ਧਰਮਕੋਟ, 05 ਨਵੰਬਰ (ਜਸਵਿੰਦਰ ਸਿੰਘ ਰੱਖਰਾ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖਾਲਸਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਦੇਸ਼ ਦੇ ਵਿੱਚ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੇ ਲਈ ਬਿਨਾਂ ਸੋਚੇ ਸਮਝੇ ਬਿਆਨਬਾਜ਼ੀਆਂ ਕਰ ਰਹੇ ਹਨ ਉਹਨਾਂ ਨੇ ਰਾਜਸਥਾਨ ਵਿੱਚ ਭਾਜਪਾ ਆਗੂ ਸੰਦੀਪ ਦਾਇਮਾ ਵੱਲੋਂ ਦਿੱਤੇ ਨਫ਼ਰਤ ਭਰੇ ਭਾਸ਼ਣ ਦੀ ਨਿਖੇਧੀ ਕੀਤੀ ਹੈ।
ਇੱਕ ਬਿਆਨ ਵਿੱਚ ਗੁਰਦੁਆਰਿਆਂ ਅਤੇ ਮਸਜਿਦਾਂ ਬਾਰੇ ਟਿੱਪਣੀ ਕਰਨ ਵਾਲੇ ਨੇਤਾ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਉਨ੍ਹਾਂ ਨੇ ਉਮੀਦ ਜਤਾਈ ਕਿ ਭਾਜਪਾ ਉਸਦੇ ਨਫ਼ਰਤ ਭਰੇ ਭਾਸ਼ਣ ਦਾ ਗੰਭੀਰ ਨੋਟਿਸ ਲਵੇਗੀ ਕਿਉਂਕਿ ਇਸ ਨੇ ਦੇਸ਼ ਭਰ ਦੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਕਿਹਾ ਕਿ ਅਜਿਹੇ ਲੋਕ ਜਾਣਬੁੱਝ ਕੇ ਦੇਸ਼ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਬਿਨ੍ਹਾਂ ਸਜ਼ਾ ਦਿੱਤੇ ਨਹੀਂ ਛੱਡਣਾ ਚਾਹੀਦਾ।ਸਭਿਅਕ ਸਮਾਜ ਵਿੱਚ ਅਜਿਹੀ ਨਫ਼ਰਤ ਦੀ ਕੋਈ ਥਾਂ ਨਹੀਂ ਹੈ, ਉਹ ਵੀ ਭਾਰਤ ਵਰਗੇ ਦੇਸ਼ ਵਿੱਚ, ਜੋ ਸਾਰੇ ਲੋਕਾਂ ਦੇ ਵਿਸ਼ਵਾਸ ਅਤੇ ਧਰਮਾਂ ਦਾ ਸਤਿਕਾਰ ਕਰਦਾ ਹੈ। ਉਹਨਾਂ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਅਕਸ ਖਰਾਬ ਹੋ ਚੁੱਕਿਆ ਹੈ ਅਤੇ ਇਸੇ ਕਰਕੇ ਆਗੂ ਬੇਲਗਾਮ ਬਿਆਨਬਾਜ਼ੀ ਕਰ ਰਹੇ ਹਨ ਉਹਨਾਂ ਕਿਹਾ ਕਿ ਪੰਜਾਬ ਸੂਬੇ ਨੇ ਹਮੇਸ਼ਾ ਹੀ ਵੱਡਾ ਸੰਤਾਪ ਭੋਗਿਆ ਹੈ ਅਤੇ ਮੁੜ ਭਾਜਪਾ ਦੀਆਂ ਪੰਜਾਬ ਵਿਰੋਧੀ ਸ਼ਕਤੀਆਂ ਬਿਆਨਬਾਜ਼ੀ ਕਰਕੇ ਘੱਟ ਗਿਣਤੀ ਵਰਗਾਂ ਨੂੰ ਭੜਕਾਉਣੀਆਂ ਚਾਹੁੰਦੀਆਂ ਹਨ। ਉਹਨਾਂ ਅਕਾਲੀ ਦਲ ਅੰਮ੍ਰਿਤਸਰ ਦੇ ਸੂਬਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਨਿੰਦਾ ਕਰਦਿਆਂ ਆਖਿਆ ਕਿ ਭਾਜਪਾ ਦੇ ਉਸ ਮੰਤਰੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਜਿਸ ਨਾਲ ਦੇਸ਼ ਭਰ ਦੇ ਵਿੱਚ ਤਲਖੀ ਪੈਦਾ ਹੋਈ ਹੈ।
। ਇਸ ਵਿੱਚ ਜਗਜੀਤ ਸਿੰਘ ਸ਼ਹਿਰੀ ਪ੍ਰਧਾਨ, ਪ੍ਰੀਤਮ ਸਿੰਘ ਧਰਮੀ ਫੌਜੀ, ਮਨੋਹਰ ਸਿੰਘ ਖਾਲਸਾ ਕੋਟ ਈਸੇ ਖਾਂ, ਲਖਵਿੰਦਰ ਸਿੰਘ ਫਤਿਹਗੜ੍ਹ ਪੰਜਤੂਰ,ਡਾ. ਕੁਲਜੀਤ ਸਿੰਘ, ਹਰਨੇਕ ਸਿੰਘ, ਕਰਤਾਰ ਸਿੰਘ,ਤਰਲੋਕ ਸਿੰਘ, ਵਰਿਆਮ ਸਿੰਘ, ਸਤਪਾਲ ਸਿੰਘ ਕੜਿਆਲ, ਸੰਤੋਖ ਸਿੰਘ ਸ਼ੇਰੇਵਾਲਾ, ਜੰਡ ਸਿੰਘ ਮੌਜਗਡ਼੍ਹ, ਸੁਰਿੰਦਰ ਸਿੰਘ ਫੌਜੀ, ਜਗਜੀਤ ਸਿੰਘ ਇੰਦਰਗਡ਼, ਬਲਵੰਤ ਸਿੰਘ ਭਿੰਡਰ ਕਲਾਂ, ਬਲਜੀਤ ਸਿੰਘ ਧਰਮਕੋਟ, ਜਗਤਾਰ ਸਿੰਘ ਇੰਦਰਗੜ੍ਹ, ਸੁਖਵਿੰਦਰ ਸਿੰਘ ਫਿਰੋਜ਼ਵਾਲ ਬਾਡਾ, ਲਖਵੀਰ ਸਿੰਘ ਭਿੰਡਰ ਕਲਾਂ, ਪਰਮਿੰਦਰ ਸਿੰਘ ਇੰਦਰਗੜ੍ਹ, ਜਗਸੀਰ ਸਿੰਘ ਇੰਦਰਗੜ੍ਹ,ਹਰਜੀਤ ਸਿੰਘ ਫਿਰੋਜ਼ਵਾਲ, ਸੁੱਖਾ ਸਿੰਘ ਪਲੰਬਰ ਆਦਿ ਹਾਜ਼ਰ ਹੋਏ।
Photo ; ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਬਲਰਾਜ ਸਿੰਘ ਖਾਲਸਾ ਵਰਕਰਾਂ ਨਾਲ (ਜਸਵਿੰਦਰ ਸਿੰਘ ਰੱਖਰਾ)