ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਸ਼ਨਿਚਰਵਾਰ ਨੂੰ ਇਕ ਦਿਨ 'ਚ ਸਭ ਤੋਂ ਜ਼ਿਆਦਾ 14 ਲੋਕਾਂ ਦੀ ਮੌਤ ਹੋ ਗਈ। ਉੱਥੇ ਇਕ ਦਿਨ 'ਚ ਸਭ ਤੋਂ ਜ਼ਿਆਦਾ 534 ਪਾਜ਼ੇਟਿਵ ਕੇਸ ਸਾਹਮਣੇ ਆਏ। ਇਸ ਨਾਲ ਹੀ ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ 301 'ਤੇ ਪੁੱਜ ਗਈ ਹੈ। ਲੁਧਿਆਣਾ 'ਚ ਸਭ ਤੋਂ ਜ਼ਿਆਦਾ 5 ਲੋਕਾਂ ਦੀ ਜਾਨ ਗਈ। ਇਨ੍ਹਾਂ 'ਚ 66 ਤੇ 69 ਸਾਲਾ ਦੋ ਔਰਤਾਂ ਤੇ 58 ਤੇ 69 ਸਾਲਾ ਬਜ਼ੁਰਗ ਤੇ 26 ਸਾਲਾ ਨੌਜਵਾਨ ਸ਼ਾਮਲ ਹੈ। ਰੂਪਨਗਰ 'ਚ ਤਿੰਨ ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਨ੍ਹਾਂ 'ਚ 67 ਸਾਲ ਦੀ ਔਰਤ, 42 ਸਾਲਾ ਵਿਅਕਤੀ ਤੇ 65 ਸਾਲਾ ਵਿਅਕਤੀ ਸ਼ਾਮਲ ਹਨ। ਉੱਥੇ, ਮੋਹਾਲੀ 'ਚ 62 ਸਾਲਾ ਵਿਅਕਤੀ, ਅੰਮ੍ਰਿਤਸਰ 'ਚ 49 ਸਾਲਾ ਔਰਤ, ਜਲੰਧਰ 'ਚ 55 ਸਾਲਾ ਵਿਅਕਤੀ, ਫਿਰੋਜ਼ਪੁਰ 'ਚ 60 ਸਾਲਾ ਔਰਤ ਤੇ ਬਰਨਾਲਾ 'ਚ 80 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਉੱਥੇ, ਲੁਧਿਆਣਾ 'ਚ ਸ਼ਨਿਚਰਵਾਰ ਨੂੰ ਸਭ ਤੋਂ ਜ਼ਿਆਦਾ ਰਿਕਾਰਡ 164, ਬਠਿੰਡਾ 'ਚ 60, ਅੰਮ੍ਰਿਤਸਰ 'ਚ 48, ਪਟਿਆਲਾ 'ਚ 47, ਗੁਰਦਾਸਪੁਰ 'ਚ 40, ਸੰਗਰੂਰ 'ਚ 32, ਜਲੰਧਰ 'ਚ 35 ਤੇ ਸੰਗਰੂਰ 'ਚ 32 ਮਾਮਲੇ ਸਾਹਮਣੇ ਆਏ।