You are here

ਇਹ ਹੈ ਪਿੰਡ ਢੁੱਡੀਕੇ ਦੀ ਕਹਾਣੀ ਇੱਕ ਘੰਟਾ ਪੈਦਾ ਮੀਹ ਤੇ 1 ਮਹੀਨਾ ਖੜਦਾ ਗਲੀ ਚ' ਪਾਣੀ

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਜਨਮ ਸਥਾਨ ਹੈ ਪਿੰਡ ਢੁੱਡੀਕੇ

ਮੋਗਾ , ਸਤੰਬਰ 2020 (ਕਿਰਨ ਰੱਤੀ) ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜਨਮ ਸਥਾਨ ਪਿੰਡ ਢੁੱਡੀਕੇ ਚੋਂ ਪਿੰਡ ਮੱਦੋਕੇ ਨੂੰ ਜਾਂਦੀ ਸੜਕ ਦੀ ਹਾਲਤ ਕਾਫੀ ਖਸਤਾ ਹੋਣ ਕਾਰਨ ਇਥੇ ਥੋੜੀ ਜਿਹੀ ਬਰਸਾਤ ਹੋਣ ਤੇ ਮਹੀਨਾ ਮਹੀਨਾ ਇਸ ਸੜਕ ਤੇ ਪਾਣੀ ਖੜਾ ਰਹਿੰਦਾ ਹੈ। ਜਿਸ ਕਾਰਨ ਇੱਥੋ ਦੇ ਵਸਨੀਕਾਂ ਨੂੰ ਇਸ ਬਰਸਾਤੀ ਪਾਣੀ ਚੋ ਹੀ ਮਜਬੂਰੀਵੱਸ ਲੰਘਣਾ ਪੈਦਾ ਹੈ।ਜਿਕਰਯੋਗ ਹੈ ਕਿ ਇਥੇ ਜਿਆਦਾਤਰ ਗਰੀਬ ਲੋਕ ਹੀ ਰਹਿੰਦੇ ਹੈ।ਪਿੰਡ ਵਾਸੀਆਂ ਨੂੰ ਹਲਕੇ ਜਿਹੇ ਮੀਂਹ ਪੈਣ ਤੋਂ ਬਾਅਦ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਵਾਸੀ ਰਜਿੰਦਰ ਸਿੰਘ ਰਿੱਕੀ, ਅਮਨਦੀਪ ਸਿੰਘ, ਹਰਨੂਰ ਸਿੰਘ, ਰਜਿੰਦਰ ਸਿੰਘ ਗਿਆਨੀ, ਲੱਕੀ ਮਿਹਗਾ ਸਿੰਘ ਨੇ ਦੱਸਿਆ ਕਿ ਜਦ ਵੀ ਥੋੜ੍ਹੀ ਜਿਹੀ ਬਰਸਾਤ ਹੁੰਦੀ ਹੈ ਤਾਂ ਸਾਡਾ ਘਰਾਂ ਤੋਂ ਨਿਕਲਣਾ ਇਸ ਲਈ ਮੁਸ਼ਕਲ ਹੋ ਜਾਂਦਾ ਹੈ ਕੇ ਇਸ ਸੜਕ ਤੇ ੪-੪ ਫੁੱਟ ਪਾਣੀ ਖੜ੍ਹ ਜਾਂਦਾ ਹੈ, ਤੇ ਜਦ ਕੋਈ ਵੀ ਚਾਰ ਪਹੀਆ ਵਾਹਨ ਇਸ ਸੜਕ ਤੋਂ ਗੁਜ਼ਰਦਾ ਹੈ ਤਾਂ ਛੱਲ ਵੱਜਣ ਨਾਲ ਇਸ ਸੜਕ ਦਾ ਗੰਦਾ ਪਾਣੀ ਸਾਡੇ ਘਰਾਂ ਅੰਦਰ ਵੀ ਦਾਖਲ ਹੋ ਜਾਂਦਾ ਹੈ।ਜਿਸ ਕਾਰਨ ਗੰਦੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਡਰ ਹਮੇਸ਼ਾਂ ਸਾਡੇ ਅੰਦਰ ਬਣਿਆ ਰਹਿੰਦਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਅਸੀਂ ਗ੍ਰਾਮ ਪੰਚਾਇਤ ਨੂੰ ਵੀ ਦੱਸ ਚੁੱਕੇ ਹਾਂ ਪਰ ਸਾਡੀ ਇਸ ਮੁਸ਼ਕਲ ਦਾ ਹੱਲ ਨਹੀਂ ਹੋ ਰਿਹਾ, ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਇਸ ਮੁਸ਼ਕਲ ਦਾ ਹੱਲ ਕੀਤਾ ਜਾਵੇ ।ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਕਿ ਅਗਰ ਕੋਈ ਵੀ ਗੰਦੇ ਪਾਣੀ ਨਾਲ ਇੱਥੇ ਬਿਮਾਰੀ ਫੈਲਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ।ਜਦ ਇਸ ਸਬੰਧੀ ਸਰਪੰਚ ਜਸਵੀਰ ਸਿੰਘ ਢਿੱਲੋ ਨਾਲ ਗੱਲ ਕੀਤੀ ਤਾਂ ਉਨ੍ਹਾ ਕਿ ਇੱਕ ਕਾਰਨ ਤਾਂ ਪਿਛਲੀ ਸਰਕਾਰ ਸਮੇ ਇਹ ਸੜਕ ਦਾ ਕੁੱਝ ਹਿੱਸਾ ਜੋ ਪਿੰਡੋ ਬਾਹਰ ਨਿਕਲਦਾ ਹੈ ਨਂੂੰ ਉਚਾ ਕਰ ਕੇ ਬਣਾਇਆ ਗਿਆ ਸੀ ਜਿਸ ਕਾਰਨ ਸੜਕ ਦਾ ਪਾਣੀ ਗਰੀਬਾਂ ਦੇ ਘਰਾਂ ਅੱਗੇ ਖੜ ਜਾਦਾ ਹੈ, ਦੂਸਰਾ ਕਾਰਨ ਜਿਸ ਛੱਪੜ ਚ' ਇਹ ਪਾਣੀ ਪੈਦਾ ਸੀ ਉਸ ਉੱਪਰ ਕਈ ਲੋਕਾਂ ਨੇ ਨਜਾਇਜ ਕਬਜੇ ਕੀਤੇ ਹਨ ਜਿਸ ਕਾਰਨ ਛੱਪੜ ਖਤਮ ਹੋ ਗਿਆ ਹੈ, ਸਾਡੀ ਪੰਚਾਇਤ ਜੋ ਪੰਚਾਇਤ ਦੀ ਕਰੀਬ ਡੇਢ ਏਕੜ ਜਮੀਨ ਹੈ ਨੂੰ ਛੱਪੜ ਦਾ ਰੂਪ ਦੇ ਕੇ ਜਲਦੀ ਹੀ ਗਰੀਬਾਂ ਦੀ ਇਸ ਮੁਸ਼ਕਲ ਦਾ ਹੱਲ ਕਰੇਗੀ।