ਰਾਏਕੋਟ - 20 ਜੁਲਾਈ- (ਗੁਰਸੇਵਕ ਸਿੰਘ ਸੋਹੀ )- ਅੱਜ ਸਵੇਰੇ ਦਾਣਾ ਮੰਡੀ ਪਿੰਡ ਬੱਸੀਆਂ ਵਿਖੇ ਕੋਈ ਨਵ ਜੰਮਿਆ ਬੱਚਾ ਸੁੱਟ ਗਿਆ। ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਕੁੱਲੀਆਂ ਵਾਲਿਆਂ ਨੇ ਸੁਣੀ ਤਾਂ ਉਨ੍ਹਾਂ ਨੇ ਉਸ ਨੂੰ ਉੱਥੋਂ ਚੁੱਕ ਲਿਆ ਤੇ ਪਿੰਡ ਦੀ ਐਬੂਲੈਂਸ ਮੰਗਵਾਈ। ਦੇਖਦੇ ਹੀ ਦੇਖਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਖ਼ਬਰ ਮਿਲਦਿਆਂ ਹੀ ਪਿੰਡ ਦੀ ਪੰਚਾਇਤ ਤੇ ਸਮਾਜ ਸੇਵੀ ਵੀ ਪਹੁੰਚ ਗਏ। ਜਿਨ੍ਹਾਂ ਨੇ ਬਾਬੇ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਵਾਲੀ ਐਬੂਲੈਂਸ ਮੰਗਵਾਈ ।ਜਿਸ ਨੂੰ ਲੈ ਕੇ ਪਿੰਡ ਦੇ ਤੇਜਾ ਸਿੰਘ, ਗੁਰਦੇਵ ਸਿੰਘ ਗਿੱਲ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਬੱਚਾ ਚੁੱਕ ਕੇ ਡਾਕਟਰੀ ਸਹਾਇਤਾ ਲਈ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਦਾਖਲ ਕਰਵਾਇਆ।
ਡਾਕਟਰਾਂ ਮੁਤਾਬਕ ਬੱਚਾ ਸਿਹਤਯਾਬ ਹੈ ਤੇ ਮੁੰਡਾ ਹੈ। ਇਸ ਸਮੇਂ ਥਾਣਾ ਸਦਰ ਰਾਏਕੋਟ ਦੇ ਏਐਸਆਈ ਸੁਰਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਜਿਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡ ਦੇ ਭਾਰੀ ਇਕੱਠ ਸਮੇਤ ਗੁਰਦੇਵ ਸਿੰਘ ਗਿੱਲ, ਤੇਜਾ ਸਿੰਘ ਚੀਮਾਂ, ਜਗਦੇਵ ਸਿੰਘ ਸਰਪੰਚ, ਭੁਪਿੰਦਰ ਸਿੰਘ ਕੈਲਾ ਤੇ ਯੂਥ ਅਗੂ ਅਮਨ ਉੱਪਲ ਨੇ ਕਿਹਾ ਕਿ ਬਹੁਤ ਦੁੱਖ ਲੱਗਿਆ ਦੇਖ ਕੇ ਕਿ ਸਾਡੇ ਸਮਾਜ 'ਚ ਇਹ ਕੁਝ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਬੱਚੇ ਦਾ ਕਿਸੇ ਜਾਨਵਰ ਨੇ ਨੁਕਸਾਨ ਨਹੀਂ ਕੀਤਾ। ਬੱਚਾ ਬਿਲਕੁੱਲ ਤੰਦਰੁਸਤ ਹੈ। ਬਹੁਤ ਸਾਰੇ ਲੋਕਾਂ ਨੇ ਬੱਚਾ ਗੋਦ ਲੈਣ ਲਈ ਪਿੰਡ ਦੀ ਪੰਚਾਇਤ ਨੂੰ ਕਿਹਾ ਪਰ ਕਿਸੇ ਵਿਅਕਤੀ ਨੂੰ ਗੋਦ ਦੇਣ ਦੇ ਅਧਿਕਾਰ ਪ੍ਰਸਾਸਨ ਕੋਲ ਹੋਣ ਕਰਕੇ ਸੰਭਵ ਨਹੀਂ ਹੋ ਸਕਿਆ।
Facebook Video Link ; https://fb.watch/v/VyY4T_8l/