ਮੁੱਲਾਂਪੁਰ ਦਾਖਾ,17 ਜਨਵਰੀ (ਸਤਵਿੰਦਰ ਸਿੰਘ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਪੰਥਕ ਮੋਰਚੇ ਦੇ ਆਗੂ ਜਥੇਦਾਰ ਸ਼ੇਰ ਸਿੰਘ ਨੀਲੀਬਾਰ ਅੱਬੂਵਾਲ ਦੀ ਧਰਮ ਪਤਨੀ ਬੀਬੀ ਹਰਜਿੰਦਰ ਕੌਰ ਜੋ ਪਿਛਲੇ ਦਿਨੀਂ ਆਪਣੇ ਸੁਆਸਾਂ ਦੀ ਪੂੰਜੀ ਭੋਗ ਦੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ ਸਨ । ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜਿਨ੍ਹਾਂ ਵਿੱਚੋ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਸਤਿਕਾਰਯੋਗ ਬਾਪੂ ਗੁਰਚਰਨ ਸਿੰਘ ਹਵਾਰਾ,ਸਰਾਭਾ ਪੰਥਕ ਮੋਰਚੇ ਦੇ ਸਰਪਰਸਤ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ,ਸਿੱਖ ਚਿੰਤਕ ਕੋਂਸਲ ਮਾਸਟਰ ਦਰਸ਼ਨ ਸਿੰਘ ਰਕਬਾ, ਭਾਈ ਬਲਦੇਵ ਸਿੰਘ ਦੇਵ ਸਰਾਭਾ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ, ਉੱਘੇ ਸਮਾਜ ਸੇਵਕ ਬਲਦੇਵ ਸਿੰਘ ਅੱਬੂਵਾਲ, ਗਿਆਨੀ ਹਰਭਜਨ ਸਿੰਘ ਅੱਬੂਵਾਲ, ਜਸਵਿੰਦਰ ਸਿੰਘ ਨਾਰੰਗਵਾਲ, ਇੰਦਰਪਾਲ ਸਿੰਘ ਨਾਰੰਗਵਾਲ, ਅਮਰ ਸਿੰਘ ਜੁੜਾਹਾ, ਮੋਹਣ ਸਿੰਘ ਮੋਮਨਾਬਾਦੀ, ਮੁਖਤਿਆਰ ਸਿੰਘ ਛਾਪਾ, ਜਥੇਦਾਰ ਗਰਮੀਤ ਸਿੰਘ ਢੱਟ, ਬੀਬੀ ਮਨਜੀਤ ਕੌਰ ਦਾਖਾਂ,ਹਰਬੰਸ ਸਿੰਘ ਗਿੱਲ,ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਖਜਾਨਚੀ ਆਤਮਾ ਸਿੰਘ ਚੌਕੀਮਾਨ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਬੇਅੰਤ ਸਿੰਘ ਅੱਬੂਵਾਲ ਤੇ ਤਪਿੰਦਰ ਸਿੰਘ ਅੱਬੂਵਾਲ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਸਾਡੇ ਸਤਿਕਾਰਯੋਗ ਮਾਤਾ ਸਵ: ਹਰਜਿੰਦਰ ਕੌਰ ਦੀ ਅੰਤਿਮ ਅਰਦਾਸ ਗੁਰਦਵਾਰਾ ਸੰਗਤਪੁਰਾ ਪਿੰਡ ਅੱਬੂਵਾਲ ਜਿਲ੍ਹਾ ਲੁਧਿਆਣਾ ਵਿਖੇ ਮਿਤੀ 19 ਜਨਵਰੀ ਦਿਨ ਵੀਰਵਾਰ ਦੁਪਹਿਰ ਇਕ ਵਜੇ ਹੋਵੇਗੀ।