ਸ਼ਿਵ ਸ਼ੰਕਰ ਸ਼ਮਸ਼ਾਨਘਾਟ ਨੇਡ਼ੇ ਦਾਣਾ ਮੰਡੀ ਵਿਖੇ ਅੱਜ ਹੋਵੇਗਾ ਸੰਸਕਾਰ
ਇਲਾਕੇ ਭਰ ਤੋਂ ਸਤਿਕਾਰਯੋਗ ਸ਼ਖ਼ਸੀਅਤਾਂ ਵੱਲੋਂ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ
ਜਗਰਾਉਂ ਲੁਧਿਆਣਾ ਨਵੰਬਰ 2020-( ਸਤਪਾਲ ਦੇਹਡ਼ਕਾ/ ਗੁਰਕੀਰਤ/ ਮਨਜਿੰਦਰ ਗਿੱਲ)-
ਜਗਰਾਉਂ ਇਲਾਕੇ ਤੋਂ ਨਿਰਪੱਖ ਅਤੇ ਨਰੋਈ ਪੱਤਰਕਾਰੀ ਕਰਨ ਵਾਲੇ ਸ਼ੇਤਰਾ ਭਰਾਵਾਂ ਚੋਂ ਛੋਟੇ ਭਰਾ ਪੱਤਰਕਾਰ ਜਸਵੰਤ ਸ਼ੇਤਰਾ ਸੋਨੂੰ ਅੱਜ ਸਾਨੂੰ ਸਦਾ ਲਈ ਅਲਵਿਦਾ ਆਖ ਗਏ।ਜਿੱਥੇ ਉਨ੍ਹਾਂ ਦੀ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਉਥੇ ਪੱਤਰਕਾਰੀ ਵਿੱਚ ਨਿਰਪੱਖ ਸੋਚ ਰੱਖਣ ਵਾਲੇ ਇਸ ਨੌਜਵਾਨ ਵੀਰ ਦਾ ਪੱਤਰਕਾਰ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਦੇਣ ਇਹੀ ਅਰਦਾਸ ਬੇਨਤੀ ਕਰਦੇ ਹਾਂ । ਪੱਤਰਕਾਰ ਜਸਵੰਤ ਸ਼ੇਤਰਾ ਸੋਨੂੰ ਦਾ ਅੰਤਮ ਸੰਸਕਾਰ ਅੱਜ ਇੱਕੀ ਨਵੰਬਰ ਨੂੰ ਸ਼ਿਵ ਸ਼ੰਕਰ ਸ਼ਮਸ਼ਾਨਘਾਟ ਨੇਡ਼ੇ ਨਵੀਂ ਦਾਣਾ ਮੰਡੀ ਜਗਰਾਉਂ ਵਿਖੇ ਹੋਵੇਗਾ । ਇਲਾਕਾ ਭਰ ਤੋਂ ਸਤਿਕਾਰਯੋਗ ਸ਼ਖ਼ਸੀਅਤਾਂ ਕੈਪਟਨ ਸੰਦੀਪ ਸੰਧੂ ਹਲਕਾ ਇੰਚਾਰਜ ਦਾਖਾ , ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂੰਕੇ ਜਗਰਾਓਂ , ਜਥੇਦਾਰ ਰਣਜੀਤ ਸਿੰਘ ਤਲਵੰਡੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਹਲਕਾ ਇੰਚਾਰਜ ਜਗਰਾਉਂ , ਕਾਕਾ ਗਰੇਵਾਲ ਚੇਅਰਮੈਨ ਮਾਰਕੀਟ ਕਮੇਟੀ ਜਗਰਾਉਂ ,ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ ,ਸ਼੍ਰੋਮਣੀ ਅਕਾਲੀ ਦਲ ਜ਼ਿਲਾ ਦਿਹਾਤੀ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ,ਸਾਬਕਾ ਐਮਐਲਏ ਸ੍ਰੀ ਐਸ ਆਰ ਕਲੇਰ ,ਸਾਬਕਾ ਐਮਐਲਏ ਸਰਦਾਰ ਭਾਗ ਸਿੰਘ ਮੱਲ੍ਹਾ ,ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ , ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ,ਪੱਤਰਕਾਰ ਜੋਗਿੰਦਰ ਸਿੰਘ ਭੁੱਲਰ ,ਜਨ ਸ਼ਕਤੀ ਦੇ ਸੰਪਾਦਕ ਅਮਨਜੀਤ ਸਿੰਘ ਖਹਿਰਾ , ਪੱਤਰਕਾਰ ਸੰਜੀਵ ਗੁਪਤਾ ,ਪੱਤਰਕਾਰ ਕੁਲਵਿੰਦਰ ਚੰਦੀ ,ਪੱਤਰਕਾਰ ਹਰਵਿੰਦਰ ਸਿੰਘ ਸੱਗੂ , ਪੱਤਰਕਾਰ ਹਰਵਿੰਦਰ ਸਿੰਘ ਖਾਲਸਾ , ਪੱਤਰਕਾਰ ਗੁਰਦੀਪ ਸਿੰਘ ਮਲਕ ,ਪੱਤਰਕਾਰ ਚਰਨਜੀਤ ਸਿੰਘ ਸਰਨਾ ,ਪੱਤਰਕਾਰ ਸੁਖਦੇਵ ਗਰਗ , ਪੱਤਰਕਾਰ ਪਰਮਜੀਤ ਸਿੰਘ ਗਰੇਵਾਲ ,ਪੱਤਰਕਾਰ ਜਸਮੇਲ ਗ਼ਾਲਿਬ ,ਪੱਤਰਕਾਰ ਗੁਰਦੇਵ ਗ਼ਾਲਿਬ ,ਪੱਤਰਕਾਰ ਅਮਿਤ ਖੰਨਾ ,ਪੱਤਰਕਾਰ ਡਾ ਮਨਜੀਤ ਸਿੰਘ ਲੀਲਾ ,ਵਕੀਲ ਮਹਿੰਦਰ ਸਿੰਘ ਸਿੱਧਵਾਂ , ਕਮਲਜੀਤ ਖੰਨਾ ,ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ,ਦੀਦਾਰ ਸਿੰਘ ਮਲਕ ਅਤੇ ਹੋਰ ਬਹੁਤ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।