You are here

ਬੀਬੀ ਭਾਗੀਕੇ ਨੇ ਅਜੀਤਵਾਲ ਵਿਖੇ ੮ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੰਡੇ ਵਿਕਾਸ ਕਾਰਜਾਂ ਦੇ ਚੈੱਕ

ਅਜੀਤਵਾਲ, 21 ਨਵੰਬਰ (  ਬਲਬੀਰ ਸਿੰਘ ਬਾਠ  ) ਕੈਪਟਨ ਸਰਕਾਰ ਵਲੋ ਪਿੰਡਾ ਦੀ ਨੁਹਾਰ ਬਦਲ ਕੇ ਸ਼ਹਿਰਾਂ ਵਰਗੀ ਦਿੱਖ ਪ੍ਰਦਾਨ ਕਰਾਉਣ ਲਈ ਇਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ, ਜੋ ਬਹੁਤ ਹੀ ਸ਼ਲਾਘਾਯੋਗ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਨਿਹਾਲ ਸਿੰਘ ਵਾਲਾ ਨੇ ਅੱਜ ਮਾਰਕੀਟ ਕਮੇਟੀ ਅਜੀਤਵਾਲ ਵਿਖੇ ਪੰਚਾਇਤ ਯੂਨੀਅਨ ਜਿਲ ਮੋਗਾ ਦੇ ਪ੍ਰਧਾਨ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਤੇ ਬੀ. ਡੀ. ਪੀ. ਓ. ਸੁਖਵਿੰਦਰ ਸਿੰਘ ਸਿੱਧੂ ਦੇ ਪ੍ਰਬੰਧਾਂ ਹੇਠ ਵਿਕਾਸ ਕਾਰਜਾਂ ਸਬੰਧੀ ਚੈੱਕ ਵੰਡਣ ਨਈ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਲਕੇ ਦੇ ਸਰਪੰਚ, ਪੰਚ, ਸੰਮਤੀ ਮੈਂਬਰ, ਜ਼ਿਲ ਪ੍ਰੀਸ਼ਦ ਮੈਂਬਰ ਨੂੰ ਸੰਬੋਧਨ ਕਰਦ ਉਨ੍ਹਾਂ  ਅੱਗੇ ਕਿਹਾ ਕਿ ਅੱਜ ਮੋਗਾ-੧ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜ ਕਰਵਾਉਣ ਲਈ ੨ ਕਰੋੜ ੫੨ ਲੱਖ ੬੯ ਹਜਾਰ ਦੇ ਚੱਕ ਵੰਡੇ ਗਏ ਹਨ। ਉਨ੍ਹਾਂ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿਚ ਨਵੇਂ ਅਤੇ ਅਧੂਰੇ ਪਏ ਵਿਕਾਸ ਕਾਰਜ ਆਪਣੀ ਨਿਗਰਾਨੀ ਹੇਠ ਪਾਰਦਰਸ਼ੀ ਢੰਗ ਨਾਲ ਪਹਿਲ ਦੇ ਅਧਾਰ 'ਤੇ ਕਰਾਉਣ ਤਾਂ ਜੋ ਪੰਜਾਬ ਸਰਕਾਰ ਤੋਂ ਵਿਕਾਸ ਕਾਰਜਾਂ ਲਈ ਹੋਰ ਗਰਾਂਟਾਂ ਲਿਆਂਦੀਆਂ ਜਾ ਸਕਣ।ਅੰਤ ਵਿਚ ਉਨ ਹੁਣ ਤੋ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਵਰਕਰਾਂ ਨੂੰ ਕਮਰ ਕਸਣ ਲਈ ਕਿਹਾ।ਇਸ ਮੌਕੇ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਅਜੀਤਵਾਲ, ਚੇਅਰਮੇਨ ਲਖਵੀਰ ਸਿੰਘ ਲੱਖਾ ਬੱਧਨੀ ਕਲਾ, ਜਗਮੋਹਣ ਸਿੰਘ ਗਿੱਲ ਵਾਇਸ ਚੇਅਰਮੇਨ ਮਾਰਕੀਟ ਕਮੇਟੀ ਅਜੀਤਵਾਲ, ਦਲਜੀਤ ਸਿੰਘ ਐਡਵੋਕੇਟ, ਸਰਪੰਚ ਹਰਮੇਲ ਕੌਰ ਰਾਮੂਵਾਲਾ ਹਰਚੋਕੇ, ਸਾਬਕਾ ਸਰਪੰਚ ਰਾਕੇਸ਼ ਕੁਮਾਰ ਕਿੱਟਾ ਸਾਬਕਾ ਸਰਪੰਚ, ਪੰਚ ਰਾਜਾ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਅਮ੍ਰਿਤਪਾਲ ਸਿੰਘ, ਪੰਚ ਲਾਲ ਸਿੰਘ, ਪੰਚ ਸੁਖਵਿੰਦਰ ਸਿੰਘ, ਸਰਪੰਚ ਰਾਜਵੰਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਗੋਰਾ ਕੋਕਰੀ ਕਲ਼ਾਂ, ਪੰਚ ਬਲਜੀਤ ਸਿੰਘ, ਪੰਚ ਜਸਵਿੰਦਰ ਕੌਰ, ਪੰਚ ਜਸਵੀਰ ਕੋਰ, ਸਰਪੰਚ ਦਰਸ਼ਨ ਸਿੰਘ ਬੁੱਟਰ, ਨਿਰਮਲ ਸਿੰਘ ਨਿੰਮਾ ਅਜੀਤਵਾਲ, ਸਾਬਕਾ ਪੰਚ ਦਰਸ਼ਨ ਸਿੰਘ, ਸਾਬਕਾ ਬਲਾਕ ਸੰਮਤੀ ਮੈਬਰ ਭੁਪਿੰਦਰ ਸਿੰਘ ਕਾਲਾ, ਗੁਰਇਕਬਾਲ ਸਿੰਘ ਪੀ.ਏ ਬੀਬੀ ਭਾਗੀਕੇ, ਪ੍ਰਧਾਨ ਗੁਰਜੰਟ ਸਿੰਘ, ਕਰਮ ਸਿੰਘ, ਬਲਵਿੰਦਰ ਸਿੰਘ ਗੋਗਾ, ਬਲਜੀਤ ਸਿੰਘ ਚੁਗਾਵਾ, ਜਗਜੀਤ ਸਿੰਘ ਪ੍ਰਧਾਨ ਆੜਤੀਆਂ ਐਸੋਸੀਏਸ਼ਨ ਅਜੀਤਵਾਲ, ਬਲਵੰਤ ਕੋਰ ਜਿਲ ਪ੍ਰੀਸ਼ਦ ਮੈਬਰ ਢੁੱਡੀਕੇ, ਸਾਬਕਾ ਬਲਾਕ ਸੰਮਤੀ ਮੈਬਰ ਇਕਬਾਲ ਸਿੰਘ ਕੋਕਰੀ ਫੂਲਾ ਸਿੰਘ, ਗੁਰਦੀਪ ਸਿੰਘ, ਪੰਚ ਜਸਵਿੰਦਰ ਸਿੰਘ ਕੋਕਰੀ ਕਲਾ, ਪੰਚ ਰਾਜਾ ਸਿੰਘ ਕੋਕਰੀ ਹੇਰਾਂ, ਪੰਚ ਬਿੱਟਾ ਸਿੰਘ ਕੋਕਰੀ ਹੇਰਾਂ, ਜਸਵਿੰਦਰ ਸਿੰਘ ਮਟਵਾਣੀ, ਪੰਚਾਇਤ ਸੈਕਟਰੀ ਤੇਜਪਾਲ ਸਿੰਘ ਆਦਿ ਹਾਜਰ ਸਨ।