You are here

ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਅਤੇ ਪ੍ਰਦਰਸ਼ਨ

ਰਾਏਕੋਟ ,ਅਕਤੂਬਰ 2020 (ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਰਾਏਕੋਟ ਦੇ ਪਿੰਡ ਨੂਰਪੁਰਾ ਦੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਨੂੰ ਘੇਰਦਿਆਂ ਕਿਸਾਨ ਜੱਥੇਬੰਦੀਆਂ ਨੇ ਜ਼ੋਰਦਾਰ ਵਿਰੋਧ ਕੀਤਾ। ਇਸ ਦੌਰਾਨ ਧਰਨਾਕਾਰੀਆਂ ਨੇ ਕਿਸੇ ਵੀ ਵਾਹਨ ਨੂੰ ਇਸ ਪੰਪ ਤੋਂ ਤੇਲ ਪਵਾਉਣ ਨਾ ਦਿੱਤਾ ਅਤੇ ਉਨ੍ਹਾ ਨੂੰ ਖੇਤੀ ਕਾਨੂੰਨ ਖ਼ਿਲਾਫ਼ ਕਿਸਾਨ ਹੱਕ 'ਚ ਨਾਅਰਾ ਮਾਰਨ ਦੀ ਅਪੀਲ ਕਰਦਿਆਂ ਰਿਲਾਇੰਸ ਪੰਪਾਂ ਦੇ ਬਾਈਕਾਟ ਦਾ ਹੋਕਾ ਦਿੱਤਾ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ, ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਰਜਿੰਦਰ ਸਿੰਘ ਧਨੇਰ, ਬਲਾਕ ਆਗੂ ਗੁਰਮੇਲ ਸਿੰਘ, ਗੁਰਪ੍ਰਰੀਤ ਸਿੰਘ ਨੂਰਪੁਰਾ, ਨਰਿੰਦਰ ਸਿੰਘ ਲਾਡੀ ਸਹੌਲੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨ ਤਾਂ ਪਹਿਲਾਂ ਹੀ ਘਾਟੇ 'ਚ ਹਨ, ਜਿਸ ਕਾਰਨ ਉਨ੍ਹਾਂ ਸਿਰ ਲੱਖਾਂ ਰੁਪਏ ਦਾ ਕਰਜਾ ਹੈ, ਪਰ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਖ਼ਤਮ ਕਰਨ ਲਈ ਨਵੇਂ ਕਾਨੂੰਨਾਂ ਨਾਲ ਇਸਦਾ ਨਿੱਜੀਕਰਨ ਕਰਕੇ ਮੰਡੀ ਬੋਰਡ ਸਿਸਟਮ ਤੋੜ ਕੇ ਮੰਡੀਆਂ ਖ਼ਤਮ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਜਗਰੂਪ ਸਿੰਘ, ਮਨੋਹਰ ਸਿੰਘ, ਗੁਰਵਿੰਦਰ ਗੱਗੂ, ਨਿਰਮਲ ਸਿੰਘ, ਜਿੰਦਰ ਸਿੰਘ ਮਾਣੂੰਕੇ, ਦਰਸ਼ਨ ਸਿੰਘ ਅੱਚਰਵਾਲ, ਗੁਰਚਰਨ ਸਿੰਘ ਬਧੇਸਾ, ਮੱਖਣ ਸਿੰਘ, ਹਰਪ੍ਰਰੀਤ ਸਿੰਘ, ਗੁਰਜੀਤ ਸਿੰਘ, ਗੁਰਚਰਨ ਸਿੰਘ, ਮਨਜੀਤ ਸਿੰਘ, ਗੁਰਪ੍ਰਰੀਤ ਸਿੰਘ ਗੁਰੀ, ਨਰਿੰਦਰ ਸਿੰਘ ਸਹੌਲੀ, ਬਲਵੀਰ ਸਿੰਘ ਝੋਰੜਾਂ, ਜੱਸਾ ਮਾਨ, ਕਾਕਾ ਦਿਓਲ, ਗਗਨਦੀਪ ਸਿੰਘ, ਗੁਰਚਰਨ ਸਿੰਘ, ਗਾਗੀ ਧਾਲੀਵਾਲ, ਜਸਵੰਤ ਸਿੰਘ, ਭਵੀ ਹੰਸਰਾ, ਸਤਵਿੰਦਰ ਬੁੱਟਰ ਆਦਿ ਹਾਜ਼ਰ ਸਨ।