ਚੰਡੀਗੜ੍ਹ,ਜੁਲਾਈ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਕਾਰਨ ਇਕ ਗਰਭਵਤੀ ਔਰਤ ਸਮੇਤ 14 ਲੋਕਾਂ ਦੀ ਮੌਤ ਹੋ ਗਈ। ਲੁਧਿਆਣਾ 'ਚ ਸਭ ਤੋਂ ਜ਼ਿਆਦਾ ਪੰਜ ਲੋਕਾਂ ਦੀ ਜਾਨ ਗਈ। ਇਸਦੇ ਨਾਲ ਹੀ ਸੂਬੇ 'ਚ ਮਰਨ ਵਾਲਿਆਂ ਦੀ ਕੁਲ ਗਿਣਤੀ 327 ਹੋ ਗਈ ਹੈ। ਲੁਧਿਆਣਾ 'ਚ 50, 67 ਤੇ 74 ਸਾਲਾ ਮਰਦ, ਜਦਕਿ 65, 59 ਤੇ 80 ਸਾਲਾ ਔਰਤ ਨੇ ਦਮ ਤੋੜ ਦਿੱਤਾ। ਜਲੰਧਰ 'ਚ 70, 52 ਸਾਲਾ ਪੁਰਸ਼ ਅਤੇ 59 ਸਾਲਾ ਔਰਤ, ਪਟਿਆਲਾ 'ਚ 27 ਤੇ 54 ਸਾਲਾ ਵਿਅਕਤੀਆਂ, ਬਠਿੰਡਾ 'ਚ 35 ਸਾਲਾ ਨੌਜਵਾਨ, ਅੰਮ੍ਰਿਤਸਰ 'ਚ 42 ਸਾਲਾ ਵਿਅਕਤੀ, ਤਰਨਤਾਰਨ 'ਚ 30 ਸਾਲਾ ਗਰਭਵਤੀ ਔਰਤ ਤੇ ਪਠਾਨਕੋਟ 'ਚ 60 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉੱਥੇ ਸੂਬੇ 'ਚ 496 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ। ਲੁਧਿਆਣਾ 'ਚ ਸਭ ਤੋਂ ਜ਼ਿਆਦਾ 121, ਗੁਰਦਾਸਪੁਰ 'ਚ 53, ਜਲੰਧਰ 'ਚ 44, ਪਟਿਆਲਾ 'ਚ 42, ਅੰਮ੍ਰਿਤਸਰ 'ਚ 41, ਮੋਹਾਲੀ 'ਚ 32 ਤੇ ਬਠਿੰਡਾ 'ਚ 31 ਕੇਸ ਰਿਪੋਰਟ ਹੋਏ। ਸੂਬੇ 'ਚ ਕੁਲ ਇਨਫੈਕਟਿਡ ਵਿਅਕਤੀਆਂ ਦੀ ਗਿਣਤੀ 13,928 ਹੋ ਗਈ ਹੈ। ਪੰਜਾਬ 'ਚ ਦਸ ਦਿਨਾਂ 'ਚ 4431 ਪਾਜ਼ੇਟਿਵ ਮਾਮਲੇ ਆ ਚੁੱਕੇ ਹਨ ਤੇ 85 ਲੋਕਾਂ ਦੀ ਮੌਤ ਹੋਈ ਹੈ। ਕੁਲ ਮਾਮਲਿਆਂ 'ਚੋਂ 32 ਫ਼ੀਸਦੀ ਮਾਮਲੇ ਇਨ੍ਹਾਂ ਦਸ ਦਿਨਾਂ 'ਚ ਹੀ ਆਏ ਹਨ। ਇਸੇ ਤਰ੍ਹਾਂ ਕੁਲ ਮੌਤਾਂ 'ਚ 26 ਫ਼ੀਸਦੀ ਮੌਤਾਂ ਇਨ੍ਹਾਂ ਦਿਨਾਂ 'ਚ ਹੋਈਆਂ ਹਨ।