You are here

ਲੁਟੇਰਿਆਂ ਵੱਲੋਂ ਬਿਲਾਸਪੁਰ ਵਿਖੇ ਵੱਡੀ ਵਰਦਾਤ ਨੂੰ ਅੰਜਾਮ

ਕੈਨੇਡਾ ਤੋਂ ਘਰ ਆ ਰਹੇ ਪ੍ਰੀਵਾਰ ਦੀ ਗੱਡੀ ਘੇਰ ਕੇ ਨਗਦੀ ਸੋਨਾਂ ਅਤੇ ਕੀਮਤੀ ਸਮਾਨ ਲੁੱਟਿਆਂ

ਹਠੂਰ, 12 ਮਾਰਚ (ਕੌਸ਼ਲ ਮੱਲ੍ਹਾ)- ਲੰਘੀ ਰਾਤ ਅਣਪਛਾਤੇ ਹਾਈਪਰਫਾਇਲ  ਲੁਟੇਰਾ ਗਰੋਹ ਨੇ ਮੋਗਾ ਜਿਲੇ ਦੇ ਪਿੰਡ ਬਿਲਾਸਪੁਰ ਨਜਦੀਕ ਵੱਡੀ ਘਟਨਾਂ ਨੂੰ ਅੰਜਾਮ ਦਿੰਦਿਆਂ  ਕੈਨੇਡਾ ਤੋਂ ਘਰ ਪਰਤ ਰਹੇ ਇੱਕ ਪ੍ਰੀਵਾਰ ਦੇ ਤਿੰਨ ਮੈਂਬਰਾਂ ਸਮੇਤ 5 ਵਿਅਕਤੀਆਂ ਦੀ ਨੋਵਾ ਗੱਡੀ ਨੂੰ ਰਾਸਟਰੀ ਮਾਰਗ ਨੰਬਰ 703 ਤੇ ਪਿੰਡ ਬਿਲਾਸਪੁਰ ਵਿਖੇ ਘੇਰ ਕੇ ਉਨ੍ਹਾਂ ਤੋਂ ਨਗਦੀ, ਸੋਨਾਂ, ਮੋਬਾਇਲ ਅਤੇ ਲੈਪਟਾਪ ਲੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਮੱਲ੍ਹਾ ਦੇ ਟੈਕਸੀ ਡਰਾਇਵਰ ਸਤਿਨਾਮ ਸਿੰਘ ਪੁੱਤਰ ਅਜੀਤ ਸਿੰਘ ਨੇ ਦੱਸਿਆ ਕਿ ਉਹ ਮੋਗਾ ਜਿਲੇ ਦੇ ਪਿੰਡ ਬੱਧਨੀ ਕਲਾਂ ਦੇ ਇੱਕ ਪ੍ਰੀਵਾਰ ਜਿਸ ਵਿੱਚ ਮੱਖਣ ਲਾਲ, ਸਿਮਲਾ ਰਾਣੀ ਅਤੇ ਲਵਲੀਨ ਨੂੰ ਦਿੱਲੀ ਏਅਰਪੋਰਟ ਤੋਂ  ਲੈ ਕੇ ਵਾਪਿਸ ਬੱਧਨੀ ਕਲਾ ਆ ਰਿਹਾ ਸੀ ਕਿ ਪਿੰਡ ਬਿਲਾਸਪੁਰ ਦੇ ਬਿਜਲੀ ਗਰਿੱਡ ਸਾਹਮਣੇ ਫਾਰਚਿਊਨਰ ਸਵਾਰ 8-9 ਲੁਟੇਰਾ ਗਰੋਹ ਦੇ ਮੈਂਬਰਾਂ ਨੇ ਗੱਡੀ ਅੱਗੇ ਪੱਥਰ ਛੁੱਟ ਕੇ ਗੱਡੀ ਘੇਰ ਲਈ ਅਤੇ ਉਨ੍ਹਾਂ ਦੀ ਗੱਡੀ ਤੇ ਵੇਸਵਾਲ ਨਾਲ ਹਮਲਾ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਡਰਾਇਵਰ ਤੋਂ 25 ਹਜਾਰ ਰੁਪਏ ਅਤੇ ਸਵਾਰੀਆਂ ਤੋਂ ਸੋਨੇ ਦੇ ਗਹਿਣੇ, ਮੋਬਾਇਲ ਅਤੇ ਲੈਪਟਾਪ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਪੁਲਿਸ ਚੌਕੀ ਬਿਲਾਸਪੁਰ ਦੇ ਇੰਚਾਰਜ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਪੁਲਿਸ ਲੁਟੇਰਿਆਂ ਦੀ ਭਾਲ ਕਰ ਰਹੀ ਹੈ।

ਕੈਪਸ਼ਨ- ਪੁਲਿਸ ਚੌਕੀ ਬਿਲਾਸਪੁਰ ਅੱਗੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡਰਾਇਵਰ ਸਤਿਨਾਮ ਸਿੰਘ ਅਤੇ ਮੋਹਤਵਰ ਵਿਅਕਤੀ।