8 ਬੈੰਡ ਵਾਲੇ ਵਿਦਿਆਰਥੀ ਦੀ ਪੂਰੀ ਫੀਸ ਵਾਪਸ....
ਮਹਿਲ ਕਲਾਂ/ਬਰਨਾਲਾ- 5 ਜਨਵਰੀ- (ਗੁਰਸੇਵਕ ਸੋਹੀ) ਸਬ ਡਿਵੀਜ਼ਨ ਮਹਿਲ ਕਲਾਂ ਦੇ ਮਸ਼ਹੂਰ ਇੰਟਰਨੈਸ਼ਨਲ ਐਜੂਕੇਸ਼ਨ ਇੰਸਟੀਚਿਊਟ ਜ਼ਿਲ੍ਹਾ ਬਰਨਾਲਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਵਾਸੀ ਚੰਨਣਵਾਲ ਨੇ ਆਈਲੈਟਸ ਵਿਚੋਂ 6.5 ਬੈਂਡ ਪ੍ਰਾਪਤ ਕੀਤੇ। ਹਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਖੁਸ਼ੀ ਭਰੇ ਲਹਿਜ਼ੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਪਹਿਲਾਂ ਵੀ ਇੱਕ ਵਾਰ ਆਈਲੈਟਸ ਦਾ ਪੇਪਰ ਦਿੱਤਾ ਸੀ ਅਤੇ ਬਹੁਤ ਸਾਰੇ ਸੈਂਟਰਾਂ ਵਿੱਚੋਂ ਕੋਚਿੰਗ ਲਈ ਸੀ। ਪਰ ਬੈਂਡ ਸਕੋਰ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਹੈ। ਪਰਿਵਾਰ ਨੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਇੰਟਰਨੈਸ਼ਨਲ ਐਜੂਕੇਸ਼ਨ ਇੰਸਟੀਚਿਊਟ ਮਹਿਲ ਕਲਾਂ ਵਿਚ ਸਿਰਫ ਦੋ ਮਹੀਨੇ ਦੀ ਕੋਚਿੰਗ ਤੋਂ ਬਾਅਦ ਜਦ ਮੈਂ ਆਈਲੈਟਸ ਦਾ ਪੇਪਰ ਦਿੱਤਾ ,ਬੈਂਡ ਸਕੋਰ ਪ੍ਰਾਪਤ ਕਰਨ ਵਿਚ ਸਫਲਤਾ ਹਾਸਲ ਕੀਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਇੰਸਟੀਚਿਊਟ ਵਿੱਚ ਹਰੇਕ ਵਿਦਿਆਰਥੀ ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਇਸ ਇੰਸਟੀਚਿਊਟ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇੰਸਟੀਚਿਊਟ ਮੈਨੇਜਿੰਗ ਡਾਇਰੈਕਟਰ ਸ.ਜਸਦੀਪ ਸਿੰਘ ਕਨੇਡਾ ਅਤੇ ਡਾਇਰੈਕਟਰ ਅਰਸ਼ਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਸਾਡੇ ਸਾਰੇ ਸਟਾਫ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਬੈਂਡ ਸਕੋਰ ਪ੍ਰਾਪਤ ਹੋਏ ਹਨ। ਇਸ ਇੰਸਟੀਚਿਊਟ ਵਿਚ ਨਵੇਂ ਸਾਲ ਉੱਪਰ ਫ਼ੀਸਾਂ ਵਿੱਚ ਭਾਰੀ ਰਿਆਇਤ ਦਿੰਦਿਆਂ ਦੱਸਿਆ ਕਿ 8 ਬੈਂਡ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੀ ਸਾਰੀ ਫੀਸ ਮੁਆਫ ਕੀਤੀ ਜਾਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾ ਕੇ ਸਮੇਂ ਦਾ ਲਾਭ ਉਠਾਓ। ਇਸ ਮੌਕੇ ਸਟਾਫ ਮੈਂਬਰ ਜਸਵੀਰ ਕੌਰ, ਵੀਰਪਾਲ ਕੌਰ, ਨਵਜੀਤ ਕੌਰ, ਸੰਦੀਪ ਕੌਰ ,ਸੁਲਤਾਨਾਂ ,ਆਦਿ ਹਾਜ਼ਰ ਸਨ।