ਤਾਜਾ-ਮੌਸਮ ਜਾਣਕਾਰੀ
*ਮੀਂਹ-ਅਪਡੇਟ*
ਮੌਸਮ ਵਿਭਾਗ ਪੰਜਾਬ ਤੋਂ ਮਿਲੀ ਜਾਣਕਾਰੀ ਅਨੁਸਾਰ
15/16 ਸਤੰਬਰ ਲਾਗੇ ਬਰਸਾਤਾਂ ਦੀ ਵਾਪਸੀ ਨਾਲ ਮਾਨਸੂਨੀ ਬ੍ਰੇਕ ਖਤਮ ਹੋਣ ਦੀ ਉਮੀਦ ਹੈ ਜਦਕਿ ਪਹਿਲਾਂ ਦੱਸੇ ਮੁਤਾਬਿਕ ਚੜ੍ਹਦੇ ਅੱਸੂ ਪੱਛਮੀ ਸਿਸਟਮਾਂ 'ਤੇ ਮਾਨਸੂਨੀ ਨਮੀ ਦੇ ਪ੍ਰਭਾਵ ਨਾਲ ਸੂਬੇ ਚ ਬਰਸਾਤਾਂ ਦੀ ਦੁਬਾਰਾ ਵਾਪਸੀ ਹੋਣ ਵਾਲੀ ਹੈ।ਅਗਲੇ 2 ਦਿਨ (14/15 ਸਤੰਬਰ ) ਬਹੁਤੀਂ ਥਾਂ ਮੌਸਮ ਸਾਫ਼ ਬਣਿਆ ਰਹੇਗਾ ਪਰ ਕਿਤੇ-ਕਿਤੇ ਨਿੱਕੀ ਕਾਰਵਾਈ ਹੋ ਸਕਦੀ ਹੈ
*ਬਾਰਿਸ਼*
15 ਤੋਂ 20 ਸਤੰਬਰ ਤੱਕ ਖਿੱਤੇ ਪੰਜਾਬ ਦੇ ਬਹੁਤੇ (50-75% ਤੱਕ) ਹਿੱਸਿਆਂ 'ਚ ਬਾਰਿਸ਼ ਦੇ 2/3 ਦੌਰ ਵੇਖਣ ਨੂੰ ਮਿਲਣਗੇ। ਪੱਛਮੀ ਸਿਸਟਮ ਦੇ ਪ੍ਰਭਾਵ ਕਾਰਨ 18/19 ਸਤੰਬਰ ਨੂੰ ਕਾਰਵਾਈ ਵਧੇਰੇ ਰਹਿ ਸਕਦੀ ਹੈ। ਚੱਲ ਰਹੇ ਹਲਾਤਾਂ ਅਨੁਸਾਰ ਇਸ ਵਾਰ ਫਿਰ ਖਿੱਤੇ ਪੰਜਾਬ ਦੇ ਦੱਖਣੀ ਖੇਤਰ' ਚ ਵਧੇਰੇ ਬਾਰਿਸ਼ ਦੀ ਉਮੀਦ ਜਾਪ ਰਹੀ ਹੈ, ਜਿਸ ਦੇ ਫ਼ਲਸਰੂਪ ਫਾਜ਼ਿਲਕਾ, ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਮਾਨਸਾ, ਬਠਿੰਡਾ, ਸੰਗਰੂਰ, ਮੋਗਾ, ਬਰਨਾਲਾ, ਗੰਗਾਨਗਰ-ਹਨੂੰਮਾਨਗੜ੍ਹ, ਸਿਰਸਾ, ਫਤਿਹਾਬਾਦ ਅਤੇ ਪਟਿਆਲਾ ਇਲਾਕਿਆਂ ਚ ਦਰਮਿਆਨੀ ਭਾਰੀ ਬਾਰਿਸ਼ ਦੀ ਆਸ ਹੈ।
*ਨੁਕਸਾਨ*
ਦੱਖਣ-ਪੱਛਮੀ ਪੰਜਾਬ ਦੇ ਕਈ ਇਲਾਕੇ ਪਹਿਲਾਂ ਹੀ ਮੀਂਹਾਂ ਦੀ ਮਾਰ ਝੱਲ ਰਹੇ ਆ ਤੇ ਅੱਗੋਂ ਵੀ ਜਾਪਦਾ ਹੈ ਕਿ ਅੱਸੂ ਚ ਇਸ ਵਾਰ ਬਾਰਿਸ਼ਾਂ ਦੀ ਆਉਣੀ ਜਾਣੀ ਬਣੀ ਰਹੇਗੀ ਅਤੇ ਜਾਂਦਾ ਹੋਇਆ ਮਾਨਸੂਨ ਪੱਛਮੀ ਸਿਸਟਮਾਂ ਨਾਲ ਮਿਲ ਕੇ ਪੱਕੀਆਂ ਫ਼ਸਲਾ ਦਾ ਨੁਕਸਾਨ ਕਰ ਸਕਦਾ ਹੈ, ਝੱਖੜ ਤੇ ਗੜ੍ਹੇਮਾਰੀ ਦੀਆਂ ਘਟਨਾਵਾਂ ਵੀ ਥੋੜ੍ਹੇ ਇਲਾਕੇ ਚ ਵੇਖਣ ਨੂੰ ਮਿਲਣਗੀਆਂ।
ਸਤੰਬਰ ਦੇ ਆਖਰੀ ਹਫ਼ਤੇ ਵੀ ਚੰਗੀ ਹਲਚਲ ਹੁੰਦੀ ਜਾਪ ਰਹੀ ਹੈ।
ਧੰਨਵਾਦ ਸਹਿਤ।
ਪੇਸ਼ਕਸ਼ -
- ਸੁਖਦੇਵ ਸਲੇਮਪੁਰੀ
09780620233
4Pm 13 ਸਤੰਬਰ, 2020