ਸ੍ਰੀ ਆਨੰਦਪੁਰ ਸਾਹਿਬ,ਦਸੰਬਰ 2020 -(ਗੁਰਵਿੰਦਰ ਸਿੰਘ/ਮਨਜਿੰਦਰ ਗਿੱਲ )-
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਪੰਜਾਬ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਿਆਰਾ ਸਿੰਘ ਭਨਿਆਰਾਂਵਾਲੇ ਦੇ ਗੱਦੀ ਨਸ਼ੀਨ ਸਤਨਾਮ ਸਿੰਘ ਭਨਿਆਰਾਂਵਾਲੇ ਦੀ ਅਰਜ਼ੀ ਉੱਤੇ ਭਵਸਾਗਰ ਗ੍ਰੰਥ ਨੂੰ ਛਾਪਣ ਦੀ ਪ੍ਰਵਾਨਗੀ ਦੇਣ ਬਾਰੇ ਸੋਚ ਰਹੀ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਨਿਆਰਾਂਵਾਲਾ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਛੇਕਿਆ ਹੋਇਆ ਹੈ ਉੱਥੇ ਹੀ ਉਸ ਦੇ ਗਰੰਥ ਨੂੰ ਛਾਪਣ ਦੀ ਪ੍ਰਵਾਨਗੀ ਦੇਣ ਦੇ ਨਾਲ ਪੰਥ ਅਤੇ ਪੰਜਾਬ ਦੀ ਸ਼ਾਂਤ ਫ਼ਿਜ਼ਾ ਨੂੰ ਲਾਂਬੂ ਲੱਗ ਸਕਦਾ ਹੈ ਤੇ ਇਸ ਦੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਸੂਬਾ ਸਰਕਾਰ ਹੀ ਹੋਵੇਗੀ। ਇਸ ਨੂੰ ਸਰਕਾਰ ਤੁਰੰਤ ਬੰਦ ਕਰੇ ਤਾਂ ਚੰਗਾ ਹੋਵੇਗਾ ।