ਜਗਰਾਉਂ ਮਈ 2020 (ਗੁਰਕੀਰਤ ਸਿੰਘ, ਮਨਜਿੰਦਰ ਸਿੰਘ ਗਿੱਲ) ਕੁੱਝ ਕੁ ਮਿੰਟਾਂ ਦੇ ਮੀਂਹ ਨੇ ਅੱਜ ਜਗਰਾਉਂ ਸ਼ਹਿਰ ਵਿੱਚ ਸਰਕਾਰਾਂ ਵਲੋਂ ਹੌਏ ਵਿਕਾਸ ਕਾਰਜਾਂ ਤੇ ਸਵਾਲ ਖੜਾ ਕਰ ਦਿੱਤਾ ਹੈ। ਪਿਛਲੇ ਕਾਫੀ ਲੰਮੇ ਸਮੇਂ ਤੋਂ ਕਮਲ ਚੋਂਕ ਵਿੱਚ ਮੀਂਹ ਤੋਂ ਬਾਅਦ ਪਾਣੀ ਖ਼ੜ ਜਾਣ ਦੀ ਸਮੱਸਿਆ ਦਾ ਅੱਜ ਤੱਕ ਕੋਈ ਵੀ ਹੱਲ ਨਹੀ ਕੀਤਾ ਗਿਆ। ਕੁੱਝ ਕੁ ਮਿੰਟਾਂ ਦੇ ਮੀਂਹ ਨਾਲ ਹੀ ਜਗਰਾਉਂਂ ਸ਼ਹਿਰ ਦੇ ਅੱਧੇ ਤੋ ਵੱਧ ਹਿੱਸਾ ਪਾਣੀ ਵਿੱਚ ਡੁੱਬ ਜਾਂਦਾ ਹੈ। ਪਰ ਸਰਕਾਰਾਂ ਵਲੋਂ ਤਾਂ ਹਮੇਸ਼ਾ ਦਾਅਵੇ ਕੀਤੇ ਜਾਂਦੇ ਹਨ ਕਿ ਜਗਰਾਉਂਂ ਸ਼ਹਿਰ ਦਾ ਪੂਰਨ ਵਿਕਾਸ ਹੋ ਰਿਹਾ ਹੈ। ਪਰ ਕਮਲ ਚੋਂਕ ਵਿੱਚ ਮੀਂਹ ਤੋਂ ਬਾਅਦ ਪਾਣੀ ਦੇ ਨਿਕਾਸ ਦੀ ਸਮੱਸਿਆ ਅੱਜ ਵੀ ਬਰਕਰਾਰ ਹੈ। ਹੁੱਣ ਤੁਸੀ ਦੱਸਣਾ ਇਹ ਹੈ ਕਿ ਸੱਚਮੁੱਚ ਹੀ ਜਗਰਾਉਂਂ ਸ਼ਹਿਰ ਵਿੱਚ ਕੌਈ ਵਿਕਾਸ ਹੌਇਆ ਹੈ ਜਾਂ ਇਹ ਵਿਕਾਸ ਸਿਰਫ ਤੇ ਸਿਰਫ ਸਰਕਾਰੀ ਦਸਤਾਵੇਜਾਂ ਵਿੱਚ ਹੀ ਹੋਇਆ ਹੈ ਅਸਲ ਵਿੱਚ ਨਹੀ।
ਫੋਟੋ ਕੈਪਸ਼ਨ- ਕੁੱਝ ਕੁ ਮਿੰਟਾਂ ਦੇ ਮੀਂਹ ਤੋਂ ਬਾਅਦ ਜਗਰਾਉਂਂ ਸ਼ਹਿਰ ਦੇ ਹਾਲਾਤ।