ਮੁਸਲਿਮ ਫਰੰਟ ਪੰਜਾਬ ਦੀ ਅਹਿਮ ਮੀਟਿੰਗ ਰਵਿਦਾਸ ਧਰਮਸ਼ਾਲਾ, ਮਹਿਲ ਕਲਾਂ ਜਿਲਾ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿਚ ਮੁਸਲਿਮ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਹੰਸਰਾਜ ਮੋਫ਼ਰ ਨੇ ਕਿਹਾ ਕਿ ਮੁਸਲਿਮ ਫਰੰਟ ਪੰਜਾਬ ਮੰਗ ਕਰਦਾ ਹੈ ਕਿ ਪੰਜਾਬ ਵਕਫ ਬੋਰਡ ਵਿੱਚ ਜੋ ਮੌਜੂਦਾ ਸਰਕਾਰਾਂ ਵੱਲੋਂ ਮੈਂਬਰ ਲਾਏ ਜਾਂਦੇ ਹਨ ਉਹ ਪੰਜਾਬੀ ਮੂਲ ਨਿਵਾਸੀ ਹੀ ਹੋਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਵਕਤ ਵਿੱਚ ਪੰਜਾਬ ਵਕਫ ਬੋਰਡ ਦੇ ਮੈਂਬਰ ਲੋਕਤਾਂਤਰਿਕ ਪ੍ਰਣਾਲੀ ਰਾਹੀਂ ਚੁਣੇ ਜਾਣੇ ਚਾਹੀਦੇ ਹਨ ਤਾਂ ਕਿ ਹਰ ਜ਼ਿਲੇ ਨੂੰ ਆਵਦੀ ਨੁਮਾਇੰਦਗੀ ਮਿਲ ਸਕੇ। ਅੱਜ ਮੁਸਲਿਮ ਫਰੰਟ ਪੰਜਾਬ ਸੱਭ ਪੰਜਾਬੀ ਮੂਲ ਨਿਵਾਸੀ ਮੁਸਲਮਾਨਾਂ ਵੀ ਸਾਂਝੀ ਆਵਾਜ਼ ਬਣ ਕੇ ਉਭਰ ਕੇ ਆਇਆ ਹੈ। ਸੂਬਾ ਸਕੱਤਰ ਸਰਫਰੋਜ ਅਲੀ ਨੇ ਦੱਸਿਆ ਕੀ ਇੱਕ ਲੜੀ ਦੇ ਤਹਿਤ ਹਰ ਜ਼ਿਲੇ ਵਿੱਚ ਮੀਟਿੰਗ ਰੱਖੀਆਂ ਜਾ ਰਹੀਆਂ ਹਨ ਤੇ ਜ਼ਿਲ੍ਹਾ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਮੁਸਲਮਾਨ ਦੇ ਹੱਕ ਦੀ ਲੜ੍ਹਾਈ ਲਈ ਸੰਘਰਸ਼ ਕਰਨ ਲਈ ਤਿਆਰ ਹਨ। ਮੁਸਲਿਮ ਫ਼ਰੰਟ ਪੰਜਾਬ ਜ਼ਿਲ੍ਹਾ ਬਰਨਾਲਾ ਦੀ 21 ਮੈਂਬਰ ਕਮੇਟੀ ਦੀ ਚੋਣ 12 ਅਗਸਤ 2020 (ਦਿਨ ਬੱਧਵਾਰ) ਨੂੰ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਹੇਠ ਲਿਖੇ ਅਹੁਦੇਦਾਰ ਚੁਣੇ ਗਏ ਜਿਸ ਵਿੱਚ ਜਨਾਬ ਗੁਰਮੇਲ ਖਾਨ ਭੱਠਲ ਨੂੰ ਚੇਅਰਮੈਨ ਜਨਾਬ ਮੁਹਮਦ ਅਨਸ ਹੰਸਾ ਬਰਨਾਲਾ ਨੂੰ ਪ੍ਰਧਾਨ, ਜਨਾਬ ਹਮੀਦ ਮੁਹੰਮਦ ਚੁਹਾਣਕੇ ਨੂੰ ਸੀਨੀਅਰ ਮੀਤ ਪ੍ਰਧਾਨ , ਜਨਾਬ ਡਾ.ਇਕਬਾਲ ਮੁਹੰਮਦ ਮੌੜ ਨਾਭਾ ਨੂੰ ਜਨਰਲ।ਸਕੱੱਤਰ,ਸਹਾਇਕ ਜਨਰਲ ਸਕੱਤਰ ਜਨਾਬ ਡਾ.ਕੇਸਰ ਖਾਨ ਮਹਿਲ ਕਲਾਂ,ਖਜਾਨਚੀ ਜਨਾਬ ਮੁਹੰਮਦ ਇਕਬਾਲ ਹੰਡਿਆਇਆ, ਸਹਾਇਕ ਖਜਾਨਚੀ ਜਨਾਬ ਬਿੰਦਰ ਖਾਨ ਧੋਲਾ,ਇੰਚਾਰਜ ਆਈ.ਟੀ. ਸੈੱਲ,ਜਨਾਬ ਡਾ.ਮੁਹੰਮਦ ਸਦੀਕ ਭੂਰੇ ਆਦਿ ਚੁਣੇ ਗਏ। ਇਸ ਮੀਟਿੰਗ ਵਿਚ ਸੂਬਾ ਖ਼ਜ਼ਾਨਚੀ ਨੂਰ ਮੁਹੰਮਦ, ਮੁੱਖ ਸਲਾਹਕਾਰ ਨਜ਼ੀਰ ਮੁਹੰਮਦ,ਐਡਵੋਕੇਟ ਕਰਮਜੀਤ ਖਾਨ ਲਹਿਰਾਗਾਗਾ, ਮੁਹਮਦ ਅਨਸ ਅਤੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬੇਟੀ ਕਿਰਨਜੀਤ ਕੌਰ ਦੀ 24ਵੀਂ ਬਰਸੀ ਤੇ ਸ਼ਰਧਾਂਜਲੀ ਦਿਤੀ ਗਈ। ਚੁਣੇ ਗਏ ਜ਼ਿਲ੍ਹਾ ਮੀਤ ਪ੍ਰਧਾਨ ਅਬਦੁਲ ਹਮੀਦ ਨੇ ਸੂਬਾ ਪ੍ਰਧਾਨ ਹੰਸਰਾਜ ਮੋਫਰ, ਸੂਬਾ ਸਕੱਤਰ ਸਰਫਰੋਜ਼ ਅਲੀ, ਸੂਬਾ ਖ਼ਜ਼ਾਨਚੀ ਨੂਰ ਮੁਹੰਮਦ ਅਤੇ ਸਲਾਹਕਾਰ ਨਜ਼ੀਰ ਮੁਹੰਮਦ ਦੀ ਮੌਜੂਦਗੀ ਵਿਚ ਮੁਸਲਿਮ ਫਰੰਟ ਪੰਜਾਬ ਦੀ ਅਗੁਵਾਹੀ ਬਰਨਾਲਾ ਜ਼ਿਲੇ ਵਿਚ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਕੀਨ ਦੁਆਇਆ।