ਦਾ ਦਿ੍ਰਸ਼)
ਸੁਲਤਾਨਪੁਰ ਲੋਧੀ (ਕਪੂਰਥਲਾ) ਮਈ 2020 - (ਹਰਜੀਤ ਸਿੰਘ ਵਿਰਕ)
ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸੁਲਤਾਨਪੁਰ ਲਧੀ ਸ੍ਰੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਮਿਲਕਫੈੱਡ ਪੰਜਾਬ ਦੇ ਦੁੱਧ ਸ਼ੀਤਲ ਕੇਂਦਰ ਸੁਲਤਾਨਪੁਰ ਲੋਧੀ ਵੱਲੋਂ ਕੋਰੋਨਾ ਵਾਇਰਸ ਕਾਰਨ ਲਾਕਡਾੳੂਨ ਦੌਰਾਨ ਆਪਣੀਆਂ 134 ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਰਾਹੀਂ ਬਲਾਕ ਸੁਲਤਾਨਪੁਰ ਵਿਚੋਂ ਘਰ-ਘਰ ਜਾ ਕੇ 23 ਮਾਰਚ 2020 ਤੋਂ 11 ਮਈ 2020 ਤੱਕ 2460119 ਲੀਟਰ ਦੁੱਧ ਦੀ ਖ਼ਰੀਦ ਸਰਕਾਰੀ ਰੇਟਾਂ ਉੱਪਰ ਕਰਕੇ ਦੁੱਧ ਉਤਪਾਦਕਾਂ ਨੂੰ ਮਾਲੀ ਨੁਕਸਾਨ ਹੋੇਣ ਤੋਂ ਬਚਾਇਆ ਹੈ। ਇਸ ਦੇ ਨਾਲ ਹੀ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਵੱਲੋਂ ਲੱਗਭਗ 592000 ਰੁਪਏ ਦੇ ਦੁੱਧ ਦੀ ਘਰ-ਘਰ ਜਾ ਕੇ ਹੋਮ ਡਿਲੀਵਰੀ ਵੀ ਕੀਤੀ ਹੈ। ਇਸੇ ਤਰਾਂ 250 ਟਨ ਵੇਰਕਾ ਕੈਟਲਫੀਡ ਅਤੇ 1182 ਕਿਲੋ ਦੇਸੀ ਘਿਓ ਅਤੇ ਹੋਰ ਦੁੱਧ ਉਤਪਾਦ ਲੋਕਾਂ ਨੂੰ ਘਰ-ਘਰ ਜਾ ਕੇ ਮੁਹੱਈਆ ਕਰਵਾਏ ਗਏ ਹਨ। ਸ੍ਰੀ ਜੋਸੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਦੌਰਾਨ ਲੋਕਾਂ ਨੂੰ ਸਾਫ਼-ਸਫ਼ਾਈ, ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਲਗਾਉਣ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ ਜਾਂਦਾ ਰਿਹਾ ਹੈ। ਉਨਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਅੰਦਰ ਦੁੱਧ ਇਕੱਠਾ ਕਰਨ ਵੇਲੇ ਸੋਸ਼ਲ ਡਿਸਟੈਂਸ ਬਰਕਰਾਰ ਰੱਖਣ ਲਈ ਨਿਯਮਾਂ ਅਨੁਸਾਰ ਗੋਲੇ ਲਗਾ ਕੇ ਵਾਰੀ-ਵਾਰੀ ਨਾਲ ਹੈਂਡ ਸੈਨੀਟਾਈਜ਼ ਕਰਨ ਉਪਰੰਤ ਹੀ ਸਭਾ ਅੰਦਰ ਦੁੱਧ ਇਕੱਠਾ ਕਰਨ ਲਈ ਜਾਣ ਦਿੱਤਾ ਜਾਂਦਾ ਹੈ।