ਮਹਿਲ ਕਲਾਂ/ ਬਰਨਾਲਾ- 5 ਜਨਵਰੀ- -(ਗੁਰਸੇਵਕ ਸੋਹੀ) -ਮੁਫਾਸਿਲ ਡਵੀਜ਼ਨ ਦੇ ਮੁਖੀ ਸਰਦਾਰ ਨਰਿੰਦਰ ਸਿੰਘ ਜੀ ਸੁਪਰਡੈਂਟ ਸਾਹਿਬ ਨੂੰ ਸਮੂਹ ਸਟਾਫ ਮੈਂਬਰਾਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਨਵੇਂ ਸੁਪਰਡੈਂਟ ਸਾਹਿਬ ਸ੍ਰੀ ਕਿਸ਼ੋਰੀ ਲਾਲ ਜੀ ਨੂੰ ਜੀ ਆਇਆਂ ਆਖਿਆ ਗਿਆ। ਅੱਜ ਦੇ ਸਮਾਗਮ ਵਿੱਚ ਸਰਦਾਰ ਨਰਿੰਦਰ ਸਿੰਘ ਜੀ ਨੂੰ ਵੱਖ-ਵੱਖ ਸਟਾਫ਼ ਮੈਂਬਰਾਂ ਵੱਲੋਂ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਵੇਂ ਸੁਪਰਡੈਂਟ ਸਾਹਿਬ ਜੀ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆਂ ਆਖਿਆ ਗਿਆ ।ਅੱਜ ਦੇ ਸਮਾਗਮ ਵਿੱਚ ਇੰਸਪੈਕਟਰ ਸੰਜੀਵ ਵਰਮਾ ਜੀ, ਇੰਸਪੈਕਟਰ ਅਮਨ ਸੰਧੂ ਜੀ, ਇੰਸਪੈਕਟਰ ਅੰਜੂ ਜੀ, ਇੰਸਪੈਕਟਰ ਹਰਪ੍ਰੀਤ ਜੀ, ਇੰਸਪੈਕਟਰ ਬਿਰਜੇਸ ਸੂਦ ਜੀ,ਸਾਹਿਲ ਅਰੋੜਾ, ਮੇਲ਼ ਉਵਰਸੀਰ ਹਰਦੀਪ ਕੁਮਾਰ ਜੀ, ਐਮ ਓ ਪਰਸਨ ਸਿੰਘ ਜੀ, ਐਮ ਓ ਜਗਜੀਤ ਸਿੰਘ, ਐਮ ਓ ਸੰਜੇ ਜੀ, ਐਮ ਓ ਸੁਖਵਿੰਦਰ ਜੀ, ਤਲਵਿੰਦਰ ਸਿੰਘ,ਰਾਹੁਲ, ਏ ਐਸ ਪੀ ਮੈਡਮ ਰਵੀਤਾ ਜੀ, ਮੈਡਮ ਉਰਵਸੀ ਜੀ ਅਤੇ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ,ਮੁਫਾਸਿਲ ਡਵੀਜ਼ਨ ਦੇ ਸੈਕਟਰੀ ਡਾ ਅਜੈਬ ਸਿੰਘ ਧੂਲਕੋਟ, ਪ੍ਰਧਾਨ ਨਿਰਭੈ ਸਿੰਘ ਦਾਖਾ,ਮੀਤ ਪ੍ਰਧਾਨ ਅਵਤਾਰ ਸਿੰਘ ਘੂੰਗਰਾਲੀ ਰਾਜਪੂਤਾਂ, ਕੈਸ਼ੀਅਰ ਕੁਲਦੀਪ ਸਿੰਘ ਨਥੋਵਾਲ ਆਦਿ ਨੇ ਆਪਣੀ ਹਾਜ਼ਰੀ ਲਗਵਾਈ।