You are here

ਲੰਡਨ ਦੀ ਅਦਾਲਤ ਇੱਕ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਨੂੰ ਪਾਗਲਖਾਨੇ ਭੇਜਣ ਦੇ ਹੁਕਮ

ਲੰਡਨ  , ਦਸੰਬਰ  2020 -(ਗਿਆਨੀ ਰਵਿੰਦਰਪਾਲ ਸਿੰਘ  )-

ਪੱਛਮੀ ਲੰਡਨ ਦੀ ਇੱਕ ਗਲੀ ਵਿੱਚ 69 ਸਾਲਾ ਬਿਲਡਰ ਨੂੰ ਚਾਕੂ ਮਾਰਨ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਲੰਡਨ ਦੀ ਇੱਕ ਅਦਾਲਤ ਨੇ ਅਣਮਿੱਥੇ ਸਮੇਂ ਲਈ ਪਾਗਲਖਾਨੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ।

ਪਿਛਲੇ ਸਾਲ ਗੁਰਜੀਤ ਸਿੰਘ ਲੱਲ (36) ਨਾਂ ਦੇ ਵਿਅਕਤੀ ਵੱਲੋਂ ਸਾਊਥਾਲ ਦੀ ਇੱਕ ਗਲੀ ਵਿੱਚ ਥੁੱਕਣ ਮਗਰੋਂ ਉਸ ਦੀ ਐਲਨ ਨਾਂ ਦੇ ਵਿਅਕਤੀ ਨਾਲ ਤਕਰਾਰ ਹੋ ਗਈ ਸੀ ਤੇ ਗੁਰਜੀਤ ਸਿੰਘ  ਨੇ ਐਲਨ ਇਸੀਚੇਈ ਨੂੰ ਚਾਕੂ ਮਾਰ ਦਿੱਤਾ ਸੀ। ਅਕਤੂਬਰ ਵਿੱਚ ਲੰਡਨ ਦੀ ਇੱਕ ਅਦਾਲਤ ਨੇ ਮਾਨਵ ਹੱਤਿਆ ਦੇ ਦੋਸ਼ ਹੇਠ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਬੀਤੇ ਦਿਨ ਅਦਾਲਤ ਨੇ ਬ੍ਰਿਟਿਸ਼ ਮਾਨਸਿਕ ਸਿਹਤ ਐਕਟ 1983 ਦੀ ਧਾਰਾ 37 ਤਹਿਤ ਉਸ ਨੂੰ ਅਣਮਿੱਥੇ ਸਮੇਂ ਲਈ ਪਾਗਲਖਾਨੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਗੁਰਜੀਤ ਸਿੰਘ  ਨੂੰ ਹੁਣ ਹਸਪਤਾਲ ਵਿੱਚ ਨਜ਼ਰਬੰਦ ਰੱਖਿਆ ਜਾਵੇਗਾ। ਉਹ ਕੇਸ ਦੀ ਸੁਣਵਾਈ ਦੌਰਾਨ ਵੀ ਹਾਜ਼ਰ ਨਹੀਂ ਹੋਇਆ।