ਚੰਡੀਗੜ੍ਹ , ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ ਵਿਚ ਲਗਾਤਾਰ ਪੰਜਵੇਂ ਦਿਨ ਇਕ ਹੀ ਦਿਨ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਐਤਵਾਰ ਨੂੰ 581 ਪਾਜ਼ੇਟਿਵ ਕੇਸ ਰਿਪੋਰਟ ਹੋਏ ਜਦਕਿ 11 ਲੋਕਾਂ ਦੀ ਮੌਤ ਹੋ ਗਈ। ਐਤਵਾਰ ਨੂੰ ਗੁਰਦਾਸਪੁਰ, ਲੁਧਿਆਣਾ ਤੇ ਜਲੰਧਰ 'ਚ ਤਿੰਨ-ਤਿੰਨ ਲੋਕਾਂ ਦੀ ਮੌਤ ਹੋ ਗਈ। ਗੁਰਦਾਸਪੁਰ ਵਿਚ 62 ਅਤੇ 59 ਸਾਲਾ ਪੁਰਸ਼ ਅਤੇ 58 ਸਾਲਾ ਔਰਤ ਸ਼ਾਮਲ ਹਨ। ਲੁਧਿਆਣੇ ਵਿਚ ਵੀ 51 ਤੇ 60 ਸਾਲਾ ਪੁਰਸ਼ ਅਤੇ 46 ਸਾਲਾ ਔਰਤ ਨੇ ਦਮ ਤੋੜ ਦਿੱਤਾ। ਜਲੰਧਰ ਵਿਚ 63, 65 ਤੇ 75 ਸਾਲਾ ਪੁਰਸ਼ਾਂ ਦੀ ਮੌਤ ਹੋ ਗਈ। ਉਧਰ ਅੰਮਿ੍ਤਸਰ ਵਿਚ 78 ਸਾਲਾ ਬਜ਼ੁਰਗ, ਜਦਕਿ ਮੋਗੇ ਵਿਚ 55 ਸਾਲਾ ਪੁਰਸ਼ ਦੀ ਜਾਨ ਚਲੇ ਗਈ। ਦੂਜੇ ਪਾਸੇ ਲੁਧਿਆਣਾ ਵਿਚ ਸਭ ਤੋਂ ਜ਼ਿਆਦਾ 127 ਕੇਸ, ਪਟਿਆਲੇ ਵਿਚ 84, ਬਠਿੰਡੇ ਵਿਚ 60, ਜਲੰਧਰ ਵਿਚ 49 ਕੇਸ, ਅੰਮਿ੍ਤਸਰ ਅਤੇ ਹੁਸ਼ਿਆਰਪੁਰ ਵਿਚ 42-42 ਕੇਸ ਆਏ। ਬਰਨਾਲਾ ਵਿਚ ਥਾਣਾ ਮਹਿਲ ਕਲਾਂ ਦੇ ਐੱਚਐੱਚਓ ਪਾਜ਼ੇਟਿਵ ਪਾਏ ਗਏ ਹਨ। ਦੂਜੇ ਪਾਸੇ 513 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਚਲੇ ਗਏ ਜਦਕਿ 4302 ਸਰਗਰਮ ਮਾਮਲੇ ਹੀ ਰਹਿ ਗਏ ਹਨ।