ਮਹਿਲ ਕਲਾਂ/ਬਰਨਾਲਾ- ਜੁਲਾਈ 2020 - (ਗੁਰਸੇਵਕ ਸਿੰਘ ਸੋਹੀ)- ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੀ ਸੁਧਾਰ ਕਮੇਟੀ ਦੇ ਚੇਅਰਮੈਨ ਮਾਸਟਰ ਯਸਪਾਲ ਸਿੰਘ ਮਹਿਲ ਕਲਾਂ ਦੀ ਅਗਵਾਈ ਹੇਠ ਸਮੂਹ ਕਮੇਟੀ ਅਤੇ ਕਸਬਾ ਵਾਸੀਆਂ ਨੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਤੋਂ ਓ ਪੀ ਡੀ ਅਤੇ ਇਨਡੋਰ ਸੇਵਾਵਾਂ ਨੂੰ ਪਿੰਡ ਚੰਨਣਵਾਲ ਦੇ ਸਰਕਾਰੀ ਹਸਪਤਾਲ ਵਿਚ ਸ਼ਿਫ਼ਟ ਕੀਤੇ ਜਾਣ ਨੂੰ ਲੈ ਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਓ ਪੀ ਡੀ ਅਤੇ ਇਨਡੋਰ ਸੇਵਾਵਾਂ ਨੂੰ ਮਹਿਲ ਕਲਾਂ ਵਿਖੇ ਰੱਖਣ ਦੀ ਮੰਗ ਕੀਤੀ ਇਸ ਮੌਕੇ ਕਮੇਟੀ ਦੇ ਚੇਅਰਮੈਨ ਮਾਸਟਰ ਜਸਪਾਲ ਸਿੰਘ ਮਹਿਲ ਕਲਾਂ ਉਪ ਚੇਅਰਮੈਨ ਸੁਖਦੇਵ ਸਿੰਘ ਧਨੇਰ ਜਨਰਲ ਸਕੱਤਰ ਤੇਜਿੰਦਰ ਦੇਵ ਸਿੰਘ ਮਿੰਟੂ ਗੁਰਪ੍ਰੀਤ ਸਿੰਘ ਅਣਖੀ ਸਰਬਜੀਤ ਸਿੰਘ ਸਰਬੀ ਪੰਚ ਗੁਰਜੰਟ ਸਿੰਘ ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਗੁਰਦੇਵ ਸਿੰਘ ਰਾਹਲ ਅਰਣਦੀਪ ਬਾਂਸਲ ਰਫ਼ੀਕ ਮੁਹੰਮਦ ਭਰਭੂਰ ਸਿੰਘ ਨੇ ਕਿਹਾ ਕਿ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਤੋਂ ਓ ਪੀ ਡੀ ਅਤੇ ਇਨਡੋਰ ਸੇਵਾਵਾਂ ਨੂੰ ਪਿੰਡ ਚੰਨਣਵਾਲ ਦੇ ਹਸਪਤਾਲ ਵਿੱਚ ਸ਼ਿਫਟ ਕੀਤੇ ਜਾਣ ਨਾਲ ਇਲਾਕੇ ਭਰ ਵਿੱਚੋਂ ਆਉਣ ਜਾਣ ਵਾਲੇ ਲੋਕਾਂ ਨੂੰ ਖੱਜ਼ਲ ਖਾਰੀ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਮੇਂ ਸਿਰ ਕੋਈ ਸਾਧਨ ਨਾ ਹੋਣ ਕਰਕੇ ਪਿੰਡ ਚੰਨਣਵਾਲ ਦੇ ਹਸਪਤਾਲ ਵਿੱਚ ਜਾਣ ਲਈ ਲੋਕਾਂ ਨੂੰ ਖੱਜਲ ਖੁਆਰਾ ਹੋਣਾ ਪਵੇਗਾ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਹਾਲਤ ਓ ਪੀ.ਡੀ ਅਤੇ ਇਨਡੋਰ ਸੇਵਾਵਾਂ ਨੂੰ ਬਾਹਰਲੇ ਹਸਪਤਾਲਾਂ ਵਿੱਚ ਜਾਣ ਨਹੀਂ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਉਹ ਪੀ ਡੀ ਅਤੇ ਇਨਡੋਰ ਸੇਵਾਵਾਂ ਨੂੰ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਰੱਖਣ ਨੂੰ ਲੈ ਕੇ ਇਲਾਕੇ ਭਰ ਦੀਆਂ ਪੰਚਾਇਤਾਂ ਦੇ ਮਤੇ ਪਾ ਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਇਸ ਮੌਕੇ ਕਮੇਟੀ ਦੇ ਆਗੂਆਂ ਦੇ ਇੱਕ ਵਫ਼ਦ ਵੱਲੋਂ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਡਾਕਟਰ ਸਿੱਪਲਮ ਆਗਨੀਹੋਤਰੀ ਅਤੇ ਫਾਰਮੇਸੀ ਅਫ਼ਸਰ ਡਾਕਟਰ ਗੁਰਦੇਵ ਸਿੰਘ ਨੂੰ ਮਿਲ ਕੇ ਸਥਿਤੀ ਤੋਂ ਜਾਣੂ ਕਰਵਾਇਆ ਉਨ੍ਹਾਂ ਕਿਹਾ ਕਿ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਸੇਵਾਵਾਂ ਨੂੰ ਮਹਿਲ ਕਲਾਂ ਤੋਂ ਚੰਨਣਵਾਲ ਸਰਕਾਰੀ ਹਸਪਤਾਲ ਵਿਚ ਸ਼ਿਫ਼ਟ ਕੀਤਾ ਗਿਆ ਹੈ ਉਧਰ ਦੂਜੇ ਪਾਸੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਜਿੰਦਰ ਸਿੰਘ ਆਡਲੂ ਨੇ ਸੰਪਰਕ ਕਰਨ ਤੇ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਬਿਮਾਰੀ ਦੇ ਜ਼ਿਲ੍ਹਾ ਬਰਨਾਲਾ ਅੰਦਰ ਲਗਾਤਾਰ ਵਧਣ ਦੇ ਮੱਦੇ ਨਜ਼ਰ ਮਹਿਕਮੇ ਵੱਲੋਂ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਸਾਂਭ ਸੰਭਾਲ ਅਤੇ ਇਲਾਜ ਲਈ ਜ਼ਿਲ੍ਹੇ ਅੰਦਰ ਤਿੰਨ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ਉਨ੍ਹਾਂ ਕਿਹਾ ਕਿ ਸਿਵਲ ਕੋਲ ਬਰਨਾਲਾ ਵਿਖੇ 50 ਬੈੱਡਾ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਵਿਖੇ 30 ਬੈੱਡਾ ਅਤੇ ਢਿੱਲਵਾਂ ਵਿਖੇ 100 ਬੈੱਡਾਂ ਦਾ ਢੁੱਕਵਾਂ ਪ੍ਰਬੰਧ ਕਰਕੇ ਕਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਮਹਿਲ ਕਲਾਂ ਵਿਖੇ 30 ਬੈੱਡਾਂ ਤੋਂ ਵੱਧ ਕੇ ਗਿਣਤੀ 50 ਹੋ ਜਾਵੇਗੀ ਉਨ੍ਹਾਂ ਕਿਹਾ ਕਿ ਤੰਦਰੁਸਤ ਲੋਕਾਂ ਨੂੰ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਉਣ ਲਈ ਮਹਿਕਮੇ ਵੱਲੋਂ ਓ ਪੀ ਡੀ ਅਤੇ ਇਨਡੋਰ ਸੇਵਾਵਾਂ ਫਿਲਹਾਲ ਪਿੰਡ ਚੰਨਣਵਾਲ ਦੇ ਸਰਕਾਰੀ ਹਸਪਤਾਲ ਵਿੱਚ ਸ਼ਿਫਟ ਕੀਤੀਆਂ ਗਈਆਂ ਹਨ ਇਸ ਲਈ ਪਤਵੰਤਿਆਂ ਤੇ ਕਮੇਟੀ ਦੇ ਪ੍ਰਬੰਧਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ