ਮਹਿਲ ਕਲਾਂ /ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)-ਪੰਜਾਬ ਅੰਦਰ ਲੋਕਾਂ ਨਾਲ ਕੀਤੀ ਵੱਡੀ ਧੋਖੇਬਾਜ਼ੀ ਤਹਿਤ ਸੱਤਾ ਚ ਆਈ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਕੀਤੇ ਵਾਅਦਿਆਂ ਤੋਂ ਮੁਨਕਰ ਦੇ ਮਾਮਲੇ ਖਿਲਾਫ ਅਵਾਜ਼ ਬੁਲੰਦ ਕੀਤੀ ਗਈ ।ਇਨ੍ਹਾਂ ਸਬਦਾ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਬ ਦੇ ਕੋਮੀ ਆਗੂ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਨੇ ਸਥਾਨਕ ਕਸਬੇ ਚ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਦੀ ਅਗਵਾਈ ਹੇਠ ਕੀਤੇ ਕੈਪਟਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਨੀਲੇ ਕਾਰਡਾਂ ਦਾ ਕੱਟੇ ਜਾਣਾਂ ਸਰਕਾਰ ਵੱਲੋਂ ਗਰੀਬਾ ਨੂੰ ਦਿੱਤੇ ਜਾ ਰਹੇ ਰਾਸ਼ਨ ਵਿੱਚ ਕਾਣੀਵੰਡ ਵਿਤਕਰਾ, ਤੇਲ ਦੀਆਂ ਵਧੀਆ ਕੀਮਤਾਂ ਖਿਲਾਫ ਅਵਾਜ਼ ਉਠਾਈ ਜਾਵੇਗੀ ਤਾਂ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਬਾਰੇ ਜਾਗਰੂਤ ਕਰਕੇ ਉਨ੍ਹਾਂ ਖਿਲਾਫ਼ ਲੜਾਈ ਲੜੀ ਜਾਵੇ। ਇਸੇ ਤਰ੍ਹਾਂ ਹੀ ਸਰਕਲ ਗਹਿਲ ਦੇ ਪ੍ਰਧਾਨ ਬਚਿੱਤਰ ਸਿੰਘ ਧਾਲੀਵਾਲ ਰਾਏਸਰ, ਸਰਕਲ ਠੁੱਲੀਵਾਲ ਦੇ ਗੁਰਦੀਪ ਸਿੰਘ ਛਾਪਾ ,ਸਰਕਲ ਟੱਲੇਵਾਲ ਦੇ ਬਲਰਾਜ ਸਿੰਘ ਕਾਕਾ ਅਤੇ ਸਰਕਲ ਸੇਰਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਦੀਦਾਰਗੜ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਜੇਕਰ ਕੋਈ ਲੜਾਈ ਲੜੀ ਹੈ ਉਹ ਸਿਰਫ ਤੇ ਸਿਰਫ ਸ੍ਰੋਮਣੀ ਅਕਾਲੀ ਦਲ ਨੇ ਲੜੀ ਹੈ । ਇਸ ਸਮੇਂ ਪਾਰਟੀ ਦੇ ਆਗੂ ਗੁਰਦੀਪ ਸਿੰਘ ਟੀਵਾਣਾ ਨੇ ਆਏ ਪਾਰਟੀ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਰਾਜ ਸਿੰਘ ਰਾਜੂ ਮੋੜ, ਹਰਮਨ ਸਿੰਘ ਟੀਵਾਣਾ, ਅਰਸ਼ਦੀਪ ਸਿੰਘ ਢੀਂਡਸਾ, ਰਣਜੀਤ ਸਿੰਘ ਨੰਬਰਦਾਰ, ਮੱਘਰ ਸਿੰਘ, ਸੁਖਵਿੰਦਰ ਸਿੰਘ ਸਹਿਜੜਾ, ਬਿੱਟੂ ਮੋੜ ਮਹਿਲ ਕਲਾਂ, ਗੁਰਪ੍ਰੀਤ ਸਿੰਘ ਬੈਨੀਪਾਲ, ਕਰਨ ਬੈਨੀਪਾਲ, ਸੁਰਜੀਤ ਸਿੰਘ, ਮੱਘਰ ਸਿੰਘ, ਸਾਬਕਾ ਸਰਪੰਚ ਸੂਬੇਦਾਰ ਗੋਪਾਲ ਸਿੰਘ, ਹਰਮੀਤ ਸਿੰਘ, ਬਹਾਦਰ ਸਿੰਘ, ਬਲੌਰ ਸਿੰਘ, ਜਸਵੀਰ ਕੌਰ, ਨਾਜਰ ਸਿੰਘ, ਕੇਵਲ ਸਿੰਘ, ਮਹਿੰਦਰ ਕੌਰ ਰਾਏਸਰ, ਸਾਬਕਾ ਸਰਪੰਚ ਨਾਥ ਸਿੰਘ ਹਮੀਦੀ, ਦਰਸਨ ਸਿੰਘ ਰਾਣੂੰ, ਡਾ ਕਰਮਜੀਤ ਸਿੰਘ, ਇਸਤਰੀ ਅਕਾਲੀ ਆਗੂ ਪਰਮਜੀਤ ਕੌਰ ਹਮੀਦੀ,ਸਾਬਕਾ ਸਰਪੰਚ ਜਗਰੂਪ ਸਿੰਘ ਮਾਂਗੇਵਾਲ, ਸਾਬਕਾ ਪੰਚ ਸੁਖਪਾਲ ਸਿੰਘ ਅਤੇ ਗੁਰਚਰਨ ਸਿੰਘ ਛਾਪਾ ਸਮੇਤ ਵਣਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।