ਅੰਬਾਲਾ, ਦਸੰਬਰ 2020 ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-
ਮੋਦੀ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਬਾਰਡਰ ਦਿਲੀ ਵਿਖੇ ਚਲ ਰਹੇ ਕਿਸਾਨ ਸੰਘਰਸ਼ ਵਿਚ ਹਿੱਸਾ ਲੈ ਕੇ ਪੰਜਾਬ ਵਾਪਸ ਪਰਤ ਰਹੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਨਾਲ ਜਰਨੈਲੀ ਸੜਕ 'ਤੇ ਹੋਏ ਵੱਖ ਵੱਖ ਦੋ ਹਾਦਸਿਆਂ ਦੌਰਾਨ 2 ਕਿਸਾਨਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ। ਨੀਲੋਖੇੜੀ ਨੇੜੇ ਜਰਨੈਲੀ ਸੜਕ ਤੇ ਹਰਿਆਣਾ ਰੋਡਵੇਜ਼ ਡਿਪੂ ਅੰਬਾਲਾ ਦੀ ਬੱਸ ਅਤੇ ਪੰਜਾਬ ਪਰਤ ਰਹੇ ਕਿਸਾਨ ਅੰਦੋਲਨਕਾਰੀਆਂ ਦੀ ਟਰੈਕਟਰ ਟਰਾਲੀ ਵਿਚ ਹੋਈ ਟੱਕਰ ਤੋ ਬਾਅਦ ਕੁੱਝ ਕਿਸਾਨ ਜ਼ਖਮੀ ਹੋ ਗਏ ਜਿਸ ਤੋ ਬਾਅਦ ਕਿਸਾਨਾਂ ਵੱਲੋਂ ਮੌਕੇ ਤੇ ਹੀ ਟਰੈਕਟਰ ਟਰਾਲੀ ਨੂੰ ਸੜਕ ਵਿਚ ਖੜਾ ਕਰਕੇ ਜਾਮ ਲਗਾ ਦਿਤਾ ਗਿਆ ਜਿਸ ਤੋ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਬੱਸ ਡਰਾਈਵਰ ਅਤੇ ਕਿਸਾਨ ਅੰਦੋਲਨਕਾਰੀਆਂ ਵਿਚ ਸਮਝੌਤਾ ਕਰਵਾ ਦਿਤਾ ਜਿਸ ਤੋ ਕਰੀਬ ਅੱਧੇ ਘੰਟੇ ਬਾਅਦ ਜਾਮ ਖੋਲਿਆ ਗਿਆ।