ਮਹਿਲਕਲਾਂ/ਬਰਨਾਲਾ-ਅਕਤੂਬਰ 2020 - (ਗੁਰਸੇਵਕ ਸਿੰਘ ਸੋਹੀ)-
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295) ਦੀ ਦੇ ਸੂਬਾ ਪ੍ਰਧਾਨ ਡਾ.ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਹੋਈ।
ਜਿਸ ਵਿੱਚ ਡਾ ਰਣਜੀਤ ਸਿੰਘ ਸੂਬਾ ਮੀਤ ਪ੍ਰਧਾਨ ਜ਼ਿਲ੍ਹਾ ਤਰਨ ਤਾਰਨ,ਡਾ ਕਰਨੈਲ ਸਿੰਘ ਜੋਗਾ ਨੰਦ ਸੂਬਾ ਜੁਆਇੰਟ ਸਕੱਤਰ ਜਿਲ੍ਹਾ ਬਠਿੰਡਾ,ਡਾ ਸੁਰਜੀਤ ਸਿੰਘ ਸੂਬਾ ਮੀਤ ਪ੍ਰਧਾਨ ਜਿਲ੍ਹਾ ਬਠਿੰਡਾ,ਡਾ ਜਸਵਿੰਦਰ ਕਾਲਖ ਸੂਬਾ ਜਰਨਲ ਸਕੱਤਰ ਜ਼ਿਲਾ ਲੁਧਿਆਣਾ,ਸੂਬਾ ਕਮੇਟੀ ਮੈਂਬਰ ਡਾ ਧਰਮ ਪਾਲ ਸਿੰਘ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ,ਡਾ ਗੁਰਮੀਤ ਸਿੰਘ ਸੂਬਾ ਮੀਤ ਪ੍ਰਧਾਨ ਜ਼ਿਲ੍ਹਾ ਰੋਪੜ,ਡਾਕਟਰ ਠਾਕੁਰ ਜੀਤ ਸਿੰਘ ਸੂਬਾ ਚੇਅਰਮੈਨ ਜ਼ਿਲ੍ਹਾ ਮੁਹਾਲੀ,ਡਾਕਟਰ ਮਿੱਠੂ ਮੁਹੰਮਦ ਸੂਬਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਬਰਨਾਲਾ,ਡਾ ਬਲਕਾਰ ਸਿੰਘ ਸ਼ੇਰ ਗਿੱਲ ਸੂਬਾ ਮੀਤ ਪ੍ਰਧਾਨ ਜ਼ਿਲਾ ਪਟਿਆਲਾ,ਡਾ ਸਤਨਾਮ ਸਿੰਘ ਦਿਓ ਸੂਬਾ ਕਮੇਟੀ ਮੈਂਬਰ ਜ਼ਿਲਾ ਅੰਮ੍ਰਿਤਸਰ,
ਡਾ ਮਹਿੰਦਰ ਸਿੰਘ ਗਿੱਲ ਸੂਬਾ ਸਰਪ੍ਰਸਤ ਜ਼ਿਲ੍ਹਾ ਮੋਗਾ,ਡਾ.ਰਿੰਕੂ ਕੁਮਾਰ ਸੂਬਾ ਜੁਆਇੰਟ ਸਕੱਤਰ ਜ਼ਿਲਾ ਫਤਿਹਗਡ਼੍ਹ ਸਾਹਿਬ,ਡਾ ਦੀਦਾਰ ਸਿੰਘ ਮੁਕਤਸਰ ਸੂਬਾ ਆਰਗੇਨਾਈਜ਼ਰ ਸਕੱਤਰ ਜ਼ਿਲਾ ਬਠਿੰਡਾ,ਡਾ ਜਗਵੀਰ ਸਿੰਘ ਮੁਕਤਸਰ ਸੂਬਾ ਮੀਤ ਪ੍ਰਧਾਨ ਜ਼ਿਲਾ ਮੁਕਤਸਰ ਆਦਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਹਾਜ਼ਰ ਹੋਏ।
ਜਥੇਬੰਦੀ ਚ ਸੂਬਾ ਪੱਧਰ ਤੇ ਆ ਰਹੀਆਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮੁਸ਼ਕਲਾਂ ਅਤੇ ਸਮੱਸਿਆਵਾਂ ਸਬੰਧੀ ਵਿਸਥਾਰਪੂਰਬਕ ਚਰਚਾ ਕੀਤੀ ਗਈ
ਸੂਬਾ ਕਮੇਟੀ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਡਾ ਦੀਦਾਰ ਸਿੰਘ ਅਤੇ ਡਾ ਜਗਬੀਰ ਸਿੰਘ ਦੀਆਂ ਸ਼ੇਵਾਵਾਂ ਨੂੰ ਵੇਖਦੇ ਹੋਏ ਸੂਬਾ ਕਮੇਟੀ ਵਲੋਂ ਸਰਬਸੰਮਤੀ ਨਾਲ ਡਾ ਜਗਬੀਰ ਸਿੰਘ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਡਾ ਦੀਦਾਰ ਸਿੰਘ ਮੁਕਤਸਰ ਨੂੰ ਸੂਬਾ ਆਰਗੇਨਾਈਜ਼ਰ ਸਕੱਤਰ ਅਤੇ ਸੂਬਾ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ।