ਪਟਿਆਲ਼ਾ ਦਸੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਇਥੇ ਡੀਸੀ ਦਫਤਰ ਪਟਿਆਲ਼ਾ ਦੇ ਅਧਿਕਾਰੀ ਹਮੀਰ ਸਿੰਘ ਸੰਗਤੀਵਾਲਾ ਨੇ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਅੱਜ ਅੰਨ ਤਿਆਗ (ਵਰਤ ਰੱਖ) ਕੇ ਰੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਖ਼ਿਲਾਫ਼ ਲਿਆਂਦੇ ਇਹ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਉਹ ਹਰ ਹਫ਼ਤੇ ਇਸੇ ਤਰ੍ਹਾਂ ਅੰਨ ਤਿਆਗ ਕੇ ਰੋਸ ਪ੍ਰਗਟਾਵਾ ਕਰਦੇ ਰਹਿਣਗੇ। ਰੇਵਿਨਿਊ ਸੁਪਰਡੈਂਟ ਹਮੀਰ ਸਿੰਘ ਸੰਗਤੀਵਾਲਾ ਨੂੰ ਇਮਾਨਦਾਰ, ਮਿਹਨਤੀ ਤੇ ਹੋਣਹਾਰ ਅਧਿਕਾਰੀ ਵਜੋਂ ਮੁੱਖ ਮੰਤਰੀ ਵੀ ਵਿਸ਼ੇਸ਼ ਐਵਾਰਡ ਦੇ ਕੇ ਸਨਮਾਨਿਤ ਕਰ ਚੁੱਕੇ ਹਨ। ਉਹ ਡੀਸੀ ਦਫਤਰ ਦੀ ਮੁਲਾਜ਼ਮ ਜਥੇਬੰਦੀ ਦੇ ਸਿਰਕੱਢ ਆਗੂ ਹਨ।