ਪੰਜਾਬ ਦਾ ਦਿਲ ਜਿਲਾਂ ਲੁਧਿਆਣਾ ਦੇ ਪਿੰਡ ਲੱਖਾ ਦੇ ਜੰਮਪਲ ਨੋਜਵਾਨ ਗਾਇਕ ਅਤੇ ਗੀਤਕਾਰ ਜੀਤ ਸੰਧੂ
ਸੁਰੀਲੇ ਗਾਇਕ ਕਰਮਜੀਤ ਅਨਮੋਲ ਦੀ ਅਵਾਜ਼ ਵਿੱਚ ਅਏ ਗੀਤਾਂ ਨਾਲ ਪ੍ਰਸਿੱਧੀ ਹਾਸਲ ਕੀਤੀ ਇੰਨਾਂ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਗਾਇਕਾ ਨੇ ਇੰਨਾਂ ਦੇ ਗੀਤ ਗਾਏ । "ਜੀਤ ਸੰਧੂ " ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਉਤਰਾਅ-ਚੜਾਅ ਦੇਖੇ ਪਰ ਕਦੇ ਵੀ ਡੋਲੇ ਨਹੀਂ ਤੇ ਆਪਣੀ ਮਿਹਨਤ ਨਾਲ ਉਹ ਹਮੇਸ਼ਾਂ ਅੱਗੇ ਵੱਧਦੇ ਗਏ| ਯਾਰਾਂ-ਦੋਸਤਾਂ ਦਾ ਉਨਾਂ ਨੂੰ ਹਮੇਸ਼ਾਂ ਸਾਥ ਰਿਹਾ ਹੈ
ਗਾਇਕ ਅਤੇ ਗੀਤਕਾਰ " ਜੀਤ ਸੰਧੂ " ਅੱਜ-ਕੱਲ ਆਪਣੇ ਪਰਿਵਾਰ ਨਾਲ ਮੈਲਬੌਰਨ ਅਸਟ੍ਰੇਲੀਆ ਵਿਖੇ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ| ਮੈਂ "ਵਾਹਿਗੁਰੂ " ਕੋਲ ਅਰਦਾਸ ਕਰਦਾ ਹਾਂ ਕਿ "ਜੀਤ ਸੰਧੂ " ਦੀ ਗਾਇਕੀ ਅਤੇ "ਕਲਮ" ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਆਉਣ ਵਾਲੇ ਗੀਤਾ ਬਾਰੇ
ਇੱਕ ਫੁੱਲ ਐਲਬਮ ਆ ਰਹੀ ਆ ।
ਜਿਸ ਵਿੱਚ ਨਾਮਵਰ ਕਲਾਕਾਰਾਂ ਨੇ
ਜੀਤ ਸੰਧੂ ਦੇ ਲਿਖੇ ਹੋਏ ਗੀਤਾ ਨੂੰ ਆਪਣੀ ਅਵਾਜ ਦਿੱਤੀ ਹੈ
ਜਿਸ ਵਿੱਚ ਸਾਰੇ (10)ਗੀਤ ਜੀਤ ਸੰਧੂ ਨੇ ਹੀ ਲਿਖੇ ਹੋਏ ਨੇ
ਬਾਕੀ ਐਲਬਮ ਤੋ ਬਾਅਦ ਦੀ ਗੱਲ ਕਰੀਏ ਤਾਂ ਹਰਸਿਮਰਨ ਤੇ ਜੈਜੀ ਬੈਂਸ ਤੇ ਹੋਰ ਵੀ ਕਲਾਕਾਰਾਂ ਦੀ ਅਵਾਜ ਵਿੱਚ ਗੀਤ ਆ ਰਹੇ ਹਨ।
ਮਾਤਾ ਗੁਰਮੇਲ ਕੌਰ ਸੰਧੂ ਪਿਤਾ ਦਾ ਛਿੰਦਰ ਸਿੰਘ ਸੰਧੂ ਘਰ ਜੀਮੀਦਾਰ ਪਰਿਵਾਰ ਵਿੱਚ ਜਨਮੇ ਦੋ ਭੈਣਾਂ ਅਤੇ ਭਰਾਵਾਂ ਦਾ ਲਾਡਲਾ ਜੀਤ ਸੰਧੂ ਹੁਣ ਤੱਕ ਆਏ ਗੀਤ ਫ਼ਿਲਮ ਮੰਜੇ ਬਿਸਤਰੇ ਵਿੱਚ ਕਰਮਜੀਤ ਅਨਮੋਲ ਦੀ ਅਵਾਜ ਵਿੱਚ ਗੀਤ (ਨੈਣਾਂ) ਹਰਪ ਭੁੱਲਰ ਦੀ ਅਵਾਜ ਵਿੱਚ (ਦੁਨਾਲੀ ਵਰਗੀ),ਸਰਗਮ ਦੀ ਅਵਾਜ ਵਿੱਚ ਤੂੰਬਾਂ ਤੇ ਇੱਕ ਹਿੰਦੀ ਗੀਤ (ਐਸੇ ਕਿਉਂ ਜਾਨਾਂ ਥਾ)ਅਤੇ ਉਸ ਦੀ ਆਪਣੀ ਅਵਾਜ ਵਿੱਚ ,ਉਡੀਕਾਂ, ਪਿੰਡ, ਔਡੀਆਂ ,ਬਾਬਾ ਨਾਨਕ ਜੋ ਕਿ ਮਿਲਬੌਰਨ ਦੇ ਲੋਕਲ ਸਿੰਗਰ ਨੇ ਸਾਂਝਾ ਗੀਤ ਗਾਇਆ ਸੀ । ਜਿਸ ਦੀ ਚਰਚਾ ਪੂਰੀ ਦੁਨੀਆਂ ਵਿੱਚ ਹੋਈ ਸੀ।
ਸੁਰਜੀਤ ਸਿੰਘ ਲੱਖਾ ਪੱਤਰਕਾਰ ਮੈਲਬੌਰਨ ਅਸਟ੍ਰੇਲੀਆ