ਮਹਿਲ ਕਲਾਂ -ਬਰਨਾਲਾ-ਅਕਤੂਬਰ 2020 (ਗੁਰਸੇਵਕ ਸਿੰਘ ਸੋਹੀ)-ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਨਰੈਣਗੜ੍ਹ ਸੋਹੀਆਂ,ਗਹਿਲਾਂ, ਛੀਨੀਵਾਲ ਖ਼ੁਰਦ,ਦੀਵਾਨੇ ਇਨ੍ਹਾਂ ਚੌਹਾਂ ਨਗਰਾਂ ਦੇ ਵਿਚਕਾਰ ਗੁਰਦੁਆਰਾ ਚੰਦੂਆਣਾਂ ਸਾਹਿਬ ਅਨਾਥ ਆਸ਼ਰਮ,ਨੇਤਰਹੀਣ ਅਤੇ ਸੰਗੀਤ ਵਿਦਿਆਲਿਆ ਜਿਨ੍ਹਾਂ ਦੀ ਦੇਖ-ਰੇਖ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਜੀ ਕਰਦੇ ਹਨ। ਅੱਜ ਆਸਟ੍ਰੇਲੀਆ ਵਿੱਚ ਵੱਸਦੇ ਹਰਜਿੰਦਰ ਕੁਮਾਰ ਹੈਪੀ ਗਹਿਲ ਜੀ ਵੱਲੋਂ 20000 ਆਪਣੀ ਨੇਕ ਕਮਾਈ ਵਿੱਚੋਂ (ਸੀਸੀਟੀਵੀ) ਕੈਮਰਿਆਂ ਲਈ ਭੇਟਾਂ ਦਿੱਤੀ ਗਈ। ਫੋਨ ਤੇ ਗੱਲਬਾਤ ਕਰਦਿਆਂ ਹੈਪੀ ਆਸਟਰੇਲੀਆ ਨੇ ਦੱਸਿਆ ਕਿ ਅਨਾਥ ਅਤੇ ਬੇਸਹਾਰਾ ਬੱਚਿਆਂ ਦੀ ਸੇਵਾ ਕਰ ਕੇ ਮੇਰੀ ਜ਼ਿੰਦਗੀ ਨੂੰ ਸਕੂਨ ਮਿਲਦਾ ਹੈ।ਮੇਰੇ ਵੱਲੋਂ ਜਿੰਨਾ ਵੀ ਹੋ ਸਕਿਆ ਗੁਰਦੁਆਰਾ ਚੰਦੂਆਂਣਾ ਸਾਹਿਬ ਲਈ ਸੇਵਾ ਜਰੂਰ ਕਰਦਾ ਰਹਾਂਗਾ। ਬਾਬਾ ਸੂਬਾ ਸਿੰਘ ਨੇ ਹਰਜਿੰਦਰ ਸਿੰਘ ਹੈਪੀ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਆਸ਼ਰਮ ਨੂੰ ਜਦੋਂ ਵੀ ਕੋਈ ਮਸੀਬਤ ਆਉਂਦੀ ਹੈ ਤਾਂ ਐਨ,ਆਰ,ਆਈ ਵੀਰ ਅਤੇ ਨਗਰ ਨਿਵਾਸੀ ਚੱਟਾਨ ਵਾਂਗੂੰ ਸਾਡੇ ਨਾਲ ਖੜ੍ਹ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਹੋ ਜਿਹੀ ਸੋਚ ਅਪਣਾਉਣੀ ਚਾਹੀਦੀ ਹੈ ਤਾਂ ਜੋ ਆਪਣੀ ਜ਼ਿੰਦਗੀ ਦੇ ਝਮੇਲਿਆਂ ਨੂੰ ਦੂਰ ਕਰਨ ਦੇ ਲਈ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।ਅਪਣੇ ਅਨਾਥ ਆਸ਼ਰਮ ਨੂੰ ਸੋਹਣਾ ਤੇ ਸਾਫ ਸੁਥਰਾ ਬਣਾਇਆ ਜਾ ਸਕੇ ਨੇਤਰਹੀਣ ਅਤੇ ਬੇਸਹਾਰਾ ਬੱਚੇ ਪੜ੍ਹ ਲਿਖ ਕੇ ਤਰੱਕੀਆਂ ਕਰਨ।